-
ਦਾਨੀਏਲ 7:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “ਮੈਂ ਰਾਤ ਨੂੰ ਦਰਸ਼ਣਾਂ ਵਿਚ ਦੇਖਿਆ ਕਿ ਇਕ ਜਣਾ ਜੋ ਮਨੁੱਖ ਦੇ ਪੁੱਤਰ+ ਵਰਗਾ ਸੀ, ਆਕਾਸ਼ ਦੇ ਬੱਦਲਾਂ ਦੇ ਨਾਲ ਆ ਰਿਹਾ ਸੀ ਅਤੇ ਉਸ ਨੂੰ ਅੱਤ ਪ੍ਰਾਚੀਨ+ ਦੇ ਕੋਲ ਆਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਨੂੰ ਉਸ ਦੇ ਕੋਲ ਲਿਆਂਦਾ ਗਿਆ। 14 ਉਸ ਨੂੰ ਹਕੂਮਤ,+ ਮਹਿਮਾ+ ਅਤੇ ਰਾਜ ਦਿੱਤਾ ਗਿਆ ਤਾਂਕਿ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕ ਉਸ ਦੀ ਸੇਵਾ ਕਰਨ।+ ਉਸ ਦੀ ਹਕੂਮਤ ਹਮੇਸ਼ਾ ਕਾਇਮ ਰਹੇਗੀ ਅਤੇ ਕਦੇ ਖ਼ਤਮ ਨਹੀਂ ਹੋਵੇਗੀ ਅਤੇ ਉਸ ਦਾ ਰਾਜ ਕਦੇ ਨਾਸ਼ ਨਹੀਂ ਹੋਵੇਗਾ।+
-
-
ਮੱਤੀ 6:9-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ:+
“‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ+ ਪਵਿੱਤਰ ਕੀਤਾ ਜਾਵੇ।*+ 10 ਤੇਰਾ ਰਾਜ+ ਆਵੇ। ਤੇਰੀ ਇੱਛਾ+ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।+ 11 ਸਾਨੂੰ ਅੱਜ ਦੀ ਰੋਟੀ ਅੱਜ ਦੇ;+ 12 ਸਾਡੇ ਪਾਪ* ਮਾਫ਼ ਕਰ, ਜਿਵੇਂ ਅਸੀਂ ਉਨ੍ਹਾਂ ਨੂੰ ਮਾਫ਼ ਕੀਤਾ ਹੈ ਜਿਨ੍ਹਾਂ ਨੇ ਸਾਡੇ ਖ਼ਿਲਾਫ਼ ਪਾਪ* ਕੀਤੇ ਹਨ।+ 13 ਸਾਨੂੰ ਪਰੀਖਿਆ ਵਿਚ ਨਾ ਪੈਣ ਦੇ+ ਤੇ ਸਾਨੂੰ ਸ਼ੈਤਾਨ* ਤੋਂ ਬਚਾ।’+
-