ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 1/03 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2003
  • ਸਿਰਲੇਖ
  • ਹਫ਼ਤਾ ਆਰੰਭ 13 ਜਨਵਰੀ
  • ਹਫ਼ਤਾ ਆਰੰਭ 20 ਜਨਵਰੀ
  • ਹਫ਼ਤਾ ਆਰੰਭ 27 ਜਨਵਰੀ
  • ਹਫ਼ਤਾ ਆਰੰਭ 3 ਫਰਵਰੀ
ਸਾਡੀ ਰਾਜ ਸੇਵਕਾਈ—2003
km 1/03 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 13 ਜਨਵਰੀ

ਗੀਤ 69

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਅਨੁਸਾਰ ਦੋ ਪ੍ਰਦਰਸ਼ਨ ਪੇਸ਼ ਕਰੋ ਕਿ 15 ਜਨਵਰੀ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ।

15 ਮਿੰਟ: ਕੁਝ ਵੀ ਕਹੇ ਬਗੈਰ ਉਨ੍ਹਾਂ ਨੂੰ ਜਿੱਤ ਲਿਆ। ਭਾਸ਼ਣ ਅਤੇ ਹਾਜ਼ਰੀਨਾਂ ਨਾਲ ਚਰਚਾ। ਸਾਡਾ ਚੰਗਾ ਮਸੀਹੀ ਆਚਰਣ ਲੋਕਾਂ ਨੂੰ ਜ਼ਬਰਦਸਤ ਗਵਾਹੀ ਦੇ ਸਕਦਾ ਹੈ। ਕੁਝ ਲੋਕ ਆਪਣੇ ਮਸੀਹੀ ਪਤੀ ਜਾਂ ਪਤਨੀ ਦੇ ਚੰਗੇ ਆਚਰਣ ਨੂੰ ਦੇਖ ਕੇ ਯਹੋਵਾਹ ਦੇ ਭਗਤ ਬਣਨ ਲਈ ਪ੍ਰੇਰਿਤ ਹੋਏ ਹਨ। (1 ਪਤ. 3:1, 2) ਪਹਿਰਾਬੁਰਜ, 1 ਜਨਵਰੀ, 1999, ਸਫ਼ਾ 4; ਪਹਿਰਾਬੁਰਜ, 1 ਅਕਤੂਬਰ, 1995, ਸਫ਼ੇ 5-6; ਅਤੇ 1995 ਯੀਅਰ ਬੁੱਕ, ਸਫ਼ਾ 46 ਵਿੱਚੋਂ ਤਜਰਬੇ ਦੱਸੋ। ਦੋ-ਤਿੰਨ ਭੈਣ-ਭਰਾਵਾਂ ਨੂੰ ਪਹਿਲਾਂ ਹੀ ਇਹ ਦੱਸਣ ਲਈ ਤਿਆਰ ਕਰੋ ਕਿ ਇਸ ਮਾਮਲੇ ਵਿਚ ਬਾਈਬਲ ਦੀ ਸਲਾਹ ਮੰਨਣ ਨਾਲ ਉਨ੍ਹਾਂ ਨੇ ਕਿਹੜੇ ਚੰਗੇ ਨਤੀਜੇ ਦੇਖੇ ਹਨ।

20 ਮਿੰਟ: “ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰੋ।”a ਪੈਰਾ 3 ਦੀ ਚਰਚਾ ਕਰਨ ਮਗਰੋਂ ਇਕ ਬਪਤਿਸਮਾ-ਪ੍ਰਾਪਤ ਨੌਜਵਾਨ ਭੈਣ ਜਾਂ ਭਰਾ ਦੀ ਛੋਟੀ ਜਿਹੀ ਇੰਟਰਵਿਊ ਲਓ। ਬਪਤਿਸਮੇ ਤੋਂ ਬਾਅਦ ਉਸ ਨੇ ਕਿਹੜੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਹੈ? ਇਨ੍ਹਾਂ ਅਜ਼ਮਾਇਸ਼ਾਂ ਦਾ ਡੱਟ ਕੇ ਸਾਮ੍ਹਣਾ ਕਰਨ ਵਿਚ ਕਿਸ ਗੱਲ ਨੇ ਉਸ ਦੀ ਮਦਦ ਕੀਤੀ? ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਉਸ ਨੂੰ ਕੀ ਲਾਭ ਹੋਏ ਹਨ?

ਗੀਤ 22 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 20 ਜਨਵਰੀ

ਗੀਤ 44

 8 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

15 ਮਿੰਟ: ਕੀ ਤੁਸੀਂ ਹਰ ਦਿਨ ਬਾਈਬਲ ਦੀ ਜਾਂਚ ਕਰ ਰਹੇ ਹੋ? ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਾਰਿਆਂ ਨੂੰ ਨਿਯਮਿਤ ਤੌਰ ਤੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2003 ਪੁਸਤਿਕਾ ਵਿੱਚੋਂ ਦੈਨਿਕ ਪਾਠ ਪੜ੍ਹਨ ਲਈ ਉਤਸ਼ਾਹਿਤ ਕਰੋ। ਸਫ਼ੇ 3-4 ਉੱਤੇ ਦਿੱਤੇ ਮੁਖਬੰਧ ਵਿੱਚੋਂ ਕੁਝ ਗੱਲਾਂ ਦੀ ਚਰਚਾ ਕਰੋ। ਕੁਝ ਸੁਝਾਅ ਪੇਸ਼ ਕਰੋ ਕਿ ਪਰਿਵਾਰ ਕਿੱਦਾਂ ਮਿਲ ਕੇ ਦੈਨਿਕ ਪਾਠ ਦੀ ਚਰਚਾ ਕਰ ਸਕਦੇ ਹਨ। ਹਰ ਦਿਨ ਬਾਈਬਲ ਦੀ ਜਾਂਚ ਕਰਨ ਦੇ ਫ਼ਾਇਦੇ ਦਿਖਾਉਣ ਲਈ ਅਗਲੇ ਮਹੀਨੇ ਦੇ ਇਕ-ਦੋ ਦੈਨਿਕ ਪਾਠਾਂ ਦੀ ਮਿਸਾਲ ਦਿਓ। ਇਕ ਸੰਖੇਪ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਪਤੀ-ਪਤਨੀ ਮਿਲ ਕੇ ਬਾਈਬਲ ਤੋਂ ਅੱਜ ਦੇ ਹਵਾਲੇ ਅਤੇ ਇਸ ਦੀਆਂ ਟਿੱਪਣੀਆਂ ਦੀ ਚਰਚਾ ਕਰਦੇ ਹਨ।

22 ਮਿੰਟ: “ਦੂਸਰਿਆਂ ਨੂੰ ਪਵਿੱਤਰ ਬੋਲ ਬੋਲਣਾ ਸਿਖਾਓ।”b ਪੈਰਾ 6 ਦੀ ਚਰਚਾ ਕਰਨ ਮਗਰੋਂ ਇਕ ਯੋਗ ਭੈਣ ਜਾਂ ਭਰਾ ਪ੍ਰਦਰਸ਼ਨ ਕਰ ਕੇ ਦਿਖਾਏਗਾ ਕਿ ਪੁਨਰ-ਮੁਲਾਕਾਤ ਕਰਦੇ ਸਮੇਂ ਜਨਵਰੀ 2002, ਸਾਡੀ ਰਾਜ ਸੇਵਕਾਈ, ਅੰਤਰ-ਪੱਤਰ, ਸਫ਼ਾ 4 ਉੱਤੇ ਦਿੱਤੀ ਕਿਸੇ ਇਕ ਪੇਸ਼ਕਾਰੀ ਦੀ ਮਦਦ ਨਾਲ ਦਰਵਾਜ਼ੇ ਤੇ ਹੀ ਬਾਈਬਲ ਸਟੱਡੀ ਕਿਸ ਤਰ੍ਹਾਂ ਸ਼ੁਰੂ ਕੀਤੀ ਜਾ ਸਕਦੀ ਹੈ। ਪ੍ਰਕਾਸ਼ਕ ਮੰਗ ਬਰੋਸ਼ਰ ਵਿੱਚੋਂ ਇਕ ਪੈਰੇ ਉੱਤੇ ਚਰਚਾ ਕਰਦਾ ਹੈ। ਚਰਚਾ ਦੇ ਅਖ਼ੀਰ ਵਿਚ ਉਹ ਅਗਲੇ ਪੈਰੇ ਉੱਤੇ ਇਕ ਸਵਾਲ ਪੁੱਛਦਾ ਹੈ ਅਤੇ ਕਹਿੰਦਾ ਹੈ ਕਿ ਉਹ ਅਗਲੀ ਵਾਰ ਆ ਕੇ ਇਸ ਦਾ ਜਵਾਬ ਦੇਵੇਗਾ। ਸਾਰਿਆਂ ਨੂੰ ਪੁਨਰ-ਮੁਲਾਕਾਤਾਂ ਕਰਦੇ ਸਮੇਂ ਇਸ ਤਰੀਕੇ ਨਾਲ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਪ੍ਰੇਰਣਾ ਦਿਓ।

ਗੀਤ 68 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 27 ਜਨਵਰੀ

ਗੀਤ 92

10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣਾਂ-ਭਰਾਵਾਂ ਨੂੰ ਆਪਣੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਅਨੁਸਾਰ ਦੋ ਪ੍ਰਦਰਸ਼ਨ ਪੇਸ਼ ਕਰੋ ਕਿ 1 ਫਰਵਰੀ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਘਰ-ਸੁਆਮੀ ਰਸਾਲੇ ਲੈ ਲੈਂਦਾ ਹੈ, ਪਰ ਦੂਸਰੇ ਵਿਚ ਘਰ-ਸੁਆਮੀ ਰਸਾਲੇ ਨਹੀਂ ਲੈਂਦਾ ਹੈ। ਦੋਹਾਂ ਪ੍ਰਦਰਸ਼ਨਾਂ ਵਿਚ ਚਰਚਾ ਦੇ ਅੰਤ ਵਿਚ ਘਰ-ਸੁਆਮੀ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਦਿੱਤਾ ਜਾਵੇਗਾ। ਸੰਖੇਪ ਵਿਚ ਦੱਸੋ ਕਿ ਰਸਾਲੇ ਸਵੀਕਾਰ ਕਰਨ ਵਾਲੇ ਘਰ-ਸੁਆਮੀ ਨੂੰ ਟ੍ਰੈਕਟ ਦੇਣ ਮਗਰੋਂ ਅਸੀਂ ਉਸ ਨੂੰ ਦੁਬਾਰਾ ਮਿਲਣ ਤੇ ਕਿੱਦਾਂ ਉਸ ਨਾਲ ਗੱਲ ਕਰ ਸਕਦੇ ਹਾਂ।—ਨਵੰਬਰ 2001 ਦੀ ਸਾਡੀ ਰਾਜ ਸੇਵਕਾਈ, ਸਫ਼ਾ 4, ਪੈਰਾ 10 ਦੇਖੋ।

35 ਮਿੰਟ: “‘ਰਾਜ ਦੇ ਜੋਸ਼ੀਲੇ ਪ੍ਰਚਾਰਕ’ ਜ਼ਿਲ੍ਹਾ ਸੰਮੇਲਨ ਤੋਂ ਪੂਰਾ ਲਾਭ ਹਾਸਲ ਕਰਨਾ।” ਪਹਿਰਾਬੁਰਜ ਅਧਿਐਨ ਸੰਚਾਲਕ ਇਸ ਭਾਗ ਨੂੰ ਪੇਸ਼ ਕਰੇਗਾ। ਸ਼ੁਰੂ ਵਿਚ ਇਕ ਮਿੰਟ ਲਈ ਟਿੱਪਣੀ ਦੇਣ ਮਗਰੋਂ, ਲੇਖ ਵਿਚ ਦਿੱਤੇ ਗਏ ਸਵਾਲਾਂ ਦੀ ਮਦਦ ਨਾਲ ਹਾਜ਼ਰੀਨਾਂ ਨਾਲ ਜ਼ਿਲ੍ਹਾ ਸੰਮੇਲਨ ਦੇ ਪ੍ਰੋਗ੍ਰਾਮ ਉੱਤੇ ਚਰਚਾ ਕਰੋ। ਸਮੇਂ ਦਾ ਖ਼ਾਸ ਧਿਆਨ ਰੱਖੋ। ਹਾਜ਼ਰੀਨਾਂ ਨੂੰ ਖ਼ਾਸ-ਖ਼ਾਸ ਗੱਲਾਂ ਦਾ ਚੇਤਾ ਕਰਾਉਣ ਲਈ ਸੰਖੇਪ ਟਿੱਪਣੀਆਂ ਦਿੱਤੀਆਂ ਜਾ ਸਕਦੀਆਂ ਹਨ। ਜਿੱਥੇ ਢੁਕਵਾਂ ਹੋਵੇ, ਉੱਥੇ ਹਾਜ਼ਰੀਨਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਸਿੱਖੀਆਂ ਗੱਲਾਂ ਨੂੰ ਕਿੱਦਾਂ ਲਾਗੂ ਕੀਤਾ ਹੈ ਅਤੇ ਇਸ ਤੋਂ ਉਨ੍ਹਾਂ ਨੂੰ ਕਿਹੜੇ ਲਾਭ ਹੋਏ ਹਨ।

ਗੀਤ 194 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 3 ਫਰਵਰੀ

ਗੀਤ 9

 5 ਮਿੰਟ: ਸਥਾਨਕ ਘੋਸ਼ਣਾਵਾਂ।

10 ਮਿੰਟ: ਕਲੀਸਿਯਾ ਦੀਆਂ ਲੋੜਾਂ।

12 ਮਿੰਟ: ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ। ਇਕ ਬਜ਼ੁਰਗ ਦੀ ਇੰਟਰਵਿਊ ਲਓ ਜੋ ਵਫ਼ਾਦਾਰੀ ਨਾਲ ਕਈ ਸਾਲਾਂ ਤੋਂ ਬੜੀ ਹਲੀਮੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ। (ਇਬ. 13:7) ਉਸ ਨੇ ਸੱਚਾਈ ਕਿੱਦਾਂ ਸਿੱਖੀ ਸੀ? ਸੱਚਾਈ ਦੇ ਪੱਖ ਵਿਚ ਖੜ੍ਹਨ ਲਈ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਤਰੱਕੀ ਕਰਨ ਵਿਚ ਸੱਚਾਈ ਦੇ ਕਿਹੜੇ ਪ੍ਰਬੰਧਾਂ ਨੇ ਉਸ ਦੀ ਮਦਦ ਕੀਤੀ ਸੀ ਅਤੇ ਉਸ ਨੂੰ ਕਿਸ ਤੋਂ ਹੌਸਲਾ-ਅਫ਼ਜ਼ਾਈ ਮਿਲੀ ਸੀ? ਕਲੀਸਿਯਾ ਵਿਚ ਇਕ ਬਜ਼ੁਰਗ ਦੀ ਹੈਸੀਅਤ ਵਿਚ ਸੇਵਾ ਕਰਨ ਦੇ ਯੋਗ ਬਣਨ ਲਈ ਉਸ ਨੇ ਕਿੱਦਾਂ ਮਿਹਨਤ ਕੀਤੀ ਸੀ? (1 ਤਿਮੋ. 3:1) ਕਲੀਸਿਯਾਈ ਜ਼ਿੰਮੇਵਾਰੀਆਂ ਦੇ ਨਾਲ-ਨਾਲ ਨੌਕਰੀ ਅਤੇ ਘਰੇਲੂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਕਰਨ ਵਿਚ ਕਿਸ ਗੱਲ ਨੇ ਉਸ ਦੀ ਮਦਦ ਕੀਤੀ ਹੈ? (1 ਤਿਮੋ. 5:8) ਕਲੀਸਿਯਾ ਵਿਚ ਦੂਸਰਿਆਂ ਦੀ ਮਦਦ ਕਰਨ ਦੇ ਵਿਸ਼ੇਸ਼-ਸਨਮਾਨ ਬਾਰੇ ਉਹ ਕਿੱਦਾਂ ਮਹਿਸੂਸ ਕਰਦਾ ਹੈ?

18 ਮਿੰਟ: “ਕੰਮ ਜਿਸ ਨੂੰ ਕਰਨ ਲਈ ਸਾਨੂੰ ਹਲੀਮ ਹੋਣ ਦੀ ਲੋੜ ਹੈ।”c ਪੈਰਾ 3 ਦੀ ਚਰਚਾ ਕਰਦੇ ਸਮੇਂ ਹਾਜ਼ਰੀਨ ਨੂੰ ਪੁੱਛੋ ਕਿ ਉਹ ਪ੍ਰਚਾਰ ਕਰਦੇ ਸਮੇਂ ਉਨ੍ਹਾਂ ਲੋਕਾਂ ਨਾਲ ਕਿੱਦਾਂ ਪੇਸ਼ ਆਉਣਗੇ ਜੋ ਸਾਡਾ ਮਖੌਲ ਉਡਾਉਣ ਜਾਂ ਸਾਡੇ ਨਾਲ ਬਹਿਸ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਬਹੁਤ ਹੀ ਰੁੱਖੇ ਤਰੀਕੇ ਨਾਲ ਜਾਂ ਗੁੱਸੇ ਨਾਲ ਜਵਾਬ ਦਿੰਦੇ ਹਨ। ਪੈਰਾ 4 ਦੀ ਚਰਚਾ ਕਰਦੇ ਸਮੇਂ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1, ਸਫ਼ਾ 1160, ਪੈਰਾ 3 ਵਿੱਚੋਂ ਕੁਝ ਗੱਲਾਂ ਦੱਸੋ।

ਗੀਤ 133 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ