ਸਾਲ 2005 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ
ਹਿਦਾਇਤਾਂ
ਸਾਲ 2005 ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਚਲਾਉਣ ਦੇ ਪ੍ਰਬੰਧ ਹੇਠਾਂ ਦਿੱਤੇ ਗਏ ਹਨ।
ਪਾਠ-ਪੁਸਤਕਾਂ: ਪਵਿੱਤਰ ਬਾਈਬਲ, ਪਹਿਰਾਬੁਰਜ [w], ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ [be], ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ [wt] ਅਤੇ ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ [td]।
ਗੀਤ, ਪ੍ਰਾਰਥਨਾ ਅਤੇ ਸੁਆਗਤ ਦੇ ਕੁਝ ਸ਼ਬਦਾਂ ਨਾਲ ਸਕੂਲ ਸਮੇਂ ਸਿਰ ਸ਼ੁਰੂ ਕਰੋ ਅਤੇ ਫਿਰ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲੋ:
ਸਪੀਚ ਕੁਆਲਿਟੀ (ਭਾਸ਼ਣ ਦਾ ਗੁਣ): 5 ਮਿੰਟ। ਸਕੂਲ ਨਿਗਾਹਬਾਨ, ਸਹਾਇਕ ਸਲਾਹਕਾਰ ਜਾਂ ਕੋਈ ਹੋਰ ਯੋਗ ਬਜ਼ੁਰਗ ਸੇਵਾ ਸਕੂਲ ਪੁਸਤਕ ਵਿੱਚੋਂ ਇਕ ਸਪੀਚ ਕੁਆਲਿਟੀ ਉੱਤੇ ਚਰਚਾ ਕਰੇਗਾ। (ਜੇ ਕਲੀਸਿਯਾ ਵਿਚ ਘੱਟ ਬਜ਼ੁਰਗ ਹਨ, ਤਾਂ ਇਕ ਯੋਗ ਸਹਾਇਕ ਸੇਵਕ ਵੀ ਇਹ ਭਾਗ ਪੇਸ਼ ਕਰ ਸਕਦਾ ਹੈ।) ਜੇ ਹੋਰ ਕੋਈ ਹਿਦਾਇਤ ਨਾ ਦਿੱਤੀ ਗਈ ਹੋਵੇ, ਤਾਂ ਮਿੱਥੇ ਗਏ ਸਫ਼ਿਆਂ ਉੱਤੇ ਦਿੱਤੀਆਂ ਡੱਬੀਆਂ ਵੀ ਚਰਚਾ ਵਿਚ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਭਿਆਸਾਂ ਨੂੰ ਸ਼ਾਮਲ ਨਾ ਕਰੋ। ਇਹ ਮੁੱਖ ਤੌਰ ਤੇ ਭੈਣ-ਭਰਾਵਾਂ ਦੀ ਨਿੱਜੀ ਵਰਤੋਂ ਅਤੇ ਨਿੱਜੀ ਸੁਧਾਰ ਲਈ ਹਨ।
ਪੇਸ਼ਕਾਰੀ ਨੰ. 1: 10 ਮਿੰਟ। ਇਸ ਨੂੰ ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਪੇਸ਼ ਕਰੇਗਾ। ਇਸ ਦੀ ਸਾਮੱਗਰੀ ਪਹਿਰਾਬੁਰਜ, ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਜਾਂ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਵਿੱਚੋਂ ਲਈ ਜਾਵੇਗੀ। ਇਸ ਨੂੰ ਦਸ ਮਿੰਟ ਦੇ ਹਿਦਾਇਤੀ ਭਾਸ਼ਣ ਦੇ ਤੌਰ ਤੇ ਪੇਸ਼ ਕੀਤਾ ਜਾਵੇਗਾ ਅਤੇ ਇਸ ਦੇ ਅੰਤ ਵਿਚ ਜ਼ਬਾਨੀ ਪੁਨਰ-ਵਿਚਾਰ ਨਹੀਂ ਕੀਤਾ ਜਾਵੇਗਾ। ਇਸ ਭਾਸ਼ਣ ਦਾ ਮਕਸਦ ਸਿਰਫ਼ ਜਾਣਕਾਰੀ ਦੇਣੀ ਹੀ ਨਹੀਂ ਹੋਣਾ ਚਾਹੀਦਾ, ਸਗੋਂ ਭੈਣ-ਭਰਾਵਾਂ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਇਹ ਜਾਣਕਾਰੀ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੀ ਹੈ। ਉਨ੍ਹਾਂ ਗੱਲਾਂ ਨੂੰ ਉਜਾਗਰ ਕਰੋ ਜੋ ਕਲੀਸਿਯਾ ਲਈ ਜ਼ਿਆਦਾ ਲਾਭਦਾਇਕ ਹੋਣਗੀਆਂ। ਦਿੱਤੇ ਗਏ ਵਿਸ਼ੇ ਨੂੰ ਇਸਤੇਮਾਲ ਕਰੋ। ਇਹ ਭਾਸ਼ਣ ਦੇਣ ਵਾਲੇ ਭਰਾਵਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਇਸ ਭਾਸ਼ਣ ਨੂੰ ਸਮੇਂ ਤੇ ਖ਼ਤਮ ਕਰਨਗੇ। ਜ਼ਰੂਰਤ ਪੈਣ ਤੇ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾ ਸਕਦੀ ਹੈ।
ਬਾਈਬਲ ਪਠਨ ਵਿੱਚੋਂ ਖ਼ਾਸ-ਖ਼ਾਸ ਗੱਲਾਂ: 10 ਮਿੰਟ। ਪਹਿਲੇ ਛੇ ਮਿੰਟਾਂ ਲਈ, ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਕੁਝ ਖ਼ਾਸ ਗੱਲਾਂ ਦੱਸੇਗਾ ਜੋ ਕਲੀਸਿਯਾ ਲਈ ਫ਼ਾਇਦੇਮੰਦ ਹੋਣਗੀਆਂ। ਉਹ ਉਸ ਹਫ਼ਤੇ ਦੇ ਅਧਿਆਵਾਂ ਦੇ ਕਿਸੇ ਵੀ ਹਿੱਸੇ ਉੱਤੇ ਟਿੱਪਣੀ ਦੇ ਸਕਦਾ ਹੈ। ਭਰਾ ਸਿਰਫ਼ ਅਧਿਆਵਾਂ ਦਾ ਸਾਰ ਹੀ ਨਹੀਂ ਦੇਵੇਗਾ। ਉਸ ਦਾ ਮੁੱਖ ਮਕਸਦ ਭੈਣ-ਭਰਾਵਾਂ ਦੀ ਇਹ ਸਮਝਣ ਵਿਚ ਮਦਦ ਕਰਨੀ ਹੈ ਕਿ ਇਹ ਜਾਣਕਾਰੀ ਸਾਡੇ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਭਾਸ਼ਣਕਾਰ ਨੂੰ ਛੇ ਮਿੰਟਾਂ ਤੋਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਉਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਅਖ਼ੀਰਲੇ ਚਾਰ ਮਿੰਟ ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਦੇਵੇ। ਹਾਜ਼ਰੀਨ ਨੂੰ ਸੰਖੇਪ ਵਿਚ (30 ਸਕਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ) ਟਿੱਪਣੀਆਂ ਕਰਨ ਦਾ ਸੱਦਾ ਦਿਓ ਕਿ ਉਨ੍ਹਾਂ ਨੂੰ ਬਾਈਬਲ ਦੇ ਅਧਿਆਵਾਂ ਵਿੱਚੋਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਉਨ੍ਹਾਂ ਤੋਂ ਕੀ ਲਾਭ ਹੋਇਆ। ਇਸ ਪੇਸ਼ਕਾਰੀ ਤੋਂ ਬਾਅਦ, ਸਕੂਲ ਨਿਗਾਹਬਾਨ ਦੂਜੇ ਸਕੂਲ ਦੇ ਵਿਦਿਆਰਥੀਆਂ ਨੂੰ ਦੂਸਰੇ ਹਾਲ ਵਿਚ ਭੇਜ ਦੇਵੇਗਾ।
ਪੇਸ਼ਕਾਰੀ ਨੰ. 2: 4 ਮਿੰਟ। ਇਹ ਪੇਸ਼ਕਾਰੀ ਇਕ ਭਰਾ ਦੇਵੇਗਾ। ਉਹ ਬਾਈਬਲ ਵਿੱਚੋਂ ਇਕ ਭਾਗ ਪੜ੍ਹੇਗਾ। ਪਰ ਮਹੀਨੇ ਵਿਚ ਇਕ ਵਾਰ ਇਹ ਸਾਮੱਗਰੀ ਪਹਿਰਾਬੁਰਜ ਵਿੱਚੋਂ ਲਈ ਜਾਵੇਗੀ। ਵਿਦਿਆਰਥੀ ਆਪਣੇ ਪਠਨ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਟਿੱਪਣੀ ਨਹੀਂ ਕਰੇਗਾ। ਪਠਨ ਲਈ ਮਿੱਥੇ ਗਏ ਭਾਗ ਦੀ ਲੰਬਾਈ ਹਰ ਹਫ਼ਤੇ ਇੱਕੋ ਜਿਹੀ ਨਹੀਂ ਹੋਵੇਗੀ, ਪਰ ਆਮ ਤੌਰ ਤੇ ਇਸ ਨੂੰ ਪੜ੍ਹਨ ਲਈ ਚਾਰ ਮਿੰਟ ਜਾਂ ਇਸ ਤੋਂ ਘੱਟ ਸਮਾਂ ਲੱਗੇਗਾ। ਭਰਾਵਾਂ ਨੂੰ ਇਹ ਭਾਗ ਦੇਣ ਤੋਂ ਪਹਿਲਾਂ ਸਕੂਲ ਨਿਗਾਹਬਾਨ ਨੂੰ ਚਾਹੀਦਾ ਹੈ ਕਿ ਉਹ ਸਾਮੱਗਰੀ ਨੂੰ ਇਕ ਵਾਰੀ ਪੜ੍ਹ ਲਵੇ ਤਾਂਕਿ ਉਹ ਵਿਦਿਆਰਥੀਆਂ ਦੀ ਉਮਰ ਅਤੇ ਯੋਗਤਾ ਅਨੁਸਾਰ ਉਨ੍ਹਾਂ ਨੂੰ ਸਹੀ ਸਾਮੱਗਰੀ ਦੇ ਸਕੇ। ਸਕੂਲ ਨਿਗਾਹਬਾਨ ਖ਼ਾਸਕਰ ਵਿਦਿਆਰਥੀਆਂ ਦੀ ਇਸ ਗੱਲ ਵਿਚ ਮਦਦ ਕਰੇਗਾ ਕਿ ਉਹ ਸਾਮੱਗਰੀ ਨੂੰ ਪੂਰੀ ਸਮਝ ਨਾਲ ਚੰਗੀ ਤਰ੍ਹਾਂ ਪੜ੍ਹਨ। ਉਹ ਵਿਦਿਆਰਥੀਆਂ ਦੀ ਸਹੀ ਸ਼ਬਦਾਂ ਉੱਤੇ ਜ਼ੋਰ ਦੇਣ, ਆਵਾਜ਼ ਦਾ ਸਹੀ ਉਤਾਰ-ਚੜ੍ਹਾਅ ਇਸਤੇਮਾਲ ਕਰਨ, ਸਹੀ ਥਾਵਾਂ ਤੇ ਰੁਕਣ ਅਤੇ ਸਹਿਜਤਾ ਨਾਲ ਪੜ੍ਹਨ ਵਿਚ ਵੀ ਮਦਦ ਕਰੇਗਾ।
ਪੇਸ਼ਕਾਰੀ ਨੰ. 3: 5 ਮਿੰਟ। ਇਸ ਨੂੰ ਇਕ ਭੈਣ ਪੇਸ਼ ਕਰੇਗੀ। ਵਿਦਿਆਰਥਣ ਸੇਵਾ ਸਕੂਲ ਕਿਤਾਬ ਦੇ ਸਫ਼ਾ 82 ਉੱਤੇ ਦਿੱਤੀ ਗਈ ਸੂਚੀ ਵਿੱਚੋਂ ਇਕ ਸੈਟਿੰਗ ਚੁਣ ਸਕਦੀ ਹੈ ਜਾਂ ਸਕੂਲ ਨਿਗਾਹਬਾਨ ਉਸ ਨੂੰ ਕੋਈ ਸੈਟਿੰਗ ਦੇਵੇਗਾ। ਵਿਦਿਆਰਥਣ ਨੂੰ ਅਨੁਸੂਚੀ ਵਿਚ ਦਿੱਤਾ ਗਿਆ ਵਿਸ਼ਾ ਹੀ ਵਰਤਣਾ ਚਾਹੀਦਾ ਹੈ। ਉਹ ਆਪਣੀ ਕਲੀਸਿਯਾ ਦੇ ਖੇਤਰ ਅਨੁਸਾਰ ਇਕ ਢੁਕਵੀਂ ਸੈਟਿੰਗ ਵਿਚ ਆਪਣਾ ਵਿਸ਼ਾ ਪੇਸ਼ ਕਰੇਗੀ। ਜਦੋਂ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਜਾਂਦਾ, ਤਾਂ ਵਿਦਿਆਰਥਣ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਸਾਮੱਗਰੀ ਇਕੱਠੀ ਕਰਨੀ ਪਵੇਗੀ। ਨਵੀਆਂ ਵਿਦਿਆਰਥਣਾਂ ਨੂੰ ਸਿਰਫ਼ ਉਹੋ ਪੇਸ਼ਕਾਰੀਆਂ ਦਿਓ ਜਿਨ੍ਹਾਂ ਲਈ ਪੁਸਤਕਾਂ ਦੇ ਹਵਾਲੇ ਦਿੱਤੇ ਗਏ ਹੋਣ। ਸਕੂਲ ਨਿਗਾਹਬਾਨ ਖ਼ਾਸ ਤੌਰ ਤੇ ਇਸ ਗੱਲ ਵੱਲ ਧਿਆਨ ਦੇਵੇਗਾ ਕਿ ਵਿਦਿਆਰਥਣ ਆਪਣੇ ਵਿਸ਼ੇ ਨੂੰ ਕਿਵੇਂ ਵਿਕਸਿਤ ਕਰਦੀ ਹੈ ਅਤੇ ਉਹ ਆਇਤਾਂ ਉੱਤੇ ਤਰਕ ਕਰਨ ਅਤੇ ਪੇਸ਼ਕਾਰੀ ਦੇ ਮੁੱਖ ਨੁਕਤਿਆਂ ਨੂੰ ਸਮਝਣ ਵਿਚ ਆਪਣੀ ਸਹਾਇਕਣ ਦੀ ਕਿਵੇਂ ਮਦਦ ਕਰਦੀ ਹੈ। ਇਹ ਪੇਸ਼ਕਾਰੀ ਦੇਣ ਵਾਲੀਆਂ ਵਿਦਿਆਰਥਣਾਂ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਉਸ ਲਈ ਇਕ ਸਹਾਇਕਣ ਨਿਯੁਕਤ ਕਰੇਗਾ।
ਪੇਸ਼ਕਾਰੀ ਨੰ. 4: 5 ਮਿੰਟ। ਵਿਦਿਆਰਥੀ ਦਿੱਤੇ ਗਏ ਵਿਸ਼ੇ ਉੱਤੇ ਗੱਲ ਕਰੇਗਾ। ਜੇ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਵਿਦਿਆਰਥੀ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਸਾਮੱਗਰੀ ਇਕੱਠੀ ਕਰਨੀ ਪਵੇਗੀ। ਜਦੋਂ ਇਹ ਭਾਗ ਇਕ ਭਰਾ ਨੂੰ ਦਿੱਤਾ ਜਾਂਦਾ ਹੈ, ਤਾਂ ਉਹ ਕਿੰਗਡਮ ਹਾਲ ਵਿਚ ਬੈਠੇ ਹਾਜ਼ਰੀਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਇਕ ਭਾਸ਼ਣ ਦੇ ਰੂਪ ਵਿਚ ਪੇਸ਼ ਕਰੇਗਾ। ਜਦੋਂ ਇਹ ਭਾਗ ਇਕ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਪੇਸ਼ਕਾਰੀ ਨੰ. 3 ਵਾਂਗ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਵਿਸ਼ੇ ਨੂੰ ਦੇਖ ਕੇ ਫ਼ੈਸਲਾ ਕਰ ਸਕਦਾ ਹੈ ਕਿ ਕਦੋਂ ਪੇਸ਼ਕਾਰੀ ਨੰ. 4 ਭਰਾਵਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਜਿਨ੍ਹਾਂ ਵਿਸ਼ਿਆਂ ਉੱਤੇ ਤਾਰਾ-ਚਿੰਨ੍ਹ ਦਿੱਤਾ ਗਿਆ ਹੈ, ਉਨ੍ਹਾਂ ਨੂੰ ਸਿਰਫ਼ ਭਰਾ ਹੀ ਪੇਸ਼ ਕਰਨਗੇ।
ਸਮਾਂ: ਸਾਰਿਆਂ ਨੂੰ ਆਪਣੀ ਪੇਸ਼ਕਾਰੀ ਸਮੇਂ ਸਿਰ ਖ਼ਤਮ ਕਰਨੀ ਚਾਹੀਦੀ ਹੈ। ਸਕੂਲ ਸਲਾਹਕਾਰ ਨੂੰ ਵੀ ਟਿੱਪਣੀ ਕਰਨ ਲਈ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਪੇਸ਼ਕਾਰੀ ਨੰ. 2, 3 ਅਤੇ 4 ਦਾ ਸਮਾਂ ਖ਼ਤਮ ਹੋਣ ਤੇ ਇਨ੍ਹਾਂ ਨੂੰ ਨਰਮਾਈ ਨਾਲ ਰੋਕ ਦੇਣਾ ਚਾਹੀਦਾ ਹੈ। ਜੇ ਸਪੀਚ ਕੁਆਲਿਟੀ ਉੱਤੇ ਚਰਚਾ ਕਰਨ ਵਾਲਾ ਭਰਾ, ਪੇਸ਼ਕਾਰੀ ਨੰ. 1 ਪੇਸ਼ ਕਰਨ ਵਾਲਾ ਭਰਾ ਜਾਂ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਦੀ ਚਰਚਾ ਕਰਨ ਵਾਲਾ ਭਰਾ ਸਮੇਂ ਸਿਰ ਆਪਣਾ ਭਾਗ ਪੂਰਾ ਨਹੀਂ ਕਰਦਾ, ਤਾਂ ਉਸ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਸਾਰਿਆਂ ਨੂੰ ਆਪਣਾ ਭਾਗ ਸਮੇਂ ਸਿਰ ਖ਼ਤਮ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ। ਪ੍ਰੋਗ੍ਰਾਮ ਦਾ ਕੁੱਲ ਸਮਾਂ: 45 ਮਿੰਟ, ਗੀਤ ਅਤੇ ਪ੍ਰਾਰਥਨਾ ਦਾ ਸਮਾਂ ਵੱਖਰਾ।
ਸਲਾਹ: 1 ਮਿੰਟ। ਹਰ ਵਿਦਿਆਰਥੀ ਦੀ ਪੇਸ਼ਕਾਰੀ ਮਗਰੋਂ ਸਕੂਲ ਨਿਗਾਹਬਾਨ ਸਿਰਫ਼ ਇਕ ਮਿੰਟ ਲਈ ਪੇਸ਼ਕਾਰੀ ਦੀ ਕਿਸੇ ਇਕ ਖੂਬੀ ਉੱਤੇ ਟਿੱਪਣੀ ਕਰੇਗਾ। ਉਹ ਸਿਰਫ਼ ਇਹੀ ਨਹੀਂ ਕਹੇਗਾ ਕਿ “ਪੇਸ਼ਕਾਰੀ ਬਹੁਤ ਵਧੀਆ ਸੀ,” ਸਗੋਂ ਉਹ ਇਹ ਵੀ ਦੱਸੇਗਾ ਕਿ ਇਹ ਕਿਉਂ ਵਧੀਆ ਸੀ। ਜੇ ਵਿਦਿਆਰਥੀ ਨੂੰ ਕਿਸੇ ਪਹਿਲੂ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਸਭਾ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਤੇ ਉਸ ਨੂੰ ਫ਼ਾਇਦੇਮੰਦ ਸੁਝਾਅ ਦਿੱਤੇ ਜਾ ਸਕਦੇ ਹਨ।
ਸਹਾਇਕ ਸਲਾਹਕਾਰ: ਬਜ਼ੁਰਗਾਂ ਦਾ ਸਮੂਹ ਇਕ ਯੋਗ ਬਜ਼ੁਰਗ (ਜੇ ਸਕੂਲ ਨਿਗਾਹਬਾਨ ਤੋਂ ਇਲਾਵਾ ਕੋਈ ਬਜ਼ੁਰਗ ਉਪਲਬਧ ਹੈ) ਨੂੰ ਸਹਾਇਕ ਸਲਾਹਕਾਰ ਦੇ ਤੌਰ ਤੇ ਨਿਯੁਕਤ ਕਰੇਗਾ। ਜੇ ਕਲੀਸਿਯਾ ਵਿਚ ਕਈ ਬਜ਼ੁਰਗ ਹਨ, ਤਾਂ ਹਰ ਸਾਲ ਇਹ ਜ਼ਿੰਮੇਵਾਰੀ ਵੱਖੋ-ਵੱਖਰੇ ਯੋਗ ਬਜ਼ੁਰਗਾਂ ਨੂੰ ਦਿੱਤੀ ਜਾ ਸਕਦੀ ਹੈ। ਉਸ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਜੇ ਪੇਸ਼ਕਾਰੀ ਨੰ. 1 ਅਤੇ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰਨ ਵਾਲੇ ਭਰਾਵਾਂ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਹ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦੇਵੇ। ਇਹ ਜ਼ਰੂਰੀ ਨਹੀਂ ਕਿ ਉਹ ਭਾਸ਼ਣ ਦੇਣ ਵਾਲੇ ਹਰ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਸਲਾਹ ਦੇਵੇ। ਸਾਲ 2005 ਦੌਰਾਨ ਇਹ ਪ੍ਰਬੰਧ ਜਾਰੀ ਰਹੇਗਾ।
ਸਲਾਹ ਫਾਰਮ: ਪਾਠ-ਪੁਸਤਕ ਵਿਚ ਦਿੱਤਾ ਗਿਆ ਹੈ।
ਜ਼ਬਾਨੀ ਪੁਨਰ-ਵਿਚਾਰ: 30 ਮਿੰਟ। ਦੋ-ਦੋ ਮਹੀਨਿਆਂ ਬਾਅਦ ਸਕੂਲ ਨਿਗਾਹਬਾਨ ਹਾਜ਼ਰੀਨ ਨਾਲ ਜ਼ਬਾਨੀ ਪੁਨਰ-ਵਿਚਾਰ ਕਰੇਗਾ। ਇਸ ਪੁਨਰ-ਵਿਚਾਰ ਤੋਂ ਪਹਿਲਾਂ, ਉੱਪਰ ਦਿੱਤੀਆਂ ਗਈਆਂ ਹਿਦਾਇਤਾਂ ਅਨੁਸਾਰ ਇਕ ਭਰਾ ਸਪੀਚ ਕੁਆਲਿਟੀ ਉੱਤੇ ਅਤੇ ਦੂਸਰਾ ਭਰਾ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰੇਗਾ। ਇਹ ਜ਼ਬਾਨੀ ਪੁਨਰ-ਵਿਚਾਰ ਉਸ ਹਫ਼ਤੇ ਸਮੇਤ ਪਿਛਲੇ ਦੋ ਮਹੀਨਿਆਂ ਦੌਰਾਨ ਸਕੂਲ ਵਿਚ ਚਰਚਾ ਕੀਤੀ ਗਈ ਸਾਮੱਗਰੀ ਉੱਤੇ ਆਧਾਰਿਤ ਹੋਵੇਗਾ। ਜੇ ਪੁਨਰ-ਵਿਚਾਰ ਦੇ ਹਫ਼ਤੇ ਤੁਹਾਡੀ ਸਰਕਟ ਅਸੈਂਬਲੀ ਹੈ ਜਾਂ ਸਰਕਟ ਨਿਗਾਹਬਾਨ ਤੁਹਾਡੀ ਕਲੀਸਿਯਾ ਦਾ ਦੌਰਾ ਕਰ ਰਿਹਾ ਹੈ, ਤਾਂ ਦਸੰਬਰ 2003 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 4 ਉੱਤੇ ਇਸ ਸੰਬੰਧੀ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲੋ।
ਅਨੁਸੂਚੀ
3 ਜਨ. ਬਾਈਬਲ ਪਠਨ: ਯਹੋਸ਼ੁਆ 16-20 ਗੀਤ 6
ਸਪੀਚ ਕੁਆਲਿਟੀ: ਦੂਸਰਿਆਂ ਲਈ ਸਮਝਣ ਵਿਚ ਆਸਾਨ (be ਸਫ਼ਾ 226 ¶1–ਸਫ਼ਾ 227 ¶2)
ਨੰ. 1: ਸੱਚੇ ਪਰਮੇਸ਼ੁਰ ਤੋਂ ਡਰੋ (be ਸਫ਼ਾ 272 ¶1-4)
ਨੰ. 2: ਯਹੋਸ਼ੁਆ 16:1–17:4
ਨੰ. 3: td 40ੳ ਯਿਸੂ ਮਸੀਹ—ਪਰਮੇਸ਼ੁਰ ਦਾ ਪੁੱਤਰ ਅਤੇ ਨਿਯੁਕਤ ਰਾਜਾ
ਨੰ. 4: ਕੀ ਅਮੀਰ ਜਾਂ ਗ਼ਰੀਬ ਹੋਣਾ ਗਹਿਰੀ ਸ਼ਰਧਾ ਦੀ ਨਿਸ਼ਾਨੀ ਹੈ?
10 ਜਨ. ਬਾਈਬਲ ਪਠਨ: ਯਹੋਸ਼ੁਆ 21-24 ਗੀਤ 100
ਸਪੀਚ ਕੁਆਲਿਟੀ: ਨਵੇਂ ਸ਼ਬਦਾਂ ਦਾ ਅਰਥ ਸਮਝਾਉਣਾ (be ਸਫ਼ਾ 227 ¶3–ਸਫ਼ਾ 228 ¶1)
ਨੰ. 1: ਪਰਮੇਸ਼ੁਰ ਦਾ ਨਾਂ ਐਲਾਨ ਕਰਨਾ (be ਸਫ਼ਾ 273 ¶1–ਸਫ਼ਾ 274 ¶1)
ਨੰ. 2: ਯਹੋਸ਼ੁਆ 23:1-13
ਨੰ. 3: td 40ਅ ਮੁਕਤੀ ਲਈ ਯਿਸੂ ਵਿਚ ਵਿਸ਼ਵਾਸ ਕਰਨਾ ਕਿਉਂ ਜ਼ਰੂਰੀ
ਨੰ. 4: ਕੀ ਯਿਸੂ ਨੂੰ ਪੂਜਣਾ ਸਹੀ ਹੈ?
17 ਜਨ. ਬਾਈਬਲ ਪਠਨ: ਨਿਆਈਆਂ 1-4 ਗੀਤ 97
ਸਪੀਚ ਕੁਆਲਿਟੀ: ਜ਼ਰੂਰੀ ਗੱਲਾਂ ਸਮਝਾਓ (be ਸਫ਼ਾ 228 ¶2-3)
ਨੰ. 1: ਇਹ ਨਾਮ ਧਾਰਣ ਕਰਨ ਵਾਲੀ ਹਸਤੀ (be ਸਫ਼ਾ 274 ¶2-5)
ਨੰ. 2: ਨਿਆਈਆਂ 2:1-10
ਨੰ. 3: td 40ੲ ਕੀ ਯਿਸੂ ਵਿਚ ਵਿਸ਼ਵਾਸ ਕਰਨਾ ਹੀ ਕਾਫ਼ੀ ਹੈ?
ਨੰ. 4: ਨੁਕਸਾਨਦੇਹ ਮਿਊਜ਼ਿਕ ਵਿਡਿਓ ਤੋਂ ਆਪਣੀ ਰਾਖੀ ਕਿਵੇਂ ਕਰੀਏ?
24 ਜਨ. ਬਾਈਬਲ ਪਠਨ: ਨਿਆਈਆਂ 5-7 ਗੀਤ 47
ਸਪੀਚ ਕੁਆਲਿਟੀ: ਦਿਲ ਕਿਵੇਂ ਸ਼ਾਮਲ ਹੈ? (be ਸਫ਼ਾ 228 ¶4-6)
ਨੰ. 1: ਪਰਮੇਸ਼ੁਰ ਦਾ ਨਾਂ—“ਇੱਕ ਪੱਕਾ ਬੁਰਜ” (be ਸਫ਼ਾ 274 ¶6–ਸਫ਼ਾ 275 ਉਪ-ਸਿਰਲੇਖ ਤਕ)
ਨੰ. 2: ਨਿਆਈਆਂ 6:25-35
ਨੰ. 3: ਫ਼ੈਸਲੇ ਕਰਨ ਵੇਲੇ ਬਾਈਬਲ ਕਿਉਂ ਵਰਤੀਏ?
ਨੰ. 4: atd 42ੳ ਪਰਮੇਸ਼ੁਰ ਦੇ ਰਾਜ ਦੀਆਂ ਅਸੀਸਾਂ
31 ਜਨ. ਬਾਈਬਲ ਪਠਨ: ਨਿਆਈਆਂ 8-10 ਗੀਤ 174
ਸਪੀਚ ਕੁਆਲਿਟੀ: ਉਹ ਜਾਣਕਾਰੀ ਜਿਸ ਤੋਂ ਹਾਜ਼ਰੀਨ ਕੁਝ ਸਿੱਖਣ (be ਸਫ਼ਾ 230 ¶1-6)
ਨੰ. 1: ਯਿਸੂ ਦੀ ਸਾਖੀ ਭਰਨੀ (be ਸਫ਼ਾ 275 ¶4-7)
ਨੰ. 2: w-PJ 03 1/15 ਸਫ਼ੇ 19-20 ¶16-18
ਨੰ. 3: td 42ਅ ਮਸੀਹ ਨੇ ਆਪਣੇ ਵੈਰੀਆਂ ਵਿਚਕਾਰ ਰਾਜ ਕਰਨਾ ਸ਼ੁਰੂ ਕੀਤਾ ਸੀ
ਨੰ. 4: ਕਿਸੇ ਕੋਲ ਮਾਲ-ਧਨ ਹੋਣ ਦਾ ਇਹ ਮਤਲਬ ਨਹੀਂ ਕਿ ਉਹ ਪੈਸਿਆਂ ਦਾ ਪੁਜਾਰੀ ਹੈ
7 ਫਰ. ਬਾਈਬਲ ਪਠਨ: ਨਿਆਈਆਂ 11-14 ਗੀਤ 209
ਸਪੀਚ ਕੁਆਲਿਟੀ: ਰਿਸਰਚ ਕਰ ਕੇ ਭਾਸ਼ਣ ਲਈ ਫ਼ਾਇਦੇਮੰਦ ਜਾਣਕਾਰੀ ਇਕੱਠੀ ਕਰਨੀ (be ਸਫ਼ਾ 231 ¶1-3)
ਨੰ. 1: ਮੁਕਤੀਦਾਤਾ ਦੇ ਤੌਰ ਤੇ ਯਿਸੂ ਦੀ ਭੂਮਿਕਾ ਤੇ ਜ਼ੋਰ ਦੇਣਾ (be ਸਫ਼ਾ 276 ¶1-2)
ਨੰ. 2: ਨਿਆਈਆਂ 12:1-15
ਨੰ. 3: ਯਹੋਵਾਹ ਦੇ ਗਵਾਹਾਂ ਦੀ ਏਕਤਾ ਦਾ ਰਾਜ਼
ਨੰ. 4: td 42ੲ ਪਰਮੇਸ਼ੁਰ ਦਾ ਰਾਜ ਮਨੁੱਖੀ ਜਤਨਾਂ ਦੁਆਰਾ ਸਥਾਪਿਤ ਨਹੀਂ ਕੀਤਾ ਜਾਂਦਾ
14 ਫਰ. ਬਾਈਬਲ ਪਠਨ: ਨਿਆਈਆਂ 15-18 ਗੀਤ 105
ਸਪੀਚ ਕੁਆਲਿਟੀ: ਬਾਈਬਲ ਦੀਆਂ ਆਇਤਾਂ ਨੂੰ ਸਮਝਾਉਣਾ (be ਸਫ਼ਾ 231 ¶4-5)
ਨੰ. 1: ਪ੍ਰਧਾਨ ਜਾਜਕ ਅਤੇ ਕਲੀਸਿਯਾ ਦੇ ਸਿਰ ਦੇ ਤੌਰ ਤੇ ਯਿਸੂ ਦੀ ਭੂਮਿਕਾ ਤੇ ਜ਼ੋਰ ਦੇਣਾ (be ਸਫ਼ਾ 277 ¶1-2)
ਨੰ. 2: ਨਿਆਈਆਂ 15:9-20
ਨੰ. 3: td 1ੳ “ਜੁਗ ਦੇ ਅੰਤ” ਦਾ ਮਤਲਬ
ਨੰ. 4: ਮਸੀਹੀ ਕਿਉਂ ਹਿਪਨੋਟਿਜ਼ਮ ਨਹੀਂ ਕਰਦੇ?
21 ਫਰ. ਬਾਈਬਲ ਪਠਨ: ਨਿਆਈਆਂ 19-21 ਗੀਤ 53
ਸਪੀਚ ਕੁਆਲਿਟੀ: ਸ਼ਬਦਾਂ ਦਾ ਮਤਲਬ ਸਮਝਾਉਣਾ (be ਸਫ਼ਾ 232 ¶1)
ਨੰ. 1: ਰਾਜੇ ਦੇ ਤੌਰ ਤੇ ਯਿਸੂ ਦੀ ਭੂਮਿਕਾ ਤੇ ਜ਼ੋਰ ਦੇਣਾ (be ਸਫ਼ਾ 277 ¶3-4)
ਨੰ. 2: w-PJ 03 2/1 ਸਫ਼ੇ 17-18 ¶18-21
ਨੰ. 3: “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਵਿੱਚੋਂ ਕੁਝ ਕੀ ਹਨ? (1 ਕੁਰਿੰ. 2:10)
ਨੰ. 4: btd 1ਅ ਅੰਤ ਦੇ ਦਿਨਾਂ ਦੇ ਨਿਸ਼ਾਨਾਂ ਨੂੰ ਪਛਾਣੋ
28 ਫਰ. ਬਾਈਬਲ ਪਠਨ: ਰੂਥ 1-4 ਗੀਤ 120
ਸਪੀਚ ਕੁਆਲਿਟੀ: ਬਾਈਬਲ ਦੀਆਂ ਆਇਤਾਂ ਉੱਤੇ ਤਰਕ ਕਰਨਾ (be ਸਫ਼ਾ 232 ¶2-4)
ਜ਼ਬਾਨੀ ਪੁਨਰ-ਵਿਚਾਰ
7 ਮਾਰ. ਬਾਈਬਲ ਪਠਨ: 1 ਸਮੂਏਲ 1-4 ਗੀਤ 221
ਸਪੀਚ ਕੁਆਲਿਟੀ: ਉਹ ਜਾਣਕਾਰੀ ਚੁਣੋ ਜੋ ਹਾਜ਼ਰੀਨ ਲਈ ਲਾਭਦਾਇਕ ਸਾਬਤ ਹੋਵੇ (be ਸਫ਼ਾ 232 ¶5–ਸਫ਼ਾ 233 ¶4)
ਨੰ. 1: ਮਸੀਹ ਨੂੰ ਨੀਂਹ ਬਣਾਉਣਾ (be ਸਫ਼ਾ 278 ¶1-4)
ਨੰ. 2: 1 ਸਮੂਏਲ 2:1-11
ਨੰ. 3: td 16ੳ ਸਦਾ ਦੀ ਜ਼ਿੰਦਗੀ ਕੋਈ ਸੁਪਨਾ ਨਹੀਂ
ਨੰ. 4: ਸੱਚੇ ਮਸੀਹੀ ਜਨਮ-ਕੁੰਡਲੀ ਕਿਉਂ ਨਹੀਂ ਵਰਤਦੇ?
14 ਮਾਰ. ਬਾਈਬਲ ਪਠਨ: 1 ਸਮੂਏਲ 5-9 ਗੀਤ 151
ਸਪੀਚ ਕੁਆਲਿਟੀ: ਦਿੱਤੀ ਗਈ ਸਾਮੱਗਰੀ ਵਰਤਣੀ (be ਸਫ਼ਾ 234 ¶1–ਸਫ਼ਾ 235 ¶3)
ਨੰ. 1: ਰਾਜ ਦੀ ਇਹ ਖ਼ੁਸ਼ ਖ਼ਬਰੀ (be ਸਫ਼ਾ 279 ¶1-4)
ਨੰ. 2: 1 ਸਮੂਏਲ 5:1-12
ਨੰ. 3: td 16ਅ ਕੌਣ ਸਵਰਗ ਜਾਣਗੇ?
ਨੰ. 4: ਯਹੋਵਾਹ ਨਾਲ ਆਪਣੀ ਦੋਸਤੀ ਪੱਕੀ ਕਰਨੀ
21 ਮਾਰ. ਬਾਈਬਲ ਪਠਨ: 1 ਸਮੂਏਲ 10-13 ਗੀਤ 166
ਸਪੀਚ ਕੁਆਲਿਟੀ: ਸਵਾਲਾਂ ਦੀ ਚੰਗੀ ਵਰਤੋਂ (be ਸਫ਼ਾ 236 ¶1-5)
ਨੰ. 1: ਰਾਜ ਬਾਰੇ ਸਮਝਾਉਣਾ (be ਸਫ਼ਾ 280 ¶1-5)
ਨੰ. 2: 1 ਸਮੂਏਲ 10:1-12
ਨੰ. 3: ਮਸੀਹੀਆਂ ਨੂੰ ਉਨ੍ਹਾਂ ਰਿਸ਼ਤੇਦਾਰਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਜੋ ਗਵਾਹ ਨਹੀਂ ਹਨ?
ਨੰ. 4: td 16ੲ ਅਣਗਿਣਤ ਲੋਕ ਧਰਤੀ ਉੱਤੇ ਜ਼ਿੰਦਗੀ ਹਾਸਲ ਕਰਨਗੇ
28 ਮਾਰ. ਬਾਈਬਲ ਪਠਨ: 1 ਸਮੂਏਲ 14-15 ਗੀਤ 172
ਸਪੀਚ ਕੁਆਲਿਟੀ: ਮੁੱਖ ਵਿਸ਼ਿਆਂ ਦੀ ਚਰਚਾ ਕਰਨ ਤੋਂ ਪਹਿਲਾਂ ਸਵਾਲ ਪੁੱਛਣੇ (be ਸਫ਼ਾ 237 ¶1-2)
ਨੰ. 1: ਇਹ ਸਮਝਾਉਣਾ ਕਿ ਰਾਜ ਸਾਡੇ ਲਈ ਕੀ ਮਾਅਨੇ ਰੱਖਦਾ ਹੈ (be ਸਫ਼ਾ 281 ¶1-4)
ਨੰ. 2: w-PJ 03 3/15 ਸਫ਼ੇ 19-20 ¶17-21
ਨੰ. 3: ਮਸੀਹੀ ਕਿਉਂ ਈਮਾਨਦਾਰੀ ਨਾਲ ਟੈਕਸ ਦਿੰਦੇ ਹਨ?
ਨੰ. 4: ctd 44ੳ ਵਿਆਹ ਦਾ ਬੰਧਨ ਪਵਿੱਤਰ ਹੋਣਾ ਚਾਹੀਦਾ ਹੈ
4 ਅਪ੍ਰੈ. ਬਾਈਬਲ ਪਠਨ: 1 ਸਮੂਏਲ 16-18 ਗੀਤ 27
ਸਪੀਚ ਕੁਆਲਿਟੀ: ਕਿਸੇ ਵਿਸ਼ੇ ਉੱਤੇ ਤਰਕ ਕਰਨ ਲਈ ਸਵਾਲ ਪੁੱਛਣੇ (be ਸਫ਼ਾ 237 ¶3–ਸਫ਼ਾ 238 ¶2)
ਨੰ. 1: ਮਸੀਹੀਆਂ ਲਈ ਸਕੂਲੀ ਸਿੱਖਿਆ ਕਿਉਂ ਜ਼ਰੂਰੀ ਹੈ? (w-PJ 03 3/15 ਸਫ਼ਾ 10 ¶1–ਸਫ਼ਾ 11 ¶5)
ਨੰ. 2: 1 ਸਮੂਏਲ 17:41-51
ਨੰ. 3: td 44ਅ ਮਸੀਹੀਆਂ ਨੂੰ ਸਰਦਾਰੀ ਦੇ ਅਸੂਲ ਦਾ ਆਦਰ ਕਰਨਾ ਚਾਹੀਦਾ ਹੈ
ਨੰ. 4: ਚੰਗੇ ਕੰਮਾਂ ਲਈ ਪਿਆਰ ਤੇ ਗ਼ਲਤ ਕੰਮਾਂ ਲਈ ਨਫ਼ਰਤ ਪੈਦਾ ਕਰਨ ਲਈ ਉਨ੍ਹਾਂ ਦੇ ਨਤੀਜਿਆਂ ਉੱਤੇ ਵਿਚਾਰ ਕਰੋ
11 ਅਪ੍ਰੈ. ਬਾਈਬਲ ਪਠਨ: 1 ਸਮੂਏਲ 19-22 ਗੀਤ 73
ਸਪੀਚ ਕੁਆਲਿਟੀ: ਦਿਲ ਦੀ ਗੱਲ ਜਾਣਨ ਲਈ ਸਵਾਲ (be ਸਫ਼ਾ 238 ¶3-5)
ਨੰ. 1: ਨੌਜਵਾਨ ਸੱਚਾਈ ਵਿਚ ਤਰੱਕੀ ਕਿਵੇਂ ਕਰ ਸਕਦੇ ਹਨ? (w-PJ 03 4/1 ਸਫ਼ੇ 8-10)
ਨੰ. 2: 1 ਸਮੂਏਲ 20:24-34
ਨੰ. 3: ਸੱਚੀ ਹਲੀਮੀ ਨੂੰ ਵਧੀਆ ਗੁਣ ਕਿਉਂ ਕਿਹਾ ਜਾ ਸਕਦਾ ਹੈ?
ਨੰ. 4: td 44ੲ ਬੱਚਿਆਂ ਪ੍ਰਤੀ ਮਾਪਿਆਂ ਦੀ ਜ਼ਿੰਮੇਵਾਰੀ
18 ਅਪ੍ਰੈ. ਬਾਈਬਲ ਪਠਨ: 1 ਸਮੂਏਲ 23-25 ਗੀਤ 61
ਸਪੀਚ ਕੁਆਲਿਟੀ: ਖ਼ਾਸ ਗੱਲਾਂ ਤੇ ਜ਼ੋਰ ਦੇਣ ਲਈ ਸਵਾਲ (be ਸਫ਼ਾ 239 ¶1-2)
ਨੰ. 1: ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖੋ (w-PJ 03 11/1 ਸਫ਼ੇ 4-7)
ਨੰ. 2: w-PJ 03 5/1 ਸਫ਼ਾ 17 ¶11-14
ਨੰ. 3: td 44ਸ ਮਸੀਹੀਆਂ ਨੂੰ ਸਿਰਫ਼ ਮਸੀਹੀਆਂ ਨਾਲ ਵਿਆਹ ਕਰਨਾ ਚਾਹੀਦਾ ਹੈ
ਨੰ. 4: ਅਬਰਾਹਾਮ ਨਾਲ ਨੇਮ ਕਿਉਂ ਬੰਨ੍ਹਿਆ ਗਿਆ ਸੀ?
25 ਅਪ੍ਰੈ. ਬਾਈਬਲ ਪਠਨ: 1 ਸਮੂਏਲ 26-31 ਗੀਤ 217
ਸਪੀਚ ਕੁਆਲਿਟੀ: ਗ਼ਲਤ ਵਿਚਾਰ ਜਾਣਨ ਲਈ ਸਵਾਲ (be ਸਫ਼ਾ 239 ¶3-5)
ਜ਼ਬਾਨੀ ਪੁਨਰ-ਵਿਚਾਰ
2 ਮਈ ਬਾਈਬਲ ਪਠਨ: 2 ਸਮੂਏਲ 1-3 ਗੀਤ 91
ਸਪੀਚ ਕੁਆਲਿਟੀ: ਉਪਮਾਵਾਂ ਅਤੇ ਰੂਪਕਾਂ ਰਾਹੀਂ ਸਿਖਾਓ (be ਸਫ਼ਾ 240 ¶1–ਸਫ਼ਾ 241 ¶1)
ਨੰ. 1: ਪੜ੍ਹਾਈ ਸਿਰਫ਼ ਨੌਕਰੀ ਲੱਭਣ ਲਈ ਹੀ ਨਹੀਂ (w-PJ 03 3/15 ਸਫ਼ਾ 11 ¶6–ਸਫ਼ਾ 14 ¶6)
ਨੰ. 2: 2 ਸਮੂਏਲ 2:1-11
ਨੰ. 3: ਈਮਾਨਦਾਰ ਹੋਣ ਦੇ ਕਈ ਫ਼ਾਇਦੇ ਹਨ
ਨੰ. 4: dtd 44ਹ ਸੱਚੇ ਮਸੀਹੀ ਇਕ ਤੋਂ ਜ਼ਿਆਦਾ ਵਿਆਹ ਨਹੀਂ ਕਰਦੇ
9 ਮਈ ਬਾਈਬਲ ਪਠਨ: 2 ਸਮੂਏਲ 4-8 ਗੀਤ 183
ਸਪੀਚ ਕੁਆਲਿਟੀ: ਮਿਸਾਲਾਂ ਦੇ ਕੇ ਸਮਝਾਉਣਾ (be ਸਫ਼ਾ 241 ¶2-4)
ਨੰ. 1: ਯਹੋਵਾਹ ਨੂੰ ਨੌਜਵਾਨਾਂ ਦਾ ਫ਼ਿਕਰ ਹੈ (w-PJ 03 4/15 ਸਫ਼ਾ 29 ¶4–ਸਫ਼ਾ 31 ¶4)
ਨੰ. 2: 2 ਸਮੂਏਲ 5:1-12
ਨੰ. 3: ਬਿਵਸਥਾ ਨੇਮ ਨੇ ਕਿਹੜਾ ਮਕਸਦ ਪੂਰਾ ਕੀਤਾ?
ਨੰ. 4: td 32ੳ ਮਰਿਯਮ ਯਿਸੂ ਦੀ ਮਾਂ ਸੀ, “ਪਰਮੇਸ਼ੁਰ ਦੀ ਮਾਤਾ” ਨਹੀਂ
16 ਮਈ ਬਾਈਬਲ ਪਠਨ: 2 ਸਮੂਏਲ 9-12 ਗੀਤ 66
ਸਪੀਚ ਕੁਆਲਿਟੀ: ਬਾਈਬਲ ਵਿੱਚੋਂ ਮਿਸਾਲਾਂ (be ਸਫ਼ਾ 242 ¶1-2)
ਨੰ. 1: ਕੀ ਯਹੋਵਾਹ ਤੁਹਾਡੇ ਕੰਮ ਦੇਖਦਾ ਹੈ? (w-PJ 03 5/1 ਸਫ਼ੇ 28-31)
ਨੰ. 2: 2 ਸਮੂਏਲ 9:1-13
ਨੰ. 3: td 32ਅ ਬਾਈਬਲ ਮੁਤਾਬਕ ਮਰਿਯਮ “ਸਦਾ ਕੁਆਰੀ” ਨਹੀਂ ਰਹੀ
ਨੰ. 4: ਪਰਮੇਸ਼ੁਰ ਦਾ ਬਚਨ ਕਿਨ੍ਹਾਂ ਤਰੀਕਿਆਂ ਨਾਲ ਜੀਉਂਦਾ ਹੈ? (ਇਬ. 4:12)
23 ਮਈ ਬਾਈਬਲ ਪਠਨ: 2 ਸਮੂਏਲ 13-15 ਗੀਤ 103
ਸਪੀਚ ਕੁਆਲਿਟੀ: ਕੀ ਲੋਕ ਸਮਝ ਪਾਉਣਗੇ? (be ਸਫ਼ਾ 242 ¶3–ਸਫ਼ਾ 243 ¶1)
ਨੰ. 1: ਜਲ-ਪਰਲੋ ਦਾ ਰਿਕਾਰਡ—ਕੀ ਇਹ ਸਾਡੇ ਲਈ ਮਾਅਨੇ ਰੱਖਦਾ ਹੈ? (w-PJ 03 5/15 ਸਫ਼ੇ 4-7)
ਨੰ. 2: 2 ਸਮੂਏਲ 13:10-22
ਨੰ. 3: ਯੂਹੰਨਾ 11:25, 26 ਦਾ ਕੀ ਮਤਲਬ ਹੈ?
ਨੰ. 4: td 39ੳ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਬਾਰੇ ਬਾਈਬਲ ਕੀ ਕਹਿੰਦੀ ਹੈ?
30 ਮਈ ਬਾਈਬਲ ਪਠਨ: 2 ਸਮੂਏਲ 16-18 ਗੀਤ 132
ਸਪੀਚ ਕੁਆਲਿਟੀ: ਰੋਜ਼ਮੱਰਾ ਜ਼ਿੰਦਗੀ ਦੇ ਹਾਲਾਤਾਂ ਤੋਂ ਲਏ ਗਏ ਦ੍ਰਿਸ਼ਟਾਂਤ (be ਸਫ਼ਾ 244 ¶1-2)
ਨੰ. 1: ਚੰਗੀ ਤਰ੍ਹਾਂ ਸੋਚ-ਸਮਝ ਕੇ ਕਦਮ ਚੁੱਕੋ (w-PJ 03 7/15 ਸਫ਼ੇ 21-3)
ਨੰ. 2: w-PJ 03 5/15 ਸਫ਼ੇ 16-17 ¶8-11
ਨੰ. 3: td 39ਅ ਬਾਈਬਲ ਯੂਖਾਰਿਸਤ ਸਮਾਰੋਹ ਮਨਾਉਣ ਲਈ ਨਹੀਂ ਕਹਿੰਦੀ
ਨੰ. 4: ਹਲੀਮ ਹੋਣਾ ਕਮਜ਼ੋਰੀ ਨਹੀਂ
6 ਜੂਨ ਬਾਈਬਲ ਪਠਨ: 2 ਸਮੂਏਲ 19-21 ਗੀਤ 224
ਸਪੀਚ ਕੁਆਲਿਟੀ: ਹਾਜ਼ਰੀਨ ਦੇ ਮੁਤਾਬਕ ਦ੍ਰਿਸ਼ਟਾਂਤ ਚੁਣੋ (be ਸਫ਼ਾ 244 ¶3–ਸਫ਼ਾ 245 ¶4)
ਨੰ. 1: ਤਾੜਨਾ ਦੇ ਮਕਸਦ ਨੂੰ ਸਮਝਣਾ (w-PJ 03 10/1 ਸਫ਼ਾ 20 ¶1–ਸਫ਼ਾ 21 ¶5)
ਨੰ. 2: 2 ਸਮੂਏਲ 19:1-10
ਨੰ. 3: ਪਰਮੇਸ਼ੁਰ ਦੇ ਆਰਾਮ ਵਿਚ ਮਸੀਹੀ ਕਿਵੇਂ ਵੜ ਸਕਦੇ ਹਨ?
ਨੰ. 4: td 8ੳ ਸਾਰੇ ਮਸੀਹੀਆਂ ਨੂੰ ਸੇਵਕ ਹੋਣਾ ਚਾਹੀਦਾ ਹੈ
13 ਜੂਨ ਬਾਈਬਲ ਪਠਨ: 2 ਸਮੂਏਲ 22-24 ਗੀਤ 74
ਸਪੀਚ ਕੁਆਲਿਟੀ: ਚੀਜ਼ਾਂ ਦਿਖਾ ਕੇ ਸਿਖਾਉਣਾ (be ਸਫ਼ਾ 247 ¶1-2)
ਨੰ. 1: ਸਿੱਖਣ ਲਈ ਤਿਆਰ ਰਹੋ ਅਤੇ ਜ਼ਬਾਨ ਨੂੰ ਲਗਾਮ ਦਿਓ (w-PJ 03 9/15 ਸਫ਼ਾ 21 ¶1–ਸਫ਼ਾ 22 ¶3)
ਨੰ. 2: 2 ਸਮੂਏਲ 24:10-17
ਨੰ. 3: ਮਸੀਹੀਆਂ ਨੇ ਕਿਨ੍ਹਾਂ ਤਰੀਕਿਆਂ ਨਾਲ ਦੁਨੀਆਂ ਤੋਂ ਵੱਖ ਰਹਿਣਾ ਹੈ?
ਨੰ. 4: etd 8ਅ ਸੇਵਕਾਈ ਕਰਨ ਦੇ ਲਾਇਕ ਹੋਣਾ
20 ਜੂਨ ਬਾਈਬਲ ਪਠਨ: 1 ਰਾਜਿਆਂ 1-2 ਗੀਤ 2
ਸਪੀਚ ਕੁਆਲਿਟੀ: ਯਿਸੂ ਨੇ ਚੀਜ਼ਾਂ ਤੇ ਵਿਅਕਤੀਆਂ ਨੂੰ ਉਦਾਹਰਣਾਂ ਵਜੋਂ ਕਿਵੇਂ ਇਸਤੇਮਾਲ ਕੀਤਾ? (be ਸਫ਼ਾ 247 ¶3)
ਨੰ. 1: ਸੰਤੋਖ ਰੱਖਣ ਦਾ ਰਾਜ਼ ਜਾਣਨਾ (w-PJ 03 6/1 ਸਫ਼ੇ 8-11)
ਨੰ. 2: w-PJ 03 6/1 ਸਫ਼ੇ 12-13 ¶1-4
ਨੰ. 3: ਦਸਵਾਂ ਹੁਕਮ ਕਿਉਂ ਖ਼ਾਸਕਰ ਅਹਿਮ ਸੀ?
ਨੰ. 4: td 45ੳ ਲੋਕ ਸੱਚੇ ਮਸੀਹੀਆਂ ਨਾਲ ਕਿਉਂ ਨਫ਼ਰਤ ਕਰਦੇ ਹਨ?
27 ਜੂਨ ਬਾਈਬਲ ਪਠਨ: 1 ਰਾਜਿਆਂ 3-6 ਗੀਤ 167
ਸਪੀਚ ਕੁਆਲਿਟੀ: ਕਿਹੜੀਆਂ ਚੀਜ਼ਾਂ ਦਿਖਾਈਆਂ ਜਾ ਸਕਦੀਆਂ ਹਨ? (be ਸਫ਼ਾ 248 ¶1-3)
ਜ਼ਬਾਨੀ ਪੁਨਰ-ਵਿਚਾਰ
4 ਜੁਲਾ. ਬਾਈਬਲ ਪਠਨ: 1 ਰਾਜਿਆਂ 7-8 ਗੀਤ 194
ਸਪੀਚ ਕੁਆਲਿਟੀ: ਨਕਸ਼ੇ, ਸੰਮੇਲਨ ਦੇ ਛਪੇ ਪ੍ਰੋਗ੍ਰਾਮ ਅਤੇ ਵਿਡਿਓ ਦਿਖਾਉਣੇ (be ਸਫ਼ਾ 248 ¶4–ਸਫ਼ਾ 249 ¶2)
ਨੰ. 1: ਵੱਡੀ ਉਮਰ ਦੇ ਭੈਣ-ਭਰਾਵਾਂ ਦੀ ਕਦਰ ਕਰੋ (w-PJ 03 9/1 ਸਫ਼ੇ 30-1)
ਨੰ. 2: 1 ਰਾਜਿਆਂ 8:1-13
ਨੰ. 3: ਯਿਸੂ ਨੇ ਜਗਤ ਨੂੰ ਕਿਵੇਂ ਜਿੱਤਿਆ?
ਨੰ. 4: td 45ਅ ਪਤਨੀ ਨੂੰ ਪਤੀ ਦੇ ਵਿਰੋਧ ਕਾਰਨ ਪਰਮੇਸ਼ੁਰ ਨੂੰ ਛੱਡਣਾ ਨਹੀਂ ਚਾਹੀਦਾ
11 ਜੁਲਾ. ਬਾਈਬਲ ਪਠਨ: 1 ਰਾਜਿਆਂ 9-11 ਗੀਤ 191
ਸਪੀਚ ਕੁਆਲਿਟੀ: ਵੱਡੇ ਗਰੁੱਪ ਨੂੰ ਸਿਖਾਉਣ ਲਈ ਚੀਜ਼ਾਂ ਦੀ ਵਰਤੋਂ (be ਸਫ਼ਾ 249 ¶3–ਸਫ਼ਾ 250 ¶1)
ਨੰ. 1: ਯਿਸੂ ਮਸੀਹ ਦੀ ਹੋਂਦ ਦਾ ਸਬੂਤ (w-PJ 03 6/15 ਸਫ਼ੇ 4-7)
ਨੰ. 2: 1 ਰਾਜਿਆਂ 9:1-9
ਨੰ. 3: ਬਾਈਬਲ ਦੇ ਸਿਧਾਂਤਾਂ ਤੇ ਚੱਲ ਕੇ ਨਸ਼ੇ ਦੀ ਆਦਤ ਛੱਡੀ ਜਾ ਸਕਦੀ ਹੈ
ਨੰ. 4: ftd 45ੲ ਪਤੀ ਨੂੰ ਪਤਨੀ ਦੇ ਵਿਰੋਧ ਕਾਰਨ ਪਰਮੇਸ਼ੁਰ ਨੂੰ ਛੱਡਣਾ ਨਹੀਂ ਚਾਹੀਦਾ
18 ਜੁਲਾ. ਬਾਈਬਲ ਪਠਨ: 1 ਰਾਜਿਆਂ 12-14 ਗੀਤ 162
ਸਪੀਚ ਕੁਆਲਿਟੀ: ਤਰਕ ਕਰਨਾ ਕਿਉਂ ਜ਼ਰੂਰੀ ਹੈ (be ਸਫ਼ਾ 251 ¶1-3)
ਨੰ. 1: ਪਹਿਲਾਂ ਖ਼ਿਆਲ, ਫਿਰ ਕੰਮ ਅਤੇ ਫਿਰ ਫਲ (w-PJ 03 1/15 ਸਫ਼ਾ 30 ¶1-3)
ਨੰ. 2: 1 ਰਾਜਿਆਂ 12:1-11
ਨੰ. 3: ਅਜ਼ਮਾਇਸ਼ਾਂ ਸਹਿਣ ਵਿਚ ਨਿਹਚਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
ਨੰ. 4: td 28ੳ ਪਰਮੇਸ਼ੁਰ ਕਿਹੜੀਆਂ ਪ੍ਰਾਰਥਨਾਵਾਂ ਸੁਣਦਾ ਹੈ?
25 ਜੁਲਾ. ਬਾਈਬਲ ਪਠਨ: 1 ਰਾਜਿਆਂ 15-17 ਗੀਤ 158
ਸਪੀਚ ਕੁਆਲਿਟੀ: ਕਿੱਥੋਂ ਸ਼ੁਰੂ ਕਰੀਏ (be ਸਫ਼ਾ 251 ¶4–ਸਫ਼ਾ 252 ¶3)
ਨੰ. 1: ਕਿਵੇਂ ਪਤਾ ਕਰੀਏ ਕਿ ‘ਯਹੋਵਾਹ ਦੀ ਕੀ ਇੱਛਿਆ ਹੈ’ (w-PJ 03 12/1 ਸਫ਼ਾ 21 ¶3–ਸਫ਼ਾ 23 ¶3)
ਨੰ. 2: w-PJ 03 7/15 ਸਫ਼ਾ 19 ¶15-17
ਨੰ. 3: td 28ਅ ਕੁਝ ਪ੍ਰਾਰਥਨਾਵਾਂ ਕਿਉਂ ਸੁਣੀਆਂ ਨਹੀਂ ਜਾਂਦੀਆਂ
ਨੰ. 4: ਪਵਿੱਤਰ ਆਤਮਾ ਮਸੀਹੀਆਂ ਨੂੰ ਕਿਵੇਂ ਤਸੱਲੀ ਦਿੰਦੀ ਹੈ?
1 ਅਗ. ਬਾਈਬਲ ਪਠਨ: 1 ਰਾਜਿਆਂ 18-20 ਗੀਤ 207
ਸਪੀਚ ਕੁਆਲਿਟੀ: ਦੂਸਰੇ ਦੀ ਹਰ ਗੱਲ ਦਾ ਖੰਡਨ ਕਰਨ ਦੀ ਲੋੜ ਨਹੀਂ (be ਸਫ਼ਾ 252 ¶4–ਸਫ਼ਾ 253 ¶1)
ਨੰ. 1: ਨੌਜਵਾਨੋ, ਯਹੋਵਾਹ ਦੇ ਯੋਗ ਚਾਲ ਚਲੋ (w-PJ 03 10/15 ਸਫ਼ਾ 23 ¶1–ਸਫ਼ਾ 24 ¶1)
ਨੰ. 2: 1 ਰਾਜਿਆਂ 18:1-15
ਨੰ. 3: ਸਾਰੇ ਮਸੀਹੀ ਭਰਪੂਰ ਫਲ ਪੈਦਾ ਕਰ ਸਕਦੇ ਹਨ
ਨੰ. 4: td 11ੳ ਇਨਸਾਨ ਦੀ ਕਿਸਮਤ ਲਿਖੀ ਨਹੀਂ ਹੁੰਦੀ
8 ਅਗ. ਬਾਈਬਲ ਪਠਨ: 1 ਰਾਜਿਆਂ 21-22 ਗੀਤ 92
ਸਪੀਚ ਕੁਆਲਿਟੀ: ਸਵਾਲ ਪੁੱਛਣੇ ਤੇ ਵਜ੍ਹਾ ਦੱਸਣੀ (be ਸਫ਼ਾ 253 ¶2–ਸਫ਼ਾ 254 ¶2)
ਨੰ. 1: ਗ਼ਰੀਬੀ ਦਾ ਸਥਾਈ ਹੱਲ (w-PJ 03 8/1 ਸਫ਼ੇ 4-7)
ਨੰ. 2: 1 ਰਾਜਿਆਂ 21:15-26
ਨੰ. 3: td 41ੳ ਯਿਸੂ ਨੇ ਸਭਨਾਂ ਲਈ ਪ੍ਰਾਸਚਿਤ ਵਜੋਂ ਜਾਨ ਦਿੱਤੀ
ਨੰ. 4: ਦਲੇਰ ਬਣਨ ਦੀ ਕਿਉਂ ਲੋੜ ਹੈ ਅਤੇ ਦਲੇਰੀ ਕਿਵੇਂ ਪੈਦਾ ਕਰੀਏ?
15 ਅਗ. ਬਾਈਬਲ ਪਠਨ: 2 ਰਾਜਿਆਂ 1-4 ਗੀਤ 16
ਸਪੀਚ ਕੁਆਲਿਟੀ: ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਠੋਸ ਦਲੀਲਾਂ (be ਸਫ਼ਾ 255 ¶1–ਸਫ਼ਾ 256 ¶2)
ਨੰ. 1: ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ (w-PJ 03 8/1 ਸਫ਼ੇ 20-2)
ਨੰ. 2: 1 ਰਾਜਿਆਂ 3:1-12
ਨੰ. 3: ਜਲ-ਪਰਲੋ ਤੋਂ ਪਹਿਲਾਂ ਦੇ ਲੋਕਾਂ ਦੀ ਉਮਰ ਇੰਨੀ ਲੰਬੀ ਕਿਉਂ ਹੁੰਦੀ ਸੀ?
ਨੰ. 4: td 41ਅ ਯਿਸੂ ਹੀ ਕਿਉਂ ਰਿਹਾਈ ਦੀ ਕੀਮਤ ਚੁਕਾ ਸਕਿਆ
22 ਅਗ. ਬਾਈਬਲ ਪਠਨ: 2 ਰਾਜਿਆਂ 5-8 ਗੀਤ 193
ਸਪੀਚ ਕੁਆਲਿਟੀ: ਆਪਣੀ ਗੱਲ ਦੀ ਸੱਚਾਈ ਦੇ ਸਬੂਤ ਦਿਓ (be ਸਫ਼ਾ 256 ¶3-5)
ਨੰ. 1: ਸੋਚ-ਸਮਝ ਕੇ ਬੋਲਣਾ ਅਤੇ ਪੇਸ਼ ਆਉਣਾ ਸਿੱਖੋ (w-PJ 03 8/1 ਸਫ਼ੇ 29-31)
ਨੰ. 2: w-PJ 03 8/1 ਸਫ਼ਾ 19 ¶18-22
ਨੰ. 3: td 23ੳ ਇੱਕੋ-ਇਕ ਸੱਚੇ ਧਰਮ ਦੀ ਪਛਾਣ
ਨੰ. 4: ਯੂਨਾਹ ਦੇ ਕਿਹੜੇ ਚੰਗੇ ਗੁਣਾਂ ਦੀ ਸਾਨੂੰ ਰੀਸ ਕਰਨੀ ਚਾਹੀਦੀ ਹੈ?
29 ਅਗ. ਬਾਈਬਲ ਪਠਨ: 2 ਰਾਜਿਆਂ 9-11 ਗੀਤ 129
ਸਪੀਚ ਕੁਆਲਿਟੀ: ਚੋਖੇ ਸਬੂਤ ਪੇਸ਼ ਕਰਨੇ (be ਸਫ਼ਾ 256 ¶6–ਸਫ਼ਾ 257 ¶3)
ਜ਼ਬਾਨੀ ਪੁਨਰ-ਵਿਚਾਰ
5 ਸਤੰ. ਬਾਈਬਲ ਪਠਨ: 2 ਰਾਜਿਆਂ 12-15 ਗੀਤ 175
ਸਪੀਚ ਕੁਆਲਿਟੀ: ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰਨੀ (be ਸਫ਼ਾ 258 ¶1–ਸਫ਼ਾ 259 ¶1)
ਨੰ. 1: ਕੀ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਨੂੰ ਖੋਜ ਰਹੇ ਹੋ? (w-PJ 03 8/15 ਸਫ਼ੇ 25-8)
ਨੰ. 2: 2 ਰਾਜਿਆਂ 12:1-12
ਨੰ. 3: ਨਰਮਾਈ ਦਾ ਗੁਣ ਕਿਉਂ ਪੈਦਾ ਕਰੀਏ?
ਨੰ. 4: td 23ਅ ਕੀ ਝੂਠੀਆਂ ਸਿੱਖਿਆਵਾਂ ਦੀ ਨਿੰਦਾ ਕਰਨੀ ਗ਼ਲਤ ਹੈ?
12 ਸਤੰ. ਬਾਈਬਲ ਪਠਨ: 2 ਰਾਜਿਆਂ 16-18 ਗੀਤ 203
ਸਪੀਚ ਕੁਆਲਿਟੀ: ਲੋਕਾਂ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰਨੀ (be ਸਫ਼ਾ 259 ¶2-4)
ਨੰ. 1: ਯਿਸੂ ਕਿਸ ਤਰ੍ਹਾਂ ਦਾ ਇਨਸਾਨ ਸੀ? (w-PJ 03 8/15 ਸਫ਼ਾ 6 ¶6–ਸਫ਼ਾ 8 ¶6)
ਨੰ. 2: 2 ਰਾਜਿਆਂ 16:10-20
ਨੰ. 3: td 23ੲ ਧਰਮ ਬਦਲਣਾ ਕਦੋਂ ਸਹੀ ਹੁੰਦਾ ਹੈ
ਨੰ. 4: ਕਿਵੇਂ ਪਤਾ ਕਰੀਏ ਕਿ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ?
19 ਸਤੰ. ਬਾਈਬਲ ਪਠਨ: 2 ਰਾਜਿਆਂ 19-22 ਗੀਤ 89
ਸਪੀਚ ਕੁਆਲਿਟੀ: ਚੰਗੀਆਂ ਭਾਵਨਾਵਾਂ ਜਗਾਉਣੀਆਂ (be ਸਫ਼ਾ 259 ¶5–ਸਫ਼ਾ 260 ¶1)
ਨੰ. 1: ‘ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖ’ (w-PJ 03 1/1 ਸਫ਼ਾ 29 ¶3–ਸਫ਼ਾ 30 ¶4)
ਨੰ. 2: 2 ਰਾਜਿਆਂ 19:20-28
ਨੰ. 3: td 23ਸ ਭਾਵੇਂ “ਸਾਰੇ ਧਰਮਾਂ ਵਿਚ ਕੁਝ ਚੰਗੀਆਂ ਗੱਲਾਂ ਹੋਣ,” ਪਰ ਕੀ ਉਹ ਪਰਮੇਸ਼ੁਰ ਨੂੰ ਮਨਜ਼ੂਰ ਹਨ?
ਨੰ. 4: ਪ੍ਰਾਚੀਨ ਸਮੁਰਨੇ ਸ਼ਹਿਰ ਦੇ ਮਸੀਹੀ ਭਰਾਵਾਂ ਤੋਂ ਅਸੀਂ ਕੀ ਸਿੱਖਦੇ ਹਾਂ?
26 ਸਤੰ. ਬਾਈਬਲ ਪਠਨ: 2 ਰਾਜਿਆਂ 23-25 ਗੀਤ 84
ਸਪੀਚ ਕੁਆਲਿਟੀ: ਯਹੋਵਾਹ ਦਾ ਡਰ ਰੱਖਣ ਵਿਚ ਦੂਸਰਿਆਂ ਦੀ ਮਦਦ ਕਰਨੀ (be ਸਫ਼ਾ 260 ¶2-3)
ਨੰ. 1: ਅੱਜ ਉਪਾਸਨਾ ਵਿਚ ਇਕ ਹੋਣ ਦਾ ਕੀ ਮਤਲਬ ਹੈ? (wt ਸਫ਼ੇ 5-8, 12, 13 ¶1-9, 12-14)
ਨੰ. 2: w-PJ 03 8/15 ਸਫ਼ਾ 20 ¶6-10
ਨੰ. 3: td 33ੳ ਮਰੇ ਹੋਇਆਂ ਵਿੱਚੋਂ ਕੌਣ ਜੀ ਉਠਾਏ ਜਾਣਗੇ?
ਨੰ. 4: ਅਸੀਂ ਚੰਗੇ ਭਵਿੱਖ ਦੀ ਆਸ ਰੱਖਦੇ ਹਾਂ
3 ਅਕ. ਬਾਈਬਲ ਪਠਨ: 1 ਇਤਹਾਸ 1-4 ਗੀਤ 51
ਸਪੀਚ ਕੁਆਲਿਟੀ: ਸਾਡੇ ਚਾਲ-ਚਲਣ ਦਾ ਯਹੋਵਾਹ ਉੱਤੇ ਅਸਰ ਪੈਂਦਾ ਹੈ (be ਸਫ਼ਾ 260 ¶4–ਸਫ਼ਾ 261 ¶1)
ਨੰ. 1: ਕਿਹੜੀਆਂ ਗੱਲਾਂ ਨਾਲ ਏਕਤਾ ਵਧਦੀ ਹੈ? (wt ਸਫ਼ੇ 9-11 ¶10, 11)
ਨੰ. 2: 1 ਇਤਹਾਸ 4:24-43
ਨੰ. 3: td 33ਅ ਜੀ ਉਠਾਏ ਗਏ ਲੋਕ ਕਿੱਥੇ ਰਹਿਣਗੇ?
ਨੰ. 4: ਯਹੋਵਾਹ ਸਾਨੂੰ ਨਿੱਜੀ ਤੌਰ ਤੇ ਪਿਆਰ ਕਰਦਾ ਹੈ
10 ਅਕ. ਬਾਈਬਲ ਪਠਨ: 1 ਇਤਹਾਸ 5-7 ਗੀਤ 195
ਸਪੀਚ ਕੁਆਲਿਟੀ: ਜਾਂਚ ਕਰਨ ਵਿਚ ਦੂਸਰਿਆਂ ਦੀ ਮਦਦ ਕਰਨੀ (be ਸਫ਼ਾ 261 ¶2-4)
ਨੰ. 1: ਯਹੋਵਾਹ ਦੀ ਵਡਿਆਈ ਕਰੋ ਕਿ ਉਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ—ਭਾਗ 1 (wt ਸਫ਼ੇ 15-18 ¶1-9)
ਨੰ. 2: 1 ਇਤਹਾਸ 5:18-26
ਨੰ. 3: ਅਸੀਂ ‘ਯਹੋਵਾਹ ਦੇ ਦਿਨ’ ਬਾਰੇ ਕੀ ਜਾਣਦੇ ਹਾਂ?
ਨੰ. 4: td 31ੳ ਮਸੀਹ ਦਾ ਦੁਬਾਰਾ ਆਉਣਾ ਇਨਸਾਨਾਂ ਨੂੰ ਨਜ਼ਰ ਨਹੀਂ ਆਵੇਗਾ
17 ਅਕ. ਬਾਈਬਲ ਪਠਨ: 1 ਇਤਹਾਸ 8-11 ਗੀਤ 201
ਸਪੀਚ ਕੁਆਲਿਟੀ: ਦਿਲੋਂ ਆਗਿਆਕਾਰੀ ਬਣਨ ਵਿਚ ਦੂਸਰਿਆਂ ਦੀ ਮਦਦ ਕਰਨੀ (be ਸਫ਼ਾ 262 ¶1-4)
ਨੰ. 1: ਯਹੋਵਾਹ ਦੀ ਵਡਿਆਈ ਕਰੋ ਕਿ ਉਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ—ਭਾਗ 2 (wt ਸਫ਼ੇ 19-22 ¶10-16)
ਨੰ. 2: 1 ਇਤਹਾਸ 10:1-14
ਨੰ. 3: td 36ਅ ਨਿਸ਼ਾਨੀਆਂ ਨੂੰ ਪੂਰਾ ਹੁੰਦਾ ਦੇਖ ਕੇ ਮਸੀਹ ਦੀ ਵਾਪਸੀ ਦਾ ਪਤਾ ਲੱਗਦਾ ਹੈ
ਨੰ. 4: ਸਾਨੂੰ ਕਿਨ੍ਹਾਂ ਨਾਲ ਸੋਚ-ਸਮਝ ਕੇ ਬੋਲਣਾ ਤੇ ਪੇਸ਼ ਆਉਣਾ ਚਾਹੀਦਾ ਹੈ?
24 ਅਕ. ਬਾਈਬਲ ਪਠਨ: 1 ਇਤਹਾਸ 12-15 ਗੀਤ 80
ਸਪੀਚ ਕੁਆਲਿਟੀ: ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਯਹੋਵਾਹ ਨਾਲ ਮਿਲ ਕੇ ਕੰਮ ਕਰਨਾ (be ਸਫ਼ਾ 262 ¶5)
ਨੰ. 1: ਪਰਮੇਸ਼ੁਰ ਦੇ ਬਚਨ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ (wt ਸਫ਼ੇ 23-27 ¶1-10)
ਨੰ. 2: w-PJ 03 11/1 ਸਫ਼ੇ 10-11 ¶10-13
ਨੰ. 3: ਯਹੋਵਾਹ ਦਾ ਨਾਂ ਲੈ ਕੇ ਚੱਲਣ ਦਾ ਅਸਲ ਮਤਲਬ ਕੀ ਹੈ?
ਨੰ. 4: td 4ੳ ਮਸੀਹੀਆਂ ਲਈ ਸਬਤ ਮਨਾਉਣਾ ਜ਼ਰੂਰੀ ਨਹੀਂ
31 ਅਕ. ਬਾਈਬਲ ਪਠਨ: 1 ਇਤਹਾਸ 16-20 ਗੀਤ 129
ਸਪੀਚ ਕੁਆਲਿਟੀ: ਦਿੱਤੇ ਗਏ ਸਮੇਂ ਵਿਚ ਆਪਣਾ ਭਾਗ ਖ਼ਤਮ ਕਰਨਾ (be ਸਫ਼ਾ 263 ¶1–ਸਫ਼ਾ 264 ¶4)
ਜ਼ਬਾਨੀ ਪੁਨਰ-ਵਿਚਾਰ
7 ਨਵੰ. ਬਾਈਬਲ ਪਠਨ: 1 ਇਤਹਾਸ 21-25 ਗੀਤ 215
ਸਪੀਚ ਕੁਆਲਿਟੀ: ਅਸਰਦਾਰ ਤਰੀਕੇ ਨਾਲ ਉਪਦੇਸ਼ ਦੇਣਾ (be ਸਫ਼ਾ 265 ¶1–ਸਫ਼ਾ 266 ¶1)
ਨੰ. 1: ਪਰਮੇਸ਼ੁਰ ਦੇ ਬਚਨ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ—ਸਾਡਾ ਮਕਸਦ (wt ਸਫ਼ੇ 28-31 ¶11-13)
ਨੰ. 2: 1 ਇਤਹਾਸ 22:1-10
ਨੰ. 3: td 4ਅ ਸਬਤ ਮਨਾਉਣ ਦਾ ਨਿਯਮ ਮਸੀਹੀਆਂ ਨੂੰ ਨਹੀਂ ਦਿੱਤਾ ਗਿਆ ਸੀ
ਨੰ. 4: gਵਿਆਹ ਦੇ ਬੰਧਨ ਨੂੰ ਕਿਵੇਂ ਮਜ਼ਬੂਤ ਕਰੀਏ
14 ਨਵੰ. ਬਾਈਬਲ ਪਠਨ: 1 ਇਤਹਾਸ 26-29 ਗੀਤ 35
ਸਪੀਚ ਕੁਆਲਿਟੀ: ਪਿਆਰ ਨਾਲ ਉਪਦੇਸ਼ ਦੇਣਾ (be ਸਫ਼ਾ 266 ¶2-5)
ਨੰ. 1: ਜਿਸ ਦੀ ਸਾਰੇ ਨਬੀਆਂ ਨੇ ਗਵਾਹੀ ਦਿੱਤੀ (wt ਸਫ਼ੇ 32-37 ¶1-9)
ਨੰ. 2: 1 ਇਤਹਾਸ 29:1-9
ਨੰ. 3: ਯਹੋਵਾਹ ਦੇ ਸੇਵਕ ਕਿਉਂ ਸਤਾਏ ਜਾਂਦੇ ਹਨ?
ਨੰ. 4: td 4ੲ ਪਰਮੇਸ਼ੁਰ ਦਾ ਸਬਤ ਕਦੋਂ ਸ਼ੁਰੂ ਤੇ ਖ਼ਤਮ ਹੁੰਦਾ ਹੈ?
21 ਨਵੰ. ਬਾਈਬਲ ਪਠਨ: 2 ਇਤਹਾਸ 1-5 ਗੀਤ 46
ਸਪੀਚ ਕੁਆਲਿਟੀ: ਬਾਈਬਲ ਵਿੱਚੋਂ ਉਪਦੇਸ਼ (be ਸਫ਼ਾ 267 ¶1-2)
ਨੰ. 1: ਮਸੀਹ ਉੱਤੇ ਵਿਸ਼ਵਾਸ ਕਰੋ (wt ਸਫ਼ੇ 37-40 ¶10-15)
ਨੰ. 2: 2 ਇਤਹਾਸ 2:1-10
ਨੰ. 3: ਅਨੁਸ਼ਾਸਨ ਦੇ ਮਕਸਦ ਨੂੰ ਸਮਝੋ
ਨੰ. 4: td 34ੳ ਪਰਮੇਸ਼ੁਰ ਸਿਰਫ਼ ਮਸੀਹ ਦੁਆਰਾ ਮੁਕਤੀ ਦਿੰਦਾ ਹੈ
28 ਨਵੰ. ਬਾਈਬਲ ਪਠਨ: 2 ਇਤਹਾਸ 6-9 ਗੀਤ 106
ਸਪੀਚ ਕੁਆਲਿਟੀ: ਸਾਫ਼ ਜ਼ਮੀਰ ਹੋਣ ਕਰਕੇ “ਦਿਲੇਰੀ” ਨਾਲ ਬੋਲਣਾ (be ਸਫ਼ਾ 267 ¶3-4)
ਨੰ. 1: ਯਹੋਵਾਹ ਦੇ ਉਪਾਸਕਾਂ ਦੀ ਆਜ਼ਾਦੀ (wt ਸਫ਼ੇ 41-45 ¶1-9)
ਨੰ. 2: w-PJ 03 12/1 ਸਫ਼ੇ 15-16 ¶3-6
ਨੰ. 3: ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਨਿਹਾਲ ਰਹਿੰਦੇ ਹਾਂ?
ਨੰ. 4: td 34ਅ ਮਸੀਹ ਨੂੰ ਕਬੂਲ ਕਰਨ ਦਾ ਇਹ ਮਤਲਬ ਨਹੀਂ ਕਿ ਮੁਕਤੀ ਜ਼ਰੂਰ ਮਿਲੇਗੀ
5 ਦਸੰ. ਬਾਈਬਲ ਪਠਨ: 2 ਇਤਹਾਸ 10-14 ਗੀਤ 116
ਸਪੀਚ ਕੁਆਲਿਟੀ: ਦੂਸਰਿਆਂ ਦੀ ਹੌਸਲਾ-ਅਫ਼ਜ਼ਾਈ ਕਰਨੀ ਕਿਉਂ ਜ਼ਰੂਰੀ ਹੈ (be ਸਫ਼ਾ 268 ¶1-3)
ਨੰ. 1: ਦੁਨੀਆਂ ਦੀ ਆਜ਼ਾਦੀ ਦੇ ਬੁਰੇ ਨਤੀਜੇ (wt ਸਫ਼ੇ 46-49 ¶10-14)
ਨੰ. 2: 2 ਇਤਹਾਸ 12:1-12
ਨੰ. 3: ਸਾਨੂੰ ਪਰਮੇਸ਼ੁਰ ਦੀ ਦਇਆ ਦੀ ਕਿਉਂ ਲੋੜ ਹੈ
ਨੰ. 4: td 34ੲ ਬਾਈਬਲ ਨਹੀਂ ਸਿਖਾਉਂਦੀ ਕਿ ਪੂਰੀ ਦੁਨੀਆਂ ਬਚਾਈ ਜਾਵੇਗੀ
12 ਦਸੰ. ਬਾਈਬਲ ਪਠਨ: 2 ਇਤਹਾਸ 15-19 ਗੀਤ 182
ਸਪੀਚ ਕੁਆਲਿਟੀ: ਯਹੋਵਾਹ ਦੇ ਉਪਕਾਰਾਂ ਨੂੰ ਯਾਦ ਕਰਾਉਣਾ (be ਸਫ਼ਾ 268 ¶4–ਸਫ਼ਾ 269 ¶2)
ਨੰ. 1: ਮਸਲਾ ਜਿਸ ਦਾ ਅਸੀਂ ਸਾਰਿਆਂ ਨੇ ਸਾਮ੍ਹਣਾ ਕਰਨਾ ਹੈ—ਭਾਗ 1 (wt ਸਫ਼ੇ 50-53 ¶1-8)
ਨੰ. 2: 2 ਇਤਹਾਸ 19:1-11
ਨੰ. 3: td 26ੳ ਪਾਪ ਕੀ ਹੈ?
ਨੰ. 4: ਯਿਸੂ ਦੇ ਜ਼ਮੀਨੀ ਪਰਿਵਾਰ ਤੋਂ ਸਾਡੇ ਲਈ ਸਬਕ
19 ਦਸੰ. ਬਾਈਬਲ ਪਠਨ: 2 ਇਤਹਾਸ 20-24 ਗੀਤ 186
ਸਪੀਚ ਕੁਆਲਿਟੀ: ਇਸ ਬਾਰੇ ਦੱਸਣਾ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਕਿਵੇਂ ਮਦਦ ਕੀਤੀ ਹੈ (be ਸਫ਼ਾ 269 ¶3-5)
ਨੰ. 1: ਮਸਲਾ ਜਿਸ ਦਾ ਅਸੀਂ ਸਾਰਿਆਂ ਨੇ ਸਾਮ੍ਹਣਾ ਕਰਨਾ ਹੈ—ਭਾਗ 2 (wt ਸਫ਼ੇ 54-59 ¶9-18)
ਨੰ. 2: w-PJ 03 12/15 ਸਫ਼ੇ 16-17 ¶13-15
ਨੰ. 3: ਸੰਤੋਖ ਰੱਖਣ ਦਾ ਰਾਜ਼ ਸਿੱਖਣ ਦੇ ਲਾਭ
ਨੰ. 4: td 26ਅ ਇਨਸਾਨ ਆਦਮ ਦੇ ਪਾਪ ਕਾਰਨ ਦੁੱਖ ਕਿਉਂ ਭੋਗਦੇ ਹਨ?
26 ਦਸੰ. ਬਾਈਬਲ ਪਠਨ: 2 ਇਤਹਾਸ 25-28 ਗੀਤ 137
ਸਪੀਚ ਕੁਆਲਿਟੀ: ਅੱਜ ਯਹੋਵਾਹ ਜੋ ਕਰ ਰਿਹਾ ਹੈ ਉਸ ਵਿਚ ਖ਼ੁਸ਼ੀ ਮਨਾਉਣੀ (be ਸਫ਼ਾ 270 ¶1–ਸਫ਼ਾ 271 ¶2)
ਜ਼ਬਾਨੀ ਪੁਨਰ-ਵਿਚਾਰ
[ਫੁਟਨੋਟ]
a ਸਿਰਫ਼ ਭਰਾਵਾਂ ਨੂੰ ਦਿਓ।
b ਸਿਰਫ਼ ਭਰਾਵਾਂ ਨੂੰ ਦਿਓ।
c ਸਿਰਫ਼ ਭਰਾਵਾਂ ਨੂੰ ਦਿਓ।
d ਸਿਰਫ਼ ਭਰਾਵਾਂ ਨੂੰ ਦਿਓ।
e ਸਿਰਫ਼ ਭਰਾਵਾਂ ਨੂੰ ਦਿਓ।
f ਸਿਰਫ਼ ਭਰਾਵਾਂ ਨੂੰ ਦਿਓ।
g ਸਿਰਫ਼ ਭਰਾਵਾਂ ਨੂੰ ਦਿਓ।