ਇਸ ਕਿਤਾਬ ਬਾਰੇ ਜਾਣਕਾਰੀ
ਇਸ ਕਿਤਾਬ ਵਿਚ ਹਰ ਦਿਨ ਲਈ ਬਾਈਬਲ ਦਾ ਇਕ ਹਵਾਲਾ ਅਤੇ ਉਸ ਹਵਾਲੇ ਬਾਰੇ ਟਿੱਪਣੀਆਂ ਦਿੱਤੀਆਂ ਗਈਆਂ ਹਨ। ਹਵਾਲਾ ਅਤੇ ਟਿੱਪਣੀਆਂ ਕਿਸੇ ਵੀ ਸਮੇਂ ਪੜ੍ਹੀਆਂ ਜਾ ਸਕਦੀਆਂ ਹਨ, ਪਰ ਕਈ ਜਣੇ ਇਸ ਨੂੰ ਸਵੇਰੇ ਪੜ੍ਹਨਾ ਪਸੰਦ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਦਿਨ ਭਰ ਇਨ੍ਹਾਂ ʼਤੇ ਵਿਚਾਰ ਕਰ ਸਕਦੇ ਹਨ। ਪਰਿਵਾਰ ਨਾਲ ਇਸ ʼਤੇ ਚਰਚਾ ਕਰਨ ਦਾ ਵੀ ਬਹੁਤ ਫ਼ਾਇਦਾ ਹੁੰਦਾ ਹੈ। ਦੁਨੀਆਂ ਭਰ ਵਿਚ ਬੈਥਲ ਘਰਾਂ ਦੇ ਮੈਂਬਰ ਸਵੇਰੇ ਨਾਸ਼ਤਾ ਕਰਨ ਤੋਂ ਪਹਿਲਾਂ ਇਸ ਉੱਤੇ ਚਰਚਾ ਕਰਦੇ ਹਨ।
ਟਿੱਪਣੀਆਂ ਅਪ੍ਰੈਲ 2022 ਤੋਂ ਮਾਰਚ 2023 ਦੇ ਪਹਿਰਾਬੁਰਜ (w) ਦੇ ਅੰਕਾਂ ਵਿੱਚੋਂ ਲਈਆਂ ਗਈਆਂ ਹਨ। ਪਹਿਰਾਬੁਰਜ ਦੀ ਤਾਰੀਖ਼ ਤੋਂ ਬਾਅਦ ਸਫ਼ਾ (ਸਫ਼ਿਆਂ) ਨੰਬਰ ਦੱਸਿਆ ਗਿਆ ਹੈ ਤੇ ਉਸ ਤੋਂ ਬਾਅਦ ਪੈਰਿਆਂ ਦੇ ਨੰਬਰ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਟਿੱਪਣੀਆਂ ਲਈਆਂ ਗਈਆਂ ਹਨ। (ਹੇਠਾਂ ਨਮੂਨਾ ਦੇਖੋ।) ਚਰਚਾ ਕੀਤੇ ਵਿਸ਼ੇ ਬਾਰੇ ਹੋਰ ਜਾਣਕਾਰੀ ਉਸੇ ਲੇਖ ਵਿਚ ਪੜ੍ਹੀ ਜਾ ਸਕਦੀ ਹੈ।