ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 7:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਹੁਣ ਮੇਰੇ ਸੇਵਕ ਦਾਊਦ ਨੂੰ ਇਹ ਕਹਿ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਚਰਾਂਦਾਂ ਵਿੱਚੋਂ ਲੈ ਆਇਆਂ ਜਿੱਥੇ ਤੂੰ ਇੱਜੜ ਦੀ ਦੇਖ-ਭਾਲ ਕਰਦਾ ਸੀ+ ਅਤੇ ਤੈਨੂੰ ਆਪਣੀ ਪਰਜਾ ਇਜ਼ਰਾਈਲ ਦਾ ਆਗੂ ਬਣਾਇਆ।+

  • 2 ਸਮੂਏਲ 7:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਜਦ ਤੇਰੇ ਦਿਨ ਪੂਰੇ ਹੋ ਜਾਣਗੇ+ ਅਤੇ ਤੂੰ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਵੇਂਗਾ, ਤਾਂ ਮੈਂ ਤੇਰੇ ਤੋਂ ਬਾਅਦ ਤੇਰੀ ਸੰਤਾਨ* ਯਾਨੀ ਤੇਰੇ ਆਪਣੇ ਪੁੱਤਰ ਨੂੰ* ਖੜ੍ਹਾ ਕਰਾਂਗਾ ਤੇ ਮੈਂ ਉਸ ਦੇ ਰਾਜ ਨੂੰ ਪੱਕਾ ਕਰਾਂਗਾ।+

  • ਜ਼ਬੂਰ 132:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ;

      ਉਹ ਆਪਣੇ ਵਾਅਦੇ ਤੋਂ ਕਦੀ ਨਹੀਂ ਮੁੱਕਰੇਗਾ:

      “ਮੈਂ ਤੇਰੀ ਸੰਤਾਨ* ਵਿੱਚੋਂ ਇਕ ਜਣੇ ਨੂੰ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।+

  • ਯਸਾਯਾਹ 9:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਉਹ ਦੇ ਰਾਜ* ਦੀ ਤਰੱਕੀ

      ਅਤੇ ਸ਼ਾਂਤੀ ਦੀ ਕੋਈ ਹੱਦ ਨਾ ਹੋਵੇਗੀ,+

      ਉਹ ਦਾਊਦ ਦੀ ਰਾਜ-ਗੱਦੀ ਉੱਤੇ ਬੈਠੇਗਾ+ ਅਤੇ ਉਸ ਦੇ ਰਾਜ ਦੀ ਵਾਗਡੋਰ ਸੰਭਾਲੇਗਾ

      ਤਾਂਕਿ ਨਿਆਂ ਅਤੇ ਧਾਰਮਿਕਤਾ* ਨਾਲ

      ਉਹ ਹੁਣ ਅਤੇ ਸਦਾ ਲਈ

      ਇਸ ਨੂੰ ਮਜ਼ਬੂਤੀ ਨਾਲ ਕਾਇਮ ਕਰੇ ਤੇ ਸੰਭਾਲੀ ਰੱਖੇ।+

      ਸੈਨਾਵਾਂ ਦੇ ਯਹੋਵਾਹ ਦਾ ਜੋਸ਼ ਇੱਦਾਂ ਕਰੇਗਾ।

  • ਯਸਾਯਾਹ 11:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਯੱਸੀ ਦੇ ਮੁੱਢ ਵਿੱਚੋਂ ਇਕ ਸ਼ਾਖ਼ ਨਿਕਲੇਗੀ+

      ਅਤੇ ਉਸ ਦੀਆਂ ਜੜ੍ਹਾਂ ਵਿੱਚੋਂ ਫੁੱਟੀ ਇਕ ਟਾਹਣੀ+ ਫਲ ਪੈਦਾ ਕਰੇਗੀ।

  • ਯਸਾਯਾਹ 11:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਉਸ ਦਿਨ ਯੱਸੀ ਦੀ ਜੜ੍ਹ+ ਲੋਕਾਂ ਲਈ ਝੰਡੇ ਦੀ ਤਰ੍ਹਾਂ ਖੜ੍ਹੀ ਹੋਵੇਗੀ।+

      ਕੌਮਾਂ ਉਸ ਕੋਲ ਸੇਧ ਲੈਣ ਲਈ ਆਉਣਗੀਆਂ*+

      ਅਤੇ ਉਸ ਦਾ ਨਿਵਾਸ-ਸਥਾਨ ਸ਼ਾਨੋ-ਸ਼ੌਕਤ ਨਾਲ ਭਰ ਜਾਵੇਗਾ।

  • ਯਿਰਮਿਯਾਹ 23:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਯਹੋਵਾਹ ਕਹਿੰਦਾ ਹੈ: “ਦੇਖੋ, ਉਹ ਦਿਨ ਆ ਰਹੇ ਹਨ ਜਦੋਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ।*+ ਇਕ ਰਾਜਾ ਰਾਜ ਕਰੇਗਾ+ ਅਤੇ ਡੂੰਘੀ ਸਮਝ ਤੋਂ ਕੰਮ ਲਵੇਗਾ ਅਤੇ ਦੇਸ਼ ਵਿਚ ਨਿਆਂ ਅਤੇ ਧਰਮੀ ਅਸੂਲਾਂ ਮੁਤਾਬਕ ਚੱਲੇਗਾ।+

  • ਮੱਤੀ 1:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 1 ਇਸ ਕਿਤਾਬ ਵਿਚ ਯਿਸੂ ਮਸੀਹ ਦੀ ਜ਼ਿੰਦਗੀ ਦੀ ਕਹਾਣੀ ਦੱਸੀ ਗਈ ਹੈ। ਉਹ ਦਾਊਦ ਦੀ ਪੀੜ੍ਹੀ+ ਵਿੱਚੋਂ ਸੀ ਅਤੇ ਦਾਊਦ ਅਬਰਾਹਾਮ ਦੀ ਪੀੜ੍ਹੀ+ ਵਿੱਚੋਂ ਸੀ। ਇਹ ਹੈ ਯਿਸੂ ਦੀ ਵੰਸ਼ਾਵਲੀ:

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ