ਸੇਵਾ ਸਭਾ ਅਨੁਸੂਚੀ
9-15 ਅਕਤੂਬਰ
ਗੀਤ 2 (15)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਅਕਤੂਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਦੇ ਨਾਲ-ਨਾਲ ਕਿੰਗਡਮ ਨਿਊਜ਼ ਨੰ. 37 ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: “ਪਰਮੇਸ਼ੁਰ ਦੇ ਮਿੱਤਰ ਬਣਨ ਵਿਚ ਹੋਰਨਾਂ ਦੀ ਮਦਦ ਕਰੋ।”a ਹਾਜ਼ਰੀਨ ਨੂੰ ਪੁੱਛੋ ਕਿ ਹੋਰਨਾਂ ਦੀ ਮਿਸਾਲ ਅਤੇ ਦਿਲੀ ਪ੍ਰਾਰਥਨਾ ਤੋਂ ਉਨ੍ਹਾਂ ਨੂੰ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਮਿਲੀ।
20 ਮਿੰਟ: ਕਿੰਗਡਮ ਨਿਊਜ਼ ਨੰ. 37 ਵੰਡਣ ਦੀ ਤਿਆਰੀ ਕਰੋ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਤੰਬਰ ਦੀ ਸਾਡੀ ਰਾਜ ਸੇਵਕਾਈ ਵਿਚ ਇਸ ਮੁਹਿੰਮ ਸੰਬੰਧੀ ਦੱਸੇ ਇੰਤਜ਼ਾਮਾਂ ਦਾ ਪੁਨਰ-ਵਿਚਾਰ ਕਰੋ। ਸਾਰਿਆਂ ਨੂੰ ਇਸ ਮੁਹਿੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਹੱਲਾਸ਼ੇਰੀ ਦਿਓ। ਜਿਨ੍ਹਾਂ ਭੈਣ-ਭਰਾਵਾਂ ਦੀਆਂ ਸਟੱਡੀਆਂ ਤਰੱਕੀ ਕਰ ਰਹੀਆਂ ਹਨ, ਉਨ੍ਹਾਂ ਨੂੰ ਇਹ ਸੋਚਣ ਦਾ ਉਤਸ਼ਾਹ ਦਿਓ ਕਿ ਉਨ੍ਹਾਂ ਦੇ ਵਿਦਿਆਰਥੀ ਇਸ ਮੁਹਿੰਮ ਵਿਚ ਹਿੱਸਾ ਲੈਣ ਲਈ ਪ੍ਰਕਾਸ਼ਕ ਬਣਨ ਦੇ ਲਾਇਕ ਹਨ ਜਾਂ ਨਹੀਂ। ਮਾਪੇ ਵੀ ਸੋਚ ਸਕਦੇ ਹਨ ਕਿ ਉਨ੍ਹਾਂ ਦੇ ਬੱਚੇ ਪ੍ਰਕਾਸ਼ਕ ਬਣਨ ਦੇ ਕਾਬਲ ਹਨ ਕਿ ਨਹੀਂ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 79-81 ਉੱਤੇ ਦਿੱਤੀਆਂ ਮੰਗਾਂ ਬਾਰੇ ਸੰਖੇਪ ਵਿਚ ਗੱਲ ਕਰੋ।
ਗੀਤ 28 (221) ਅਤੇ ਸਮਾਪਤੀ ਪ੍ਰਾਰਥਨਾ।
16-22 ਅਕਤੂਬਰ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: ਕਲੀਸਿਯਾ ਪੁਸਤਕ ਅਧਿਐਨ ਤੋਂ ਫ਼ਾਇਦਾ ਲਓ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ ਕਿਤਾਬ ਦੇ ਸਫ਼ਾ 69 ਉੱਤੇ ਦਿੱਤੇ ਉਪ-ਸਿਰਲੇਖ ਤੋਂ ਸਫ਼ਾ 72 ਦੇ ਪਹਿਲੇ ਉਪ-ਸਿਰਲੇਖ ਤਕ ਦੀ ਸਾਮੱਗਰੀ ਦੇ ਆਧਾਰ ਤੇ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
15 ਮਿੰਟ: “ਤੁਸੀਂ ਕਿਹੜੀ ਗੱਲ ਨੂੰ ਪਹਿਲ ਦਿੰਦੇ ਹੋ?”b ਪਹਿਲਾਂ ਤੋਂ ਚੁਣੇ ਪ੍ਰਕਾਸ਼ਕਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦੇਣ ਲਈ ਆਪਣੀ ਸਮਾਂ-ਸਾਰਣੀ ਵਿਚ ਕੀ ਫੇਰ-ਬਦਲ ਕੀਤਾ ਅਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ।
ਗੀਤ 6 (43) ਅਤੇ ਸਮਾਪਤੀ ਪ੍ਰਾਰਥਨਾ।
23-29 ਅਕਤੂਬਰ
ਗੀਤ 27 (212)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਨਵੰਬਰ ਦਾ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦਾ ਜਾਗਰੂਕ ਬਣੋ! ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਉਸ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਗੱਲ ਵਿੱਚੋਂ ਟੋਕ ਕੇ ਕਹਿੰਦਾ ਹੈ, “ਤੁਸੀਂ ਲੋਕ ਕਿਉਂ ਇੰਨਾ ਅਕਸਰ ਆਉਂਦੇ ਹੋ?”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦਾ ਸਫ਼ਾ 12 ਦੇਖੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਖੇਤਰ ਸੇਵਕਾਈ ਲਈ ਰੱਖੀਆਂ ਸਭਾਵਾਂ ਤੋਂ ਪੂਰਾ ਫ਼ਾਇਦਾ ਲਓ।”c ਤੀਜੇ ਪੈਰੇ ਤੇ ਚਰਚਾ ਕਰਦੇ ਸਮੇਂ ਸਤੰਬਰ 2001 ਦੀ ਸਾਡੀ ਰਾਜ ਸੇਵਕਾਈ ਦੀ ਪ੍ਰਸ਼ਨ ਡੱਬੀ ਦੇ ਪੈਰਾ 4 ਵਿੱਚੋਂ ਦੱਸੋ ਕਿ ਜਦੋਂ ਖੇਤਰ ਸੇਵਕਾਈ ਦੀ ਸਭਾ ਚਲਾਉਣ ਲਈ ਕੋਈ ਕਾਬਲ ਭਰਾ ਮੌਜੂਦ ਨਹੀਂ ਹੁੰਦਾ, ਤਾਂ ਉਸ ਸਮੇਂ ਕੌਣ ਅਗਵਾਈ ਲੈ ਸਕਦਾ ਹੈ।
ਗੀਤ 19 (143) ਅਤੇ ਸਮਾਪਤੀ ਪ੍ਰਾਰਥਨਾ।
30 ਅਕਤੂਬਰ ਤੋਂ 5 ਨਵੰਬਰ
ਗੀਤ 1 (13)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਚੇਤਾ ਕਰਾਓ ਕਿ ਉਹ ਪ੍ਰਚਾਰ ਦੀਆਂ ਰਿਪੋਰਟਾਂ ਜਲਦ ਤੋਂ ਜਲਦ ਦੇ ਦੇਣ ਅਤੇ ਵੰਡੇ ਗਏ ਕਿੰਗਡਮ ਨਿਊਜ਼ ਨੰ. 37 ਟ੍ਰੈਕਟਾਂ ਦੀ ਕੁੱਲ ਗਿਣਤੀ ਰਿਪੋਰਟ ਦੇ ਪਿਛਲੇ ਪਾਸੇ ਲਿਖਣ।
15 ਮਿੰਟ: ਮੈਂ ਆਪਣੇ ਸਹਿਪਾਠੀਆਂ ਨਾਲ ਰੱਬ ਬਾਰੇ ਗੱਲ ਕਿਸ ਤਰ੍ਹਾਂ ਕਰ ਸਕਦਾ ਹਾਂ? ਅਪ੍ਰੈਲ-ਜੂਨ 2002 ਦੇ ਜਾਗਰੂਕ ਬਣੋ! ਦੇ ਸਫ਼ੇ 10-12 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਾਜ਼ਰੀਨ ਨੂੰ ਪੁੱਛੋ ਕਿ ਆਪਣੇ ਸਹਿਪਾਠੀਆਂ ਨੂੰ ਪ੍ਰਚਾਰ ਕਰ ਕੇ ਉਨ੍ਹਾਂ ਨੂੰ ਕਿਹੜੇ ਵਧੀਆ ਤਜਰਬੇ ਹੋਏ।
20 ਮਿੰਟ: ਕਿੰਗਡਮ ਨਿਊਜ਼ ਨੰ. 37 ਵੰਡਣ ਨਾਲ ਹੋਏ ਤਜਰਬੇ। ਪ੍ਰਕਾਸ਼ਕਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ। ਦੱਸੋ ਕਿ ਕਿੰਨੇ ਕੁ ਖੇਤਰ ਵਿਚ ਟ੍ਰੈਕਟ ਵੰਡੇ ਜਾ ਚੁੱਕੇ ਹਨ ਤੇ 12 ਨਵੰਬਰ ਤਕ ਪੂਰੇ ਖੇਤਰ ਵਿਚ ਟ੍ਰੈਕਟ ਵੰਡਣ ਲਈ ਕੀ ਕਰਨ ਦੀ ਲੋੜ ਹੈ। ਪ੍ਰਦਰਸ਼ਨ ਵਿਚ ਦਿਖਾਓ ਕਿ ਹੋਰ ਜਾਣਨ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲਣ ਵੇਲੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਕਿਵੇਂ ਵਰਤੀ ਜਾ ਸਕਦੀ ਹੈ। ਪ੍ਰਕਾਸ਼ਕਾਂ ਨੂੰ ਚੇਤੇ ਕਰਾਓ ਕਿ ਜੇ ਉਹ ਸਾਰੇ ਟ੍ਰੈਕਟ ਨਹੀਂ ਵੰਡ ਸਕਦੇ, ਤਾਂ ਉਹ ਮੁਹਿੰਮ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਹ ਟ੍ਰੈਕਟ ਵਾਪਸ ਕਰ ਦੇਣ ਤਾਂਕਿ ਦੂਸਰੇ ਪ੍ਰਕਾਸ਼ਕ ਇਨ੍ਹਾਂ ਨੂੰ ਵੰਡ ਸਕਣ।
ਗੀਤ 27 (212) ਅਤੇ ਸਮਾਪਤੀ ਪ੍ਰਾਰਥਨਾ।
6-12 ਨਵੰਬਰ
ਗੀਤ 11 (85)
10 ਮਿੰਟ: ਸਥਾਨਕ ਘੋਸ਼ਣਾਵਾਂ। ਜਨਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 4 ਉੱਤੇ ਦਿੱਤੇ ਸੁਝਾਵਾਂ ਜਾਂ ਤੁਹਾਡੇ ਇਲਾਕੇ ਤੇ ਢੁਕਦੀਆਂ ਹੋਰ ਪੇਸ਼ਕਾਰੀਆਂ ਨੂੰ ਵਰਤਦੇ ਹੋਏ ਪ੍ਰਦਰਸ਼ਨ ਵਿਚ ਦਿਖਾਓ ਕਿ ਬਾਕੀ ਰਹਿੰਦੇ ਨਵੰਬਰ ਮਹੀਨੇ ਵਿਚ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਕਿਵੇਂ ਪੇਸ਼ ਕੀਤੀ ਜਾ ਸਕਦੀ ਹੈ। ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਪੁੱਛੋ ਕਿ ਪ੍ਰਚਾਰ ਕਰਦਿਆਂ ਜਾਂ ਆਪਣੇ ਪਰਿਵਾਰ ਵਿਚ ਇਹ ਕਿਤਾਬ ਵਰਤਣ ਨਾਲ ਕਿਹੜੇ ਵਧੀਆ ਨਤੀਜੇ ਨਿਕਲੇ।
15 ਮਿੰਟ: ਤੁਹਾਡੇ ਵਿਆਹ ਦਾ ਦਿਨ ਖ਼ੁਸ਼ੀ-ਭਰਿਆ ਤੇ ਆਦਰਯੋਗ ਹੋਵੇ। 15 ਅਕਤੂਬਰ 2006 ਦੇ ਪਹਿਰਾਬੁਰਜ ਦੇ ਸਫ਼ੇ 28-31 ਉੱਤੇ ਆਧਾਰਿਤ ਇਕ ਬਜ਼ੁਰਗ ਦੁਆਰਾ ਭਾਸ਼ਣ।
20 ਮਿੰਟ: ਬਚਨ ਦਾ ਪਰਚਾਰ ਕਰਨ ਨਾਲ ਆਰਾਮ ਮਿਲਦਾ ਹੈ। 15 ਜਨਵਰੀ 2002 ਦੇ ਪਹਿਰਾਬੁਰਜ ਦੇ ਸਫ਼ੇ 8-9 ਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਪ੍ਰਚਾਰ ਕਰਨ ਨਾਲ ਉਨ੍ਹਾਂ ਨੂੰ ਕਿਵੇਂ ਆਰਾਮ ਮਿਲਦਾ ਹੈ। ਇਕ-ਦੋ ਪ੍ਰਕਾਸ਼ਕਾਂ ਨੂੰ ਪਹਿਲਾਂ ਤੋਂ ਹੀ ਤਿਆਰ ਕੀਤਾ ਜਾ ਸਕਦਾ ਹੈ।
ਗੀਤ 19 (143) ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।