ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਰੂਥ 4:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਫਿਰ ਗੁਆਂਢਣਾਂ ਨੇ ਬੱਚੇ ਦਾ ਨਾਂ ਰੱਖਿਆ। ਉਨ੍ਹਾਂ ਨੇ ਕਿਹਾ: “ਨਾਓਮੀ ਦੇ ਮੁੰਡਾ ਹੋਇਆ ਹੈ” ਅਤੇ ਉਨ੍ਹਾਂ ਨੇ ਉਸ ਦਾ ਨਾਂ ਓਬੇਦ ਰੱਖਿਆ।+ ਓਬੇਦ ਦਾ ਪੁੱਤਰ ਯੱਸੀ+ ਸੀ ਅਤੇ ਯੱਸੀ ਦਾ ਪੁੱਤਰ ਦਾਊਦ ਸੀ।

  • 1 ਸਮੂਏਲ 17:58
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 58 ਫਿਰ ਸ਼ਾਊਲ ਨੇ ਉਸ ਨੂੰ ਪੁੱਛਿਆ: “ਮੁੰਡਿਆ, ਤੂੰ ਕਿਸ ਦਾ ਪੁੱਤਰ ਹੈਂ?” ਦਾਊਦ ਨੇ ਜਵਾਬ ਦਿੱਤਾ: “ਮੈਂ ਬੈਤਲਹਮ ਵਿਚ ਰਹਿੰਦੇ ਤੇਰੇ ਸੇਵਕ ਯੱਸੀ+ ਦਾ ਪੁੱਤਰ ਹਾਂ।”+

  • ਜ਼ਬੂਰ 132:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ;

      ਉਹ ਆਪਣੇ ਵਾਅਦੇ ਤੋਂ ਕਦੀ ਨਹੀਂ ਮੁੱਕਰੇਗਾ:

      “ਮੈਂ ਤੇਰੀ ਸੰਤਾਨ* ਵਿੱਚੋਂ ਇਕ ਜਣੇ ਨੂੰ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।+

  • ਯਸਾਯਾਹ 53:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਉਹ ਉਸ* ਅੱਗੇ ਟਾਹਣੀ ਵਾਂਗ ਅਤੇ ਝੁਲ਼ਸੀ ਹੋਈ ਜ਼ਮੀਨ ਵਿੱਚੋਂ ਜੜ੍ਹ ਵਾਂਗ ਫੁੱਟ ਨਿਕਲੇਗਾ।+

      ਨਾ ਹੀ ਉਸ ਦੀ ਕੋਈ ਸ਼ਾਨ ਹੈ ਤੇ ਨਾ ਹੀ ਉਸ ਦੀ ਸ਼ਕਲ ਇੰਨੀ ਸੋਹਣੀ ਹੈ;+

      ਜਦ ਅਸੀਂ ਉਸ ਨੂੰ ਦੇਖਦੇ ਹਾਂ, ਤਾਂ ਅਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ।*

  • ਮੱਤੀ 1:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 1 ਇਸ ਕਿਤਾਬ ਵਿਚ ਯਿਸੂ ਮਸੀਹ ਦੀ ਜ਼ਿੰਦਗੀ ਦੀ ਕਹਾਣੀ ਦੱਸੀ ਗਈ ਹੈ। ਉਹ ਦਾਊਦ ਦੀ ਪੀੜ੍ਹੀ+ ਵਿੱਚੋਂ ਸੀ ਅਤੇ ਦਾਊਦ ਅਬਰਾਹਾਮ ਦੀ ਪੀੜ੍ਹੀ+ ਵਿੱਚੋਂ ਸੀ। ਇਹ ਹੈ ਯਿਸੂ ਦੀ ਵੰਸ਼ਾਵਲੀ:

  • ਮੱਤੀ 1:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਯੱਸੀ ਤੋਂ ਰਾਜਾ ਦਾਊਦ+ ਪੈਦਾ ਹੋਇਆ।

      ਦਾਊਦ ਤੋਂ ਸੁਲੇਮਾਨ ਪੈਦਾ ਹੋਇਆ,+ ਸੁਲੇਮਾਨ ਦੀ ਮਾਂ ਪਹਿਲਾਂ ਊਰੀਯਾਹ ਦੀ ਪਤਨੀ ਸੀ;

  • ਲੂਕਾ 3:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਯਿਸੂ+ ਨੇ ਜਦ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਉਦੋਂ ਉਹ 30 ਸਾਲਾਂ ਦਾ ਸੀ।+ ਇਹ ਮੰਨਿਆ ਜਾਂਦਾ ਸੀ ਕਿ ਉਹ

      ਯੂਸੁਫ਼ ਦਾ ਪੁੱਤਰ ਸੀ,+

      ਯੂਸੁਫ਼, ਹੇਲੀ ਦਾ ਪੁੱਤਰ ਸੀ,

  • ਲੂਕਾ 3:32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਦਾਊਦ, ਯੱਸੀ ਦਾ ਪੁੱਤਰ ਸੀ,+

      ਯੱਸੀ, ਓਬੇਦ ਦਾ ਪੁੱਤਰ ਸੀ,+

      ਓਬੇਦ, ਬੋਅਜ਼+ ਦਾ ਪੁੱਤਰ ਸੀ,

      ਬੋਅਜ਼, ਸਲਮੋਨ ਦਾ ਪੁੱਤਰ ਸੀ,+

      ਸਲਮੋਨ, ਨਹਸ਼ੋਨ ਦਾ ਪੁੱਤਰ ਸੀ,+

  • ਰਸੂਲਾਂ ਦੇ ਕੰਮ 13:22, 23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਫਿਰ ਉਸ ਨੂੰ ਗੱਦੀ ਤੋਂ ਹਟਾ ਕੇ ਉਸ ਨੇ ਦਾਊਦ ਨੂੰ ਉਨ੍ਹਾਂ ਦਾ ਰਾਜਾ ਬਣਾਇਆ+ ਜਿਸ ਬਾਰੇ ਉਸ ਨੇ ਇਹ ਗਵਾਹੀ ਦਿੱਤੀ ਸੀ: ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਲੱਭਿਆ ਹੈ+ ਜੋ ਮੇਰੇ ਦਿਲ ਨੂੰ ਭਾਉਂਦਾ ਹੈ;+ ਉਹ ਮੇਰੀ ਇੱਛਾ ਦੇ ਮੁਤਾਬਕ ਸਾਰੇ ਕੰਮ ਕਰੇਗਾ।’ 23 ਪਰਮੇਸ਼ੁਰ ਨੇ ਆਪਣੇ ਵਾਅਦੇ ਅਨੁਸਾਰ ਦਾਊਦ ਦੀ ਸੰਤਾਨ* ਵਿੱਚੋਂ ਯਿਸੂ ਨੂੰ ਇਜ਼ਰਾਈਲ ਦਾ ਮੁਕਤੀਦਾਤਾ ਬਣਾਇਆ।+

  • ਰੋਮੀਆਂ 15:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਯਸਾਯਾਹ ਨਬੀ ਕਹਿੰਦਾ ਹੈ: “ਯੱਸੀ ਦੀ ਜੜ੍ਹ ਨਿਕਲੇਗੀ+ ਯਾਨੀ ਕੌਮਾਂ ਉੱਤੇ ਰਾਜ ਕਰਨ ਵਾਲਾ ਖੜ੍ਹਾ ਹੋਵੇਗਾ+ ਅਤੇ ਕੌਮਾਂ ਉਸ ਉੱਤੇ ਉਮੀਦ ਰੱਖਣਗੀਆਂ।”+

  • ਪ੍ਰਕਾਸ਼ ਦੀ ਕਿਤਾਬ 5:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਪਰ ਇਕ ਬਜ਼ੁਰਗ ਨੇ ਮੈਨੂੰ ਕਿਹਾ: “ਨਾ ਰੋ। ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ+ ਅਤੇ ਦਾਊਦ+ ਦੀ ਜੜ੍ਹ ਹੈ,+ ਉਸ ਨੇ ਜਿੱਤ ਹਾਸਲ ਕੀਤੀ ਹੈ,+ ਇਸ ਲਈ ਉਹ ਉਸ ਪੱਤਰੀ ਅਤੇ ਉਸ ਦੀਆਂ ਸੱਤ ਮੁਹਰਾਂ ਤੋੜਨ ਦੇ ਕਾਬਲ ਹੈ।”

  • ਪ੍ਰਕਾਸ਼ ਦੀ ਕਿਤਾਬ 22:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 “‘ਮੈਂ ਯਿਸੂ ਨੇ ਆਪਣਾ ਦੂਤ ਘੱਲ ਕੇ ਤੁਹਾਨੂੰ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਜਿਹੜੀਆਂ ਮੰਡਲੀਆਂ ਦੇ ਫ਼ਾਇਦੇ ਲਈ ਹਨ। ਮੈਂ ਦਾਊਦ ਦੀ ਜੜ੍ਹ+ ਅਤੇ ਉਸ ਦੀ ਸੰਤਾਨ ਹਾਂ ਅਤੇ ਮੈਂ ਚਮਕਦਾ ਹੋਇਆ ਸਵੇਰ ਦਾ ਤਾਰਾ ਹਾਂ।’”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ