-
ਬਿਵਸਥਾ ਸਾਰ 16:9-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “ਜਿਸ ਦਿਨ ਤੁਸੀਂ ਖੜ੍ਹੀ ਫ਼ਸਲ ਦਾਤੀ ਨਾਲ ਵੱਢਣੀ ਸ਼ੁਰੂ ਕਰੋਗੇ, ਉਸ ਦਿਨ ਤੋਂ ਤੁਸੀਂ ਸੱਤ ਹਫ਼ਤੇ ਗਿਣਨੇ ਸ਼ੁਰੂ ਕਰਿਓ।+ 10 ਫਿਰ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਹਫ਼ਤਿਆਂ ਦਾ ਤਿਉਹਾਰ ਮਨਾਇਓ।+ ਨਾਲੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਤੁਸੀਂ ਉਸ ਨੂੰ ਇੱਛਾ-ਬਲ਼ੀਆਂ ਚੜ੍ਹਾਇਓ।+ 11 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ, ਉਸ ਜਗ੍ਹਾ ਤੁਸੀਂ, ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਸ਼ਹਿਰਾਂ* ਦੇ ਲੇਵੀ, ਤੁਹਾਡੇ ਵਿਚ ਰਹਿੰਦੇ ਪਰਦੇਸੀ, ਯਤੀਮ ਬੱਚੇ ਅਤੇ ਵਿਧਵਾਵਾਂ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਉਣ।+
-