ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/00 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2000
  • ਸਿਰਲੇਖ
  • ਹਫ਼ਤਾ ਆਰੰਭ 12 ਜੂਨ
  • ਹਫ਼ਤਾ ਆਰੰਭ 19 ਜੂਨ
  • ਹਫ਼ਤਾ ਆਰੰਭ 26 ਜੂਨ
  • ਹਫ਼ਤਾ ਆਰੰਭ 3 ਜੁਲਾਈ
ਸਾਡੀ ਰਾਜ ਸੇਵਕਾਈ—2000
km 6/00 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 12 ਜੂਨ

ਗੀਤ 136

8 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।

15 ਮਿੰਟ: “ਤੁਹਾਡੀ ਮਿਹਨਤ ਥੋਥੀ ਨਹੀਂ ਹੈ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ। 15 ਜੂਨ 1996 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ਾ 32 ਤੇ ਦਿੱਤਾ ਤਜਰਬਾ ਦੱਸੋ।

22 ਮਿੰਟ: ਮੰਗ ਬਰੋਸ਼ਰ ਤੋਂ ਬਾਈਬਲ ਅਧਿਐਨ ਸ਼ੁਰੂ ਕਰਾਉਣੇ। ਇਕ ਭਾਸ਼ਣ, ਅਕਤੂਬਰ 1999 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਦਿੱਤੇ ਲੇਖ ਤੇ ਚਰਚਾ। ਪੈਰਾ 6 ਵਿਚ ਦੱਸੀ ਗਈ ਪੇਸ਼ਕਾਰੀ ਦਾ ਪ੍ਰਦਰਸ਼ਨ ਕਰ ਕੇ ਦਿਖਾਓ। ਇਕ ਜਾਂ ਦੋ ਭੈਣ-ਭਰਾਵਾਂ ਨੂੰ ਸਟੱਡੀਆਂ ਸ਼ੁਰੂ ਕਰਾਉਣ ਵਿਚ ਜੋ ਕਾਮਯਾਬੀ ਮਿਲੀ ਹੈ, ਉਸ ਬਾਰੇ ਦੱਸਣ ਲਈ ਕਹੋ। ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਸਟੱਡੀ ਕਿਵੇਂ ਸ਼ੁਰੂ ਕੀਤੀ ਅਤੇ ਸਟੱਡੀ ਨੂੰ ਜਾਰੀ ਰੱਖਣ ਲਈ ਕੀ-ਕੀ ਕੀਤਾ।

ਗੀਤ 209 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 19 ਜੂਨ

ਗੀਤ 14

12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ ਅਤੇ ਤਿਮਾਹੀ ਲੇਖਾ-ਪੜਤਾਲ ਕਰਨ ਤੋਂ ਬਾਅਦ ਇਸ ਦੀ ਘੋਸ਼ਣਾ ਕਰੋ। ਜੇ ਕਲੀਸਿਯਾ ਕੋਲ ਨੌਜਵਾਨਾਂ ਦੇ ਸਵਾਲ ਜਾਂ ਜਵਾਨੀ (ਅੰਗ੍ਰੇਜ਼ੀ) ਕਿਤਾਬਾਂ ਹਨ, ਤਾਂ ਪ੍ਰਦਰਸ਼ਨ ਦੁਆਰਾ ਦਿਖਾਓ ਕਿ ਸਕੂਲ-ਕਾਲਜ ਜਾਣ ਵਾਲੇ ਬੱਚੇ ਇਨ੍ਹਾਂ ਨੂੰ ਪ੍ਰਚਾਰ ਦੌਰਾਨ ਕਿਵੇਂ ਚੰਗੀ ਤਰ੍ਹਾਂ ਵਰਤ ਸਕਦੇ ਹਨ।

8 ਮਿੰਟ: ਪ੍ਰਸ਼ਨ ਡੱਬੀ। ਬਜ਼ੁਰਗ ਦੁਆਰਾ ਭਾਸ਼ਣ।

25 ਮਿੰਟ: “ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ?” ਸੇਵਾ ਨਿਗਾਹਬਾਨ ਸਵਾਲ-ਜਵਾਬ ਦੁਆਰਾ ਚਰਚਾ ਕਰੇਗਾ। ਹਰ ਪੈਰੇ ਨੂੰ ਉੱਚੀ ਆਵਾਜ਼ ਵਿਚ ਪੜ੍ਹੋ ਅਤੇ ਪੈਰਾ 3, 4, 7 ਵਿਚ ਦਿੱਤੀਆਂ ਆਇਤਾਂ ਪੜ੍ਹੋ। 6ਵੇਂ ਪੈਰੇ ਤੇ ਚਰਚਾ ਕਰਦੇ ਹੋਏ ਸੇਵਾ ਨਿਗਾਹਬਾਨ ਇਹ ਫ਼ੈਸਲਾ ਕਰਨ ਵਿਚ ਆਪਣੀ ਭੂਮਿਕਾ ਦੱਸੇਗਾ ਕਿ ਬਪਤਿਸਮਾ ਲੈ ਚੁੱਕੇ ਭੈਣ-ਭਰਾ ਨਾਲ ਬਾਈਬਲ ਸਟੱਡੀ ਦੁਬਾਰਾ ਸ਼ੁਰੂ ਕਰਨੀ ਚਾਹੀਦੀ ਹੈ ਜਾਂ ਨਹੀਂ।—ਨਵੰਬਰ 1998 ਦੀ ਸਾਡੀ ਰਾਜ ਸੇਵਕਾਈ ਦੀ ਪ੍ਰਸ਼ਨ ਡੱਬੀ ਦੇਖੋ।

ਗੀਤ 89 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 26 ਜੂਨ

ਗੀਤ 39

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਜੂਨ ਦੀ ਖੇਤਰ ਸੇਵਾ ਰਿਪੋਰਟ ਪਾਉਣ ਦਾ ਚੇਤਾ ਕਰਾਓ। ਜੁਲਾਈ ਵਿਚ ਦਿੱਤੇ ਜਾਣ ਵਾਲੇ ਸਾਹਿੱਤ ਬਾਰੇ ਦੱਸੋ। ਕਲੀਸਿਯਾ ਵਿਚ ਜੋ ਪੁਰਾਣੇ ਬਰੋਸ਼ਰ ਹਨ, ਉਨ੍ਹਾਂ ਨੂੰ ਦਿਖਾਓ ਅਤੇ ਥੋੜ੍ਹੇ ਸ਼ਬਦਾਂ ਵਿਚ ਹਰ ਬਰੋਸ਼ਰ ਦੇ ਮਕਸਦ ਬਾਰੇ ਦੱਸੋ। ਇਕ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਪ੍ਰਦਰਸ਼ਨ ਦਿਖਾਓ ਕਿ ਇਨ੍ਹਾਂ ਬਰੋਸ਼ਰਾਂ ਨੂੰ ਪ੍ਰਚਾਰ ਵਿਚ ਕਿਵੇਂ ਵਰਤਿਆ ਜਾ ਸਕਦਾ ਹੈ।

18 ਮਿੰਟ: ਜਵਾਬ ਦੇਣਾ ਸਿੱਖੋ। (ਕੁਲੁ. 4:6) ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਤੁਸੀਂ ਉਸ ਵੇਲੇ ਕੀ ਕਰਦੇ ਹੋ ਜਦੋਂ ਕੋਈ ਤੁਹਾਡੇ ਨਾਲ ਝੂਠੀਆਂ ਸਿੱਖਿਆਵਾਂ ਬਾਰੇ ਗੱਲ ਕਰਦਾ ਹੈ? ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਸਾਨੂੰ ਇਸ ਬਾਰੇ ਵਿਵਹਾਰਕ ਸੁਝਾਅ ਦਿੰਦੀ ਹੈ ਅਤੇ ਅਜਿਹੀਆਂ ਗੱਲਾਂ ਦਾ ਵਧੀਆ ਜਵਾਬ ਦੇਣ ਵਿਚ ਸਾਡੀ ਮਦਦ ਕਰਦੀ ਹੈ। ਮਿਸਾਲ ਵਜੋਂ, ਅਸੀਂ ਮੌਤ ਨੂੰ ਆਪਣਾ ਵੈਰੀ ਸਮਝਦੇ ਹਾਂ ਜਿਸ ਤੇ ਮਸੀਹ ਦੀ ਕੁਰਬਾਨੀ ਦੁਆਰਾ ਜਿੱਤ ਪਾ ਲਈ ਜਾਵੇਗੀ, ਪਰ ਦੁਨੀਆਂ ਦੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ। ਉਹ ਮੰਨਦੇ ਹਨ ਕਿ ਮੌਤ ਕਦੇ ਵੀ ਖ਼ਤਮ ਨਹੀਂ ਹੋਵੇਗੀ। ਇਸ ਲਈ, ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 103-4, ਅਤੇ 321 ਤੇ ਦਿੱਤੇ ਉਪ-ਸਿਰਲੇਖ “ਜੇ ਕੋਈ ਵਿਅਕਤੀ ਕਹਿੰਦਾ ਹੈ—” ਦੇ ਹੇਠਾਂ ਦਿੱਤੇ ਜਵਾਬਾਂ ਤੇ ਚਰਚਾ ਕਰੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਪ੍ਰਚਾਰ ਵਿਚ ਇਹ ਕਿਤਾਬ ਲੈ ਕੇ ਜਾਣ।

17 ਮਿੰਟ: “ਕੀ ਤੁਸੀਂ ਉੱਥੇ ਹੋਵੋਗੇ?” ਇਕ ਬਜ਼ੁਰਗ ਭਾਸ਼ਣ ਦੇਵੇਗਾ ਅਤੇ ਤਜਰਬੇ ਦੱਸੇਗਾ। ਬਾਈਬਲ ਦੇ ਸਮੇਂ ਤੋਂ ਲੈ ਕੇ ਸਾਡੇ ਸਮੇਂ ਤਕ ਪਰਮੇਸ਼ੁਰ ਦੇ ਲੋਕਾਂ ਨੂੰ ਮਜ਼ਬੂਤ ਕਰਨ ਲਈ ਅਸੈਂਬਲੀਆਂ ਤੇ ਸੰਮੇਲਨਾਂ ਨੇ ਇਕ ਖ਼ਾਸ ਭੂਮਿਕਾ ਨਿਭਾਈ ਹੈ। (ਕਿਤਾਬ ਘੋਸ਼ਕ [ਅੰਗ੍ਰੇਜ਼ੀ] ਸਫ਼ਾ 254, ਪੈਰੇ 1-3 ਅਤੇ ਅੰਤਰਦ੍ਰਿਸ਼ਟੀ [ਅੰਗ੍ਰੇਜ਼ੀ] ਖੰਡ 1 ਦਾ ਸਫ਼ਾ 821 ਦਾ ਪੈਰਾ 5 ਦੇਖੋ।) ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਇਸ ਸਾਲ ਹੋਣ ਵਾਲੇ ਸੰਮੇਲਨ ਦੇ ਤਿੰਨਾਂ ਦਿਨਾਂ ਦੌਰਾਨ ਹਾਜ਼ਰ ਹੋਣ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣ। ਹਾਜ਼ਰੀਨ ਕੋਲੋਂ ਪੁੱਛੋ ਕਿ ਜਦੋਂ ਉਨ੍ਹਾਂ ਨੇ ਸੰਮੇਲਨ ਵਿਚ ਹਾਜ਼ਰ ਹੋਣ ਲਈ ਤਨੋ-ਮਨੋਂ ਜਤਨ ਕੀਤੇ, ਤਾਂ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਇਸ ਦਾ ਕੀ ਫ਼ਾਇਦਾ ਹੋਇਆ।

ਗੀਤ 44 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 3 ਜੁਲਾਈ

ਗੀਤ 213

10 ਮਿੰਟ: ਸਥਾਨਕ ਘੋਸ਼ਣਾਵਾਂ। ਜਿਨ੍ਹਾਂ ਭੈਣ-ਭਰਾਵਾਂ ਨੇ ਮੰਗ ਬਰੋਸ਼ਰ ਤੋਂ ਸਟੱਡੀਆਂ ਸ਼ੁਰੂ ਕਰਵਾਈਆਂ ਹਨ, ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਹ ਕਿਵੇਂ ਕੀਤਾ ਹੈ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਨਾਲ ਪਰਿਵਾਰਕ ਜ਼ਿੰਦਗੀ ਮਜ਼ਬੂਤ ਬਣਦੀ ਹੈ। ਦੋ ਭਰਾ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 253-4 ਤੇ ਦਿੱਤੇ ਅੱਠ ਨੁਕਤਿਆਂ ਬਾਰੇ ਆਪਸ ਵਿਚ ਚਰਚਾ ਕਰਨਗੇ। ਉਹ ਦੱਸਣਗੇ ਕਿ ਬਾਈਬਲ ਸਿੱਖਿਆਰਥੀਆਂ ਨੂੰ ਇਹ ਗੱਲ ਸਮਝਾਉਣੀ ਬਹੁਤ ਜ਼ਰੂਰੀ ਹੈ ਕਿ ਬਾਈਬਲ ਸਿਧਾਂਤਾਂ ਉੱਤੇ ਚੱਲ ਕੇ ਹੀ ਪਰਿਵਾਰ ਨੂੰ ਸੁਖੀ ਬਣਾਇਆ ਜਾ ਸਕਦਾ ਹੈ। ਮੰਗ ਬਰੋਸ਼ਰ ਦੇ 8ਵੇਂ ਪਾਠ ਨੂੰ ਵਰਤਦੇ ਹੋਏ ਦਿਖਾਓ ਕਿ ਇਹ ਕਿਵੇਂ ਕੀਤਾ ਜਾ ਸਕਦਾ ਹੈ। ਜਿਹੜੇ ਪਰਿਵਾਰ ਬਾਈਬਲ ਦੀ ਸਲਾਹ ਨੂੰ ਮੰਨਦੇ ਹਨ, ਉਹ ਪਰਿਵਾਰ ਮਜ਼ਬੂਤ ਹੁੰਦੇ ਹਨ ਅਤੇ ਪਿਆਰ ਅਤੇ ਏਕਤਾ ਦੇ ਰਿਸ਼ਤੇ ਵਿਚ ਬੱਝ ਕੇ ਬਹੁਤ ਖ਼ੁਸ਼ੀ ਮਾਣਦੇ ਹਨ। ਪਰਿਵਾਰਕ ਖ਼ੁਸ਼ੀ ਕਿਤਾਬ ਦੇ ਅਧਿਆਇ 13 ਪੈਰੇ 1, 21-2 ਵਿਚਲਾ ਤਜਰਬਾ ਦੱਸੋ।

ਗੀਤ 51 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ