9 ਸੀਓਨ ਲਈ ਖ਼ੁਸ਼ ਖ਼ਬਰੀ ਲਿਆਉਣ ਵਾਲੀਏ,
ਉੱਚੇ ਪਹਾੜ ʼਤੇ ਜਾਹ।+
ਯਰੂਸ਼ਲਮ ਲਈ ਖ਼ੁਸ਼ ਖ਼ਬਰੀ ਲਿਆਉਣ ਵਾਲੀਏ,
ਜ਼ੋਰਦਾਰ ਆਵਾਜ਼ ਵਿਚ ਸੁਣਾ।
ਹਾਂ, ਉੱਚੀ ਆਵਾਜ਼ ਵਿਚ ਬੋਲ, ਡਰ ਨਾ।
ਯਹੂਦਾਹ ਦੇ ਸ਼ਹਿਰਾਂ ਵਿਚ ਐਲਾਨ ਕਰ: “ਦੇਖੋ, ਤੁਹਾਡਾ ਪਰਮੇਸ਼ੁਰ।”+
10 ਦੇਖ! ਸਾਰੇ ਜਹਾਨ ਦਾ ਮਾਲਕ ਯਹੋਵਾਹ ਪੂਰੀ ਤਾਕਤ ਨਾਲ ਆਵੇਗਾ
ਅਤੇ ਉਸ ਦੀ ਬਾਂਹ ਉਸ ਲਈ ਰਾਜ ਕਰੇਗੀ।+
ਦੇਖ! ਉਸ ਦਾ ਇਨਾਮ ਉਸ ਦੇ ਕੋਲ ਹੈ
ਅਤੇ ਜੋ ਮਜ਼ਦੂਰੀ ਉਹ ਦਿੰਦਾ ਹੈ, ਉਹ ਉਸ ਦੇ ਕੋਲ ਹੈ।+