ਸੇਵਾ ਸਭਾ ਅਨੁਸੂਚੀ
12-18 ਮਈ
ਗੀਤ 16 (224)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਅਪ੍ਰੈਲ-ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਅਸੀਂ ਹਰ ਪਰਤਾਵੇ ਦਾ ਡਟ ਕੇ ਸਾਮ੍ਹਣਾ ਕਰ ਸਕਦੇ ਹਾਂ! ਪਹਿਰਾਬੁਰਜ, 15 ਜੂਨ 2005, ਸਫ਼ੇ 30-1 ਉੱਤੇ ਆਧਾਰਿਤ ਭਾਸ਼ਣ। ਕੁਝ ਪਬਲੀਸ਼ਰਾਂ ਨੂੰ ਪਹਿਲਾਂ ਤੋਂ ਹੀ ਇਹ ਦੱਸਣ ਲਈ ਤਿਆਰ ਕਰੋ ਕਿ ਕਿਸੇ ਖ਼ਾਸ ਪਰਤਾਵੇ ਵਿਚ ਯਹੋਵਾਹ ਨੇ ਉਨ੍ਹਾਂ ਦੀ ਮਦਦ ਕਿਵੇਂ ਕੀਤੀ ਸੀ।
20 ਮਿੰਟ: ਕੀ ਤੁਸੀਂ ਗਰਮੀਆਂ ਵਿਚ ਔਗਜ਼ੀਲਰੀ ਪਾਇਨੀਅਰੀ ਕਰ ਸਕਦੇ ਹੋ? ਹਾਜ਼ਰੀਨ ਨਾਲ ਚਰਚਾ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 112-13 ਉੱਤੇ ਔਗਜ਼ੀਲਰੀ ਪਾਇਨੀਅਰ ਬਣਨ ਲਈ ਦਿੱਤੀਆਂ ਮੰਗਾਂ ਉੱਤੇ ਚਰਚਾ ਕਰੋ। ਜਿਨ੍ਹਾਂ ਕੰਮਕਾਜੀ ਭੈਣ-ਭਰਾਵਾਂ ਨੇ ਛੁੱਟੀਆਂ ਵਿਚ ਜ਼ਿਆਦਾ ਪ੍ਰਚਾਰ ਕਰ ਕੇ ਔਗਜ਼ੀਲਰੀ ਪਾਇਨੀਅਰੀ ਕੀਤੀ ਹੈ, ਉਨ੍ਹਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ। ਜਿਨ੍ਹਾਂ ਨੇ ਸਕੂਲ ਦੀਆਂ ਛੁੱਟੀਆਂ ਵਿਚ ਪਾਇਨੀਅਰੀ ਕੀਤੀ ਹੈ, ਉਨ੍ਹਾਂ ਨੂੰ ਪੁੱਛੋ ਕਿ ਹੋਰਨਾਂ ਨੇ ਕਿਵੇਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਨ੍ਹਾਂ ਦੀ ਮਦਦ ਕੀਤੀ। ਔਗਜ਼ੀਲਰੀ ਪਾਇਨੀਅਰੀ ਨੇ ਉਨ੍ਹਾਂ ਦੀ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਕਿਵੇਂ ਮਦਦ ਕੀਤੀ? ਉਨ੍ਹਾਂ ਨੂੰ ਇਸ ਤੋਂ ਕਿਹੜੀਆਂ ਖ਼ੁਸ਼ੀਆਂ ਮਿਲੀਆਂ? ਜਿਹੜੇ ਪਾਇਨੀਅਰੀ ਕਰ ਸਕਦੇ ਹਨ, ਉਨ੍ਹਾਂ ਨੂੰ ਗਰਮੀਆਂ ਵਿਚ ਪਾਇਨੀਅਰੀ ਕਰਨ ਦਾ ਉਤਸ਼ਾਹ ਦਿਓ।
ਗੀਤ 23 (187)
19-25 ਮਈ
ਗੀਤ 11 (85)
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਸ਼ਨ ਡੱਬੀ ਉੱਤੇ ਚਰਚਾ ਕਰੋ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
25 ਮਿੰਟ: “ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।”a ਬਜ਼ੁਰਗ ਦੁਆਰਾ ਚਰਚਾ। ਪ੍ਰਦਰਸ਼ਨ ਵਿਚ ਦਿਖਾਓ ਕਿ ਸਾਡੇ ਇਲਾਕੇ ਵਿਚ ਲੋਕਾਂ ਦੁਆਰਾ ਕੀਤੇ ਜਾਂਦੇ ਆਮ ਇਤਰਾਜ਼ ਦਾ ਅਸੀਂ ਪਿਆਰ ਨਾਲ ਕਿਵੇਂ ਜਵਾਬ ਦੇ ਸਕਦੇ ਹਾਂ।
ਗੀਤ 8 (51)
26 ਮਈ–1 ਜੂਨ
ਗੀਤ 27 (212)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਪਬਲੀਸ਼ਰਾਂ ਨੂੰ ਮਈ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।
15 ਮਿੰਟ: “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ।”b ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
20 ਮਿੰਟ: “ਤੁਸੀਂ ਵੀ ਧਨੀ ਬਣ ਸਕਦੇ ਹੋ!”c ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 113-14 ਉੱਤੇ ਰੈਗੂਲਰ ਪਾਇਨੀਅਰੀ ਦੀਆਂ ਮੰਗਾਂ ਉੱਤੇ ਟਿੱਪਣੀਆਂ ਕਰੋ। ਜੋ ਪਬਲੀਸ਼ਰ 1 ਸਤੰਬਰ ਨੂੰ ਪਾਇਨੀਅਰੀ ਸ਼ੁਰੂ ਕਰਨੀ ਚਾਹੁੰਦੇ ਹਨ, ਉਹ ਜਲਦੀ ਤੋਂ ਜਲਦੀ ਫਾਰਮ ਭਰਨ।
ਗੀਤ 3 (32)
2-8 ਜੂਨ
ਗੀਤ 28 (221)
10 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: ਵਫ਼ਾਦਾਰ ਲੋਕਾਂ ਨੂੰ ਬਰਕਤਾਂ ਮਿਲਦੀਆਂ ਹਨ। (ਕਹਾ. 28:20) ਸੈਕਟਰੀ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਥੋੜ੍ਹੇ ਸ਼ਬਦਾਂ ਵਿਚ ਦੱਸੋ ਕਿ ਮਾਰਚ, ਅਪ੍ਰੈਲ ਅਤੇ ਮਈ ਮਹੀਨਿਆਂ ਵਿਚ ਯਹੋਵਾਹ ਨੇ ਕਲੀਸਿਯਾ ਦੀ ਮਿਹਨਤ ਉੱਤੇ ਕਿਵੇਂ ਬਰਕਤਾਂ ਪਾਈਆਂ ਹਨ। ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਲਈ ਸਾਰਿਆਂ ਦੀ ਸ਼ਲਾਘਾ ਕਰੋ। ਸੇਵਕਾਈ ਸੰਬੰਧੀ ਉਤਸ਼ਾਹਜਨਕ ਗੱਲਾਂ ਦੱਸੋ ਜਿਵੇਂ ਕਿ ਕਿੰਨੇ ਜਣਿਆਂ ਨੇ ਔਗਜ਼ੀਲਰੀ ਪਾਇਨੀਅਰੀ ਕੀਤੀ, ਕਿੰਨੀਆਂ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਗਈਆਂ ਆਦਿ। ਹਾਜ਼ਰੀਨ ਨੂੰ ਯਾਦਗਾਰੀ ਸਮਾਰੋਹ ਅਤੇ ਸੱਦਾ-ਪੱਤਰ ਵੰਡਣ ਸਮੇਂ ਹੋਏ ਤਜਰਬੇ ਦੱਸਣ ਲਈ ਕਹੋ। ਬਹੁਤ ਹੀ ਵਧੀਆ ਤਜਰਬਿਆਂ ਦਾ ਪ੍ਰਦਰਸ਼ਨ ਵੀ ਦਿਖਾਇਆ ਜਾ ਸਕਦਾ ਹੈ। ਔਗਜ਼ੀਲਰੀ ਪਾਇਨੀਅਰੀ ਕਰਨ ਵਾਲੇ ਦੋ-ਤਿੰਨ ਪਬਲੀਸ਼ਰਾਂ ਦੀ ਛੋਟੀ ਜਿਹੀ ਇੰਟਰਵਿਊ ਲਓ।
15 ਮਿੰਟ: “ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖੋ।”d ਭੈਣ-ਭਰਾਵਾਂ ਨੂੰ ਪੁੱਛੋ ਕਿ ਉਹ ਘਰ-ਘਰ ਪ੍ਰਚਾਰ ਕਰਨ ਤੋਂ ਪਹਿਲਾਂ ਕਦੋਂ ਅਤੇ ਕਿਵੇਂ ਤਿਆਰੀ ਕਰਦੇ ਹਨ।
ਗੀਤ 19 (143)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।