ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es25 ਸਫ਼ੇ 44-57
  • ਅਪ੍ਰੈਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਪ੍ਰੈਲ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
  • ਸਿਰਲੇਖ
  • ਮੰਗਲਵਾਰ 1 ਅਪ੍ਰੈਲ
  • ਬੁੱਧਵਾਰ 2 ਅਪ੍ਰੈਲ
  • ਵੀਰਵਾਰ 3 ਅਪ੍ਰੈਲ
  • ਸ਼ੁੱਕਰਵਾਰ 4 ਅਪ੍ਰੈਲ
  • ਸ਼ਨੀਵਾਰ 5 ਅਪ੍ਰੈਲ
  • ਐਤਵਾਰ 6 ਅਪ੍ਰੈਲ
  • ਸੋਮਵਾਰ 7 ਅਪ੍ਰੈਲ
  • ਮੰਗਲਵਾਰ 8 ਅਪ੍ਰੈਲ
  • ਬੁੱਧਵਾਰ 9 ਅਪ੍ਰੈਲ
  • ਵੀਰਵਾਰ 10 ਅਪ੍ਰੈਲ
  • ਸ਼ੁੱਕਰਵਾਰ 11 ਅਪ੍ਰੈਲ
  • ਮੈਮੋਰੀਅਲ ਦੀ ਤਾਰੀਖ਼
    ਸੂਰਜ ਡੁੱਬਣ ਤੋਂ ਬਾਅਦ
    ਸ਼ਨੀਵਾਰ 12 ਅਪ੍ਰੈਲ
  • ਐਤਵਾਰ 13 ਅਪ੍ਰੈਲ
  • ਸੋਮਵਾਰ 14 ਅਪ੍ਰੈਲ
  • ਮੰਗਲਵਾਰ 15 ਅਪ੍ਰੈਲ
  • ਬੁੱਧਵਾਰ 16 ਅਪ੍ਰੈਲ
  • ਵੀਰਵਾਰ 17 ਅਪ੍ਰੈਲ
  • ਸ਼ੁੱਕਰਵਾਰ 18 ਅਪ੍ਰੈਲ
  • ਸ਼ਨੀਵਾਰ 19 ਅਪ੍ਰੈਲ
  • ਐਤਵਾਰ 20 ਅਪ੍ਰੈਲ
  • ਸੋਮਵਾਰ 21 ਅਪ੍ਰੈਲ
  • ਮੰਗਲਵਾਰ 22 ਅਪ੍ਰੈਲ
  • ਬੁੱਧਵਾਰ 23 ਅਪ੍ਰੈਲ
  • ਵੀਰਵਾਰ 24 ਅਪ੍ਰੈਲ
  • ਸ਼ੁੱਕਰਵਾਰ 25 ਅਪ੍ਰੈਲ
  • ਸ਼ਨੀਵਾਰ 26 ਅਪ੍ਰੈਲ
  • ਐਤਵਾਰ 27 ਅਪ੍ਰੈਲ
  • ਸੋਮਵਾਰ 28 ਅਪ੍ਰੈਲ
  • ਮੰਗਲਵਾਰ 29 ਅਪ੍ਰੈਲ
  • ਬੁੱਧਵਾਰ 30 ਅਪ੍ਰੈਲ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
es25 ਸਫ਼ੇ 44-57

ਅਪ੍ਰੈਲ

ਮੰਗਲਵਾਰ 1 ਅਪ੍ਰੈਲ

‘ਤੂੰ ਮੇਰੇ ਨਾਲ ਇਹ ਕੀ ਕੀਤਾ? ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ?’​—ਉਤ. 29:25.

ਬਾਈਬਲ ਦੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕਾਂ ʼਤੇ ਇੱਦਾਂ ਦੀਆਂ ਮੁਸ਼ਕਲਾਂ ਆਈਆਂ ਜਿਨ੍ਹਾਂ ਦੀ ਉਨ੍ਹਾਂ ਨੇ ਕਦੇ ਉਮੀਦ ਵੀ ਨਹੀਂ ਕੀਤੀ ਸੀ। ਮਿਸਾਲ ਲਈ, ਯਾਕੂਬ ਬਾਰੇ ਸੋਚੋ। ਉਸ ਦੇ ਪਿਤਾ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਇਕ ਰਿਸ਼ਤੇਦਾਰ ਲਾਬਾਨ ਦੇ ਘਰ ਜਾਵੇ ਜੋ ਪਰਮੇਸ਼ੁਰ ਦਾ ਸੇਵਕ ਹੈ ਅਤੇ ਉਸ ਦੀ ਕਿਸੇ ਕੁੜੀ ਨਾਲ ਵਿਆਹ ਕਰਾਵੇ। ਨਾਲੇ ਯਾਕੂਬ ਦੇ ਪਿਤਾ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਇੱਦਾਂ ਕਰਨ ਨਾਲ ਯਹੋਵਾਹ ਉਸ ਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ। (ਉਤ. 28:1-4) ਇਸ ਲਈ ਯਾਕੂਬ ਨੇ ਸਹੀ ਕਦਮ ਚੁੱਕਿਆ। ਉਸ ਨੇ ਕਨਾਨ ਦੇਸ਼ ਛੱਡ ਦਿੱਤਾ ਅਤੇ ਲਾਬਾਨ ਦੇ ਘਰ ਜਾਣ ਲਈ ਤੁਰ ਪਿਆ। ਲਾਬਾਨ ਦੀਆਂ ਦੋ ਕੁੜੀਆਂ ਸਨ: ਲੇਆਹ ਅਤੇ ਰਾਕੇਲ। ਯਾਕੂਬ ਨੂੰ ਉਸ ਦੀ ਛੋਟੀ ਕੁੜੀ ਰਾਕੇਲ ਨਾਲ ਪਿਆਰ ਹੋ ਗਿਆ। ਉਹ ਉਸ ਨਾਲ ਵਿਆਹ ਕਰਾਉਣ ਵਾਸਤੇ ਸੱਤ ਸਾਲਾਂ ਲਈ ਲਾਬਾਨ ਕੋਲ ਕੰਮ ਕਰਨ ਲਈ ਤਿਆਰ ਹੋ ਗਿਆ। (ਉਤ. 29:18) ਪਰ ਯਾਕੂਬ ਨੇ ਜਿੱਦਾਂ ਸੋਚਿਆ ਸੀ, ਉੱਦਾਂ ਨਹੀਂ ਹੋਇਆ। ਸੱਤ ਸਾਲਾਂ ਬਾਅਦ ਲਾਬਾਨ ਨੇ ਧੋਖੇ ਨਾਲ ਉਸ ਦਾ ਵਿਆਹ ਆਪਣੀ ਵੱਡੀ ਕੁੜੀ ਲੇਆਹ ਨਾਲ ਕਰਵਾ ਦਿੱਤਾ। ਫਿਰ ਉਸ ਨੇ ਯਾਕੂਬ ਨੂੰ ਕਿਹਾ ਕਿ ਉਹ ਇਕ ਹਫ਼ਤੇ ਬਾਅਦ ਰਾਕੇਲ ਦਾ ਵਿਆਹ ਵੀ ਉਸ ਨਾਲ ਕਰਵਾ ਦੇਵੇਗਾ, ਪਰ ਇਸ ਦੇ ਬਦਲੇ ਉਸ ਨੂੰ ਸੱਤ ਸਾਲ ਹੋਰ ਕੰਮ ਕਰਨਾ ਪਵੇਗਾ। (ਉਤ. 29:26, 27) ਨਾਲੇ ਜਦੋਂ ਯਾਕੂਬ ਨੇ ਲਾਬਾਨ ਲਈ ਕੰਮ ਕੀਤਾ, ਤਾਂ ਲਾਬਾਨ ਨੇ ਉਸ ਨਾਲ ਕਈ ਵਾਰ ਧੋਖਾ ਕੀਤਾ। ਲਾਬਾਨ 20 ਸਾਲਾਂ ਤਕ ਯਾਕੂਬ ਨਾਲ ਬੁਰਾ ਸਲੂਕ ਕਰਦਾ ਰਿਹਾ!​—ਉਤ. 31:41, 42. w23.04 15 ਪੈਰਾ 5

ਬੁੱਧਵਾਰ 2 ਅਪ੍ਰੈਲ

ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ ਦਿਓ।​—ਜ਼ਬੂ. 62:8.

ਜਦੋਂ ਵੀ ਸਾਨੂੰ ਦਿਲਾਸੇ ਅਤੇ ਸੇਧ ਦੀ ਲੋੜ ਹੁੰਦੀ ਹੈ, ਤਾਂ ਅਸੀਂ ਕਿਸ ਕੋਲ ਜਾ ਸਕਦੇ ਹਾਂ? ਸਾਨੂੰ ਸਾਰਿਆਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ। ਅਸੀਂ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਯਹੋਵਾਹ ਸਾਨੂੰ ਇੱਦਾਂ ਕਰਨ ਦੀ ਹੱਲਾਸ਼ੇਰੀ ਵੀ ਦਿੰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਲਗਾਤਾਰ ਪ੍ਰਾਰਥਨਾ ਕਰਦੇ ਰਹੋ।” (1 ਥੱਸ. 5:17) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਬੇਝਿਜਕ ਉਸ ਨੂੰ ਪ੍ਰਾਰਥਨਾ ਕਰੀਏ ਅਤੇ ਉਸ ਤੋਂ ਜ਼ਿੰਦਗੀ ਦੇ ਸਾਰੇ ਮਾਮਲਿਆਂ ਬਾਰੇ ਸਲਾਹ ਲਈਏ। (ਕਹਾ. 3:5, 6) ਯਹੋਵਾਹ ਬਹੁਤ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ। ਇਸ ਲਈ ਅਸੀਂ ਉਸ ਨੂੰ ਜਿੰਨੀ ਵਾਰ ਮਰਜ਼ੀ ਪ੍ਰਾਰਥਨਾ ਕਰ ਸਕਦੇ ਹਾਂ। ਯਿਸੂ ਜਾਣਦਾ ਸੀ ਕਿ ਸਾਡੀਆਂ ਪ੍ਰਾਰਥਨਾਵਾਂ ਯਹੋਵਾਹ ਲਈ ਕਿੰਨੀਆਂ ਮਾਅਨੇ ਰੱਖਦੀਆਂ ਹਨ। ਧਰਤੀ ʼਤੇ ਆਉਣ ਤੋਂ ਪਹਿਲਾਂ ਉਸ ਨੇ ਦੇਖਿਆ ਸੀ ਕਿ ਉਸ ਦਾ ਪਿਤਾ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਉਦਾਹਰਣ ਲਈ, ਜਦੋਂ ਯਹੋਵਾਹ ਨੇ ਹੰਨਾਹ, ਦਾਊਦ ਅਤੇ ਏਲੀਯਾਹ ਵਰਗੇ ਵਫ਼ਾਦਾਰ ਸੇਵਕਾਂ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਤਾਂ ਯਿਸੂ ਆਪਣੇ ਪਿਤਾ ਦੇ ਨਾਲ ਸੀ। (1 ਸਮੂ. 1:10, 11, 20; 1 ਰਾਜ. 19:4-6; ਜ਼ਬੂ. 32:5) ਇਸ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਵਾਰ-ਵਾਰ ਅਤੇ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰਨ!​—ਮੱਤੀ 7:7-11. w23.05 2 ਪੈਰੇ 1, 3

ਵੀਰਵਾਰ 3 ਅਪ੍ਰੈਲ

ਇਨਸਾਨਾਂ ਦਾ ਖ਼ੌਫ਼ ਇਕ ਫੰਦਾ ਹੈ, ਪਰ ਯਹੋਵਾਹ ʼਤੇ ਭਰੋਸਾ ਰੱਖਣ ਵਾਲੇ ਦੀ ਹਿਫਾਜ਼ਤ ਹੋਵੇਗੀ।​—ਕਹਾ. 29:25.

ਮਹਾਂ ਪੁਜਾਰੀ ਯਹੋਯਾਦਾ ਯਹੋਵਾਹ ਦਾ ਡਰ ਰੱਖਦਾ ਸੀ। ਸਾਨੂੰ ਇਸ ਗੱਲ ਦਾ ਸਬੂਤ ਕਿਵੇਂ ਮਿਲਦਾ ਹੈ? ਈਜ਼ਬਲ ਦੀ ਧੀ ਅਥਲਯਾਹ ਨੇ ਯਹੂਦਾਹ ਦੀ ਰਾਜ-ਗੱਦੀ ਹਥਿਆ ਲਈ। ਉਹ ਬਹੁਤ ਜ਼ਿਆਦਾ ਦੁਸ਼ਟ ਸੀ ਅਤੇ ਉਸ ʼਤੇ ਰਾਣੀ ਬਣਨ ਦਾ ਇੰਨਾ ਜਨੂਨ ਸਵਾਰ ਸੀ ਕਿ ਉਸ ਨੇ ਆਪਣੇ ਪੋਤਿਆਂ ਨੂੰ ਵੀ ਮਰਵਾਉਣ ਦੀ ਕੋਸ਼ਿਸ਼ ਕੀਤੀ। (2 ਇਤਿ. 22:10, 11) ਪਰ ਉਸ ਦੇ ਪੋਤਿਆਂ ਵਿੱਚੋਂ ਇਕ ਪੋਤਾ ਯਹੋਆਸ਼ ਬਚ ਗਿਆ ਕਿਉਂਕਿ ਉਸ ਨੂੰ ਯਹੋਯਾਦਾ ਦੀ ਪਤਨੀ ਯਹੋਸ਼ਬਥ ਨੇ ਬਚਾ ਲਿਆ। ਉਸ ਨੇ ਅਤੇ ਉਸ ਦੇ ਪਤੀ ਨੇ ਉਸ ਮੁੰਡੇ ਨੂੰ ਲੁਕੋ ਲਿਆ ਅਤੇ ਉਸ ਦੀ ਦੇਖ-ਭਾਲ ਕੀਤੀ। ਇਸ ਤਰ੍ਹਾਂ ਯਹੋਯਾਦਾ ਅਤੇ ਯਹੋਸ਼ਬਥ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਦਾਊਦ ਦੀ ਪੀੜ੍ਹੀ ਵਿੱਚੋਂ ਹੀ ਕੋਈ ਰਾਜਾ ਬਣੇ। ਯਹੋਯਾਦਾ ਯਹੋਵਾਹ ਦਾ ਵਫ਼ਾਦਾਰ ਸੀ ਅਤੇ ਉਸ ਨੇ ਅਥਲਯਾਹ ਦਾ ਖ਼ੌਫ਼ ਨਹੀਂ ਖਾਧਾ। ਜਦੋਂ ਯਹੋਆਸ਼ ਸੱਤਾਂ ਸਾਲ ਦਾ ਸੀ, ਤਾਂ ਯਹੋਯਾਦਾ ਨੇ ਦੁਬਾਰਾ ਤੋਂ ਸਾਬਤ ਕੀਤਾ ਕਿ ਉਹ ਯਹੋਵਾਹ ਦਾ ਵਫ਼ਾਦਾਰ ਸੀ। ਉਸ ਨੇ ਇਕ ਯੋਜਨਾ ਬਣਾਈ। ਜੇ ਇਹ ਯੋਜਨਾ ਸਫ਼ਲ ਹੋ ਜਾਂਦੀ, ਤਾਂ ਯਹੋਆਸ਼ ਨੇ ਰਾਜਾ ਬਣ ਜਾਣਾ ਸੀ ਜੋ ਦਾਊਦ ਦੀ ਪੀੜ੍ਹੀ ਵਿੱਚੋਂ ਸੀ। ਪਰ ਜੇ ਯੋਜਨਾ ਅਸਫ਼ਲ ਹੋ ਜਾਂਦੀ, ਤਾਂ ਯਹੋਯਾਦਾ ਨੇ ਆਪਣੀ ਜਾਨ ਤੋਂ ਹੱਥ ਧੋ ਬੈਠਣਾ ਸੀ। ਯਹੋਵਾਹ ਦੀ ਮਦਦ ਨਾਲ ਉਸ ਦੀ ਯੋਜਨਾ ਸਫ਼ਲ ਹੋਈ। w23.06 17 ਪੈਰੇ 12-13

ਸ਼ੁੱਕਰਵਾਰ 4 ਅਪ੍ਰੈਲ

ਤੂੰ ਜਾਣ ਲਵੇਂਗਾ ਕਿ ਅੱਤ ਮਹਾਨ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ​—ਦਾਨੀ. 4:25.

ਰਾਜੇ ਨਬੂਕਦਨੱਸਰ ਦੇ ਮਨ ਵਿਚ ਆ ਸਕਦਾ ਸੀ ਕਿ ਦਾਨੀਏਲ ਉਸ ਦੇ ਖ਼ਿਲਾਫ਼ ਬਗਾਵਤ ਕਰ ਰਿਹਾ ਹੈ ਜਿਸ ਕਰਕੇ ਉਹ ਦਾਨੀਏਲ ਨੂੰ ਮੌਤ ਦੇ ਘਾਟ ਉਤਾਰ ਸਕਦਾ ਸੀ। ਪਰ ਦਾਨੀਏਲ ਨੇ ਦਲੇਰੀ ਦਿਖਾਈ ਅਤੇ ਰਾਜੇ ਨੂੰ ਇਹ ਸੰਦੇਸ਼ ਸੁਣਾਇਆ। ਦਾਨੀਏਲ ਨੇ ਆਪਣੀ ਪੂਰੀ ਜ਼ਿੰਦਗੀ ਦਲੇਰੀ ਦਿਖਾਈ। ਸ਼ਾਇਦ ਕਿਹੜੀਆਂ ਗੱਲਾਂ ਨੇ ਇੱਦਾਂ ਕਰਨ ਵਿਚ ਉਸ ਦੀ ਮਦਦ ਕੀਤੀ? ਛੋਟੇ ਹੁੰਦਿਆਂ ਉਸ ਨੇ ਆਪਣੇ ਮਾਪਿਆਂ ਦੀ ਚੰਗੀ ਮਿਸਾਲ ਤੋਂ ਜ਼ਰੂਰ ਸਿੱਖਿਆ ਹੋਣਾ। (ਬਿਵ. 6:6-9) ਇਸ ਕਰਕੇ ਦਾਨੀਏਲ ਨਾ ਸਿਰਫ਼ ਕਾਨੂੰਨ ਦੀਆਂ ਬੁਨਿਆਦੀ ਗੱਲਾਂ ਜਾਣਦਾ ਸੀ ਜਿਵੇਂ ਦਸ ਹੁਕਮ, ਸਗੋਂ ਉਹ ਡੂੰਘੀਆਂ ਗੱਲਾਂ ਵੀ ਜਾਣਦਾ ਸੀ, ਜਿੱਦਾਂ ਕਿ ਇਜ਼ਰਾਈਲੀ ਕੀ ਖਾ ਸਕਦੇ ਸਨ ਤੇ ਕੀ ਨਹੀਂ। (ਲੇਵੀ. 11:4-8; ਦਾਨੀ. 1:8, 11-13) ਦਾਨੀਏਲ ਇਹ ਵੀ ਜਾਣਦਾ ਸੀ ਕਿ ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਨਾਲ ਕੀ-ਕੀ ਹੋਇਆ ਅਤੇ ਜਦੋਂ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ, ਤਾਂ ਉਨ੍ਹਾਂ ਨੂੰ ਕਿਹੜੇ ਅੰਜਾਮ ਭੁਗਤਣੇ ਪਏ। (ਦਾਨੀ. 9:10, 11) ਦਾਨੀਏਲ ਦੀ ਜ਼ਿੰਦਗੀ ਵਿਚ ਜੋ ਵੀ ਹੋਇਆ, ਉਸ ਤੋਂ ਵੀ ਉਸ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਅਤੇ ਉਸ ਦੇ ਸ਼ਕਤੀਸ਼ਾਲੀ ਦੂਤ ਹਮੇਸ਼ਾ ਉਸ ਦਾ ਸਾਥ ਦੇਣਗੇ।​—ਦਾਨੀ. 2:19-24; 10:12, 18, 19. w23.08 3 ਪੈਰੇ 5-6

ਸ਼ਨੀਵਾਰ 5 ਅਪ੍ਰੈਲ

ਨਿਮਰ ਇਨਸਾਨ ਬੁੱਧ ਤੋਂ ਕੰਮ ਲੈਂਦੇ ਹਨ।​—ਕਹਾ. 11:2.

ਰਿਬਕਾਹ ਇਕ ਸਮਝਦਾਰ ਔਰਤ ਸੀ ਜਿਸ ਨੇ ਆਪਣੀ ਜ਼ਿੰਦਗੀ ਵਿਚ ਕਈ ਵੱਡੇ ਫ਼ੈਸਲੇ ਕੀਤੇ। ਉਸ ਨੂੰ ਇਹ ਵੀ ਪਤਾ ਸੀ ਕਿ ਕੋਈ ਕੰਮ ਕਦੋਂ ਤੇ ਕਿੱਦਾਂ ਕਰਨਾ ਹੈ। (ਉਤ. 24:58; 27:5-17) ਪਰ ਫਿਰ ਵੀ ਉਹ ਦੂਜਿਆਂ ਨਾਲ ਆਦਰ ਨਾਲ ਪੇਸ਼ ਆਉਂਦੀ ਸੀ ਤੇ ਅਧੀਨ ਰਹਿੰਦੀ ਸੀ। (ਉਤ. 24:17, 18, 65) ਜੇ ਤੁਸੀਂ ਰਿਬਕਾਹ ਵਾਂਗ ਨਿਮਰ ਹੋ ਅਤੇ ਉਨ੍ਹਾਂ ਲੋਕਾਂ ਦਾ ਸਾਥ ਦਿੰਦੇ ਹੋ ਜਿਨ੍ਹਾਂ ਨੂੰ ਯਹੋਵਾਹ ਨੇ ਅਧਿਕਾਰ ਦਿੱਤਾ ਹੈ, ਤਾਂ ਤੁਸੀਂ ਆਪਣੇ ਪਰਿਵਾਰ ਅਤੇ ਮੰਡਲੀ ਲਈ ਵਧੀਆ ਮਿਸਾਲ ਬਣੋਗੇ। ਸਮਝਦਾਰ ਮਸੀਹੀ ਆਪਣੀਆਂ ਹੱਦਾਂ ਪਛਾਣਦੇ ਹਨ ਅਤੇ ਉਹ ਇਹ ਨਹੀਂ ਸੋਚਦੇ ਕਿ ਉਨ੍ਹਾਂ ਨੂੰ ਸਾਰਾ ਕੁਝ ਪਤਾ ਹੈ। ਅਸਤਰ ਆਪਣੀਆਂ ਹੱਦਾਂ ਜਾਣਦੀ ਸੀ ਅਤੇ ਉਹ ਪਰਮੇਸ਼ੁਰ ਦੀ ਵਫ਼ਾਦਾਰ ਸੇਵਕ ਸੀ। ਇਸ ਕਰਕੇ ਉਹ ਰਾਣੀ ਬਣਨ ਤੋਂ ਬਾਅਦ ਵੀ ਘਮੰਡ ਨਾਲ ਫੁੱਲੀ ਨਹੀਂ। ਉਸ ਨੇ ਆਪਣੇ ਚਾਚੇ ਦੇ ਮੁੰਡੇ ਮਾਰਦਕਈ ਦੀ ਸਲਾਹ ਸੁਣੀ ਅਤੇ ਉਸ ਨੂੰ ਮੰਨਿਆ ਵੀ। (ਅਸ. 2:10, 20, 22) ਤੁਸੀਂ ਵੀ ਦੂਜਿਆਂ ਤੋਂ ਸਲਾਹ ਲੈ ਕੇ ਅਤੇ ਉਸ ਨੂੰ ਮੰਨ ਕੇ ਦਿਖਾ ਸਕਦੀਆਂ ਹੋ ਕਿ ਤੁਸੀਂ ਆਪਣੀਆਂ ਹੱਦਾਂ ਪਛਾਣਦੀਆਂ ਹੋ। (ਤੀਤੁ. 2:3-5) ਅਸਤਰ ਨੇ ਇਕ ਹੋਰ ਤਰੀਕੇ ਨਾਲ ਦਿਖਾਇਆ ਕਿ ਉਹ ਆਪਣੀਆਂ ਹੱਦਾਂ ਪਛਾਣਦੀ ਸੀ। ਉਹ “ਦੇਖਣ ਵਿਚ ਬਹੁਤ ਸੋਹਣੀ-ਸੁਨੱਖੀ ਸੀ,” ਪਰ ਉਸ ਨੇ ਦੂਜਿਆਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਿਆ।​—ਅਸ. 2:7, 15. w23.12 19-20 ਪੈਰੇ 6-8

ਐਤਵਾਰ 6 ਅਪ੍ਰੈਲ

ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ ਅਤੇ ਸਭ ਕੁਝ ਜਾਣਦਾ ਹੈ।​—1 ਯੂਹੰ. 3:20.

ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਹੱਦੋਂ ਵੱਧ ਦੋਸ਼ੀ ਮਹਿਸੂਸ ਕਰੀਏ। ਜੇ ਅਸੀਂ ਆਪਣਾ ਪਾਪ ਕਬੂਲ ਕਰ ਲਿਆ ਹੈ, ਤੋਬਾ ਕੀਤੀ ਹੈ ਅਤੇ ਆਪਣੇ ਪਾਪ ਦੁਹਰਾਉਣ ਤੋਂ ਬਚਣ ਲਈ ਕਦਮ ਚੁੱਕੇ ਹਨ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ। (ਰਸੂ. 3:19) ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਇਹ ਸਾਰੇ ਕਦਮ ਚੁੱਕਣ ਤੋਂ ਬਾਅਦ ਵੀ ਦੋਸ਼ੀ ਮਹਿਸੂਸ ਕਰਦੇ ਰਹੀਏ। ਉਹ ਜਾਣਦਾ ਹੈ ਕਿ ਦੋਸ਼ੀ ਮਹਿਸੂਸ ਕਰਦੇ ਰਹਿਣਾ ਕਿੰਨਾ ਨੁਕਸਾਨਦੇਹ ਹੋ ਸਕਦਾ ਹੈ! (ਜ਼ਬੂ. 31:10) ਜੇ ਅਸੀਂ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬ ਜਾਈਏ, ਤਾਂ ਸ਼ਾਇਦ ਅਸੀਂ ਜ਼ਿੰਦਗੀ ਦੀ ਦੌੜ ਵਿਚ ਹਾਰ ਮੰਨ ਲਈਏ। (2 ਕੁਰਿੰ. 2:7) ਜਦੋਂ ਤੁਸੀਂ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਦੇ ਹੋ, ਤਾਂ ਆਪਣਾ ਧਿਆਨ ਇਸ ਗੱਲ ʼਤੇ ਲਾਓ ਕਿ ਯਹੋਵਾਹ ਤੁਹਾਨੂੰ “ਦਿਲੋਂ ਮਾਫ਼” ਕਰਦਾ ਹੈ। (ਜ਼ਬੂ. 130:4) ਜਦੋਂ ਯਹੋਵਾਹ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ, ਤਾਂ ਉਹ ਵਾਅਦਾ ਕਰਦਾ ਹੈ: “ਮੈਂ ਉਨ੍ਹਾਂ ਦਾ ਪਾਪ ਦੁਬਾਰਾ ਯਾਦ ਨਹੀਂ ਕਰਾਂਗਾ।” (ਯਿਰ. 31:34) ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਜਿਹੜੇ ਪਾਪ ਮਾਫ਼ ਕਰ ਦਿੱਤੇ ਹਨ, ਉਹ ਤੁਹਾਨੂੰ ਉਨ੍ਹਾਂ ਦੀ ਸਜ਼ਾ ਨਹੀਂ ਦੇਵੇਗਾ। ਜੇ ਤੁਹਾਡੀ ਗ਼ਲਤੀ ਕਰਕੇ ਮੰਡਲੀ ਵਿਚ ਤੁਹਾਡੇ ਤੋਂ ਕੁਝ ਜ਼ਿੰਮੇਵਾਰੀਆਂ ਲੈ ਲਈਆਂ ਗਈਆਂ ਹਨ, ਤਾਂ ਨਿਰਾਸ਼ ਨਾ ਹੋਵੋ। ਯਹੋਵਾਹ ਤੁਹਾਡੇ ਪਾਪਾਂ ਬਾਰੇ ਸੋਚਦਾ ਨਹੀਂ ਰਹਿੰਦਾ ਤੇ ਨਾ ਹੀ ਤੁਹਾਨੂੰ ਸੋਚਦੇ ਰਹਿਣਾ ਚਾਹੀਦਾ ਹੈ। w23.08 30-31 ਪੈਰੇ 14-15

ਸੋਮਵਾਰ 7 ਅਪ੍ਰੈਲ

ਤਕੜੇ ਹੋਵੋ, ਦ੍ਰਿੜ੍ਹ ਬਣੋ।​—1 ਕੁਰਿੰ. 15:58.

ਕੋਵਿਡ-19 ਮਹਾਂਮਾਰੀ ਦੌਰਾਨ ਬਹੁਤ ਸਾਰੇ ਲੋਕ ਗੁਮਰਾਹ ਕਰਨ ਵਾਲੀਆਂ ਖ਼ਬਰਾਂ ਕਰਕੇ ਹੱਦੋਂ ਵੱਧ ਚਿੰਤਾ ਕਰਨ ਲੱਗ ਪਏ। ਪਰ ਜਿਨ੍ਹਾਂ ਗਵਾਹਾਂ ਨੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਸੁਣਿਆ, ਉਹ ਫਾਲਤੂ ਦੀਆਂ ਚਿੰਤਾਵਾਂ ਤੋਂ ਬਚੇ ਰਹੇ। (ਮੱਤੀ 24:45) ਸਾਨੂੰ “ਜ਼ਿਆਦਾ ਜ਼ਰੂਰੀ ਗੱਲਾਂ” ਉੱਤੇ ਧਿਆਨ ਲਾਈ ਰੱਖਣਾ ਚਾਹੀਦਾ ਹੈ। (ਫ਼ਿਲਿ. 1:9, 10) ਧਿਆਨ ਭਟਕਾਉਣ ਵਾਲੀਆਂ ਗੱਲਾਂ ਕਰਕੇ ਸਾਡਾ ਕਾਫ਼ੀ ਸਮਾਂ ਅਤੇ ਤਾਕਤ ਖ਼ਰਾਬ ਹੋ ਸਕਦੀ ਹੈ। ਜੇ ਅਸੀਂ ਆਪਣਾ ਸਾਰਾ ਧਿਆਨ ਖਾਣ-ਪੀਣ, ਮਨੋਰੰਜਨ ਅਤੇ ਕੰਮ ਵਗੈਰਾ ʼਤੇ ਹੀ ਲਾਉਂਦੇ ਹਾਂ, ਤਾਂ ਸਾਡਾ ਧਿਆਨ ਭਟਕ ਸਕਦਾ ਹੈ। (ਲੂਕਾ 21:34, 35) ਨਾਲੇ ਹਰ ਰੋਜ਼ ਸਾਨੂੰ ਸਮਾਜਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਖ਼ਬਰਾਂ ਪੜ੍ਹਨ ਤੇ ਸੁਣਨ ਨੂੰ ਮਿਲਦੀਆਂ ਹਨ। ਸਾਨੂੰ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਮਸਲਿਆਂ ਕਰਕੇ ਸਾਡਾ ਧਿਆਨ ਨਾ ਭਟਕੇ। ਨਹੀਂ ਤਾਂ ਹੋ ਸਕਦਾ ਹੈ ਕਿ ਅਸੀਂ ਆਪਣੇ ਦਿਲ-ਦਿਮਾਗ਼ ਵਿਚ ਇਨ੍ਹਾਂ ਦਾ ਪੱਖ ਲੈਣ ਲੱਗ ਪਈਏ। ਸ਼ੈਤਾਨ ਅਲੱਗ-ਅਲੱਗ ਤਰੀਕੇ ਵਰਤ ਕੇ ਸਹੀ ਕੰਮ ਕਰਨ ਦੇ ਸਾਡੇ ਇਰਾਦੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। w23.07 16-17 ਪੈਰੇ 12-13

ਮੰਗਲਵਾਰ 8 ਅਪ੍ਰੈਲ

ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।​—ਲੂਕਾ 22:19.

ਯਹੋਵਾਹ ਦੇ ਲੋਕ ਹਰ ਸਾਲ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ। ਉਨ੍ਹਾਂ ਲਈ ਸਾਲ ਦਾ ਇਹ ਸਭ ਤੋਂ ਅਹਿਮ ਦਿਨ ਹੁੰਦਾ ਹੈ। ਇਸ ਨੂੰ ਮੈਮੋਰੀਅਲ ਵੀ ਕਿਹਾ ਜਾਂਦਾ ਹੈ। ਇਹੀ ਇਕ ਅਜਿਹਾ ਦਿਨ ਹੈ ਜਿਸ ਨੂੰ ਯਿਸੂ ਨੇ ਮਨਾਉਣ ਦਾ ਹੁਕਮ ਦਿੱਤਾ ਸੀ। (ਲੂਕਾ 22:19, 20) ਅਸੀਂ ਇਸ ਬਾਰੇ ਵੀ ਸੋਚ ਪਾਉਂਦੇ ਹਾਂ ਕਿ ਅਸੀਂ ਯਿਸੂ ਦੀ ਕੁਰਬਾਨੀ ਲਈ ਆਪਣੀ ਕਦਰ ਕਿਵੇਂ ਜ਼ਾਹਰ ਕਰ ਸਕਦੇ ਹਾਂ। (2 ਕੁਰਿੰ. 5:14, 15) ਸਾਨੂੰ ‘ਇਕ-ਦੂਜੇ ਦਾ ਹੌਸਲਾ’ ਵਧਾਉਣ ਦਾ ਵੀ ਮੌਕਾ ਮਿਲਦਾ ਹੈ। (ਰੋਮੀ. 1:12) ਨਾਲੇ ਦਿਲਚਸਪੀ ਰੱਖਣ ਵਾਲੇ ਮੈਮੋਰੀਅਲ ʼਤੇ ਆ ਕੇ ਜੋ ਸੁਣਦੇ ਤੇ ਦੇਖਦੇ ਹਨ, ਉਸ ਕਰਕੇ ਉਹ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਉਹ ਜ਼ਿੰਦਗੀ ਦੇ ਰਾਹ ʼਤੇ ਚੱਲਣ ਲੱਗ ਪੈਂਦੇ ਹਨ। ਸਾਨੂੰ ਇਸ ਲਈ ਵੀ ਮੈਮੋਰੀਅਲ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਸ ਕਰਕੇ ਸਾਡੇ ਵਿਚ ਏਕਤਾ ਦਾ ਬੰਧਨ ਮਜ਼ਬੂਤ ਹੁੰਦਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਮੈਮੋਰੀਅਲ ਦਾ ਦਿਨ ਸਾਡੇ ਲਈ ਬਹੁਤ ਅਹਿਮ ਹੁੰਦਾ ਹੈ। w24.01 8 ਪੈਰੇ 1-3

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 9 ਨੀਸਾਨ ਦੀਆਂ ਘਟਨਾਵਾਂ) ਲੂਕਾ 19:29-44

ਬੁੱਧਵਾਰ 9 ਅਪ੍ਰੈਲ

ਕਿਉਂਕਿ ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।​—ਯੂਹੰ. 3:16.

ਅਸੀਂ ਜਿੰਨਾ ਜ਼ਿਆਦਾ ਇਸ ਬਾਰੇ ਸੋਚਦੇ ਹਾਂ ਕਿ ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਹੈ, ਅਸੀਂ ਉੱਨੀ ਹੀ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ ਕਿ ਉਹ ਸਾਨੂੰ ਹਰੇਕ ਨੂੰ ਕਿੰਨਾ ਪਿਆਰ ਕਰਦੇ ਹਨ। (ਗਲਾ. 2:20) ਯਹੋਵਾਹ ਨੇ ਰਿਹਾਈ ਦੀ ਕੀਮਤ ਦਾ ਇੰਤਜ਼ਾਮ ਪਿਆਰ ਦੀ ਖ਼ਾਤਰ ਕੀਤਾ ਸੀ। ਆਪਣਾ ਪਿਆਰ ਜ਼ਾਹਰ ਕਰਨ ਲਈ ਯਹੋਵਾਹ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਕੁਰਬਾਨ ਕਰ ਦਿੱਤਾ। ਉਸ ਨੇ ਸਾਡੀ ਖ਼ਾਤਰ ਆਪਣੇ ਸਭ ਤੋਂ ਪਿਆਰੇ ਪੁੱਤਰ ਨੂੰ ਤੜਫ-ਤੜਫ ਕੇ ਮਰਨ ਦਿੱਤਾ। ਯਹੋਵਾਹ ਦੇ ਦਿਲ ਵਿਚ ਸਾਡੇ ਲਈ ਜੋ ਪਿਆਰ ਹੈ, ਉਹ ਉਸ ਨੂੰ ਖੁੱਲ੍ਹ ਕੇ ਜ਼ਾਹਰ ਵੀ ਕਰਦਾ ਹੈ। (ਯਿਰ. 31:3) ਉਹ ਸਾਨੂੰ ਪਿਆਰ ਕਰਦਾ ਹੈ। ਇਸੇ ਕਰਕੇ ਉਸ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ। (ਬਿਵਸਥਾ ਸਾਰ 7:7, 8 ਵਿਚ ਨੁਕਤਾ ਦੇਖੋ।) ਉਸ ਦੇ ਇਸ ਪਿਆਰ ਤੋਂ ਸਾਨੂੰ ਕੋਈ ਵੀ ਚੀਜ਼ ਜਾਂ ਤਾਕਤ ਅਲੱਗ ਨਹੀਂ ਕਰ ਸਕਦੀ। (ਰੋਮੀ. 8:38,39) ਜਦੋਂ ਤੁਸੀਂ ਯਹੋਵਾਹ ਦੇ ਪਿਆਰ ਬਾਰੇ ਸੋਚਦੇ ਹੋ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ? w24.01 28 ਪੈਰੇ 10-11

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 10 ਨੀਸਾਨ ਦੀਆਂ ਘਟਨਾਵਾਂ) ਲੂਕਾ 19:45-48; ਮੱਤੀ 21:18, 19; 21:12, 13

ਵੀਰਵਾਰ 10 ਅਪ੍ਰੈਲ

‘ਉਮੀਦ ਵੀ ਦਿੱਤੀ ਗਈ ਸੀ ਕਿ ਸ੍ਰਿਸ਼ਟੀ ਸ਼ਾਨਦਾਰ ਆਜ਼ਾਦੀ ਪਾਵੇਗੀ।’​—ਰੋਮੀ. 8:20, 21.

ਚੁਣੇ ਹੋਏ ਮਸੀਹੀ ਆਪਣੀ ਸਵਰਗੀ ਉਮੀਦ ਦੀ ਬਹੁਤ ਕਦਰ ਕਰਦੇ ਹਨ। ਇੱਦਾਂ ਦਾ ਹੀ ਇਕ ਚੁਣਿਆ ਹੋਇਆ ਭਰਾ ਸੀ, ਫਰੈਡਰਿਕ ਫ਼ਰਾਂਜ਼। ਉਸ ਨੇ 1991 ਵਿਚ ਕਿਹਾ: “ਸਾਡੀ ਉਮੀਦ ਇਕਦਮ ਪੱਕੀ ਹੈ। ਛੋਟੇ ਝੁੰਡ ਦੇ 1,44,000 ਜਣਿਆਂ ਵਿੱਚੋਂ ਹਰੇਕ ਦੀ ਉਮੀਦ ਪੂਰੀ ਹੋਵੇਗੀ, ਉਹ ਵੀ ਇੰਨੇ ਵਧੀਆ ਤਰੀਕੇ ਨਾਲ ਜਿਸ ਦੀ ਅਸੀਂ ਕਦੀ ਕਲਪਨਾ ਵੀ ਨਹੀਂ ਕਰ ਸਕਦੇ।” ਉਸ ਨੇ ਇਹ ਵੀ ਕਿਹਾ: “[ਸਾਡੀ] ਉਮੀਦ ਅੱਜ ਵੀ ਸਾਡੇ ਲਈ ਬਹੁਤ ਅਨਮੋਲ ਹੈ। . . . ਅਸੀਂ ਇਸ ਉਮੀਦ ਦੇ ਪੂਰਾ ਹੋਣ ਦਾ ਜਿੰਨਾ ਜ਼ਿਆਦਾ ਇੰਤਜ਼ਾਰ ਕਰ ਰਹੇ ਹਾਂ, ਸਾਡੇ ਦਿਲ ਵਿਚ ਇਸ ਲਈ ਉੱਨੀ ਹੀ ਕਦਰ ਵਧ ਰਹੀ ਹੈ। ਇਹ ਉਮੀਦ ਇੰਨੀ ਲਾਜਵਾਬ ਹੈ ਕਿ ਇਸ ਲਈ ਚਾਹੇ ਸਾਨੂੰ . . . ਇੰਤਜ਼ਾਰ ਕਿਉਂ ਨਾ ਕਰਨਾ ਪਵੇ, ਅਸੀਂ ਖ਼ੁਸ਼ੀ-ਖ਼ੁਸ਼ੀ ਕਰਾਂਗੇ। ਮੈਂ ਇਸ ਉਮੀਦ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਦਰ ਕਰਦਾ ਹਾਂ।” ਚਾਹੇ ਸਾਡੇ ਕੋਲ ਸਵਰਗ ਵਿਚ ਹਮੇਸ਼ਾ ਲਈ ਜੀਉਣ ਦੀ ਉਮੀਦ ਹੈ ਜਾਂ ਧਰਤੀ ʼਤੇ, ਸਾਡੀ ਉਮੀਦ ਬਹੁਤ ਹੀ ਸ਼ਾਨਦਾਰ ਹੈ। ਇਹ ਉਮੀਦ ਸਾਡੀ ਖ਼ੁਸ਼ੀ ਦਾ ਕਾਰਨ ਹੈ। ਨਾਲੇ ਸਾਡੀ ਇਹ ਉਮੀਦ ਹੋਰ ਵੀ ਪੱਕੀ ਹੋ ਸਕਦੀ ਹੈ। w23.12 9 ਪੈਰਾ 6; 10 ਪੈਰਾ 8

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 11 ਨੀਸਾਨ ਦੀਆਂ ਘਟਨਾਵਾਂ) ਲੂਕਾ 20:1-47

ਸ਼ੁੱਕਰਵਾਰ 11 ਅਪ੍ਰੈਲ

ਬਲਦਾਂ ਅਤੇ ਬੱਕਰਿਆਂ ਦੇ ਲਹੂ ਨਾਲ ਪਾਪ ਨੂੰ ਖ਼ਤਮ ਕਰਨਾ ਨਾਮੁਮਕਿਨ ਹੈ।​—ਇਬ. 10:4.

ਡੇਰੇ ਦੇ ਦਰਵਾਜ਼ੇ ਦੇ ਬਾਹਰ ਤਾਂਬੇ ਦੀ ਇਕ ਵੇਦੀ ਹੁੰਦੀ ਸੀ ਜਿਸ ʼਤੇ ਯਹੋਵਾਹ ਸਾਮ੍ਹਣੇ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ। (ਕੂਚ 27:1, 2; 40:29) ਪਰ ਉਨ੍ਹਾਂ ਬਲ਼ੀਆਂ ਨਾਲ ਲੋਕਾਂ ਨੂੰ ਆਪਣੇ ਪਾਪਾਂ ਤੋਂ ਪੂਰੀ ਤਰ੍ਹਾਂ ਮਾਫ਼ੀ ਨਹੀਂ ਮਿਲਦੀ ਸੀ। (ਇਬ. 10:1-3) ਉਸ ਵੇਦੀ ʼਤੇ ਇਕ ਤੋਂ ਬਾਅਦ ਇਕ ਜਾਨਵਰਾਂ ਦੀਆਂ ਜੋ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ, ਉਹ ਉਸ ਬਲ਼ੀ ਨੂੰ ਦਰਸਾਉਂਦੀਆਂ ਸਨ ਜਿਸ ਨਾਲ ਇਨਸਾਨਾਂ ਨੂੰ ਆਪਣੇ ਪਾਪਾਂ ਤੋਂ ਪੂਰੀ ਤਰ੍ਹਾਂ ਮਾਫ਼ੀ ਮਿਲਣੀ ਸੀ। ਯਿਸੂ ਜਾਣਦਾ ਸੀ ਕਿ ਯਹੋਵਾਹ ਨੇ ਉਸ ਨੂੰ ਧਰਤੀ ʼਤੇ ਇਸ ਲਈ ਭੇਜਿਆ ਸੀ ਕਿ ਉਹ ਇਨਸਾਨਾਂ ਲਈ ਰਿਹਾਈ ਦੀ ਕੀਮਤ ਵਜੋਂ ਆਪਣੀ ਜਾਨ ਕੁਰਬਾਨ ਕਰੇ। (ਮੱਤੀ 20:28) ਇਸ ਲਈ ਬਪਤਿਸਮਾ ਲੈ ਕੇ ਉਸ ਨੇ ਜ਼ਾਹਰ ਕੀਤਾ ਕਿ ਉਹ ਯਹੋਵਾਹ ਦੀ ਇਹ ਇੱਛਾ ਪੂਰੀ ਕਰਨੀ ਚਾਹੁੰਦਾ ਹੈ। (ਯੂਹੰ. 6:38; ਗਲਾ. 1:4) ਯਿਸੂ ਨੇ “ਇੱਕੋ ਵਾਰ ਹਮੇਸ਼ਾ ਲਈ” ਆਪਣੀ ਜਾਨ ਕੁਰਬਾਨ ਕਰ ਦਿੱਤੀ ਤਾਂਕਿ ਜਿਹੜਾ ਵੀ ਉਸ ʼਤੇ ਨਿਹਚਾ ਕਰੇ, ਉਸ ਨੂੰ ਪਾਪਾਂ ਦੀ ਮਾਫ਼ੀ ਮਿਲ ਸਕੇ ਯਾਨੀ ਉਸ ਦੇ ਪਾਪਾਂ ਨੂੰ ਹਮੇਸ਼ਾ ਲਈ ਢੱਕ ਦਿੱਤਾ ਜਾਵੇ।​—ਇਬ. 10:5-7, 10. w23.10 26-27 ਪੈਰੇ 10-11

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 12 ਨੀਸਾਨ ਦੀਆਂ ਘਟਨਾਵਾਂ) ਲੂਕਾ 22:1-6; ਮਰਕੁਸ 14:1, 2, 10, 11

ਮੈਮੋਰੀਅਲ ਦੀ ਤਾਰੀਖ਼
ਸੂਰਜ ਡੁੱਬਣ ਤੋਂ ਬਾਅਦ
ਸ਼ਨੀਵਾਰ 12 ਅਪ੍ਰੈਲ

ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।​—ਰੋਮੀ. 6:23.

ਦੇਖਿਆ ਜਾਵੇ ਤਾਂ ਪਾਪ ਤੇ ਮੌਤ ਤੋਂ ਛੁਟਕਾਰਾ ਪਾਉਣ ਲਈ ਅਸੀਂ ਖ਼ੁਦ ਕੁਝ ਵੀ ਨਹੀਂ ਕਰ ਸਕਦੇ ਸੀ। (ਜ਼ਬੂ. 49:7, 8) ਇਸ ਲਈ ਯਹੋਵਾਹ ਤੇ ਯਿਸੂ ਨੇ ਸਾਡੀ ਖ਼ਾਤਰ ਭਾਰੀ ਕੀਮਤ ਚੁਕਾਈ। ਯਹੋਵਾਹ ਨੇ ਸਾਨੂੰ ਛੁਡਾਉਣ ਲਈ ਆਪਣੇ ਪੁੱਤਰ ਯਿਸੂ ਦੀ ਕੁਰਬਾਨੀ ਦੇ ਦਿੱਤੀ। ਸੋਚੋ ਕਿ ਯਹੋਵਾਹ ਤੇ ਯਿਸੂ ਨੇ ਸਾਡੇ ਲਈ ਕੀ ਕੁਝ ਸਹਿਆ। ਜਿੰਨਾ ਜ਼ਿਆਦਾ ਅਸੀਂ ਇਸ ਬਾਰੇ ਸੋਚਾਂਗੇ, ਉੱਨਾ ਹੀ ਰਿਹਾਈ ਦੀ ਕੀਮਤ ਲਈ ਸਾਡੀ ਕਦਰ ਵਧੇਗੀ। ਜਦੋਂ ਆਦਮ ਨੇ ਪਾਪ ਕੀਤਾ ਅਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਗੁਆ ਲਿਆ, ਤਾਂ ਇਹ ਮੌਕਾ ਉਸ ਦੇ ਬੱਚਿਆਂ ਦੇ ਹੱਥੋਂ ਵੀ ਨਿਕਲ ਗਿਆ। ਆਦਮ ਨੇ ਜੋ ਗੁਆਇਆ, ਉਸ ਨੂੰ ਵਾਪਸ ਪਾਉਣ ਲਈ ਯਿਸੂ ਨੇ ਆਪਣਾ ਮੁਕੰਮਲ ਜੀਵਨ ਕੁਰਬਾਨ ਕਰ ਦਿੱਤਾ। ਧਰਤੀ ʼਤੇ ਹੁੰਦਿਆਂ “[ਯਿਸੂ] ਨੇ ਕੋਈ ਪਾਪ ਨਹੀਂ ਕੀਤਾ ਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ।” (1 ਪਤ. 2:22) ਸੋ ਜਦੋਂ ਉਸ ਦੀ ਮੌਤ ਹੋਈ, ਤਾਂ ਉਹ ਮੁਕੰਮਲ ਸੀ ਬਿਲਕੁਲ ਜਿੱਦਾਂ ਆਦਮ ਪਾਪ ਕਰਨ ਤੋਂ ਪਹਿਲਾਂ ਮੁਕੰਮਲ ਸੀ। ਇਸ ਲਈ ਆਪਣਾ ਮੁਕੰਮਲ ਜੀਵਨ ਕੁਰਬਾਨ ਕਰ ਕੇ ਯਿਸੂ ਨੇ ਰਿਹਾਈ ਦੀ ਬਰਾਬਰ ਕੀਮਤ ਚੁਕਾਈ।​—1 ਕੁਰਿੰ. 15:45; 1 ਤਿਮੋ. 2:6. w24.01 10 ਪੈਰੇ 5-6

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 13 ਨੀਸਾਨ ਦੀਆਂ ਘਟਨਾਵਾਂ) ਲੂਕਾ 22:7-13; ਮਰਕੁਸ 14:12-16 (ਸੂਰਜ ਡੁੱਬਣ ਤੋਂ ਬਾਅਦ 14 ਨੀਸਾਨ ਦੀਆਂ ਘਟਨਾਵਾਂ) ਲੂਕਾ 22:14-65

ਐਤਵਾਰ 13 ਅਪ੍ਰੈਲ

ਉਹ ਬੱਕਰਿਆਂ ਜਾਂ ਬਲਦਾਂ ਦਾ ਖ਼ੂਨ ਲੈ ਕੇ ਨਹੀਂ, ਸਗੋਂ ਆਪਣਾ ਖ਼ੂਨ ਲੈ ਕੇ ਇੱਕੋ ਵਾਰ ਹਮੇਸ਼ਾ ਲਈ ਉਸ ਪਵਿੱਤਰ ਸਥਾਨ ਵਿਚ ਗਿਆ ਅਤੇ ਉਸ ਨੇ ਸਾਨੂੰ ਹਮੇਸ਼ਾ ਲਈ ਮੁਕਤੀ ਦੇ ਦਿੱਤੀ ਹੈ।​—ਇਬ. 9:12.

ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਯਿਸੂ ਮਹਾਨ ਮੰਦਰ ਦੇ ਅੱਤ ਪਵਿੱਤਰ ਕਮਰੇ ਵਿਚ ਗਿਆ। ਇਸ ਤਰ੍ਹਾਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਵੱਲੋਂ ਕੀਤਾ ਸ਼ੁੱਧ ਭਗਤੀ ਦਾ ਇੰਤਜ਼ਾਮ ਕਿੰਨਾ ਹੀ ਬਿਹਤਰੀਨ ਹੈ! ਇਹ ਇੰਤਜ਼ਾਮ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਕੀਤਾ ਗਿਆ ਅਤੇ ਇਸ ਵਿਚ ਯਿਸੂ ਮਸੀਹ ਮਹਾਂ ਪੁਜਾਰੀ ਹੈ। ਇਜ਼ਰਾਈਲ ਵਿਚ ਮਹਾਂ ਪੁਜਾਰੀ ਜਾਨਵਰਾਂ ਦਾ ਖ਼ੂਨ ਲੈ ਕੇ ਇਨਸਾਨਾਂ ਦੁਆਰਾ ਬਣਾਏ ਅੱਤ ਪਵਿੱਤਰ ਕਮਰੇ ਵਿਚ ਜਾਂਦਾ ਸੀ, ਪਰ ਯਿਸੂ “ਸਵਰਗ ਵਿਚ ਗਿਆ” ਜੋ ਸਭ ਤੋਂ ਜ਼ਿਆਦਾ ਪਵਿੱਤਰ ਜਗ੍ਹਾ ਹੈ ਤਾਂਕਿ ਉਹ ਯਹੋਵਾਹ ਸਾਮ੍ਹਣੇ ਹਾਜ਼ਰ ਹੋ ਸਕੇ। ਉਸ ਨੇ ਸਾਡੀ ਖ਼ਾਤਰ ਆਪਣੇ ਮੁਕੰਮਲ ਜੀਵਨ ਦੀ ਕੀਮਤ (ਧਰਤੀ ʼਤੇ ਹਮੇਸ਼ਾ ਜੀਉਣ ਦਾ ਆਪਣਾ ਹੱਕ) ਯਹੋਵਾਹ ਸਾਮ੍ਹਣੇ ਪੇਸ਼ ਕੀਤੀ “ਤਾਂਕਿ ਆਪਣੀ ਕੁਰਬਾਨੀ ਦੇ ਕੇ ਪਾਪ ਨੂੰ ਖ਼ਤਮ ਕਰ ਦੇਵੇ।” (ਇਬ. 9:24-26) ਅੱਜ ਅਸੀਂ ਸਾਰੇ ਯਹੋਵਾਹ ਦੇ ਮਹਾਨ ਮੰਦਰ ਵਿਚ ਉਸ ਦੀ ਭਗਤੀ ਕਰ ਸਕਦੇ ਹਾਂ, ਫਿਰ ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਧਰਤੀ ʼਤੇ ਰਹਿਣ ਦੀ। w23.10 28 ਪੈਰੇ 13-14

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 14 ਨੀਸਾਨ ਦੀਆਂ ਘਟਨਾਵਾਂ) ਲੂਕਾ 22:66-71

ਸੋਮਵਾਰ 14 ਅਪ੍ਰੈਲ

ਆਓ ਆਪਾਂ ਅਪਾਰ ਕਿਰਪਾ ਦੇ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ ਆਈਏ ਅਤੇ ਉਸ ਨੂੰ ਬੇਝਿਜਕ ਪ੍ਰਾਰਥਨਾ ਕਰੀਏ।​—ਇਬ. 4:16.

ਸੋਚੋ ਕਿ ਯਿਸੂ ਇਕ ਰਾਜੇ ਵਜੋਂ ਸਵਰਗ ਤੋਂ ਸਾਡੇ ਲਈ ਕੀ ਕੁਝ ਕਰ ਰਿਹਾ ਹੈ ਅਤੇ ਮਹਾਂ ਪੁਜਾਰੀ ਵਜੋਂ ਸਾਡੇ ਨਾਲ ਕਿਵੇਂ ਹਮਦਰਦੀ ਦਿਖਾ ਰਿਹਾ ਹੈ। ਅਸੀਂ ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਰ ਕੇ “ਅਪਾਰ ਕਿਰਪਾ ਦੇ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ” ਜਾ ਸਕਦੇ ਹਾਂ। ਨਾਲੇ ਅਸੀਂ ਯਹੋਵਾਹ ਨੂੰ ਗੁਜ਼ਾਰਸ਼ ਕਰ ਸਕਦੇ ਹਾਂ ਕਿ ਉਹ ਸਾਡੇ ʼਤੇ ਦਇਆ ਕਰੇ ਅਤੇ “ਲੋੜ ਵੇਲੇ” ਸਾਡੀ ਮਦਦ ਕਰੇ। (ਇਬ. 4:14, 15) ਆਓ ਆਪਾਂ ਇਸ ਬਾਰੇ ਸੋਚੇ ਬਿਨਾਂ ਇਕ ਦਿਨ ਵੀ ਨਾ ਜਾਣ ਦੇਈਏ ਕਿ ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਕੀ ਕੁਝ ਕੀਤਾ ਹੈ ਅਤੇ ਉਹ ਅੱਜ ਸਾਡੇ ਲਈ ਕੀ ਕੁਝ ਕਰ ਰਹੇ ਹਨ। ਉਨ੍ਹਾਂ ਨੇ ਸਾਡੇ ਨਾਲ ਜਿਸ ਤਰ੍ਹਾਂ ਪਿਆਰ ਕੀਤਾ ਹੈ, ਕੀ ਉਹ ਸਾਡੇ ਦਿਲਾਂ ਨੂੰ ਪੂਰੀ ਤਰ੍ਹਾਂ ਨਹੀਂ ਛੂਹ ਜਾਂਦਾ? ਨਾਲੇ ਕੀ ਸਾਡਾ ਮਨ ਨਹੀਂ ਕਰਦਾ ਕਿ ਅਸੀਂ ਪੂਰੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰੀਏ? (2 ਕੁਰਿੰ. 5:14, 15) ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਦਾ ਇਕ ਵਧੀਆ ਤਰੀਕਾ ਕਿਹੜਾ ਹੈ? ਇਹੀ ਕਿ ਅਸੀਂ ਦੂਸਰਿਆਂ ਦੀ ਯਹੋਵਾਹ ਦੇ ਗਵਾਹ ਅਤੇ ਯਿਸੂ ਦੇ ਚੇਲੇ ਬਣਨ ਵਿਚ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। (ਮੱਤੀ 28:19, 20) ਪੌਲੁਸ ਰਸੂਲ ਨੇ ਵੀ ਇੱਦਾਂ ਹੀ ਕੀਤਾ। ਉਹ ਜਾਣਦਾ ਸੀ ਕਿ ਯਹੋਵਾਹ ਦੀ “ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।”​—1 ਤਿਮੋ. 2:3, 4. w23.10 22-23 ਪੈਰੇ 13-14

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 15 ਨੀਸਾਨ ਦੀਆਂ ਘਟਨਾਵਾਂ) ਮੱਤੀ 27:62-66

ਮੰਗਲਵਾਰ 15 ਅਪ੍ਰੈਲ

ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।​—ਪ੍ਰਕਾ. 21:4.

ਸਾਡੇ ਵਿੱਚੋਂ ਬਹੁਤ ਜਣੇ ਪ੍ਰਚਾਰ ਕਰਦਿਆਂ ਲੋਕਾਂ ਨੂੰ ਇਹ ਆਇਤਾਂ ਪੜ੍ਹ ਕੇ ਦੱਸਦੇ ਹਨ ਕਿ ਬਾਗ਼ ਵਰਗੀ ਸੋਹਣੀ ਧਰਤੀ ʼਤੇ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਕਿਵੇਂ ਯਕੀਨ ਦਿਵਾ ਸਕਦੇ ਹਾਂ ਕਿ ਪ੍ਰਕਾਸ਼ ਦੀ ਕਿਤਾਬ 21:3, 4 ਵਿਚ ਦੱਸਿਆ ਵਾਅਦਾ ਜ਼ਰੂਰ ਪੂਰਾ ਹੋਵੇਗਾ? ਯਹੋਵਾਹ ਨੇ ਸਿਰਫ਼ ਇਹ ਵਾਅਦਾ ਹੀ ਨਹੀਂ ਕੀਤਾ, ਸਗੋਂ ਇਸ ਦੇ ਜ਼ਬਰਦਸਤ ਕਾਰਨ ਵੀ ਦਿੱਤੇ ਹਨ ਕਿ ਅਸੀਂ ਇਸ ʼਤੇ ਭਰੋਸਾ ਕਿਉਂ ਕਰ ਸਕਦੇ ਹਾਂ। ਨਵੀਂ ਦੁਨੀਆਂ ਬਾਰੇ ਯਹੋਵਾਹ ਦੇ ਵਾਅਦੇ ʼਤੇ ਭਰੋਸਾ ਕਰਨ ਦੇ ਕਿਹੜੇ ਕਾਰਨ ਹਨ, ਇਹ ਜਾਣਨ ਲਈ ਅਗਲੀਆਂ ਆਇਤਾਂ ʼਤੇ ਧਿਆਨ ਦਿਓ। ਇਨ੍ਹਾਂ ਵਿਚ ਅਸੀਂ ਪੜ੍ਹਦੇ ਹਾਂ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਨੇ ਕਿਹਾ: ‘ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।’ ਉਸ ਨੇ ਇਹ ਵੀ ਕਿਹਾ: ‘ਲਿਖ, ਕਿਉਂਕਿ ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।’ ਉਸ ਨੇ ਮੈਨੂੰ ਕਿਹਾ: ‘ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ‘ਐਲਫਾ ਅਤੇ ਓਮੇਗਾ’ ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ।’”​—ਪ੍ਰਕਾ. 21:5, 6ੳ. w23.11 3 ਪੈਰੇ 3-5

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 16 ਨੀਸਾਨ ਦੀਆਂ ਘਟਨਾਵਾਂ) ਲੂਕਾ 24:1-12

ਬੁੱਧਵਾਰ 16 ਅਪ੍ਰੈਲ

ਤੂੰ ਨੌਜਵਾਨ ਭਰਾਵਾਂ ਨੂੰ ਤਾਕੀਦ ਕਰਦਾ ਰਹਿ ਕਿ ਉਹ ਸਮਝਦਾਰ ਬਣਨ।​—ਤੀਤੁ. 2:6.

ਨੌਜਵਾਨ ਭਰਾ ਕਿਵੇਂ ਦਿਖਾ ਸਕਦੇ ਹਨ ਕਿ ਉਨ੍ਹਾਂ ਵਿਚ ਸੋਚਣ-ਸਮਝਣ ਦੀ ਕਾਬਲੀਅਤ ਹੈ? ਆਪਣੇ ਕੱਪੜਿਆਂ ਜਾਂ ਵਾਲ਼ਾਂ ਦੇ ਸਟਾਈਲ ਤੋਂ। ਅਕਸਰ ਇੱਦਾਂ ਹੁੰਦਾ ਹੈ ਕਿ ਜਿਹੜੇ ਲੋਕ ਨਵੇਂ-ਨਵੇਂ ਸਟਾਈਲ ਦੇ ਕੱਪੜੇ ਡੀਜ਼ਾਈਨ ਕਰਦੇ ਹਨ ਜਾਂ ਅਜਿਹੇ ਕੱਪੜੇ ਪਾਉਣ ਦੀ ਹੱਲਾਸ਼ੇਰੀ ਦਿੰਦੇ ਹਨ, ਉਹ ਯਹੋਵਾਹ ਦੇ ਮਿਆਰਾਂ ਨੂੰ ਨਹੀਂ ਮੰਨਦੇ ਅਤੇ ਅਨੈਤਿਕ ਜ਼ਿੰਦਗੀ ਜੀਉਂਦੇ ਹਨ। ਇਸ ਲਈ ਉਹ ਅਜਿਹੇ ਸਟਾਈਲ ਦੇ ਕੱਪੜੇ ਬਣਾਉਂਦੇ ਹਨ, ਜੋ ਤੰਗ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਪਾ ਕੇ ਆਦਮੀ ਔਰਤਾਂ ਵਰਗੇ ਲੱਗਦੇ ਹਨ। ਸੋ ਜੇ ਇਕ ਭਰਾ ਸਮਝਦਾਰ ਮਸੀਹੀ ਬਣਨਾ ਚਾਹੁੰਦਾ ਹੈ, ਤਾਂ ਉਸ ਨੂੰ ਕੱਪੜਿਆਂ ਦੇ ਮਾਮਲੇ ਵਿਚ ਕੋਈ ਵੀ ਫ਼ੈਸਲਾ ਕਰਦਿਆਂ ਇਨ੍ਹਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਜਿਹੜੇ ਕੱਪੜੇ ਪਾਵੇਗਾ, ਕੀ ਯਹੋਵਾਹ ਉਸ ਤੋਂ ਖ਼ੁਸ਼ ਹੋਵੇਗਾ। ਨਾਲੇ ਉਹ ਇਹ ਵੀ ਸੋਚ ਸਕਦਾ ਹੈ ਕਿ ਉਸ ਦੀ ਮੰਡਲੀ ਦੇ ਸਮਝਦਾਰ ਭਰਾ ਕਿਹੋ ਜਿਹੇ ਕੱਪੜੇ ਪਾਉਂਦੇ ਹਨ। ਉਹ ਖ਼ੁਦ ਤੋਂ ਪੁੱਛ ਸਕਦਾ ਹੈ: ‘ਮੈਂ ਜਿਸ ਤਰ੍ਹਾਂ ਦੇ ਕੱਪੜੇ ਪਾਉਂਦਾ ਹਾਂ, ਕੀ ਉਸ ਤੋਂ ਪਤਾ ਲੱਗਦਾ ਹੈ ਕਿ ਮੈਂ ਸੋਚ-ਸਮਝ ਕੇ ਫ਼ੈਸਲੇ ਕਰਦਾ ਹਾਂ ਅਤੇ ਦੂਜਿਆਂ ਦਾ ਆਦਰ ਕਰਦਾ ਹਾਂ? ਕੀ ਮੇਰੇ ਕੱਪੜਿਆਂ ਤੋਂ ਪਤਾ ਲੱਗਦਾ ਹੈ ਕਿ ਮੈਂ ਪਰਮੇਸ਼ੁਰ ਦਾ ਸੇਵਕ ਹਾਂ?’ (1 ਕੁਰਿੰ. 10:31-33) ਜਿਹੜਾ ਨੌਜਵਾਨ ਭਰਾ ਸੋਚਣ-ਸਮਝਣ ਦੀ ਕਾਬਲੀਅਤ ਵਧਾਉਂਦਾ ਹੈ, ਉਸ ਦੀ ਭੈਣ-ਭਰਾ ਤਾਂ ਇੱਜ਼ਤ ਕਰਦੇ ਹੀ ਹਨ, ਯਹੋਵਾਹ ਵੀ ਉਸ ਤੋਂ ਖ਼ੁਸ਼ ਹੁੰਦਾ ਹੈ। w23.12 26 ਪੈਰਾ 7

ਵੀਰਵਾਰ 17 ਅਪ੍ਰੈਲ

ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ। ਜੇ ਮੇਰਾ ਰਾਜ ਇਸ ਦੁਨੀਆਂ ਦਾ ਹੁੰਦਾ, ਤਾਂ ਮੇਰੇ ਸੇਵਾਦਾਰ ਲੜਦੇ।​—ਯੂਹੰ. 18:36.

ਪੁਰਾਣੇ ਸਮੇਂ ਵਿਚ ‘ਦੱਖਣ ਦੇ ਰਾਜੇ’ ਨੇ ਯਹੋਵਾਹ ਦੇ ਲੋਕਾਂ ʼਤੇ ਸਿੱਧੇ ਹਮਲੇ ਕੀਤੇ ਸਨ। (ਦਾਨੀ. 11:40) ਉਦਾਹਰਣ ਲਈ, ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਨਿਰਪੱਖ ਰਹਿਣ ਕਰਕੇ ਬਹੁਤ ਸਾਰੇ ਮਸੀਹੀਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਅਤੇ ਕੁਝ ਗਵਾਹਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਕੱਢ ਦਿੱਤਾ ਗਿਆ। ਪਰ ਹਾਲ ਹੀ ਦੇ ਦਹਾਕਿਆਂ ਵਿਚ ‘ਦੱਖਣ ਦੇ ਰਾਜੇ’ ਦੀ ਹਕੂਮਤ ਅਧੀਨ ਰਹਿਣ ਵਾਲੇ ਪਰਮੇਸ਼ੁਰ ਦੇ ਲੋਕਾਂ ਨੂੰ ਇਕ ਅਲੱਗ ਤਰੀਕੇ ਦੀ ਪਰੀਖਿਆ ਦਾ ਸਾਮ੍ਹਣਾ ਕਰਨਾ ਪਿਆ। ਉਨ੍ਹਾਂ ਨੂੰ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ ਜਿਸ ਤੋਂ ਇਸ ਗੱਲ ਦੀ ਪਰਖ ਹੋਈ ਕਿ ਉਹ ਪਰਮੇਸ਼ੁਰ ਦੇ ਰਾਜ ਦਾ ਸਾਥ ਦੇਣਗੇ ਜਾਂ ਨਹੀਂ। ਉਦਾਹਰਣ ਲਈ, ਵੋਟਾਂ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀਆਂ-ਆਪਣੀਆਂ ਪਾਰਟੀਆਂ ਦਾ ਪ੍ਰਚਾਰ ਕਰਦੀਆਂ ਹਨ। ਉਸ ਸਮੇਂ ਦੌਰਾਨ ਸ਼ਾਇਦ ਇਕ ਮਸੀਹੀ ਆਪਣੇ ਮਨ ਵਿਚ ਕਿਸੇ ਰਾਜਨੀਤਿਕ ਪਾਰਟੀ ਜਾਂ ਨੇਤਾ ਨੂੰ ਵਧੀਆ ਸਮਝਣ ਲੱਗ ਪਵੇ। ਸ਼ਾਇਦ ਉਹ ਵੋਟ ਪਾਉਣ ਤਾਂ ਨਾ ਜਾਵੇ, ਪਰ ਉਹ ਆਪਣੇ ਦਿਲ-ਦਿਮਾਗ਼ ਵਿਚ ਉਨ੍ਹਾਂ ਦਾ ਪੱਖ ਲੈਣ ਲੱਗ ਪਵੇ। ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਿਰਫ਼ ਆਪਣੇ ਕੰਮਾਂ ਵਿਚ ਹੀ ਨਹੀਂ, ਸਗੋਂ ਆਪਣੀਆਂ ਸੋਚਾਂ ਵਿਚ ਵੀ ਰਾਜਨੀਤਿਕ ਮਾਮਲਿਆਂ ਵਿਚ ਪੂਰੀ ਤਰ੍ਹਾਂ ਨਿਰਪੱਖ ਰਹੀਏ!​—ਯੂਹੰ. 15:18, 19. w23.08 12 ਪੈਰਾ 17

ਸ਼ੁੱਕਰਵਾਰ 18 ਅਪ੍ਰੈਲ

ਸੱਚੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜੋ ਰੋਜ਼ ਸਾਡਾ ਭਾਰ ਚੁੱਕਦਾ ਹੈ।​—ਜ਼ਬੂ. 68:19.

ਜ਼ਿੰਦਗੀ ਦੀ ਦੌੜ ਦੌੜਦੇ ਵੇਲੇ ਸਾਨੂੰ ‘ਇਸ ਤਰ੍ਹਾਂ ਦੌੜਨਾ ਚਾਹੀਦਾ ਹੈ ਕਿ ਅਸੀਂ ਇਨਾਮ ਜਿੱਤ ਸਕੀਏ।’ (1 ਕੁਰਿੰ. 9:24) ਯਿਸੂ ਨੇ ਕਿਹਾ ਸੀ ਕਿ “ਹੱਦੋਂ ਵੱਧ ਖਾਣ ਅਤੇ ਬੇਹਿਸਾਬੀ ਸ਼ਰਾਬ ਪੀਣ ਕਰਕੇ ਅਤੇ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਕਿਤੇ ਤੁਹਾਡੇ ਮਨ ਬੋਝ ਹੇਠ ਨਾ ਦੱਬੇ ਜਾਣ।” (ਲੂਕਾ 21:34) ਇਨ੍ਹਾਂ ਅਤੇ ਹੋਰ ਆਇਤਾਂ ਦੀ ਮਦਦ ਨਾਲ ਅਸੀਂ ਜਾਣ ਸਕਦੇ ਹਾਂ ਕਿ ਜ਼ਿੰਦਗੀ ਦੀ ਦੌੜ ਦੌੜਦੇ ਰਹਿਣ ਲਈ ਸਾਨੂੰ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਦੀ ਦੌੜ ਜਿੱਤ ਲਵਾਂਗੇ ਕਿਉਂਕਿ ਯਹੋਵਾਹ ਸਾਨੂੰ ਤਾਕਤ ਦੇਵੇਗਾ। (ਯਸਾ. 40:29-31) ਇਸ ਲਈ ਇਸ ਦੌੜ ਵਿਚ ਆਪਣੀ ਰਫ਼ਤਾਰ ਹੌਲੀ ਨਾ ਹੋਣ ਦਿਓ। ਪੌਲੁਸ ਰਸੂਲ ਦੀ ਰੀਸ ਕਰੋ ਜਿਸ ਨੇ ਆਪਣੇ ਅੱਗੇ ਰੱਖੇ ਇਨਾਮ ਨੂੰ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। (ਫ਼ਿਲਿ. 3:13, 14) ਕੋਈ ਵੀ ਤੁਹਾਡੇ ਲਈ ਇਹ ਦੌੜ ਨਹੀਂ ਦੌੜ ਸਕਦਾ, ਪਰ ਯਹੋਵਾਹ ਦੀ ਮਦਦ ਨਾਲ ਤੁਸੀਂ ਆਪਣੀ ਦੌੜ ਜ਼ਰੂਰ ਪੂਰੀ ਕਰ ਸਕਦੇ ਹੋ। ਯਹੋਵਾਹ ਜ਼ਰੂਰੀ ਭਾਰ ਚੁੱਕਣ ਅਤੇ ਗ਼ੈਰ-ਜ਼ਰੂਰੀ ਬੋਝ ਸੁੱਟਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਯਹੋਵਾਹ ਤੁਹਾਡੇ ਨਾਲ ਹੈ, ਇਸ ਲਈ ਤੁਸੀਂ ਧੀਰਜ ਨਾਲ ਇਹ ਦੌੜ ਦੌੜਦੇ ਰਹਿ ਸਕੋਗੇ ਅਤੇ ਜਿੱਤ ਸਕੋਗੇ। w23.08 31 ਪੈਰੇ 16-17

ਸ਼ਨੀਵਾਰ 19 ਅਪ੍ਰੈਲ

ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ।​—ਕੂਚ 20:12.

ਜਦੋਂ ਯਿਸੂ 12 ਸਾਲਾਂ ਦਾ ਸੀ, ਤਾਂ ਉਸ ਦਾ ਪਰਿਵਾਰ ਯਰੂਸ਼ਲਮ ਵਿਚ ਇਕ ਤਿਉਹਾਰ ਮਨਾਉਣ ਗਿਆ ਸੀ। ਪਰ ਜਦੋਂ ਉਹ ਵਾਪਸ ਆ ਰਹੇ ਸਨ, ਤਾਂ ਯਿਸੂ ਯਰੂਸ਼ਲਮ ਵਿਚ ਹੀ ਰਹਿ ਗਿਆ। (ਲੂਕਾ 2:46-52) ਅਖ਼ੀਰ ਵਿਚ, ਜਦੋਂ ਮਰੀਅਮ ਤੇ ਯੂਸੁਫ਼ ਨੇ ਯਿਸੂ ਨੂੰ ਲੱਭ ਲਿਆ, ਤਾਂ ਮਰੀਅਮ ਨੇ ਯਿਸੂ ʼਤੇ ਦੋਸ਼ ਲਾਇਆ ਅਤੇ ਕਿਹਾ ਕਿ ਉਸ ਕਰਕੇ ਉਨ੍ਹਾਂ ਨੂੰ ਕਿੰਨੀ ਪਰੇਸ਼ਾਨੀ ਹੋਈ। ਦੇਖਿਆ ਜਾਵੇ ਤਾਂ ਮਰੀਅਮ ਅਤੇ ਯੂਸੁਫ਼ ਨੂੰ ਇਹ ਖ਼ਿਆਲ ਰੱਖਣਾ ਚਾਹੀਦਾ ਸੀ ਕਿ ਸਾਰੇ ਬੱਚੇ ਉਨ੍ਹਾਂ ਦੇ ਨਾਲ ਸਨ ਜਾਂ ਨਹੀਂ। ਇਸ ਲਈ ਯਿਸੂ ਚਾਹੁੰਦਾ ਤਾਂ ਕਹਿ ਸਕਦਾ ਸੀ ਕਿ ਇਸ ਵਿਚ ਉਸ ਦੀ ਕੋਈ ਗ਼ਲਤੀ ਨਹੀਂ, ਸਗੋਂ ਉਨ੍ਹਾਂ ਦੀ ਹੈ। ਪਰ ਉਸ ਨੇ ਇੱਦਾਂ ਦਾ ਕੁਝ ਨਹੀਂ ਕਿਹਾ। ਉਸ ਨੇ ਬਹੁਤ ਘੱਟ ਸ਼ਬਦਾਂ ਵਿਚ ਅਤੇ ਆਦਰ ਨਾਲ ਆਪਣੀ ਗੱਲ ਕਹੀ। ਭਾਵੇਂ ਕਿ ਮਰੀਅਮ ਅਤੇ ਯੂਸੁਫ਼ ‘ਉਸ ਦੀ ਗੱਲ ਨਹੀਂ ਸਮਝੇ,’ ਫਿਰ ਵੀ ਯਿਸੂ “ਉਨ੍ਹਾਂ ਦੇ ਅਧੀਨ ਰਿਹਾ।” ਬੱਚਿਓ, ਜਦੋਂ ਤੁਹਾਡੇ ਮਾਪਿਆਂ ਤੋਂ ਗ਼ਲਤੀਆਂ ਹੁੰਦੀਆਂ ਹਨ ਜਾਂ ਤੁਹਾਡੇ ਬਾਰੇ ਕੋਈ ਗ਼ਲਤਫ਼ਹਿਮੀ ਹੋ ਜਾਂਦੀ ਹੈ, ਤਾਂ ਕੀ ਤੁਹਾਡੇ ਲਈ ਉਨ੍ਹਾਂ ਦਾ ਕਹਿਣਾ ਮੰਨਣਾ ਔਖਾ ਹੁੰਦਾ ਹੈ? ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ? ਸੋਚੋ ਕਿ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ। ਬਾਈਬਲ ਕਹਿੰਦੀ ਹੈ ਕਿ ਜਦੋਂ ਤੁਸੀਂ ਆਪਣੇ ਮਾਪਿਆਂ ਦਾ ਕਹਿਣਾ ਮੰਨਦੇ ਹੋ, ਤਾਂ “ਇਸ ਤੋਂ ਪ੍ਰਭੂ ਨੂੰ ਖ਼ੁਸ਼ੀ ਹੁੰਦੀ ਹੈ।” (ਕੁਲੁ. 3:20) ਯਹੋਵਾਹ ਜਾਣਦਾ ਹੈ ਕਿ ਕਈ ਵਾਰ ਤੁਹਾਡੇ ਮਾਪੇ ਤੁਹਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਉਂਦੇ ਜਾਂ ਕਦੀ-ਕਦਾਈਂ ਉਹ ਜੋ ਕਾਨੂੰਨ ਬਣਾਉਂਦੇ ਹਨ, ਉਹ ਤੁਹਾਡੇ ਲਈ ਮੰਨਣੇ ਸੌਖੇ ਨਹੀਂ ਹੁੰਦੇ। ਪਰ ਜਦੋਂ ਤੁਸੀਂ ਹਰ ਹਾਲ ਵਿਚ ਉਨ੍ਹਾਂ ਦਾ ਕਹਿਣਾ ਮੰਨਦੇ ਹੋ, ਤਾਂ ਤੁਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹੋ। w23.10 7 ਪੈਰੇ 5-6

ਐਤਵਾਰ 20 ਅਪ੍ਰੈਲ

‘ਅੜਬ ਨਾ ਹੋਵੋ ਅਤੇ ਸਾਰਿਆਂ ਨਾਲ ਹਮੇਸ਼ਾ ਨਰਮਾਈ ਨਾਲ ਪੇਸ਼ ਆਓ।’​—ਤੀਤੁ. 3:2.

ਹੋ ਸਕਦਾ ਹੈ ਕਿ ਸਾਡੇ ਨਾਲ ਪੜ੍ਹਨ ਵਾਲਾ ਵਿਦਿਆਰਥੀ ਕਹੇ ਕਿ ਯਹੋਵਾਹ ਦੇ ਗਵਾਹਾਂ ਨੂੰ ਸਮਲਿੰਗੀਆਂ ਬਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ। ਸਾਨੂੰ ਉਸ ਨੂੰ ਇਹ ਯਕੀਨ ਦਿਵਾਉਣ ਦੀ ਲੋੜ ਹੈ ਕਿ ਅਸੀਂ ਹਰ ਵਿਅਕਤੀ ਦੇ ਫ਼ੈਸਲਿਆਂ ਦਾ ਆਦਰ ਕਰਦੇ ਹਾਂ। (1 ਪਤ. 2:17) ਨਾਲੇ ਅਸੀਂ ਉਸ ਨੂੰ ਦੱਸ ਸਕਦੇ ਹਾਂ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ ਅਤੇ ਬਾਈਬਲ ਦੇ ਮਿਆਰਾਂ ਅਨੁਸਾਰ ਜ਼ਿੰਦਗੀ ਜੀਉਣ ਕਰਕੇ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਕਿਵੇਂ ਬਣਦੀ ਹੈ। ਜਦੋਂ ਇਕ ਵਿਅਕਤੀ ਸਾਡੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੁੰਦਾ ਹੈ, ਤਾਂ ਸਾਨੂੰ ਝੱਟ ਇਹ ਨਹੀਂ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਉਹ ਕੀ ਵਿਸ਼ਵਾਸ ਕਰਦਾ ਹੈ। ਉਦਾਹਰਣ ਲਈ, ਉਦੋਂ ਕੀ ਜੇ ਤੁਹਾਡੇ ਨਾਲ ਪੜ੍ਹਨ ਵਾਲਾ ਕੋਈ ਵਿਦਿਆਰਥੀ ਕਹਿੰਦਾ ਹੈ ਕਿ ਰੱਬ ʼਤੇ ਵਿਸ਼ਵਾਸ ਕਰਨਾ ਬਹੁਤ ਵੱਡੀ ਬੇਵਕੂਫ਼ੀ ਹੈ? ਕੀ ਤੁਹਾਨੂੰ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਉਹ ਵਿਕਾਸਵਾਦ ʼਤੇ ਬਹੁਤ ਜ਼ਿਆਦਾ ਯਕੀਨ ਕਰਦਾ ਹੈ ਅਤੇ ਉਸ ਨੂੰ ਇਸ ਬਾਰੇ ਬਹੁਤ ਕੁਝ ਪਤਾ ਹੈ? ਦਰਅਸਲ ਸ਼ਾਇਦ ਉਹ ਉਹੀ ਗੱਲਾਂ ਵਾਰ-ਵਾਰ ਦੁਹਰਾ ਰਿਹਾ ਹੈ ਜੋ ਉਸ ਨੇ ਸੁਣੀਆਂ ਹਨ। ਸ਼ਾਇਦ ਤੁਸੀਂ ਉਸ ਨੂੰ ਸਾਡੀ ਵੈੱਬਸਾਈਟ ʼਤੇ ਸ੍ਰਿਸ਼ਟੀ ਬਾਰੇ ਕੋਈ ਜਾਣਕਾਰੀ ਦਿਖਾ ਸਕਦੇ ਹੋ। ਬਾਅਦ ਵਿਚ ਸ਼ਾਇਦ ਉਹ ਕਿਸੇ ਲੇਖ ਜਾਂ ਵੀਡੀਓ ʼਤੇ ਗੱਲ ਕਰਨ ਲਈ ਤਿਆਰ ਹੋ ਜਾਵੇ। ਜਦੋਂ ਤੁਸੀਂ ਇਸ ਤਰ੍ਹਾਂ ਆਦਰ ਨਾਲ ਪੇਸ਼ ਆਉਂਦੇ ਹੋ, ਤਾਂ ਸ਼ਾਇਦ ਉਹ ਹੋਰ ਜਾਣਨਾ ਚਾਹੇ ਕਿ ਬਾਈਬਲ ਇਸ ਵਿਸ਼ੇ ਬਾਰੇ ਕੀ ਕਹਿੰਦੀ ਹੈ। w23.09 17 ਪੈਰੇ 12-13

ਸੋਮਵਾਰ 21 ਅਪ੍ਰੈਲ

ਹੇ ਯਹੋਵਾਹ, ਤੂੰ ਭਲਾ ਹੈਂ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ; ਜੋ ਤੈਨੂੰ ਪੁਕਾਰਦੇ ਹਨ, ਤੂੰ ਉਨ੍ਹਾਂ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।​—ਜ਼ਬੂ. 86:5.

ਕੋਈ ਗ਼ਲਤੀ ਹੋਣ ਤੇ ਵੀ ਜੇ ਅਸੀਂ ਉਸ ਨੂੰ ਸੁਧਾਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ ਅਤੇ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ, ਤਾਂ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਦੇਵੇਗਾ ਅਤੇ ਬਰਕਤਾਂ ਵੀ ਦੇਵੇਗਾ। (ਕਹਾ. 28:13) ਸਮਸੂਨ ਮੁਕੰਮਲ ਨਹੀਂ ਸੀ ਤੇ ਦਲੀਲਾਹ ਨਾਲ ਪਿਆਰ ਕਰ ਕੇ ਉਸ ਨੇ ਗ਼ਲਤੀ ਕੀਤੀ। ਪਰ ਫਿਰ ਵੀ ਸਮਸੂਨ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ। ਨਾਲੇ ਯਹੋਵਾਹ ਵੀ ਸਮਸੂਨ ਨੂੰ ਆਪਣੀ ਸੇਵਾ ਵਿਚ ਵਰਤਦਾ ਰਿਹਾ। ਪਰਮੇਸ਼ੁਰ ਨੇ ਇਕ ਵਾਰ ਫਿਰ ਉਸ ਨੂੰ ਸ਼ਾਨਦਾਰ ਤਰੀਕੇ ਨਾਲ ਵਰਤਿਆ। ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਹਾਲੇ ਵੀ ਇਕ ਵਫ਼ਾਦਾਰ ਸੇਵਕ ਹੀ ਸੀ। ਇਸ ਲਈ ਪਰਮੇਸ਼ੁਰ ਨੇ ਇਬਰਾਨੀਆਂ ਅਧਿਆਇ 11 ਵਿਚ ਸਮਸੂਨ ਦਾ ਨਾਂ ਵੀ ਵਫ਼ਾਦਾਰ ਸੇਵਕਾਂ ਦੀ ਸੂਚੀ ਵਿਚ ਦਰਜ ਕਰਾਇਆ। ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਸਾਡਾ ਪਰਮੇਸ਼ੁਰ ਇਕ ਪਿਤਾ ਵਾਂਗ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਤਾਕਤ ਦਿੰਦਾ ਹੈ, ਖ਼ਾਸ ਕਰਕੇ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ! ਇਸ ਲਈ ਆਓ ਆਪਾਂ ਸਮਸੂਨ ਵਾਂਗ ਯਹੋਵਾਹ ਅੱਗੇ ਤਰਲੇ ਕਰੀਏ: “ਕਿਰਪਾ ਕਰ ਕੇ ਮੈਨੂੰ ਯਾਦ ਕਰ, . . . ਮੈਨੂੰ ਜ਼ੋਰ ਬਖ਼ਸ਼ ਦੇ।”​—ਨਿਆ. 16:28. w23.09 7 ਪੈਰੇ 18-19

ਮੰਗਲਵਾਰ 22 ਅਪ੍ਰੈਲ

‘ਯਹੋਵਾਹ ਦੇ ਦਿਨ ਨੂੰ ਯਾਦ ਰੱਖੋ।’​—2 ਪਤ. 3:12.

ਯਹੋਵਾਹ ਦੇ ਦਿਨ ਨੂੰ ਯਾਦ ਰੱਖਣ ਨਾਲ ਅਸੀਂ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਪ੍ਰੇਰਿਤ ਹੁੰਦੇ ਹਾਂ। ਫਿਰ ਵੀ ਕਦੀ-ਕਦਾਈਂ ਸ਼ਾਇਦ ਅਸੀਂ ਗੱਲ ਕਰਨ ਤੋਂ ਝਿਜਕੀਏ। ਕਿਉਂ? ਕਿਉਂਕਿ ਸ਼ਾਇਦ ਅਸੀਂ ਡਰ ਜਾਈਏ ਕਿ ਲੋਕ ਸਾਡੇ ਬਾਰੇ ਕੀ ਸੋਚਣਗੇ ਅਤੇ ਸਾਡੇ ਨਾਲ ਕੀ ਕਰਨਗੇ। ਪਤਰਸ ਨਾਲ ਵੀ ਇੱਦਾਂ ਹੀ ਹੋਇਆ ਸੀ। ਯਿਸੂ ਦੇ ਮੁਕੱਦਮੇ ਵਾਲੀ ਰਾਤ ਪਤਰਸ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਯਿਸੂ ਦਾ ਚੇਲਾ ਹੈ। ਯਿਸੂ ਨੂੰ ਜਾਣਨ ਦੇ ਬਾਵਜੂਦ ਵੀ ਉਸ ਨੇ ਵਾਰ-ਵਾਰ ਇਨਕਾਰ ਕੀਤਾ। (ਮੱਤੀ 26:69-75) ਪਰ ਬਾਅਦ ਵਿਚ ਪਤਰਸ ਆਪਣੇ ਡਰ ʼਤੇ ਕਾਬੂ ਪਾ ਸਕਿਆ ਅਤੇ ਉਸ ਨੇ ਪੂਰੇ ਯਕੀਨ ਨਾਲ ਕਿਹਾ: “ਤੁਸੀਂ ਉਨ੍ਹਾਂ ਚੀਜ਼ਾਂ ਤੋਂ ਨਾ ਡਰੋ ਜਿਨ੍ਹਾਂ ਤੋਂ ਲੋਕ ਡਰਦੇ ਹਨ ਤੇ ਨਾ ਹੀ ਉਨ੍ਹਾਂ ਕਰਕੇ ਪਰੇਸ਼ਾਨ ਹੋਵੋ।” (1 ਪਤ. 3:14) ਪਤਰਸ ਦੇ ਸ਼ਬਦਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਅਸੀਂ ਵੀ ਇਨਸਾਨਾਂ ਦੇ ਡਰ ʼਤੇ ਕਾਬੂ ਪਾ ਸਕਦੇ ਹਾਂ। ਕਿਹੜੀ ਗੱਲ ਇਨਸਾਨਾਂ ਦੇ ਡਰ ʼਤੇ ਕਾਬੂ ਪਾਉਣ ਵਿਚ ਸਾਡੀ ਮਦਦ ਕਰ ਸਕਦੀ ਹੈ? ਪਤਰਸ ਦੱਸਦਾ ਹੈ: “ਆਪਣੇ ਦਿਲਾਂ ਵਿਚ ਸਵੀਕਾਰ ਕਰੋ ਕਿ ਮਸੀਹ ਹੀ ਪ੍ਰਭੂ ਹੈ ਅਤੇ ਉਹ ਪਵਿੱਤਰ ਹੈ।” (1 ਪਤ. 3:15) ਅਸੀਂ ਆਪਣੇ ਆਪ ਨੂੰ ਯਾਦ ਕਰਵਾ ਸਕਦੇ ਹਾਂ ਕਿ ਸਾਡਾ ਪ੍ਰਭੂ ਤੇ ਰਾਜਾ ਯਿਸੂ ਮਸੀਹ ਕਿਸ ਅਹੁਦੇ ʼਤੇ ਹੈ ਅਤੇ ਉਸ ਕੋਲ ਕਿੰਨੀ ਤਾਕਤ ਹੈ। w23.09 27-28 ਪੈਰੇ 6-8

ਬੁੱਧਵਾਰ 23 ਅਪ੍ਰੈਲ

‘ਤੁਹਾਡੇ ਵਿਚ ਹਰਾਮਕਾਰੀ ਦਾ ਅਤੇ ਕਿਸੇ ਵੀ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜ਼ਿਕਰ ਤਕ ਨਾ ਕੀਤਾ ਜਾਵੇ।’​—ਅਫ਼. 5:3.

ਸਾਨੂੰ ਹਮੇਸ਼ਾ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਅਸੀਂ ਫਿਰ ਤੋਂ “ਹਨੇਰੇ ਦੇ ਵਿਅਰਥ ਕੰਮ” ਨਾ ਕਰਨ ਲੱਗ ਪਈਏ। (ਅਫ਼. 5:11) ਜਿਹੜਾ ਵਿਅਕਤੀ ਗੰਦੀਆਂ ਤਸਵੀਰਾਂ ਦੇਖਦਾ ਹੈ, ਅਸ਼ਲੀਲ ਗੱਲਾਂ ਕਰਦਾ ਜਾਂ ਸੁਣਦਾ ਹੈ, ਉਹ ਸੌਖਿਆਂ ਹੀ ਅਨੈਤਿਕ ਕੰਮ ਕਰਨ ਲੱਗ ਸਕਦਾ ਹੈ। ਕਈਆਂ ਨਾਲ ਅਜਿਹਾ ਹੀ ਹੋਇਆ ਹੈ। (ਉਤ. 3:6; ਯਾਕੂ. 1:14, 15) ਸ਼ੈਤਾਨ ਦੀ ਦੁਨੀਆਂ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਸਾਨੂੰ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਜਿਨ੍ਹਾਂ ਗੱਲਾਂ ਨੂੰ ਯਹੋਵਾਹ ਅਨੈਤਿਕ ਤੇ ਗੰਦਾ ਸਮਝਦਾ ਹੈ, ਉਹ ਬਿਲਕੁਲ ਵੀ ਗ਼ਲਤ ਨਹੀਂ ਹਨ। (2 ਪਤ. 2:19) ਸ਼ੈਤਾਨ ਦੀ ਇਹ ਬਹੁਤ ਪੁਰਾਣੀ ਚਾਲ ਹੈ। ਉਹ ਸ਼ੁਰੂ ਤੋਂ ਹੀ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਤਾਂਕਿ ਉਹ ਸਹੀ-ਗ਼ਲਤ ਵਿਚ ਫ਼ਰਕ ਨਾ ਪਛਾਣ ਸਕਣ। (ਯਸਾ. 5:20; 2 ਕੁਰਿੰ. 4:4) ਇਸੇ ਕਰਕੇ ਅੱਜ ਜ਼ਿਆਦਾਤਰ ਫ਼ਿਲਮਾਂ, ਟੀ. ਵੀ. ਪ੍ਰੋਗ੍ਰਾਮਾਂ ਅਤੇ ਵੈੱਬਸਾਈਟਾਂ ʼਤੇ ਅਜਿਹੀਆਂ ਗੱਲਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਜੋ ਯਹੋਵਾਹ ਦੇ ਮਿਆਰਾਂ ਦੇ ਖ਼ਿਲਾਫ਼ ਹਨ। ਸ਼ੈਤਾਨ ਸਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਗੰਦੇ ਕੰਮ ਕਰਨ ਅਤੇ ਅਨੈਤਿਕ ਜ਼ਿੰਦਗੀ ਜੀਉਣ ਵਿਚ ਕੋਈ ਬੁਰਾਈ ਨਹੀਂ ਹੈ।​—ਅਫ਼. 5:6. w24.03 22 ਪੈਰੇ 8-10

ਵੀਰਵਾਰ 24 ਅਪ੍ਰੈਲ

ਇਨ੍ਹਾਂ ਪੁਜਾਰੀਆਂ ਦੀ ਪਵਿੱਤਰ ਸੇਵਾ ਸਵਰਗੀ ਚੀਜ਼ਾਂ ਦਾ ਨਮੂਨਾ ਅਤੇ ਪਰਛਾਵਾਂ ਹੈ।​—ਇਬ. 8:5.

ਡੇਰਾ ਇਕ ਤੰਬੂ ਸੀ ਜਿੱਥੇ ਇਜ਼ਰਾਈਲੀ ਯਹੋਵਾਹ ਸਾਮ੍ਹਣੇ ਬਲ਼ੀਆਂ ਚੜ੍ਹਾਉਣ ਅਤੇ ਉਸ ਦੀ ਭਗਤੀ ਕਰਨ ਆਉਂਦੇ ਸਨ। (ਕੂਚ 29:43-46) ਜਦੋਂ ਇਜ਼ਰਾਈਲੀ ਉਜਾੜ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸਨ, ਤਾਂ ਉਹ ਇਸ ਨੂੰ ਵੀ ਆਪਣੇ ਨਾਲ ਲੈ ਜਾਂਦੇ ਸਨ। ਉਨ੍ਹਾਂ ਨੇ ਲਗਭਗ 500 ਸਾਲਾਂ ਤਕ ਇਸ ਵਿਚ ਭਗਤੀ ਕੀਤੀ ਜਦ ਤਕ ਕਿ ਯਰੂਸ਼ਲਮ ਵਿਚ ਮੰਦਰ ਨਹੀਂ ਬਣ ਗਿਆ। (ਕੂਚ 25:8, 9; ਗਿਣ. 9:22) ਪਰ ਇਹ ਡੇਰਾ ਇਕ ਬਿਹਤਰ ਚੀਜ਼ ਨੂੰ ਦਰਸਾਉਂਦਾ ਸੀ। ਇਹ ‘ਸਵਰਗੀ ਚੀਜ਼ਾਂ ਦਾ ਪਰਛਾਵਾਂ’ ਸੀ ਅਤੇ ਇਹ ਯਹੋਵਾਹ ਦੇ ਮਹਾਨ ਮੰਦਰ ਨੂੰ ਦਰਸਾਉਂਦਾ ਸੀ। ਪੌਲੁਸ ਰਸੂਲ ਨੇ ਕਿਹਾ: “ਇਹ ਤੰਬੂ [ਜਾਂ ਡੇਰਾ] ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।” (ਇਬ. 9:9) ਇਸ ਲਈ ਜਦੋਂ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਇਹ ਚਿੱਠੀ ਲਿਖੀ ਸੀ, ਉਦੋਂ ਤਕ ਮਹਾਨ ਮੰਦਰ ਮਸੀਹੀਆਂ ਲਈ ਅਸਲੀਅਤ ਬਣ ਚੁੱਕਾ ਸੀ। ਇਹ ਮੰਦਰ 29 ਈਸਵੀ ਵਿਚ ਹੋਂਦ ਵਿਚ ਆਇਆ ਸੀ। ਉਸ ਸਾਲ ਯਿਸੂ ਨੇ ਬਪਤਿਸਮਾ ਲਿਆ ਅਤੇ ਉਸ ਨੇ “ਉੱਤਮ ਮਹਾਂ ਪੁਜਾਰੀ” ਵਜੋਂ ਮਹਾਨ ਮੰਦਰ ਵਿਚ ਸੇਵਾ ਕਰਨੀ ਸ਼ੁਰੂ ਕੀਤੀ।​—ਇਬ. 4:14; ਰਸੂ. 10:37, 38. w23.10 25-26 ਪੈਰੇ 6-7

ਸ਼ੁੱਕਰਵਾਰ 25 ਅਪ੍ਰੈਲ

ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।​—ਫ਼ਿਲਿ. 4:5.

ਮਸੀਹੀਆਂ ਨੂੰ ਝੁਕਣ ਯਾਨੀ ਆਪਣੇ ਵਿਚ ਫੇਰ-ਬਦਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂਕਿ ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਰਹਿਣ। ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ? ਸਾਨੂੰ ਆਪਣੇ ਹਾਲਾਤਾਂ ਮੁਤਾਬਕ ਢਲ਼ ਕੇ ਅਤੇ ਦੂਜਿਆਂ ਦੇ ਵਿਚਾਰਾਂ ਤੇ ਫ਼ੈਸਲਿਆਂ ਦਾ ਆਦਰ ਕਰ ਕੇ ਸਮਝਦਾਰੀ ਦਿਖਾਉਣੀ ਚਾਹੀਦੀ ਹੈ। ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਸਮਝਦਾਰੀ ਦਾ ਸਬੂਤ ਦਿੰਦੇ ਹੋਏ ਆਪਣੇ ਹਾਲਾਤਾਂ ਮੁਤਾਬਕ ਢਲ਼ਣ ਲਈ ਤਿਆਰ ਰਹਿਣਾ ਚਾਹੁੰਦੇ ਹਾਂ। ਨਾਲੇ ਅਸੀਂ ਨਿਮਰ ਤੇ ਹਮਦਰਦ ਵੀ ਬਣਨਾ ਚਾਹੁੰਦੇ ਹਾਂ। ਯਹੋਵਾਹ ਨੂੰ “ਚਟਾਨ” ਕਿਹਾ ਗਿਆ ਹੈ ਕਿਉਂਕਿ ਉਹ ਆਪਣੀ ਗੱਲ ʼਤੇ ਪੱਕਾ ਰਹਿੰਦਾ ਹੈ। (ਬਿਵ. 32:4) ਪਰ ਉਹ ਆਪਣੀ ਗੱਲ ʼਤੇ ਅੜਿਆ ਨਹੀਂ ਰਹਿੰਦਾ। ਇਸ ਦੁਨੀਆਂ ਦੇ ਬਦਲਦੇ ਹਾਲਾਤਾਂ ਅਨੁਸਾਰ ਸਾਡਾ ਪਰਮੇਸ਼ੁਰ ਫੇਰ-ਬਦਲ ਕਰਦਾ ਹੈ ਤਾਂਕਿ ਉਹ ਆਪਣਾ ਮਕਸਦ ਪੂਰਾ ਕਰ ਸਕੇ। ਯਹੋਵਾਹ ਨੇ ਇਨਸਾਨਾਂ ਨੂੰ ਆਪਣੇ ਸਰੂਪ ʼਤੇ ਬਣਾਇਆ ਹੈ। ਇਸ ਕਰਕੇ ਉਸ ਨੇ ਉਨ੍ਹਾਂ ਨੂੰ ਵੀ ਹਾਲਾਤਾਂ ਮੁਤਾਬਕ ਢਲ਼ਣ ਦੀ ਕਾਬਲੀਅਤ ਦਿੱਤੀ ਹੈ। ਉਸ ਨੇ ਸਾਨੂੰ ਬਾਈਬਲ ਵਿਚ ਅਸੂਲ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਸਹੀ ਫ਼ੈਸਲੇ ਕਰ ਸਕਦੇ ਹਾਂ, ਫਿਰ ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ। ਯਹੋਵਾਹ ਦੀ ਆਪਣੀ ਮਿਸਾਲ ਅਤੇ ਉਸ ਦੇ ਅਸੂਲਾਂ ਤੋਂ ਸਬੂਤ ਮਿਲਦਾ ਹੈ ਕਿ ਭਾਵੇਂ ਕਿ ਯਹੋਵਾਹ “ਚਟਾਨ” ਹੈ, ਫਿਰ ਵੀ ਉਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ। w23.07 20 ਪੈਰੇ 1-3

ਸ਼ਨੀਵਾਰ 26 ਅਪ੍ਰੈਲ

ਜਦੋਂ ਮੈਂ ਚਿੰਤਾਵਾਂ ਨਾਲ ਘਿਰਿਆ ਹੋਇਆ ਸੀ, ਤਾਂ ਤੂੰ ਮੈਨੂੰ ਦਿਲਾਸਾ ਅਤੇ ਸਕੂਨ ਦਿੱਤਾ।​—ਜ਼ਬੂ. 94:19.

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਉਸ ਮਾਂ ਵਾਂਗ ਹੈ ਜੋ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ। (ਯਸਾ. 66:12, 13) ਜ਼ਰਾ ਸੋਚੋ, ਇਕ ਮਾਂ ਕਿੰਨੇ ਪਿਆਰ ਨਾਲ ਆਪਣੇ ਛੋਟੇ ਜਿਹੇ ਬੱਚੇ ਦੀ ਦੇਖ-ਭਾਲ ਕਰਦੀ ਹੈ। ਨਾਲੇ ਉਹ ਸਮਝਦੀ ਹੈ ਕਿ ਉਸ ਨੂੰ ਕੀ ਚਾਹੀਦਾ ਹੈ। ਉਸੇ ਤਰ੍ਹਾਂ ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਵੀ ਉਸ ਮਾਂ ਵਾਂਗ ਸਾਨੂੰ ਬਹੁਤ ਪਿਆਰ ਕਰਦਾ ਹੈ। ਜਦੋਂ ਸਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਉਹ ਉਦੋਂ ਵੀ ਸਾਨੂੰ ਪਿਆਰ ਕਰਨਾ ਨਹੀਂ ਛੱਡਦਾ। (ਜ਼ਬੂ. 103:8) ਜ਼ਰਾ ਇਜ਼ਰਾਈਲੀਆਂ ਬਾਰੇ ਸੋਚੋ। ਉਨ੍ਹਾਂ ਨੇ ਵਾਰ-ਵਾਰ ਯਹੋਵਾਹ ਦਾ ਦਿਲ ਦੁਖਾਇਆ। ਫਿਰ ਵੀ ਜਿਨ੍ਹਾਂ ਲੋਕਾਂ ਨੇ ਤੋਬਾ ਕੀਤੀ, ਯਹੋਵਾਹ ਨੇ ਉਨ੍ਹਾਂ ਨੂੰ ਪਿਆਰ ਕਰਨਾ ਨਹੀਂ ਛੱਡਿਆ। ਉਸ ਨੇ ਕਿਹਾ: “ਤੂੰ ਮੇਰੀਆਂ ਨਜ਼ਰਾਂ ਵਿਚ ਅਨਮੋਲ ਹੈਂ, ਤੈਨੂੰ ਆਦਰ ਮਿਲਿਆ ਅਤੇ ਮੈਂ ਤੈਨੂੰ ਪਿਆਰ ਕੀਤਾ।” (ਯਸਾ. 43:4, 5) ਯਹੋਵਾਹ ਬਦਲਿਆ ਨਹੀਂ ਹੈ। ਜਦੋਂ ਸਾਡੇ ਤੋਂ ਕੋਈ ਗੰਭੀਰ ਗ਼ਲਤੀ ਵੀ ਹੋ ਜਾਂਦੀ ਹੈ ਅਤੇ ਜੇ ਅਸੀਂ ਤੋਬਾ ਕਰ ਕੇ ਉਸ ਤੋਂ ਵਾਪਸ ਆਵਾਂਗੇ, ਤਾਂ ਅਸੀਂ ਦੇਖ ਸਕਾਂਗੇ ਕਿ ਯਹੋਵਾਹ ਹੁਣ ਵੀ ਸਾਨੂੰ ਪਹਿਲਾਂ ਜਿੰਨਾ ਪਿਆਰ ਕਰਦਾ ਹੈ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਸਾਨੂੰ “ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।” (ਯਸਾ. 55:7) ਨਾਲੇ ਜਦੋਂ ਸਾਨੂੰ ਮਾਫ਼ੀ ਮਿਲ ਜਾਂਦੀ ਹੈ, ਤਾਂ ਸਾਡੀ ਜ਼ਿੰਦਗੀ ਵਿਚ “ਯਹੋਵਾਹ ਵੱਲੋਂ ਰਾਹਤ ਦੇ ਦਿਨ” ਆਉਂਦੇ ਹਨ।​—ਰਸੂ. 3:19. w24.01 27 ਪੈਰੇ 4-5

ਐਤਵਾਰ 27 ਅਪ੍ਰੈਲ

‘ਮੇਰੇ ਪਰਮੇਸ਼ੁਰ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ।’​—ਅਜ਼. 7:28.

ਯਹੋਵਾਹ ਅੱਜ ਔਖੀਆਂ ਘੜੀਆਂ ਵਿਚ ਸਾਡੀ ਵੀ ਮਦਦ ਕਰ ਸਕਦਾ ਹੈ। ਸ਼ਾਇਦ ਸਾਨੂੰ ਉਦੋਂ ਆਪਣੇ ਮਾਲਕ ਨਾਲ ਗੱਲ ਕਰਨੀ ਪਵੇ ਜਦੋਂ ਸਾਨੂੰ ਸੰਮੇਲਨ ʼਤੇ ਜਾਣ ਲਈ ਛੁੱਟੀਆਂ ਦੀ ਲੋੜ ਹੋਵੇ ਜਾਂ ਸਾਰੀਆਂ ਸਭਾਵਾਂ ʼਤੇ ਹਾਜ਼ਰ ਹੋਣ ਲਈ ਆਪਣੇ ਕੰਮ ਦੇ ਘੰਟਿਆਂ ਵਿਚ ਫੇਰ-ਬਦਲ ਕਰਨਾ ਹੋਵੇ। ਅਜਿਹੇ ਮੌਕਿਆਂ ʼਤੇ ਅਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖ ਸਕਦੇ ਹਾਂ। ਸ਼ਾਇਦ ਯਹੋਵਾਹ ਸਾਡੇ ਲਈ ਇੱਦਾਂ ਦਾ ਕੁਝ ਕਰੇ ਜਿਸ ਬਾਰੇ ਅਸੀਂ ਕਦੇ ਵੀ ਸੋਚਿਆ ਨਾ ਹੋਵੇ। ਨਤੀਜੇ ਵਜੋਂ, ਯਹੋਵਾਹ ʼਤੇ ਸਾਡਾ ਭਰੋਸਾ ਹੋਰ ਵੀ ਵਧ ਜਾਵੇਗਾ। ਅਜ਼ਰਾ ਨਿਮਰ ਸੀ, ਉਸ ਨੇ ਯਹੋਵਾਹ ਤੋਂ ਮਦਦ ਮੰਗੀ। ਜਦੋਂ ਵੀ ਅਜ਼ਰਾ ਨੂੰ ਇਹ ਚਿੰਤਾ ਹੁੰਦੀ ਸੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਪੂਰੀਆਂ ਕਰੇਗਾ, ਤਾਂ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ। (ਅਜ਼. 8:21-23; 9:3-5) ਜਦੋਂ ਯਹੂਦੀਆਂ ਨੇ ਦੇਖਿਆ ਕਿ ਅਜ਼ਰਾ ਪੂਰੀ ਤਰ੍ਹਾਂ ਯਹੋਵਾਹ ʼਤੇ ਨਿਰਭਰ ਰਹਿੰਦਾ ਹੈ, ਤਾਂ ਉਨ੍ਹਾਂ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਉਸ ਵਾਂਗ ਯਹੋਵਾਹ ʼਤੇ ਭਰੋਸਾ ਰੱਖਿਆ। (ਅਜ਼. 10:1-4) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਸ਼ਾਇਦ ਸਾਨੂੰ ਵੀ ਇਸ ਗੱਲ ਦੀ ਚਿੰਤਾ ਹੋਵੇ ਕਿ ਅਸੀਂ ਆਪਣੇ ਪਰਿਵਾਰ ਦੀਆਂ ਲੋੜਾਂ ਕਿਵੇਂ ਪੂਰੀਆਂ ਕਰਾਂਗੇ ਜਾਂ ਉਨ੍ਹਾਂ ਦੀ ਹਿਫਾਜ਼ਤ ਕਿਵੇਂ ਕਰਾਂਗੇ। ਅਜਿਹੇ ਹਾਲਾਤਾਂ ਵਿਚ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਉਸ ʼਤੇ ਭਰੋਸਾ ਰੱਖਣਾ ਚਾਹੀਦਾ ਹੈ। w23.11 18 ਪੈਰੇ 15-17

ਸੋਮਵਾਰ 28 ਅਪ੍ਰੈਲ

[ਅਬਰਾਹਾਮ] ਨੇ ਯਹੋਵਾਹ ʼਤੇ ਨਿਹਚਾ ਕੀਤੀ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਧਰਮੀ ਗਿਣਿਆ।​—ਉਤ. 15:6.

ਯਹੋਵਾਹ ਇਹ ਨਹੀਂ ਕਹਿੰਦਾ ਕਿ ਧਰਮੀ ਕਹਾਏ ਜਾਣ ਲਈ ਸਾਨੂੰ ਬਿਲਕੁਲ ਅਬਰਾਹਾਮ ਵਰਗੇ ਕੰਮ ਕਰਨੇ ਪੈਣਗੇ। ਦਰਅਸਲ, ਅਸੀਂ ਕਈ ਤਰੀਕਿਆਂ ਨਾਲ ਆਪਣੀ ਨਿਹਚਾ ਦਿਖਾ ਸਕਦੇ ਹਾਂ। ਮਿਸਾਲ ਲਈ, ਅਸੀਂ ਮੰਡਲੀ ਵਿਚ ਨਵੇਂ ਲੋਕਾਂ ਦਾ ਸੁਆਗਤ ਕਰ ਸਕਦੇ ਹਾਂ, ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ ਅਤੇ ਆਪਣੇ ਘਰਦਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆ ਸਕਦੇ ਹਾਂ। (ਰੋਮੀ. 15:7; 1 ਤਿਮੋ. 5:4, 8; 1 ਯੂਹੰ. 3:18) ਆਪਣੀ ਨਿਹਚਾ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਜੋਸ਼ ਨਾਲ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ। (1 ਤਿਮੋ. 4:16) ਅਸੀਂ ਸਾਰੇ ਜਣੇ ਆਪਣੇ ਕੰਮਾਂ ਰਾਹੀਂ ਦਿਖਾ ਸਕਦੇ ਹਾਂ ਕਿ ਸਾਨੂੰ ਨਿਹਚਾ ਹੈ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ ਅਤੇ ਉਸ ਦੇ ਰਾਹ ਸਾਡੇ ਲਈ ਸਭ ਤੋਂ ਵਧੀਆ ਹਨ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਨੂੰ ਧਰਮੀ ਗਿਣੇਗਾ ਅਤੇ ਆਪਣਾ ਦੋਸਤ ਕਹੇਗਾ। w23.12 2 ਪੈਰਾ 3; 6 ਪੈਰਾ 15

ਮੰਗਲਵਾਰ 29 ਅਪ੍ਰੈਲ

ਤੂੰ ਤਕੜਾ ਹੋ ਤੇ ਮਰਦ ਬਣ।​—1 ਰਾਜ. 2:2.

ਆਪਣੀ ਮੌਤ ਤੋਂ ਪਹਿਲਾਂ ਰਾਜਾ ਦਾਊਦ ਨੇ ਸੁਲੇਮਾਨ ਨੂੰ ਉੱਪਰ ਦੱਸੇ ਸ਼ਬਦ ਕਹੇ। (1 ਰਾਜ. 2:1, 3) ਸਮਝਦਾਰ ਮਸੀਹੀ ਬਣਨ ਲਈ ਅੱਜ ਸਾਰੇ ਭਰਾਵਾਂ ਨੂੰ ਇਹ ਸਲਾਹ ਲਾਗੂ ਕਰਨ ਦੀ ਲੋੜ ਹੈ। ਇੱਦਾਂ ਕਰਨ ਲਈ ਜ਼ਰੂਰੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਪਰਮੇਸ਼ੁਰ ਦੇ ਕਾਨੂੰਨ ਮੰਨਣ ਅਤੇ ਬਾਈਬਲ ਦੇ ਅਸੂਲ ਲਾਗੂ ਕਰਨ। (ਲੂਕਾ 2:52) ਪਰ ਨੌਜਵਾਨ ਭਰਾਵਾਂ ਲਈ ਸਮਝਦਾਰ ਮਸੀਹੀ ਬਣਨਾ ਕਿਉਂ ਜ਼ਰੂਰੀ ਹੈ? ਮਸੀਹੀ ਭਰਾਵਾਂ ਕੋਲ ਆਪਣੇ ਪਰਿਵਾਰ ਤੇ ਮੰਡਲੀ ਵਿਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਨੌਜਵਾਨ ਭਰਾਵੋ, ਤੁਸੀਂ ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਬਾਰੇ ਜ਼ਰੂਰ ਸੋਚਿਆ ਹੋਣਾ। ਤੁਸੀਂ ਸ਼ਾਇਦ ਪੂਰੇ ਸਮੇਂ ਦੀ ਸੇਵਾ ਕਰਨ, ਸਹਾਇਕ ਸੇਵਕ ਅਤੇ ਫਿਰ ਬਜ਼ੁਰਗ ਬਣਨ ਦਾ ਟੀਚਾ ਰੱਖਿਆ ਹੋਵੇ। ਨਾਲੇ ਤੁਸੀਂ ਸ਼ਾਇਦ ਵਿਆਹ ਅਤੇ ਬੱਚੇ ਕਰਨ ਬਾਰੇ ਵੀ ਸੋਚਿਆ ਹੋਵੇ। (ਅਫ਼. 6:4; 1 ਤਿਮੋ. 3:1) ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੇ ਕਾਬਲ ਬਣਨ ਅਤੇ ਚੰਗੀ ਤਰ੍ਹਾਂ ਨਿਭਾਉਣ ਲਈ ਤੁਹਾਨੂੰ ਸਮਝਦਾਰ ਮਸੀਹੀ ਬਣਨ ਦੀ ਲੋੜ ਹੈ। w23.12 24 ਪੈਰੇ 1-2

ਬੁੱਧਵਾਰ 30 ਅਪ੍ਰੈਲ

‘ਜੇ ਮੈਂ ਗਿਦਾਊਨ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ।’​—ਇਬ. 11:32.

ਮਸੀਹੀ ਬਜ਼ੁਰਗਾਂ ਨੂੰ ਯਹੋਵਾਹ ਨੇ ਆਪਣੀਆਂ ਅਨਮੋਲ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਪਰਮੇਸ਼ੁਰ ਦੇ ਇਹ ਸੇਵਕ ਭੈਣਾਂ-ਭਰਾਵਾਂ ਦੀ ਸੇਵਾ ਕਰਨ ਦੇ ਸਨਮਾਨ ਦੀ ਬਹੁਤ ਕਦਰ ਕਰਦੇ ਹਨ ਅਤੇ “ਚਰਵਾਹੀ” ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ। (ਯਿਰ. 23:4; 1 ਪਤ. 5:2) ਅਸੀਂ ਕਿੰਨੇ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਮੰਡਲੀ ਵਿਚ ਅਜਿਹੇ ਭਰਾ ਹਨ! ਬਜ਼ੁਰਗ ਨਿਆਂਕਾਰ ਗਿਦਾਊਨ ਦੀ ਮਿਸਾਲ ਤੋਂ ਸਿੱਖ ਸਕਦੇ ਹਨ। (ਇਬ. 6:12) ਉਹ ਪਰਮੇਸ਼ੁਰ ਦੇ ਲੋਕਾਂ ਦਾ ਰਾਖਾ ਅਤੇ ਚਰਵਾਹਾ ਸੀ। (ਨਿਆ. 2:16; 1 ਇਤਿ. 17:6) ਪਰਮੇਸ਼ੁਰ ਨੇ ਇਸ ਔਖੇ ਸਮੇਂ ਦੌਰਾਨ ਆਪਣੇ ਲੋਕਾਂ ਦੀ ਦੇਖ-ਭਾਲ ਕਰਨ ਲਈ ਗਿਦਾਊਨ ਵਾਂਗ ਬਜ਼ੁਰਗਾਂ ਨੂੰ ਨਿਯੁਕਤ ਕੀਤਾ ਹੈ। (ਰਸੂ. 20:28; 2 ਤਿਮੋ. 3:1) ਅਸੀਂ ਗਿਦਾਊਨ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ ਕਿ ਅਸੀਂ ਆਪਣੀਆਂ ਹੱਦਾਂ ਕਿਵੇਂ ਪਛਾਣ ਸਕਦੇ ਹਾਂ ਅਤੇ ਨਿਮਰ ਤੇ ਆਗਿਆਕਾਰ ਕਿਵੇਂ ਰਹਿ ਸਕਦੇ ਹਾਂ। ਨਾਲੇ ਜਦੋਂ ਸਾਨੂੰ ਕੋਈ ਜ਼ਿੰਮੇਵਾਰੀ ਨਿਭਾਉਣੀ ਔਖੀ ਲੱਗਦੀ ਹੈ, ਤਾਂ ਬਿਨਾਂ ਹਾਰ ਮੰਨੇ ਅਸੀਂ ਇਸ ਨੂੰ ਕਿਵੇਂ ਨਿਭਾ ਸਕਦੇ ਹਾਂ। ਚਾਹੇ ਅਸੀਂ ਬਜ਼ੁਰਗ ਹਾਂ ਜਾਂ ਨਹੀਂ, ਪਰ ਅਸੀਂ ਬਜ਼ੁਰਗਾਂ ਲਈ ਆਪਣੇ ਦਿਲਾਂ ਵਿਚ ਕਦਰਦਾਨੀ ਵਧਾ ਸਕਦੇ ਹਾਂ। ਨਾਲੇ ਅਸੀਂ ਇਨ੍ਹਾਂ ਮਿਹਨਤੀ ਭਰਾਵਾਂ ਦਾ ਸਾਥ ਦੇ ਸਕਦੇ ਹਾਂ ਜੋ ਮੰਡਲੀ ਵਿਚ ਸਾਡੀ ਦੇਖ-ਭਾਲ ਕਰਦੇ ਹਨ।​—ਇਬ. 13:17. w23.06 2 ਪੈਰਾ 1; 3 ਪੈਰਾ 3

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ