ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 11 ਅਕਤੂਬਰ
ਗੀਤ 219
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਜੇ ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਅ ਤੁਹਾਡੇ ਇਲਾਕੇ ਵਿਚ ਅਸਰਦਾਰ ਸਾਬਤ ਹੋਣਗੇ, ਤਾਂ ਇਨ੍ਹਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਅਤੇ 15 ਅਕਤੂਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਕਾਸ਼ਕਾਂ ਨੂੰ ਆਪਣੀ ਪੇਸ਼ਕਾਰੀ ਵਿਚ ਬਾਈਬਲ ਦੀ ਕੋਈ ਆਇਤ ਸ਼ਾਮਲ ਕਰਨ ਦੀ ਪ੍ਰੇਰਣਾ ਦਿਓ। ਹੋਰ ਅਸਰਕਾਰੀ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ।
20 ਮਿੰਟ: “ਬਿਪਤਾਵਾਂ ਦੇ ਬਾਵਜੂਦ ਖ਼ੁਸ਼।” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਪਿਛਲੇ ਸੇਵਾ ਸਾਲ ਦੇ ਸਰਕਟ ਸੰਮੇਲਨ ਪ੍ਰੋਗ੍ਰਾਮ ਤੋਂ ਕੀ ਸਿੱਖਿਆ। ਉਹ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਨਿੱਜੀ ਤੌਰ ਤੇ ਜਾਂ ਪਰਿਵਾਰ ਦੇ ਤੌਰ ਤੇ ਕੁਝ ਖ਼ਾਸ ਗੱਲਾਂ ਨੂੰ ਕਿਵੇਂ ਲਾਗੂ ਕੀਤਾ ਹੈ।
15 ਮਿੰਟ: ਦੂਸਰਿਆਂ ਦੀ ਮਦਦ ਕਰ ਕੇ ਖ਼ੁਸ਼ੀ ਹਾਸਲ ਕਰੋ। (ਯੂਹੰ. 4:34) ਇੰਟਰਵਿਊਆਂ। ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਸਿੱਖਣ ਤੇ ਜਦੋਂ ਬਾਈਬਲ ਵਿਦਿਆਰਥੀ ਦਾ ਚਿਹਰਾ ਖਿੜ ਉੱਠਦਾ ਹੈ, ਤਾਂ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ! (w94 3/1 ਸਫ਼ਾ 29 ਪੈਰੇ 6-7) ਦੋ-ਤਿੰਨ ਪ੍ਰਕਾਸ਼ਕਾਂ ਜਾਂ ਪਾਇਨੀਅਰਾਂ ਦੀ ਇੰਟਰਵਿਊ ਲਓ ਜੋ ਸੇਵਕਾਈ ਵਿਚ ਬਾਈਬਲ ਇਸਤੇਮਾਲ ਕਰਨ ਅਤੇ ਸਟੱਡੀਆਂ ਕਰਾਉਣ ਵਿਚ ਮਾਹਰ ਹਨ। ਜਦੋਂ ਉਨ੍ਹਾਂ ਨੂੰ ਕੋਈ ਨੇਕਦਿਲ ਵਿਅਕਤੀ ਮਿਲਦਾ ਹੈ, ਤਾਂ ਉਹ ਅੱਗੋਂ ਉਸ ਦੀ ਕਿੱਦਾਂ ਮਦਦ ਕਰਦੇ ਹਨ? ਉਸ ਦੀ ਮਦਦ ਕਰ ਕੇ ਉਹ ਕਿਵੇਂ ਮਹਿਸੂਸ ਕਰਦੇ ਹਨ? ਉਹ ਆਪਣੇ ਤਜਰਬੇ ਦੱਸ ਸਕਦੇ ਹਨ ਜਾਂ ਪ੍ਰਦਰਸ਼ਿਤ ਕਰ ਕੇ ਦਿਖਾ ਸਕਦੇ ਹਨ।
ਗੀਤ 69 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 18 ਅਕਤੂਬਰ
ਗੀਤ 127
10 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: ਟ੍ਰੈਕਟਾਂ ਦੀ ਮਦਦ ਨਾਲ ਬਾਈਬਲ ਸਟੱਡੀਆਂ ਸ਼ੁਰੂ ਕਰਨੀਆਂ। ਨਵੰਬਰ 2001 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 3-4 ਵਿੱਚੋਂ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਸਾਨੂੰ ਹਰ ਵਿਦਿਆਰਥੀ ਦੇ ਹਾਲਾਤਾਂ ਮੁਤਾਬਕ ਖ਼ੁਦ ਨੂੰ ਢਾਲ਼ਣ ਦੀ ਲੋੜ ਹੈ, ਜਿਵੇਂ ਕਿ ਪੈਰਾ 5 ਵਿਚ ਦੱਸਿਆ ਗਿਆ ਹੈ। ਪੈਰੇ 8-10 ਵਿਚ ਦਿੱਤੀ ਜਾਣਕਾਰੀ ਅਨੁਸਾਰ ਇਕ ਜਾਂ ਦੋ ਪ੍ਰਦਰਸ਼ਨ ਦਿਖਾਓ। ਪਰ ਜੇ ਤੁਹਾਡੇ ਇਲਾਕੇ ਵਿਚ ਹੋਰ ਕੋਈ ਤਰੀਕਾ ਅਸਰਦਾਰ ਸਾਬਤ ਹੋਇਆ ਹੈ, ਤਾਂ ਤੁਸੀਂ ਇਸ ਬਾਰੇ ਦੱਸ ਕੇ ਇਸ ਨੂੰ ਪ੍ਰਦਰਸ਼ਿਤ ਕਰ ਸਕਦੇ ਹੋ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੇ ਟ੍ਰੈਕਟ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਕਿਵੇਂ ਇਸਤੇਮਾਲ ਕੀਤਾ ਹੈ ਅਤੇ ਇਸ ਦੇ ਕੀ ਸਿੱਟੇ ਨਿਕਲੇ ਹਨ।
15 ਮਿੰਟ: ਆਪਣੇ ਬੱਚਿਆਂ ਦੇ ਦਿਲਾਂ ਵਿਚ ਸੱਚਾਈ ਬਿਠਾਓ। ਪਰਿਵਾਰਕ ਖ਼ੁਸ਼ੀ ਕਿਤਾਬ ਦੇ ਸਫ਼ੇ 55-59 ਉੱਤੇ ਆਧਾਰਿਤ ਭਾਸ਼ਣ। ਉਨ੍ਹਾਂ ਚਾਰ ਤਰੀਕਿਆਂ ਉੱਤੇ ਚਰਚਾ ਕਰੋ ਜਿਨ੍ਹਾਂ ਨਾਲ ਮਾਪੇ ਆਪਣੇ ਬੱਚਿਆਂ ਦੀ ਯਹੋਵਾਹ ਨਾਲ ਗੂੜ੍ਹੀ ਦੋਸਤੀ ਕਾਇਮ ਕਰਨ ਵਿਚ ਮਦਦ ਕਰ ਸਕਦੇ ਹਨ। ਦੱਸੋ ਕਿ ਇਸ ਜਾਣਕਾਰੀ ਨੂੰ ਕਿਵੇਂ ਅਮਲ ਵਿਚ ਲਿਆਂਦਾ ਜਾ ਸਕਦਾ ਹੈ।
ਗੀਤ 165 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 25 ਅਕਤੂਬਰ
ਗੀਤ 56
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਜੇ ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਅ ਤੁਹਾਡੇ ਇਲਾਕੇ ਵਿਚ ਅਸਰਦਾਰ ਸਾਬਤ ਹੋਣਗੇ, ਤਾਂ ਇਨ੍ਹਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਅਤੇ 1 ਨਵੰਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਦੋਨਾਂ ਪ੍ਰਦਰਸ਼ਨਾਂ ਵਿਚ ਦਿਖਾਓ ਕਿ ਉਸ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਵਿਚਕਾਰੋਂ ਗੱਲ ਟੋਕ ਕੇ ਕਹਿੰਦਾ ਹੈ “ਮੈਨੂੰ ਯਹੋਵਾਹ ਦੇ ਗਵਾਹਾਂ ਵਿਚ ਦਿਲਚਸਪੀ ਨਹੀਂ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ, ਸਫ਼ਾ 9 ਦੇਖੋ।
20 ਮਿੰਟ: ਪਰਮੇਸ਼ੁਰ ਦੇ ਬਚਨ ਵਿਚ ਦੱਸੀ ਗਈ ਗੱਲ ਦੀ ਪੁਸ਼ਟੀ ਲਈ ਸਬੂਤ ਦਿਓ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 256-7 ਵਿੱਚੋਂ ਹਾਜ਼ਰੀਨ ਨਾਲ ਚਰਚਾ। ਲੋਕਾਂ ਨੂੰ ਕਾਇਲ ਕਰਨ ਲਈ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਮੰਨਣਯੋਗ ਹਨ, ਅਸੀਂ ਬਾਈਬਲ ਤੋਂ ਇਲਾਵਾ ਹੋਰ ਕਿਹੜੇ ਸਬੂਤ ਦੇ ਸਕਦੇ ਹਾਂ? ਹਾਜ਼ਰੀਨ ਨੂੰ ਇਹ ਸਵਾਲ ਪੁੱਛੋ: ਅਸੀਂ ਕੁਦਰਤ ਦੀਆਂ ਕਿਹੜੀਆਂ ਚੀਜ਼ਾਂ ਦੀ ਮਿਸਾਲ ਦੇ ਕੇ ਸਮਝਾ ਸਕਦੇ ਹਾਂ ਕਿ ਸਾਨੂੰ ਬਣਾਉਣ ਵਾਲਾ ਕੋਈ ਹੈ? (rs ਸਫ਼ੇ 85-6) ਅਸੀਂ ਵਿਦਵਾਨਾਂ ਜਾਂ ਮਾਹਰਾਂ ਦੀਆਂ ਟਿੱਪਣੀਆਂ ਦੀ ਮਦਦ ਨਾਲ ਦੂਸਰਿਆਂ ਦੀ ਇਹ ਦੇਖਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਕਿ ਬਾਈਬਲ ਵਾਕਈ ਪਰਮੇਸ਼ੁਰ ਦਾ ਬਚਨ ਹੈ? (rs ਸਫ਼ੇ 62-4) ਦੂਸਰਿਆਂ ਨੂੰ ਸਮਝਾਉਣ ਲਈ ਕਿ ਪਰਮੇਸ਼ੁਰ ਨੇ ਹੁਣ ਤਕ ਬੁਰਾਈ ਕਿਉਂ ਖ਼ਤਮ ਨਹੀਂ ਕੀਤੀ, ਅਸੀਂ ਕਿਹੜਾ ਦ੍ਰਿਸ਼ਟਾਂਤ ਜਾਂ ਉਦਾਹਰਣ ਇਸਤੇਮਾਲ ਕਰ ਸਕਦੇ ਹਾਂ? (rs ਸਫ਼ਾ 429) ਦੂਸਰਿਆਂ ਨੂੰ ਸਮਝਾਉਣ ਲਈ ਕਿ ਬਾਈਬਲ ਦੀ ਸਲਾਹ ਨੂੰ ਮੰਨਣਾ ਅਕਲਮੰਦੀ ਹੈ, ਤੁਸੀਂ ਕਿਹੜੇ ਤਜਰਬੇ ਜਾਂ ਮਿਸਾਲਾਂ ਵਰਤੀਆਂ ਹਨ?
15 ਮਿੰਟ: “ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ।” ਹਾਜ਼ਰੀਨ ਨਾਲ ਚਰਚਾ। ਪਿਛਲੇ ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਵਿਚ ਸਿੱਖੀਆਂ ਖ਼ਾਸ ਗੱਲਾਂ ਉੱਤੇ ਜ਼ੋਰ ਦਿਓ। ਪ੍ਰੋਗ੍ਰਾਮ ਦੌਰਾਨ ਲਏ ਨੋਟਸ ਵਿੱਚੋਂ ਹਾਜ਼ਰੀਨਾਂ ਨੂੰ ਟਿੱਪਣੀਆਂ ਦੇਣ ਲਈ ਕਹੋ। ਟਿੱਪਣੀਆਂ ਤੋਂ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।
ਗੀਤ 62 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 1 ਨਵੰਬਰ
ਗੀਤ 15
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਆਪਣੀਆਂ ਖੇਤਰ ਸੇਵਾ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਨਵੰਬਰ ਵਿਚ ਅਸੀਂ ਲੋਕਾਂ ਨੂੰ ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ (ਹਿੰਦੀ) ਬਰੋਸ਼ਰ ਦਿਆਂਗੇ। ਸੰਖੇਪ ਵਿਚ ਕੁਝ ਪੇਸ਼ਕਾਰੀਆਂ ਉੱਤੇ ਚਰਚਾ ਕਰੋ ਜਿਨ੍ਹਾਂ ਦੀ ਮਦਦ ਨਾਲ ਅਸੀਂ ਇਹ ਬਰੋਸ਼ਰ ਪੇਸ਼ ਕਰ ਸਕਦੇ ਹਾਂ। ਕਿਸੇ ਇਕ ਪੇਸ਼ਕਾਰੀ ਦਾ ਪ੍ਰਦਰਸ਼ਨ ਦਿਖਾਓ ਜੋ ਤੁਹਾਡੇ ਇਲਾਕੇ ਵਿਚ ਅਸਰਕਾਰੀ ਸਿੱਧ ਹੋਵੇਗੀ। ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੇ ਸੇਵਕਾਈ ਵਿਚ ਇਹ ਬਰੋਸ਼ਰ ਕਿਵੇਂ ਵਰਤਿਆ ਹੈ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਕੀ ਤੁਸੀਂ ਰਸਾਲੇ ਵੰਡਣ ਦੇ ਕੰਮ ਵਿਚ ਹਿੱਸਾ ਲੈਂਦੇ ਹੋ?” ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਤੁਹਾਡੀ ਕਲੀਸਿਯਾ ਵਿਚ ਰਸਾਲੇ ਵੰਡਣ ਦੇ ਕਿਹੜੇ ਪ੍ਰਬੰਧ ਕੀਤੇ ਗਏ ਹਨ। ਚਰਚਾ ਕਰੋ ਕਿ ਹਰ ਪ੍ਰਕਾਸ਼ਕ ਇਸ ਕੰਮ ਵਿਚ ਬਾਕਾਇਦਾ ਹਿੱਸਾ ਲੈਣ ਲਈ ਕੀ ਕਰ ਸਕਦਾ ਹੈ।
ਗੀਤ 175 ਅਤੇ ਸਮਾਪਤੀ ਪ੍ਰਾਰਥਨਾ।