ਅੱਯੂਬ
24 “ਸਰਬਸ਼ਕਤੀਮਾਨ ਇਕ ਸਮਾਂ ਕਿਉਂ ਨਹੀਂ ਠਹਿਰਾਉਂਦਾ?+
ਉਸ ਨੂੰ ਜਾਣਨ ਵਾਲੇ ਉਸ ਦੇ ਦਿਨ* ਨੂੰ ਕਿਉਂ ਨਹੀਂ ਦੇਖਦੇ?
4 ਉਹ ਗ਼ਰੀਬਾਂ ਨੂੰ ਰਾਹ ਛੱਡਣ ਲਈ ਮਜਬੂਰ ਕਰਦੇ ਹਨ;
ਧਰਤੀ ਦੇ ਲਾਚਾਰਾਂ ਨੂੰ ਉਨ੍ਹਾਂ ਤੋਂ ਲੁਕਣਾ ਪੈਂਦਾ ਹੈ।+
5 ਗ਼ਰੀਬ ਲੋਕ ਉਜਾੜ ਵਿਚ ਘੁੰਮਦੇ ਜੰਗਲੀ ਗਧਿਆਂ+ ਵਾਂਗ ਭੋਜਨ ਲਈ ਮਾਰੇ-ਮਾਰੇ ਫਿਰਦੇ ਹਨ;
ਉਹ ਰੇਗਿਸਤਾਨ ਵਿਚ ਆਪਣੇ ਬੱਚਿਆਂ ਲਈ ਰੋਟੀ ਦੀ ਤਲਾਸ਼ ਕਰਦੇ ਹਨ।
6 ਉਨ੍ਹਾਂ ਨੂੰ ਕਿਸੇ ਹੋਰ ਦੇ ਖੇਤ ਵਿਚ ਵਾਢੀ ਕਰਨੀ ਪੈਂਦੀ ਹੈ*
ਅਤੇ ਦੁਸ਼ਟ ਦੇ ਅੰਗੂਰੀ ਬਾਗ਼ ਵਿੱਚੋਂ ਬਚੇ-ਖੁਚੇ ਅੰਗੂਰ ਚੁਗਣੇ ਪੈਂਦੇ ਹਨ।
7 ਉਹ ਨੰਗੇ ਪਿੰਡੇ ਰਾਤ ਕੱਟਦੇ ਹਨ, ਹਾਂ, ਬਿਨਾਂ ਕੱਪੜਿਆਂ ਦੇ;+
ਠੰਢ ਵਿਚ ਉੱਤੇ ਲੈਣ ਲਈ ਉਨ੍ਹਾਂ ਕੋਲ ਕੁਝ ਵੀ ਨਹੀਂ।
8 ਪਹਾੜਾਂ ਵਿਚ ਹੁੰਦੀ ਵਰਖਾ ਨਾਲ ਉਹ ਭਿੱਜ ਜਾਂਦੇ ਹਨ;
ਲੁਕਣ ਲਈ ਥਾਂ ਨਾ ਹੋਣ ਕਰਕੇ ਉਹ ਚਟਾਨਾਂ ਨਾਲ ਚਿੰਬੜ ਜਾਂਦੇ ਹਨ।
9 ਯਤੀਮ* ਨੂੰ ਉਸ ਦੀ ਮਾਂ ਦੀ ਛਾਤੀ ਤੋਂ ਧੂਹ ਲਿਆ ਜਾਂਦਾ ਹੈ;+
ਗ਼ਰੀਬ ਦੇ ਕੱਪੜੇ ਗਹਿਣੇ ਰੱਖ ਲਏ ਜਾਂਦੇ ਹਨ,+
10 ਉਨ੍ਹਾਂ ਨੂੰ ਨੰਗੇ ਪਿੰਡੇ, ਹਾਂ, ਬਿਨਾਂ ਕੱਪੜਿਆਂ ਦੇ ਫਿਰਨ ਲਈ ਮਜਬੂਰ ਕੀਤਾ ਜਾਂਦਾ ਹੈ,
ਉਹ ਭੁੱਖਣ-ਭਾਣੇ ਅਨਾਜ ਦੀਆਂ ਭਰੀਆਂ ਚੁੱਕੀ ਫਿਰਦੇ ਹਨ।
11 ਉਹ ਖੇਤਾਂ* ਵਿਚ ਡੱਕਿਆਂ ਵਿਚਕਾਰ ਤੇਜ਼ ਧੁੱਪ ਵਿਚ ਮਿਹਨਤ-ਮੁਸ਼ੱਕਤ ਕਰਦੇ ਹਨ;*
ਉਹ ਚੁਬੱਚਿਆਂ ਵਿਚ ਅੰਗੂਰ ਮਿੱਧਦੇ ਹਨ, ਪਰ ਆਪ ਪਿਆਸੇ ਰਹਿੰਦੇ ਹਨ।+
12 ਮਰ ਰਹੇ ਲੋਕ ਸ਼ਹਿਰ ਵਿਚ ਕਰਾਹੁੰਦੇ ਫਿਰਦੇ ਹਨ;
ਬੁਰੀ ਤਰ੍ਹਾਂ ਜ਼ਖ਼ਮੀ ਲੋਕ ਮਦਦ ਲਈ ਪੁਕਾਰਦੇ ਹਨ,+
ਪਰ ਇਸ ਨਾਲ ਪਰਮੇਸ਼ੁਰ ਨੂੰ ਕੋਈ ਫ਼ਰਕ ਨਹੀਂ ਪੈਂਦਾ।*
13 ਅਜਿਹੇ ਲੋਕ ਵੀ ਹਨ ਜਿਹੜੇ ਚਾਨਣ ਵਿਰੁੱਧ ਬਗਾਵਤ ਕਰਦੇ ਹਨ;+
ਉਹ ਇਸ ਦੇ ਰਸਤਿਆਂ ਨੂੰ ਨਹੀਂ ਜਾਣਦੇ
ਅਤੇ ਇਸ ਦੇ ਰਾਹਾਂ ʼਤੇ ਨਹੀਂ ਚੱਲਦੇ।
14 ਕਾਤਲ ਪਹੁ ਫੁੱਟਦਿਆਂ ਹੀ ਉੱਠ ਜਾਂਦਾ ਹੈ;
ਉਹ ਲਾਚਾਰ ਤੇ ਗ਼ਰੀਬ ਨੂੰ ਵੱਢ ਸੁੱਟਦਾ ਹੈ+
ਅਤੇ ਰਾਤ ਨੂੰ ਉਹ ਚੋਰੀਆਂ ਕਰਦਾ ਹੈ।
ਅਤੇ ਆਪਣਾ ਚਿਹਰਾ ਢਕ ਲੈਂਦਾ ਹੈ।
16 ਹਨੇਰਾ ਹੋਣ ਤੇ ਉਹ ਘਰਾਂ ਵਿਚ ਸੰਨ੍ਹ ਲਾਉਂਦੇ ਹਨ;
ਦਿਨ ਚੜ੍ਹਦਿਆਂ ਹੀ ਉਹ ਲੁਕ ਜਾਂਦੇ ਹਨ।
ਉਹ ਚਾਨਣ ਨੂੰ ਨਹੀਂ ਜਾਣਦੇ।+
17 ਉਨ੍ਹਾਂ ਲਈ ਸਵੇਰਾ ਤੇ ਘੁੱਪ ਹਨੇਰਾ ਇੱਕੋ ਜਿਹੇ ਹਨ;
ਘੋਰ ਹਨੇਰੇ ਦੇ ਖ਼ੌਫ਼ ਤੋਂ ਉਹ ਚੰਗੀ ਤਰ੍ਹਾਂ ਵਾਕਫ਼ ਹਨ।
18 ਪਰ ਪਾਣੀ ਉਨ੍ਹਾਂ ਨੂੰ ਤੇਜ਼ੀ ਨਾਲ ਰੋੜ੍ਹ ਲੈ ਜਾਂਦੇ ਹਨ।*
ਉਨ੍ਹਾਂ ਦੀ ਜ਼ਮੀਨ ਦਾ ਹਿੱਸਾ ਸਰਾਪਿਆ ਜਾਵੇਗਾ।+
ਉਹ ਆਪਣੇ ਅੰਗੂਰੀ ਬਾਗ਼ਾਂ ਨੂੰ ਨਹੀਂ ਮੁੜਨਗੇ।
20 ਉਸ ਦੀ ਮਾਤਾ* ਉਸ ਨੂੰ ਭੁੱਲ ਜਾਵੇਗੀ; ਉਹ ਕੀੜਿਆਂ ਦੀ ਦਾਅਵਤ ਬਣੇਗਾ।
ਉਸ ਦੀ ਯਾਦ ਮਿਟ ਜਾਵੇਗੀ।+
ਬੁਰਾਈ ਨੂੰ ਇਕ ਰੁੱਖ ਵਾਂਗ ਤੋੜਿਆ ਜਾਵੇਗਾ।
21 ਉਹ ਬਾਂਝ ਔਰਤ ਦਾ ਸ਼ਿਕਾਰ ਕਰਦਾ ਹੈ
ਅਤੇ ਵਿਧਵਾ ਨਾਲ ਮਾੜਾ ਸਲੂਕ ਕਰਦਾ ਹੈ।
22 ਪਰਮੇਸ਼ੁਰ* ਆਪਣੀ ਤਾਕਤ
ਨਾਲ ਤਕੜਿਆਂ ਨੂੰ ਖ਼ਤਮ ਕਰ ਦੇਵੇਗਾ;
ਭਾਵੇਂ ਉਹ ਉੱਠ ਖੜ੍ਹੇ ਹੋਣ, ਪਰ ਉਨ੍ਹਾਂ ਨੂੰ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ।
24 ਉਹ ਥੋੜ੍ਹੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫਿਰ ਉਹ ਹੁੰਦੇ ਹੀ ਨਹੀਂ।+
ਉਹ ਨੀਵੇਂ ਕੀਤੇ ਜਾਂਦੇ ਹਨ+ ਤੇ ਉਨ੍ਹਾਂ ਨੂੰ ਬਾਕੀਆਂ ਵਾਂਗ ਸਮੇਟਿਆ ਜਾਂਦਾ ਹੈ;
ਅਨਾਜ ਦੇ ਸਿੱਟਿਆਂ ਵਾਂਗ ਉਨ੍ਹਾਂ ਨੂੰ ਕੱਟਿਆ ਜਾਂਦਾ ਹੈ।
25 ਹੁਣ ਕੌਣ ਮੈਨੂੰ ਝੂਠਾ ਸਾਬਤ ਕਰ ਸਕਦਾ ਹੈ
ਜਾਂ ਮੇਰੀਆਂ ਗੱਲਾਂ ਨੂੰ ਝੁਠਲਾ ਸਕਦਾ ਹੈ?”