21-27 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
21-27 ਅਪ੍ਰੈਲ
ਗੀਤ 31 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 6 ਪੈਰੇ 1-9 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 15-18 (10 ਮਿੰਟ)
ਨੰ. 1: ਕੂਚ 15:20–16:5 (4 ਮਿੰਟ ਜਾਂ ਘੱਟ)
ਨੰ. 2: ਸ੍ਰਿਸ਼ਟੀ ਸਾਬਤ ਕੀਤੇ ਵਿਗਿਆਨ ਨਾਲ ਸਹਿਮਤ ਹੈ; ਵਿਕਾਸਵਾਦ ਨੂੰ ਰੱਦ ਕਰਦੀ ਹੈ—td 9ੳ (5 ਮਿੰਟ)
ਨੰ. 3: ਗਰਭਪਾਤ—ਜ਼ਿੰਦਗੀ ਪਰਮੇਸ਼ੁਰ ਤੋਂ ਮਿਲੀ ਅਨਮੋਲ ਦਾਤ ਹੈ (5 ਮਿੰਟ)
□ ਸੇਵਾ ਸਭਾ:
15 ਮਿੰਟ: ਜਿਹੜੇ ਸਖ਼ਤ ਮਿਹਨਤ ਕਰਦੇ ਹਨ। (1 ਥੱਸ. 5:12, 13) ਦੋ ਬਜ਼ੁਰਗਾਂ ਦੀ ਇੰਟਰਵਿਊ ਲਓ। ਉਨ੍ਹਾਂ ਕੋਲ ਮੰਡਲੀ ਅਤੇ ਯਹੋਵਾਹ ਦੀ ਸੇਵਾ ਵਿਚ ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ ਹਨ? ਉਹ ਮੰਡਲੀ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਕੰਮ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਕਿਵੇਂ ਪੂਰਾ ਕਰਦੇ ਹਨ? ਉਹ ਪ੍ਰਚਾਰ ਦੇ ਕੰਮ ਨੂੰ ਪਹਿਲ ਕਿਵੇਂ ਦਿੰਦੇ ਹਨ? ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਹੈ?
15 ਮਿੰਟ: ਕੀ ਤੁਸੀਂ ਸਕੂਲ ਦੇ ਨਵੇਂ ਸਾਲ ਲਈ ਤਿਆਰ ਹੋ? ਚਰਚਾ। ਹਾਜ਼ਰੀਨ ਨੂੰ ਕੁਝ ਚੁਣੌਤੀਆਂ ਬਾਰੇ ਦੱਸਣ ਲਈ ਕਹੋ ਜੋ ਬੱਚਿਆਂ ਨੂੰ ਸਕੂਲ ਵਿਚ ਆਉਂਦੀਆਂ ਹਨ। ਸਮਝਾਓ ਕਿ ਮਾਪੇ ਪਰਿਵਾਰਕ ਸਟੱਡੀ ਦੌਰਾਨ ਨੌਜਵਾਨਾਂ ਦੇ ਸਵਾਲ (ਹਿੰਦੀ) ਕਿਤਾਬ, ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਅਤੇ ਹੋਰ ਪ੍ਰਕਾਸ਼ਨ ਵਰਤ ਕੇ ਆਪਣੇ ਬੱਚਿਆਂ ਨੂੰ ਪਰਤਾਵਿਆਂ ਦਾ ਸਾਮ੍ਹਣਾ ਕਰਨ ਅਤੇ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣ ਲਈ ਕਿਵੇਂ ਤਿਆਰ ਕਰ ਸਕਦੇ ਹਨ। (1 ਪਤ. 3:15) ਇਕ-ਦੋ ਵਿਸ਼ੇ ਚੁਣੋ ਅਤੇ ਸਾਡੇ ਪ੍ਰਕਾਸ਼ਨਾਂ ਵਿਚ ਪਾਈ ਜਾਂਦੀ ਕੁਝ ਮਦਦਗਾਰ ਜਾਣਕਾਰੀ ਬਾਰੇ ਦੱਸੋ।
ਗੀਤ 51 ਅਤੇ ਪ੍ਰਾਰਥਨਾ