ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
28 ਜੂਨ 2010 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 3 ਮਈ ਤੋਂ 28 ਜੂਨ 2010 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਅਬਨੇਰ ਦੀ ਮੌਤ ਹੋਣ ਤੇ ਦਾਊਦ ਨੇ ਬਹੁਤ ਸੋਗ ਕੀਤਾ ਸੀ। ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? (2 ਸਮੂ. 3:31-34) [w05 5/15 ਸਫ਼ਾ 17 ਪੈਰਾ 6; w06 7/15 ਸਫ਼ਾ 21 ਪੈਰੇ 9-10]
2. ਮੋਆਬੀਆਂ ਅਤੇ ਇਸਰਾਏਲੀਆਂ ਦੀ ਲੜਾਈ ਤੋਂ ਬਾਅਦ ਦਾਊਦ ਨੇ ਮੋਆਬੀਆਂ ਵਿੱਚੋਂ ਕਿੰਨਿਆਂ ਨੂੰ ਮਾਰਿਆ ਸੀ? (2 ਸਮੂ. 8:2) [w05 5/15 ਸਫ਼ਾ 17 ਪੈਰਾ 3]
3. ਈਸ਼ਬੋਸ਼ਥ ਦੇ ਕਤਲ ਤੋਂ ਕਿੰਨਾ ਕੁ ਚਿਰ ਬਾਅਦ ਦਾਊਦ ਪੂਰੇ ਇਸਰਾਏਲ ਦਾ ਬਾਦਸ਼ਾਹ ਬਣਿਆ ਸੀ? (2 ਸਮੂ. 5:1, 2) [w05 5/15 ਸਫ਼ਾ 17 ਪੈਰਾ 2]
4. ਅਸੀਂ ਕਿਉਂ ਕਹਿ ਸਕਦੇ ਹਾਂ ਦਾਊਦ ਨੇ ਮਫ਼ੀਬੋਸ਼ਥ ਉੱਤੇ ਦਇਆ ਕਰਨ ਦੇ ਨਾਲ-ਨਾਲ ਉਸ ਪ੍ਰਤਿ ਵਫ਼ਾਦਾਰੀ ਵੀ ਦਿਖਾਈ ਸੀ ਅਤੇ ਇਸ ਦਾ ਸਾਡੇ ʼਤੇ ਕੀ ਅਸਰ ਪੈਣਾ ਚਾਹੀਦਾ ਹੈ? (2 ਸਮੂ. 9:7) [w02 5/15 ਸਫ਼ਾ 19 ਪੈਰਾ 5]
5. ਗਿੱਤੀ ਇੱਤਈ ਅਤੇ ਰਾਜਾ ਦਾਊਦ ਦੇ ਰਿਸ਼ਤੇ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ? (2 ਸਮੂ. 15:19-22) [w09 5/15 ਸਫ਼ਾ 27-28]
6. ਅਸੀਂ ਬਾਈਬਲ ਤੋਂ ਕਿੱਦਾਂ ਦਿਖਾ ਸਕਦੇ ਹਾਂ ਕਿ ਸੀਬਾ ਨੇ ਮਫ਼ੀਬੋਸ਼ਥ ਉੱਤੇ ਝੂਠਾ ਇਲਜ਼ਾਮ ਲਾਇਆ ਸੀ? (2 ਸਮੂ. 16:1-4) [w02 2/15 ਸਫ਼ਾ 14-15 ਪੈਰਾ 11, ਫੁਟਨੋਟ]
7. ਜਦੋਂ ਦਾਊਦ ਨੇ 80-ਸਾਲਾ ਬਰਜ਼ਿੱਲਈ ਨੂੰ ਆਪਣੇ ਦਰਬਾਰ ਵਿਚ ਰਹਿ ਕੇ ਲੰਗਰ ਵਿੱਚੋਂ ਸਦਾ ਰੋਟੀ ਖਾ ਲੈਣ ਲਈ ਕਿਹਾ, ਤਾਂ ਬਰਜ਼ਿੱਲਈ ਨੇ ਆਪਣੇ ਥਾਂ ਕਿਮਹਾਮ ਦੀ ਸਿਫ਼ਾਰਸ਼ ਕਿਉਂ ਕੀਤੀ? (2 ਸਮੂ. 19:33-37) [w07 6/1 ਸਫ਼ਾ 24 ਪੈਰਾ 13]
8. ਯਹੋਵਾਹ ਦੀ ਨਿਮਰਤਾ ਨੇ ਦਾਊਦ ਨੂੰ ਕਿੱਦਾਂ ਵਡਿਆਇਆ? (2 ਸਮੂ. 22:36) [w04 11/1 ਸਫ਼ਾ 29]
9. ਦਾਊਦ ਦੇ ਜੀਉਂਦੇ-ਜੀ ਅਦੋਨੀਯਾਹ ਨੇ ਪਾਤਸ਼ਾਹ ਬਣਨ ਦੀ ਕੋਸ਼ਿਸ਼ ਕਿਉਂ ਕੀਤੀ ਸੀ? (1 ਰਾਜ. 1:5) [w05 7/1 ਸਫ਼ਾ 28 ਪੈਰਾ 5]
10. ਯਹੋਵਾਹ ਨੇ ਬੁੱਧ ਅਤੇ ਸਮਝਦਾਰੀ ਲਈ ਸੁਲੇਮਾਨ ਦੀ ਪ੍ਰਾਰਥਨਾ ਕਿਉਂ ਸੁਣੀ ਸੀ? (1 ਰਾਜ. 3:9) [w05 7/1 ਸਫ਼ਾ 30 ਪੈਰਾ 2]