ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 53:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਪਰ ਇਹ ਯਹੋਵਾਹ ਦੀ ਮਰਜ਼ੀ ਸੀ* ਕਿ ਉਸ ਨੂੰ ਕੁਚਲੇ ਅਤੇ ਉਸ ਨੇ ਉਸ ਨੂੰ ਦੁੱਖ ਝੱਲਣ ਦਿੱਤਾ।

      ਜੇ ਤੂੰ ਉਸ ਦੀ ਜਾਨ ਦੋਸ਼-ਬਲ਼ੀ ਵਜੋਂ ਦੇਵੇਂ,+

      ਤਾਂ ਉਹ ਆਪਣੀ ਸੰਤਾਨ* ਨੂੰ ਦੇਖੇਗਾ, ਉਹ ਬਹੁਤ ਦਿਨਾਂ ਤਕ ਜੀਉਂਦਾ ਰਹੇਗਾ+

      ਅਤੇ ਉਸ ਦੇ ਜ਼ਰੀਏ ਯਹੋਵਾਹ ਦੀ ਮਰਜ਼ੀ ਪੂਰੀ ਹੋਵੇਗੀ।+

  • ਦਾਨੀਏਲ 9:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 “ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ+ ਲਈ 70 ਹਫ਼ਤੇ* ਠਹਿਰਾਏ ਗਏ ਹਨ ਤਾਂਕਿ ਅਪਰਾਧ ਖ਼ਤਮ ਕੀਤਾ ਜਾਵੇ, ਪਾਪ ਮਿਟਾਇਆ ਜਾਵੇ,+ ਗੁਨਾਹ ਮਾਫ਼ ਕੀਤਾ ਜਾਵੇ,+ ਬਹੁਤ ਜਣਿਆਂ ਨੂੰ ਹਮੇਸ਼ਾ-ਹਮੇਸ਼ਾ ਲਈ ਧਰਮੀ ਠਹਿਰਾਇਆ ਜਾਵੇ,*+ ਦਰਸ਼ਣ ਅਤੇ ਭਵਿੱਖਬਾਣੀ* ਉੱਤੇ ਮੁਹਰ ਲਾਈ ਜਾਵੇ+ ਅਤੇ ਅੱਤ ਪਵਿੱਤਰ ਜਗ੍ਹਾ ਪਰਮੇਸ਼ੁਰ ਨੂੰ ਅਰਪਿਤ ਕੀਤੀ ਜਾਵੇ।*

  • ਮੱਤੀ 20:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਠੀਕ ਜਿਵੇਂ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ+ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ।”+

  • ਗਲਾਤੀਆਂ 3:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਮਸੀਹ ਨੇ ਸਾਨੂੰ ਖ਼ਰੀਦ ਕੇ+ ਮੂਸਾ ਦੇ ਕਾਨੂੰਨ ਦੇ ਸਰਾਪ ਤੋਂ ਮੁਕਤ ਕੀਤਾ ਹੈ। ਉਸ ਨੇ ਸਾਡਾ ਸਰਾਪ ਆਪਣੇ ʼਤੇ ਲੈ ਲਿਆ ਹੈ+ ਕਿਉਂਕਿ ਲਿਖਿਆ ਹੈ: “ਸੂਲ਼ੀ ਉੱਤੇ ਟੰਗਿਆ ਇਨਸਾਨ ਸਰਾਪਿਆ ਹੁੰਦਾ ਹੈ।”+

  • ਤੀਤੁਸ 2:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਇਸ ਦੇ ਨਾਲ-ਨਾਲ ਆਓ ਆਪਾਂ ਉਸ ਸਮੇਂ ਦੀ ਉਡੀਕ ਕਰੀਏ ਜਦੋਂ ਸਾਡੀ ਸ਼ਾਨਦਾਰ ਉਮੀਦ ਪੂਰੀ ਹੋਵੇਗੀ+ ਅਤੇ ਮਹਾਨ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤੇ ਯਿਸੂ ਮਸੀਹ ਦੀ ਮਹਿਮਾ ਪ੍ਰਗਟ ਹੋਵੇਗੀ। 14 ਯਿਸੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ+ ਤਾਂਕਿ ਉਹ ਸਾਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਆਜ਼ਾਦ ਕਰੇ*+ ਅਤੇ ਸਾਨੂੰ ਸ਼ੁੱਧ ਕਰ ਕੇ ਆਪਣੇ ਖ਼ਾਸ ਲੋਕ ਬਣਾਵੇ ਜਿਹੜੇ ਜੋਸ਼ ਨਾਲ ਚੰਗੇ ਕੰਮ ਕਰਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ