12 ਯਹੋਵਾਹ ਕਹਿੰਦਾ ਹੈ, “ਹਾਲੇ ਵੀ ਸਮਾਂ ਹੈ, ਤੁਸੀਂ ਪੂਰੇ ਦਿਲ ਨਾਲ ਮੇਰੇ ਵੱਲ ਮੁੜ ਆਓ,+
ਵਰਤ ਰੱਖੋ,+ ਰੋਵੋ ਤੇ ਵੈਣ ਪਾਓ।
13 ਆਪਣੇ ਦਿਲਾਂ ਨੂੰ ਪਾੜੋ+ ਨਾ ਕਿ ਆਪਣੇ ਕੱਪੜਿਆਂ ਨੂੰ+
ਅਤੇ ਆਪਣੇ ਪਰਮੇਸ਼ੁਰ ਯਹੋਵਾਹ ਕੋਲ ਮੁੜ ਆਓ
ਕਿਉਂਕਿ ਉਹ ਰਹਿਮਦਿਲ ਅਤੇ ਦਇਆਵਾਨ ਪਰਮੇਸ਼ੁਰ ਹੈ, ਉਹ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਅਟੱਲ ਪਿਆਰ ਨਾਲ ਭਰਪੂਰ ਹੈ+
ਅਤੇ ਉਹ ਬਿਪਤਾ ਲਿਆਉਣ ਦੇ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ ਕਰੇਗਾ।
14 ਕੀ ਪਤਾ ਉਹ ਦੁਬਾਰਾ ਸੋਚ-ਵਿਚਾਰ ਕਰੇ ਤੇ ਆਪਣਾ ਫ਼ੈਸਲਾ ਬਦਲੇ+
ਅਤੇ ਤੁਹਾਨੂੰ ਬਰਕਤ ਦੇਵੇ,
ਤਾਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਚੜ੍ਹਾ ਸਕੋ?