ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 12/1 ਸਫ਼ਾ 31
  • ਕੀ ਤੁਹਾਨੂੰ ਯਾਦ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਹਾਨੂੰ ਯਾਦ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਮਿਲਦੀ-ਜੁਲਦੀ ਜਾਣਕਾਰੀ
  • “ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਕੀ ਤੁਸੀਂ ਅਲੀਸ਼ਾ ਵਾਂਗ ਅਗਨ ਦੇ ਰਥ ਦੇਖਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਨੌਜਵਾਨ ਲੋਕ ਜੋ ਆਪਣੇ ਸ੍ਰਿਸ਼ਟੀਕਰਤਾ ਨੂੰ ਚੇਤੇ ਰੱਖਦੇ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 12/1 ਸਫ਼ਾ 31

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

◻ ਇਕ ਮਸੀਹੀ ਨੌਜਵਾਨ ਲਈ ਸਿੱਖਿਆ ਦਾ ਮੁੱਖ ਮਕਸਦ ਕੀ ਹੈ?

ਸਿੱਖਿਆ ਦਾ ਮੁੱਖ ਮਕਸਦ ਇਕ ਨੌਜਵਾਨ ਨੂੰ ਯਹੋਵਾਹ ਦਾ ਪ੍ਰਭਾਵੀ ਸੇਵਕ ਬਣਨ ਲਈ ਤਿਆਰ ਕਰਨਾ ਹੋਣਾ ਚਾਹੀਦਾ ਹੈ। ਅਤੇ ਇਹ ਮਕਸਦ ਪੂਰਾ ਕਰਨ ਲਈ ਸਭ ਤੋਂ ਮਹੱਤਵਪੂਰਣ ਸਿੱਖਿਆ ਅਧਿਆਤਮਿਕ ਸਿੱਖਿਆ ਹੈ।—w-PJ 8/1, ਸਫ਼ਾ 29.

◻ ‘ਯਹੋਵਾਹ ਦੇ ਦਿਨ ਦੇ ਆਉਣ ਨੂੰ ਲੋਚਦੇ’ ਰਹਿਣ ਦਾ ਕੀ ਅਰਥ ਹੈ? (2 ਪਤਰਸ 3:12)

ਇਸ ਦਾ ਅਰਥ ਹੈ ਕਿ ‘ਯਹੋਵਾਹ ਦੇ ਦਿਨ’ ਨੂੰ ਆਪਣੇ ਮਨਾਂ ਵਿੱਚੋਂ ਨਾ ਟਾਲੀਏ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਉਹ ਦਿਨ ਨਜ਼ਦੀਕ ਹੈ ਜਦੋਂ ਯਹੋਵਾਹ ਇਸ ਰੀਤੀ-ਵਿਵਸਥਾ ਨੂੰ ਨਸ਼ਟ ਕਰ ਦੇਵੇਗਾ। ਇਹ ਸਾਡੇ ਲਈ ਇੰਨਾ ਅਸਲੀ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਸਪੱਸ਼ਟ ਤੌਰ ਤੇ ਦੇਖਦੇ ਹਾਂ, ਜਿਵੇਂ ਕਿ ਇਹ ਐਨ ਸਾਡੇ ਸਾਮ੍ਹਣੇ ਹੀ ਹੈ। (ਸਫ਼ਨਯਾਹ 1:7, 14)—w-PJ 9/1, ਸਫ਼ਾ 17.

◻ ਇਸ ਦੁਸ਼ਟ ਵਿਵਸਥਾ ਦੇ ਅੰਤਿਮ ਦਿਨ ਅਨੇਕਾਂ ਦੀ ਉਮੀਦ ਨਾਲੋਂ ਜ਼ਿਆਦਾ ਚਿਰ ਕਿਉਂ ਜਾਰੀ ਰਹੇ ਹਨ?

ਯਹੋਵਾਹ ਹਰੇਕ ਗੱਲ ਨੂੰ ਧਿਆਨ ਵਿਚ ਰੱਖ ਕੇ ਸਾਰੀ ਮਨੁੱਖਜਾਤੀ ਦਾ ਭਲਾ ਸੋਚਦਾ ਹੈ। ਉਸ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਦੀ ਚਿੰਤਾ ਹੈ। (ਹਿਜ਼ਕੀਏਲ 33:11) ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਸਾਡੇ ਸਰਬ-ਬੁੱਧੀਮਾਨ, ਪ੍ਰੇਮਮਈ ਸ੍ਰਿਸ਼ਟੀਕਰਤਾ ਦੇ ਮਕਸਦ ਨੂੰ ਪੂਰਾ ਕਰਨ ਲਈ, ਅੰਤ ਠੀਕ ਸਮੇਂ ਤੇ ਆਵੇਗਾ।—w-PJ 9/1, ਸਫ਼ਾ 20.

◻ ਸਮੱਸਿਆਵਾਂ ਦੇ ਬਾਵਜੂਦ, ਪੂਰਣ-ਕਾਲੀ ਸੇਵਾ ਕਰਨ ਵਾਲੇ ਆਪਣੀ ਖ਼ੁਸ਼ੀ ਕਿਵੇਂ ਬਰਕਰਾਰ ਰੱਖ ਸਕਦੇ ਹਨ?

ਉਨ੍ਹਾਂ ਨੂੰ ਆਪਣੀਆਂ ਅਨੇਕ ਬਰਕਤਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਹਜ਼ਾਰਾਂ ਦੂਸਰੇ ਲੋਕ ਉਨ੍ਹਾਂ ਤੋਂ ਵੱਧ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। (1 ਪਤਰਸ 5:6-9)—w9/15, ਸਫ਼ਾ 24.

◻ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੇ ਨਿਸ਼ਠਾਵਾਨ ਸਮਰਥਕ ਹਾਂ?

ਅਸੀਂ ਜੋਸ਼ ਨਾਲ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਦੁਆਰਾ ਇਸ ਦੇ ਪ੍ਰਤੀ ਆਪਣੀ ਨਿਸ਼ਠਾ ਦਿਖਾਉਂਦੇ ਹਾਂ। ਸਿੱਖਿਅਕਾਂ ਵਜੋਂ, ਸਾਨੂੰ ਬਾਈਬਲ ਦਾ ਧਿਆਨਪੂਰਵਕ ਪ੍ਰਯੋਗ ਕਰਨਾ ਚਾਹੀਦਾ ਹੈ, ਅਤੇ ਕਦੇ ਵੀ ਇਸ ਵਿਚ ਲਿਖੀਆਂ ਗੱਲਾਂ ਨੂੰ ਆਪਣੇ ਵਿਚਾਰਾਂ ਅਨੁਸਾਰ ਢਾਲਣ ਲਈ ਤੋੜਨਾ-ਮਰੋੜਨਾ ਜਾਂ ਵਧਾ-ਚੜ੍ਹਾ ਕੇ ਨਹੀਂ ਦੱਸਣਾ ਚਾਹੀਦਾ ਹੈ। (2 ਤਿਮੋਥਿਉਸ 2:15)—w-PJ 10/1, ਸਫ਼ਾ 18.

◻ ਜਗਤ ਦੀ ਜ਼ਹਿਰੀਲੀ ਆਤਮਾ ਸਾਡੀ ਖਰਿਆਈ ਨੂੰ ਕਿਵੇਂ ਕਮਜ਼ੋਰ ਕਰ ਸਕਦੀ ਹੈ?

ਜਗਤ ਦੀ ਆਤਮਾ ਸਾਨੂੰ ਸਾਡੇ ਕੋਲ ਜੋ ਕੁਝ ਹੈ, ਉਸ ਨਾਲ ਅਸੰਤੁਸ਼ਟ ਬਣਾਉਣ ਦੁਆਰਾ ਅਤੇ ਆਪਣੀਆਂ ਲੋੜਾਂ ਤੇ ਹਿਤਾਂ ਨੂੰ ਪਰਮੇਸ਼ੁਰ ਦੀਆਂ ਹਿਤਾਂ ਨਾਲੋਂ ਅੱਗੇ ਰੱਖਣ ਲਈ ਉਤਸੁਕ ਬਣਾਉਣ ਦੁਆਰਾ ਸਾਡੀ ਖਰਿਆਈ ਨੂੰ ਕਮਜ਼ੋਰ ਕਰ ਸਕਦੀ ਹੈ। (ਤੁਲਨਾ ਕਰੋ ਮੱਤੀ 16:21-23.)—w10/1, ਸਫ਼ਾ 29.

◻ ਪੂਰੇ ਪ੍ਰਾਣ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਕੀ ਅਰਥ ਹੈ?

“ਪ੍ਰਾਣ” ਸਮੁੱਚੇ ਵਿਅਕਤੀ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਉਸ ਦੀਆਂ ਸਾਰੀਆਂ ਸਰੀਰਕ ਅਤੇ ਮਾਨਸਿਕ ਯੋਗਤਾਵਾਂ ਸ਼ਾਮਲ ਹਨ। ਪੂਰੇ ਪ੍ਰਾਣ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਅਰਥ ਹੈ ਆਪਣੇ ਆਪ ਨੂੰ ਦੇਣਾ, ਆਪਣੀਆਂ ਸਾਰੀਆਂ ਯੋਗਤਾਵਾਂ ਅਤੇ ਸ਼ਕਤੀਆਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਪੂਰੀ ਸੰਭਵ ਹੱਦ ਤਕ ਇਸਤੇਮਾਲ ਕਰਨਾ। (ਮਰਕੁਸ 12:29, 30)—w-PJ 10/1, ਸਫ਼ਾ 19.

◻ ਈਸ਼ਵਰੀ ਸਿਧਾਂਤ ਵਾਲਾ ਵਿਅਕਤੀ ਬਣਨ ਦੀ ਕੁੰਜੀ ਕੀ ਹੈ?

ਕੁੰਜੀ ਹੈ ਯਹੋਵਾਹ ਨੂੰ, ਉਸ ਦੀਆਂ ਪਸੰਦਾਂ ਨੂੰ, ਉਸ ਦੀਆਂ ਨਾਪਸੰਦਾਂ ਨੂੰ, ਅਤੇ ਉਸ ਦੇ ਮਕਸਦਾਂ ਨੂੰ ਚੰਗੀ ਤ੍ਹਰਾਂ ਜਾਣਨਾ। ਜਦੋਂ ਪਰਮੇਸ਼ੁਰ ਨਾਲ ਸੰਬੰਧਿਤ ਇਹ ਮੂਲ ਸਿਧਾਂਤ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ, ਤਾਂ ਇਹ ਅਸਲ ਵਿਚ ਜੀਉਂਦੇ ਸਿਧਾਂਤ ਬਣ ਜਾਂਦੇ ਹਨ। (ਯਿਰਮਿਯਾਹ 22:16; ਇਬਰਾਨੀਆਂ 4:12)—w10/15, ਸਫ਼ਾ 29.

◻ ਯਹੋਵਾਹ ਦੇ ਸੇਵਕਾਂ ਦਾ ਮਨੁੱਖੀ ਹਕੂਮਤ ਪ੍ਰਤੀ ਕੀ ਸੰਤੁਲਿਤ ਰਵੱਈਆ ਹੈ?

ਉਹ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਹਨ ਕਿਉਂਕਿ ਉਹ ਪਰਮੇਸ਼ੁਰ ਦੇ ਰਾਜ ਦੇ ਰਾਜਦੂਤਾਂ ਜਾਂ ਏਲਚੀਆਂ ਵਜੋਂ ਸੇਵਾ ਕਰਦੇ ਹਨ। (2 ਕੁਰਿੰਥੀਆਂ 5:20) ਦੂਸਰੇ ਪਾਸੇ ਨੇਕਨੀਅਤ ਨਾਲ, ਉਹ ਅਧਿਕਾਰੀਆਂ ਦੇ ਅਧੀਨ ਰਹਿੰਦੇ ਹਨ।—w-PJ 11/1, ਸਫ਼ਾ 12.

◻ ਅਸੀਂ ਅਲੀਸ਼ਾ ਨਬੀ ਵੱਲੋਂ ਅਪਣਾਏ ਗਏ ਮਾਰਗ ਤੋਂ ਕੀ ਸਬਕ ਸਿੱਖ ਸਕਦੇ ਹਾਂ?

ਜਦੋਂ ਅਲੀਸ਼ਾ ਨੂੰ ਏਲੀਯਾਹ ਨਾਲ ਖ਼ਾਸ ਸੇਵਾ ਕਰਨ ਦਾ ਸੱਦਾ ਦਿੱਤਾ ਗਿਆ, ਤਾਂ ਉਸ ਨੇ ਏਲੀਯਾਹ ਦੀ ਸੇਵਾ ਕਰਨ ਲਈ ਇਕਦਮ ਆਪਣਾ ਖੇਤ ਛੱਡ ਦਿੱਤਾ, ਹਾਲਾਂਕਿ ਉਸ ਦੇ ਕੁਝ ਨੀਵੇਂ ਕੰਮ ਹੋਣਗੇ। (2 ਰਾਜਿਆਂ 3:11) ਅੱਜ ਪਰਮੇਸ਼ੁਰ ਦੇ ਕੁਝ ਸੇਵਕਾਂ ਨੇ ਵੀ ਦੂਰ ਇਲਾਕਿਆਂ ਵਿਚ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਲਈ ਆਪਣੀ ਨੌਕਰੀ ਛੱਡਣ ਦੁਆਰਾ ਆਤਮ-ਬਲੀਦਾਨੀ ਦੀ ਸਮਾਨ ਭਾਵਨਾ ਦਿਖਾਈ ਹੈ।—w11/1, ਸਫ਼ਾ 31.

◻ ਯਾਕੂਬ ਦੀ ਪੱਤਰੀ ਵਿਚ ਕਿਹੜੀ ਲਾਭਦਾਇਕ ਸਲਾਹ ਪਾਈ ਜਾਂਦੀ ਹੈ?

ਇਹ ਸਾਨੂੰ ਦਿਖਾਉਂਦੀ ਹੈ ਕਿ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਿਵੇਂ ਕਰਨਾ ਹੈ, ਸਾਨੂੰ ਪੱਖਪਾਤ ਕਰਨ ਦੇ ਵਿਰੁੱਧ ਸਲਾਹ ਦਿੰਦੀ ਹੈ, ਅਤੇ ਨੇਕ ਕੰਮਾਂ ਵਿਚ ਹਿੱਸਾ ਲੈਣ ਲਈ ਸਾਨੂੰ ਉਤੇਜਿਤ ਕਰਦੀ ਹੈ। ਯਾਕੂਬ ਸਾਨੂੰ ਜ਼ਬਾਨ ਉੱਤੇ ਕਾਬੂ ਰੱਖਣ, ਦੁਨਿਆਵੀ ਪ੍ਰਭਾਵਾਂ ਦਾ ਵਿਰੋਧ ਕਰਨ, ਅਤੇ ਸ਼ਾਂਤੀ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ। ਉਸ ਦੇ ਸ਼ਬਦ ਸਾਨੂੰ ਧੀਰਜਵਾਨ ਅਤੇ ਪ੍ਰਾਰਥਨਾਪੂਰਣ ਬਣਨ ਲਈ ਵੀ ਮਦਦ ਦੇ ਸਕਦੇ ਹਨ।—w-PJ 11/1, ਸਫ਼ਾ 31.

◻ ਯਹੋਵਾਹ “ਮਾਫ਼ ਕਰਨ ਲਈ ਤਿਆਰ” ਕਿਉਂ ਹੈ? (ਜ਼ਬੂਰ 86:5)

ਯਹੋਵਾਹ ਮਾਫ਼ ਕਰਨ ਲਈ ਤਿਆਰ ਹੈ ਕਿਉਂਕਿ ਉਹ ਇਸ ਗੱਲ ਨੂੰ ਨਹੀਂ ਭੁੱਲਦਾ ਕਿ ਅਸੀਂ ਮਿੱਟੀ ਤੋਂ ਬਣੇ ਹਾਂ, ਅਤੇ ਅਪੂਰਣਤਾ ਦੇ ਕਾਰਨ ਸਾਡੇ ਵਿਚ ਦੁਰਬਲਤਾਈਆਂ, ਜਾਂ ਕਮਜ਼ੋਰੀਆਂ ਹਨ। (ਜ਼ਬੂਰ 103:12-14)—w-PJ 12/1, ਸਫ਼ਾ 9.

◻ ਸਾਨੂੰ ਦੂਸਰਿਆਂ ਨੂੰ ਮਾਫ਼ ਕਰਨ ਲਈ ਰਜ਼ਾਮੰਦ ਕਿਉਂ ਹੋਣਾ ਚਾਹੀਦਾ ਹੈ?

ਜੇਕਰ ਅਸੀਂ ਦੂਸਰਿਆਂ ਨੂੰ ਮਾਫ਼ ਕਰਨ ਤੋਂ ਇਨਕਾਰ ਕਰਦੇ ਹਾਂ ਜਦੋਂ ਦਇਆ ਦਿਖਾਉਣ ਦਾ ਕਾਰਨ ਹੁੰਦਾ ਹੈ, ਤਾਂ ਇਸ ਦਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਬੁਰਾ ਅਸਰ ਪੈ ਸਕਦਾ ਹੈ। (ਮੱਤੀ 6:14, 15)—w-PJ 12/1, ਸਫ਼ਾ 16.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ