ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਰਸੂਲਾਂ ਦੇ ਕੰਮ 20:22, 23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਹੁਣ ਮੈਂ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਯਰੂਸ਼ਲਮ ਨੂੰ ਜਾ ਰਿਹਾ ਹਾਂ, ਭਾਵੇਂ ਕਿ ਮੈਨੂੰ ਪਤਾ ਨਹੀਂ ਕਿ ਉੱਥੇ ਮੇਰੇ ਨਾਲ ਕੀ-ਕੀ ਹੋਵੇਗਾ। 23 ਮੈਨੂੰ ਸਿਰਫ਼ ਇਹੀ ਪਤਾ ਹੈ ਕਿ ਹਰ ਸ਼ਹਿਰ ਵਿਚ ਪਵਿੱਤਰ ਸ਼ਕਤੀ ਵਾਰ-ਵਾਰ ਮੈਨੂੰ ਚੇਤਾਵਨੀ ਦੇ ਰਹੀ ਹੈ ਕਿ ਉੱਥੇ ਕੈਦ ਅਤੇ ਮੁਸੀਬਤਾਂ ਮੇਰੀ ਉਡੀਕ ਕਰ ਰਹੀਆਂ ਹਨ।+

  • ਰਸੂਲਾਂ ਦੇ ਕੰਮ 21:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਸ ਨੇ ਸਾਡੇ ਕੋਲ ਆ ਕੇ ਪੌਲੁਸ ਦਾ ਕਮਰਬੰਦ ਲਿਆ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ: “ਪਵਿੱਤਰ ਸ਼ਕਤੀ ਇਹ ਕਹਿੰਦੀ ਹੈ, ‘ਜਿਸ ਇਨਸਾਨ ਦਾ ਇਹ ਕਮਰਬੰਦ ਹੈ, ਉਸ ਨੂੰ ਯਹੂਦੀ ਯਰੂਸ਼ਲਮ ਵਿਚ ਇਸੇ ਤਰ੍ਹਾਂ ਬੰਨ੍ਹਣਗੇ+ ਅਤੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’”+

  • 2 ਕੁਰਿੰਥੀਆਂ 11:23-28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਪਾਗਲਾਂ ਵਾਂਗ ਚੀਕ-ਚੀਕ ਕੇ ਕਹਿੰਦਾ ਹਾਂ ਕਿ ਮੈਂ ਉਨ੍ਹਾਂ ਨਾਲੋਂ ਕਿਤੇ ਵੱਧ ਕੇ ਹਾਂ: ਮੈਂ ਉਨ੍ਹਾਂ ਨਾਲੋਂ ਜ਼ਿਆਦਾ ਕੰਮ ਕੀਤਾ ਹੈ,+ ਜ਼ਿਆਦਾ ਵਾਰ ਜੇਲ੍ਹ ਗਿਆ ਹਾਂ,+ ਅਣਗਿਣਤ ਵਾਰ ਕੁੱਟ ਖਾਧੀ ਹੈ ਅਤੇ ਕਈ ਵਾਰ ਮਰਦੇ-ਮਰਦੇ ਬਚਿਆ ਹਾਂ।+ 24 ਮੈਂ ਪੰਜ ਵਾਰ ਯਹੂਦੀਆਂ ਦੇ ਹੱਥੋਂ ਇਕ ਘੱਟ ਚਾਲੀ ਕੋਰੜੇ ਖਾਧੇ,+ 25 ਤਿੰਨ ਵਾਰ ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ,+ ਇਕ ਵਾਰ ਮੈਨੂੰ ਪੱਥਰ ਮਾਰੇ ਗਏ,+ ਤਿੰਨ ਵਾਰ ਸਫ਼ਰ ਕਰਦਿਆਂ ਮੇਰਾ ਜਹਾਜ਼ ਤਬਾਹ ਹੋਇਆ,+ ਇਕ ਦਿਨ ਅਤੇ ਇਕ ਰਾਤ ਮੈਂ ਸਮੁੰਦਰ ਦੇ ਪਾਣੀਆਂ ਵਿਚ ਕੱਟੀ; 26 ਮੈਂ ਜ਼ਿਆਦਾ ਸਫ਼ਰ ਕੀਤਾ, ਦਰਿਆਵਾਂ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਡਾਕੂਆਂ ਦੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਆਪਣੀ ਕੌਮ ਦੇ ਲੋਕਾਂ ਤੋਂ ਅਤੇ ਹੋਰ ਕੌਮਾਂ ਦੇ ਲੋਕਾਂ ਤੋਂ ਖ਼ਤਰਿਆਂ ਦਾ ਸਾਮ੍ਹਣਾ ਕੀਤਾ,+ ਸ਼ਹਿਰਾਂ ਵਿਚ,+ ਉਜਾੜ ਵਿਚ ਅਤੇ ਸਮੁੰਦਰ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਪਖੰਡੀ ਭਰਾਵਾਂ ਦੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ, 27 ਮੈਂ ਉਨ੍ਹਾਂ ਤੋਂ ਵੱਧ ਖ਼ੂਨ-ਪਸੀਨਾ ਵਹਾਇਆ, ਕਈ-ਕਈ ਰਾਤਾਂ ਜਾਗ ਕੇ ਕੱਟੀਆਂ,+ ਭੁੱਖ-ਪਿਆਸ ਸਹਾਰੀ,+ ਕਈ ਵਾਰ ਖਾਣ ਲਈ ਕੁਝ ਨਹੀਂ ਸੀ,+ ਮੈਨੂੰ ਠੰਢ ਵਿਚ ਰਹਿਣਾ ਪਿਆ ਤੇ ਕਈ ਵਾਰ ਤਨ ਢਕਣ ਜੋਗੇ ਵੀ ਕੱਪੜੇ ਨਹੀਂ ਸਨ।

      28 ਇਨ੍ਹਾਂ ਤੋਂ ਇਲਾਵਾ, ਮੈਨੂੰ ਦਿਨ-ਰਾਤ ਸਾਰੀਆਂ ਮੰਡਲੀਆਂ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ।+

  • ਕੁਲੁੱਸੀਆਂ 1:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਮੈਨੂੰ ਤੁਹਾਡੀ ਖ਼ਾਤਰ ਦੁੱਖ ਝੱਲ ਕੇ ਖ਼ੁਸ਼ੀ ਹੁੰਦੀ ਹੈ+ ਅਤੇ ਮਸੀਹ ਕਰਕੇ ਮੈਂ ਉਸ ਦੇ ਸਰੀਰ ਯਾਨੀ ਮੰਡਲੀ+ ਦੀ ਖ਼ਾਤਰ ਆਪਣੇ ਸਰੀਰ ਵਿਚ ਹੋਰ ਦੁੱਖ ਝੱਲਦੇ ਰਹਿਣ ਲਈ ਤਿਆਰ ਹਾਂ।+

  • 2 ਤਿਮੋਥਿਉਸ 1:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਮੈਂ ਇਸੇ ਕਰਕੇ ਦੁੱਖ ਝੱਲ ਰਿਹਾ ਹਾਂ,+ ਪਰ ਮੈਂ ਸ਼ਰਮਿੰਦਾ ਨਹੀਂ ਹਾਂ।+ ਮੈਂ ਪਰਮੇਸ਼ੁਰ ਨੂੰ ਜਾਣਦਾ ਹਾਂ ਅਤੇ ਮੈਨੂੰ ਉਸ ਉੱਤੇ ਭਰੋਸਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਮੈਂ ਜੋ ਅਮਾਨਤ ਉਸ ਨੂੰ ਸੌਂਪੀ ਹੈ, ਉਹ ਨਿਆਂ ਦੇ ਦਿਨ ਤਕ ਉਸ ਅਮਾਨਤ ਦੀ ਰਾਖੀ ਕਰਨ ਦੇ ਕਾਬਲ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ