28 ਜੂਨ–4 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
28 ਜੂਨ–4 ਜੁਲਾਈ
ਗੀਤ 23 (187)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 8 ਪੈਰੇ 16-19, ਸਫ਼ੇ 94, 96 ʼਤੇ ਡੱਬੀਆਂ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 3-6
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
□ ਸੇਵਾ ਸਭਾ:
ਗੀਤ 12 (93)
5 ਮਿੰਟ: ਘੋਸ਼ਣਾਵਾਂ।
15 ਮਿੰਟ: ਜੁਲਾਈ-ਸਤੰਬਰ ਦੇ ਪਹਿਰਾਬੁਰਜ ਦਾ ਖ਼ਾਸ ਅੰਕ ਪੇਸ਼ ਕਰਨ ਦੀ ਤਿਆਰੀ ਕਰੋ। ਇਸ ਰਸਾਲੇ ਵਿਚਲੀ ਜਾਣਕਾਰੀ ਬਾਰੇ ਦੱਸੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਕਿਹੜਾ ਸਵਾਲ ਤੇ ਕਿਹੜੀ ਆਇਤ ਵਰਤਣ ਬਾਰੇ ਸੋਚ ਰਹੇ ਹਨ। ਰਸਾਲਾ ਸਿਰਫ਼ ਉਨ੍ਹਾਂ ਨੂੰ ਪੇਸ਼ ਕੀਤਾ ਜਾਣਾ ਚਾਹੀਦਾ ਹੈ ਜੋ ਬਾਈਬਲ ਲਈ ਦਿਲੋਂ ਸ਼ਰਧਾ ਰੱਖਦੇ ਹਨ। ਤੁਹਾਡੀ ਕਲੀਸਿਯਾ ਦੇ ਸਾਰੇ ਖੇਤਰ ਵਿਚ ਰਹਿੰਦੇ ਈਸਾਈ ਲੋਕਾਂ ਨੂੰ ਇਹ ਰਸਾਲਾ ਦੇਣ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਸਥਾਨਕ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਸੋਚ-ਸਮਝ ਕੇ ਤਿਆਰ ਕੀਤਾ ਗਿਆ ਪ੍ਰਦਰਸ਼ਨ ਪੇਸ਼ ਕਰੋ। ਅਖ਼ੀਰ ਵਿਚ ਇਕ ਹੋਰ ਪ੍ਰਦਰਸ਼ਨ ਦਿਖਾਓ ਜਿਸ ਵਿਚ ਦੂਜੀ ਮੁਲਾਕਾਤ ʼਤੇ ਬਾਈਬਲ ਸਟੱਡੀ ਸ਼ੁਰੂ ਕੀਤੀ ਜਾਂਦੀ ਹੈ।—km 8/07 ਸਫ਼ਾ 3 ਦੇਖੋ।
15 ਮਿੰਟ: ਬਚਪਨ ਤੋਂ ਸਿਖਾਏ ਗਏ। ਹਾਜ਼ਰੀਨ ਨਾਲ ਚਰਚਾ। ਤਿਮੋਥਿਉਸ ਜੋਸ਼ੀਲੇ ਤੇ ਹੁਨਰਮੰਦ ਪ੍ਰਚਾਰਕ ਵਜੋਂ ਜਾਣਿਆ ਜਾਂਦਾ ਸੀ। (ਫ਼ਿਲਿ. 2:20-22) ਕੁਝ ਹੱਦ ਤਕ ਇਸ ਦਾ ਇਹ ਕਾਰਨ ਸੀ ਕਿ ਬਚਪਨ ਤੋਂ ਹੀ ਉਸ ਦੀ ਮਾਂ ਅਤੇ ਨਾਨੀ ਨੇ ਉਸ ਨੂੰ ਪਰਮੇਸ਼ੁਰ ਬਾਰੇ ਸਿੱਖਿਆ ਦਿੱਤੀ ਸੀ। (2 ਤਿਮੋ. 1:5; 3:15) ਬਾਈਬਲ ਤੋਂ ਹੇਠਲੇ ਕੁਝ ਸੁਝਾਅ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੇ ਪ੍ਰਚਾਰਕ ਬਣਨ ਵਿਚ ਮਦਦ ਦੇਣਗੇ। (1) ਆਪਣੇ ਬੱਚੇ ਨੂੰ ਜਿੰਨੀ ਜਲਦੀ ਹੋ ਸਕੇ ਪ੍ਰਚਾਰ ਦੇ ਕੰਮ ਵਿਚ ਨਾਲ ਲੈ ਕੇ ਜਾਇਆ ਕਰੋ; ਉਸ ਦੀ ਉਮਰ ਹਿਸਾਬ ਉਸ ਨੂੰ ਹਿੱਸਾ ਲੈਣ ਦੀ ਸਿਖਲਾਈ ਦਿਓ। (ਕਹਾ. 22:6) (2) ਖ਼ੁਦ ਸੇਵਕਾਈ ਨੂੰ ਪਹਿਲ ਦੇ ਕੇ ਇਕ ਚੰਗੀ ਮਿਸਾਲ ਕਾਇਮ ਕਰੋ। (ਫ਼ਿਲਿ. 1:9, 10) (3) ਪਰਿਵਾਰਕ ਸਟੱਡੀ ਦੌਰਾਨ ਅਤੇ ਹੋਰਨਾਂ ਮੌਕਿਆਂ ʼਤੇ ਵੀ ਪ੍ਰਚਾਰ ਦੇ ਕੰਮ ਲਈ ਪਿਆਰ ਤੇ ਕਦਰਦਾਨੀ ਵਧਾਓ। (ਬਿਵ. 6:6, 7) (4) ਆਪਣੇ ਬੋਲਚਾਲ ਅਤੇ ਰਵੱਈਏ ਰਾਹੀਂ ਜ਼ਾਹਰ ਕਰੋ ਕਿ ਤੁਸੀਂ ਸੇਵਕਾਈ ਨੂੰ ਜ਼ਰੂਰੀ ਸਮਝਦੇ ਹੋ। (ਫ਼ਿਲਿ. 3:8; 4:8; 1 ਤਿਮੋ. 1:12) (5) ਪਰਿਵਾਰ ਵਜੋਂ ਇਕੱਠੇ ਪ੍ਰਚਾਰ ਕਰੋ, ਇਸ ਨੂੰ ਆਪਣੀ ਆਦਤ ਬਣਾਓ। (ਰਸੂ. 5:41, 42) (6) ਜੋਸ਼ੀਲੇ ਪ੍ਰਚਾਰਕਾਂ ਨਾਲ ਰਹਿਣੀ-ਬਹਿਣੀ ਰੱਖੋ। (ਕਹਾ. 13:20) ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਪ੍ਰਚਾਰ ਦਾ ਮਜ਼ਾ ਲੈਣ ਅਤੇ ਅਸਰਕਾਰੀ ਬਣਨ ਵਿਚ ਉਨ੍ਹਾਂ ਦੇ ਮਾਪਿਆਂ ਨੇ ਕਿਨ੍ਹਾਂ ਖ਼ਾਸ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕੀਤੀ ਸੀ।
ਗੀਤ 21 (164)