ਜੀਉਣ ਲਈ ਇਕ ਸਿੱਖਿਆ ਸਾਧਨ
ਜ਼ਿਮਬਾਬਵੇ, ਅਫ਼ਰੀਕਾ, ਵਿਚ ਇਕ ਅਧਿਆਪਕ ਨੇ ਨੋਟ ਕੀਤਾ ਕਿ ਨਯਾਟਸੀਮੇ ਕਾਲਜ ਵਿਖੇ, ਜਿੱਥੇ ਉਹ ਪੜ੍ਹਾਉਂਦਾ ਹੈ, “ਜੀਉਣ ਲਈ ਸਿੱਖਿਆ” ਦਾ ਵਿਸ਼ਾ ਉਪਲਬਧ ਹੈ। ਉਸ ਨੇ ਉਨ੍ਹਾਂ ਪਰਿਵਾਰਕ ਸਮੱਸਿਆਵਾਂ ਦਾ ਵਰਣਨ ਕੀਤਾ ਜੋ ਉਸ ਨੇ ਅਨੁਭਵ ਕੀਤੀਆਂ ਸਨ ਅਤੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਸੁਲਝਾਉਣ ਲਈ ਉਸ ਨੂੰ ਸਹਾਇਤਾ ਦੀ ਲੋੜ ਸੀ।
ਆਪਣੇ ਵਿਆਹ ਮਗਰੋਂ ਜੋ ਵਾਪਰਿਆ ਉਸ ਦੀ ਵਿਆਖਿਆ ਕਰਦੇ ਹੋਏ, ਉਸ ਨੇ ਕਿਹਾ: “ਸਮੱਸਿਆਵਾਂ ਤੁਰੰਤ ਹੀ ਆਰੰਭ ਹੋ ਗਈਆਂ ਅਤੇ ਨਤੀਜਾ ਇਹ ਹੋਇਆ ਕਿ ਨਵੰਬਰ 1989 ਵਿਚ ਅਸੀਂ ਅੱਡ ਹੋਣ ਦਾ ਨਿਰਣਾ ਕਰ ਲਿਆ।” ਦੂਜੀਆਂ ਸਮੱਸਿਆਵਾਂ ਵੀ ਮੌਜੂਦ ਸਨ। ਉਸ ਨੇ ਲਿਖਿਆ: “ਮੈਂ ਆਪਣੀ ਮਾਂ ਦਾ ਜੇਠਾ ਪੁੱਤਰ ਹਾਂ, ਜੋ ਮੇਰੇ ਪਿਤਾ ਜੀ ਦੀ ਪਹਿਲੀ ਪਤਨੀ ਸੀ। ਜਦੋਂ ਮੈਂ ਆਪਣੇ ਟੀਚਰ ਟ੍ਰੇਨਿੰਗ ਦੇ ਦੂਜੇ ਸਾਲ ਵਿਚ ਸੀ, ਉਦੋਂ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ, ਅਤੇ 16 ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਮੇਰੇ ਕੰਧਿਆਂ ਤੇ ਆ ਪਈ।”
ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੇ ਅਧਿਐਨ ਤੋਂ ਇਸ ਸਕੂਲ ਮਾਸਟਰ ਨੂੰ ਆਪਣੀਆਂ ਪਰਿਵਾਰਕ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਮਦਦ ਮਿਲੀ। ਉਹ ਅਤੇ ਉਸ ਦੀ ਪਤਨੀ ਦੁਬਾਰਾ ਮਿਲ ਗਏ ਹਨ ਅਤੇ ਉਹ ਸੁਖ ਵਿਚ ਵੱਸਦੇ ਹਨ। ਉਸ ਨੇ ਲਿਖਿਆ: “ਮੈਂ ਅਤੇ ਮੇਰੀ ਪਤਨੀ ਨੇ ਆਪਣੇ ਕਠਿਨ ਤਜਰਬੇ ਰਾਹੀਂ ਇਹ ਸਬਕ ਸਿੱਖਿਆ ਹੈ ਕਿ ਪਰਮੇਸ਼ੁਰ ਤੋਂ ਸੁਤੰਤਰ ਹੋ ਕੇ, ਮਾਨਵ ਦੇ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਜਤਨ ਵਿਅਰਥ ਹਨ।” ਫਿਰ ਵੀ, ਆਪਣੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਵਿਚ ਮਦਦ ਕਰਨ ਦੇ ਬਾਰੇ ਕੀ?
“ਮੈਂ ਆਪਣੇ ਸਕੂਲ ਦੇ ਹੈਡ ਮਾਸਟਰ ਅਤੇ ਦੂਜੇ ਅਧਿਆਪਕਾਂ ਨੂੰ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ) ਪੁਸਤਕ ਦਾ ਇਕ ਉਚਿਤ ਪਾਠ-ਪੁਸਤਕ ਵਜੋਂ ਮਸ਼ਵਰਾ ਦਿੱਤਾ,” ਉਸ ਨੇ ਲਿਖਿਆ। “ਉਹ ਸਾਰੇ ਸਹਿਮਤ ਹੋਏ, ਅਤੇ ਸਕੂਲ ਨੇ ਮੈਨੂੰ 56 ਪੁਸਤਕਾਂ ਦਾ ਆਰਡਰ ਦਿੱਤਾ, ਜੋ ਮੈਂ ਬਾਅਦ ਵਿਚ ਸਕੂਲ ਪਹੁੰਚਾ ਦਿੱਤੀਆਂ।”
ਅਸੀਂ ਯਕੀਨ ਕਰਦੇ ਹਾਂ ਕਿ ਤੁਸੀਂ ਵੀ ਇਸ ਆਕਰਸ਼ਕ ਢੰਗ ਨਾਲ ਸਚਿੱਤ੍ਰਿਤ, 320 ਸਫ਼ਿਆਂ ਵਾਲੇ ਸਿੱਖਿਆ ਸਾਧਨ ਤੋਂ ਅਤਿਅਧਿਕ ਲਾਭ ਹਾਸਲ ਕਰੋਗੇ। ਜੇਕਰ ਤੁਸੀਂ ਇਸ ਦੀ ਇਕ ਕਾਪੀ ਪ੍ਰਾਪਤ ਕਰਨੀ ਚਾਹੋ, ਜਾਂ ਇਕ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਪਸੰਦ ਕਰੋ, ਤਾਂ ਕਿਰਪਾ ਕਰ ਕੇ Watch Tower, The Ridgeway, London NW7 1RN ਨੂੰ, ਜਾਂ ਸਫ਼ਾ 5 ਉੱਤੇ ਦਿੱਤੇ ਉਪਯੁਕਤ ਪਤੇ ਤੇ ਲਿਖੋ।