ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 23:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਉਹ ਕਹਿੰਦਾ ਹੈ: “ਤੂੰ ਹੋਰ ਖ਼ੁਸ਼ੀਆਂ ਨਹੀਂ ਮਨਾਏਂਗੀ,+

      ਹੇ ਸੀਦੋਨ ਦੀਏ ਸਤਾਈ ਹੋਈ ਕੁਆਰੀਏ ਧੀਏ।

      ਉੱਠ ਤੇ ਸਮੁੰਦਰ ਪਾਰ ਕਰ ਕੇ ਕਿੱਤੀਮ+ ਨੂੰ ਜਾਹ।

      ਪਰ ਉੱਥੇ ਵੀ ਤੈਨੂੰ ਆਰਾਮ ਨਹੀਂ ਮਿਲੇਗਾ।”

  • ਯਿਰਮਿਯਾਹ 47:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਉਸ ਦਿਨ ਸਾਰੇ ਫਲਿਸਤੀਆਂ ਨੂੰ ਨਾਸ਼ ਕੀਤਾ ਜਾਵੇਗਾ;+

      ਸੋਰ+ ਅਤੇ ਸੀਦੋਨ+ ਦੇ ਬਚੇ ਹੋਏ ਸਹਾਇਕਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।

      ਯਹੋਵਾਹ ਫਲਿਸਤੀਆਂ ਨੂੰ ਨਾਸ਼ ਕਰ ਦੇਵੇਗਾ

      ਜੋ ਕਫਤੋਰ* ਟਾਪੂ ਦੇ ਬਚੇ ਹੋਏ ਲੋਕਾਂ ਵਿੱਚੋਂ ਹਨ।+

  • ਹਿਜ਼ਕੀਏਲ 25:15-17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਇਜ਼ਰਾਈਲੀਆਂ ਨਾਲ ਪੁਰਾਣੀ ਦੁਸ਼ਮਣੀ ਅਤੇ ਘਿਰਣਾ ਹੋਣ ਕਰਕੇ ਫਲਿਸਤੀਆਂ ਨੇ ਉਨ੍ਹਾਂ ਤੋਂ ਬਦਲਾ ਲੈਣ ਅਤੇ ਉਨ੍ਹਾਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।+ 16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਫਲਿਸਤੀਆਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ+ ਅਤੇ ਮੈਂ ਕਰੇਤੀਆਂ ਨੂੰ ਨਾਸ਼ ਕਰ ਦਿਆਂਗਾ+ ਅਤੇ ਸਮੁੰਦਰ ਦੇ ਕੰਢੇ ʼਤੇ ਵੱਸੇ ਬਾਕੀ ਲੋਕਾਂ ਨੂੰ ਮਾਰ ਸੁੱਟਾਂਗਾ।+ 17 ਮੈਂ ਕ੍ਰੋਧਵਾਨ ਹੋ ਕੇ ਉਨ੍ਹਾਂ ਨੂੰ ਸਜ਼ਾ ਦਿਆਂਗਾ ਅਤੇ ਉਨ੍ਹਾਂ ਤੋਂ ਪੂਰਾ ਬਦਲਾ ਲਵਾਂਗਾ। ਜਦੋਂ ਮੈਂ ਉਨ੍ਹਾਂ ਤੋਂ ਬਦਲਾ ਲਵਾਂਗਾ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’”

  • ਆਮੋਸ 1:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਯਹੋਵਾਹ ਇਹ ਕਹਿੰਦਾ ਹੈ,

      ‘ਸੋਰ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ

      ਕਿਉਂਕਿ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ ਅਦੋਮ ਦੇ ਹਵਾਲੇ ਕੀਤਾ

      ਅਤੇ ਆਪਣੇ ਭਰਾਵਾਂ ਨਾਲ ਕੀਤੇ ਇਕਰਾਰ ਨੂੰ ਯਾਦ ਨਹੀਂ ਰੱਖਿਆ।+

      10 ਇਸ ਲਈ ਮੈਂ ਸੋਰ ਦੀ ਕੰਧ ʼਤੇ ਅੱਗ ਘੱਲਾਂਗਾ,

      ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।’+

  • ਜ਼ਕਰਯਾਹ 9:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਕ ਗੰਭੀਰ ਸੰਦੇਸ਼:

      “ਯਹੋਵਾਹ ਦਾ ਸੰਦੇਸ਼ ਇਦਰਾਕ ਦੇਸ਼ ਦੇ ਖ਼ਿਲਾਫ਼ ਹੈ

      ਅਤੇ ਦਮਿਸਕ ਉਸ ਦਾ ਨਿਸ਼ਾਨਾ* ਹੈ+

      ​—ਕਿਉਂਕਿ ਯਹੋਵਾਹ ਦੀ ਨਜ਼ਰ ਇਨਸਾਨਾਂ ਉੱਤੇ+

      ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਉੱਤੇ ਹੈ​—

       2 ਨਾਲੇ ਹਮਾਥ+ ਦੇ ਖ਼ਿਲਾਫ਼ ਜੋ ਉਸ ਦੀ ਸਰਹੱਦ ਉੱਤੇ ਹੈ

      ਅਤੇ ਸੋਰ+ ਤੇ ਸੀਦੋਨ+ ਦੇ ਖ਼ਿਲਾਫ਼ ਵੀ ਜੋ ਇੰਨੇ ਬੁੱਧੀਮਾਨ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ