ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
25 ਅਗਸਤ 2014 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
ਸਹੀ ਅਤੇ ਗ਼ਲਤ ਸੰਬੰਧੀ ਆਪਣੀ ਸੋਚ ਨੂੰ ਭ੍ਰਿਸ਼ਟ ਹੋਣ ਤੋਂ ਬਚਾਉਣ ਵਿਚ ਲੇਵੀਆਂ 18:3 ਸਾਡੀ ਕਿਵੇਂ ਮਦਦ ਕਰ ਸਕਦਾ ਹੈ? (ਅਫ਼. 4:17-19) [7 ਜੁਲਾ., w02 2/1 ਸਫ਼ਾ 29 ਪੈਰਾ 4]
ਲੇਵੀਆਂ 19:2 ਵਿਚ ਦਿੱਤੇ ਹੁਕਮ ਤੋਂ ਅਸੀਂ ਕੀ ਸਿੱਖਦੇ ਹਾਂ ਅਤੇ ਸਾਨੂੰ ਇਸ ਹੁਕਮ ਨੂੰ ਮੰਨਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ? [7 ਜੁਲਾ., w10 1/1 ਸਫ਼ਾ 30 ਪੈਰਾ 5]
ਸਿਲਾ ਚੁਗਣ ਦੇ ਪ੍ਰਬੰਧ ਨਾਲ ਜੁੜੇ ਪੁਰਾਣੇ ਸਿਧਾਂਤ ਤੋਂ ਅੱਜ ਅਸੀਂ ਕੀ ਸਿੱਖਦੇ ਹਾਂ? (ਲੇਵੀ. 19:9, 10) [7 ਜੁਲਾ., w06 6/15 ਸਫ਼ੇ 22-23 ਪੈਰਾ 13]
ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ‘ਅੱਖ ਦੇ ਬਦਲੇ ਅੱਖ’ ਵਾਲਾ ਕਾਨੂੰਨ ਬਦਲਾ ਲੈਣ ਦੀ ਹੱਲਾਸ਼ੇਰੀ ਨਹੀਂ ਦਿੰਦਾ ਸੀ? (ਲੇਵੀ. 24:19, 20) [14 ਜੁਲਾ., w10 1/1 ਸਫ਼ਾ 12 ਪੈਰੇ 3-4]
ਕਿਨ੍ਹਾਂ ਹਾਲਾਤਾਂ ਵਿਚ ਕਿਸੇ ਇਜ਼ਰਾਈਲੀ ਲਈ ਕਰਜ਼ੇ ʼਤੇ ਵਿਆਜ ਲਾਉਣਾ ਗ਼ਲਤ ਸੀ, ਪਰ ਉਹ ਕਿਸ ਕੋਲੋਂ ਵਿਆਜ ਲੈ ਸਕਦਾ ਸੀ? (ਲੇਵੀ. 25:35-37) [21 ਜੁਲਾ., w04 5/15 ਸਫ਼ਾ 24 ਪੈਰਾ 4]
ਉਜਾੜ ਵਿਚ ਉਹ ‘ਨਿਸ਼ਾਨ’ ਕੀ ਸਨ ਜਿਨ੍ਹਾਂ ਦੇ ਆਲੇ-ਦੁਆਲੇ ਇਜ਼ਰਾਈਲੀਆਂ ਨੂੰ ਤੰਬੂ ਲਾਉਣ ਲਈ ਕਿਹਾ ਗਿਆ ਸੀ? (ਗਿਣ. 2:1, 2) [28 ਜੁਲਾ., w04 8/1 ਸਫ਼ਾ 24 ਪੈਰਾ 5]
ਗਿਣਤੀ 8:25, 26 ਵਿਚ ਲੇਵੀਆਂ ਦੇ ਸੇਵਾ ਦੇ ਕੰਮ ਬਾਰੇ ਦਿੱਤੇ ਬਿਰਤਾਂਤ ਤੋਂ ਅਸੀਂ ਬਿਰਧਾਂ ਦਾ ਲਿਹਾਜ਼ ਕਰਨ ਸੰਬੰਧੀ ਕਿਹੜੀ ਗੱਲ ਸਿੱਖ ਸਕਦੇ ਹਾਂ? [11 ਅਗ., w04 8/1 ਸਫ਼ਾ 25 ਪੈਰਾ 1]
ਮਿਸਰ ਤੋਂ ਚਮਤਕਾਰੀ ਤਰੀਕੇ ਨਾਲ ਬਚਾਏ ਜਾਣ ਤੋਂ ਬਾਅਦ ਇਜ਼ਰਾਈਲੀ ਕਿਉਂ ਸ਼ਿਕਾਇਤ ਕਰਨ ਲੱਗ ਪਏ ਸਨ ਅਤੇ ਇਸ ਬਿਰਤਾਂਤ ਤੋਂ ਅਸੀਂ ਕਿਹੜਾ ਸਬਕ ਸਿੱਖ ਸਕਦੇ ਹਾਂ? (ਗਿਣ. 11:4-6) [18 ਅਗ., w99 8/15 ਸਫ਼ੇ 26-27]
ਅਲਦਾਦ ਤੇ ਮੇਦਾਦ ਦੇ ਨਬੀ ਬਣਨ ਵੇਲੇ ਮੂਸਾ ਨੇ ਜਿਸ ਤਰ੍ਹਾਂ ਦਾ ਰਵੱਈਆ ਦਿਖਾਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਗਿਣ. 11:27-29) [18 ਅਗ., w04 8/1 ਸਫ਼ਾ 26 ਪੈਰਾ 5]
ਇਜ਼ਰਾਈਲੀਆਂ ਨੂੰ ਆਪਣੇ “ਬਸਤ੍ਰ ਦੀ ਕਿਨਾਰੀ ਉੱਤੇ ਝਾਲਰ” ਲਾਉਣ ਦੇ ਹੁਕਮ ਤੋਂ ਅਸੀਂ ਕਿਹੜਾ ਸਬਕ ਸਿੱਖ ਸਕਦੇ ਹਾਂ? (ਗਿਣ. 15:37-39) [25 ਅਗ., w04 8/1 ਸਫ਼ਾ 26 ਪੈਰਾ 8]