1-7 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
1-7 ਸਤੰਬਰ
ਗੀਤ 17 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 12 ਪੈਰੇ 8-14 (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 17-21 (10 ਮਿੰਟ)
ਨੰ. 1: ਗਿਣਤੀ 17:1-13 (4 ਮਿੰਟ ਜਾਂ ਘੱਟ)
ਨੰ. 2: ਜਾਦੂ-ਟੂਣਾ ਦੁਸ਼ਟ ਦੂਤਾਂ ਦਾ ਕੰਮ ਹੈ; ਇਸ ਤੋਂ ਦੂਰ ਰਹਿਣਾ ਚਾਹੀਦਾ ਹੈ—td 15ੳ (5 ਮਿੰਟ)
ਨੰ. 3: ਅੱਯੂਬ ਦੀ ਵਫ਼ਾਦਾਰੀ—my ਕਹਾਣੀ 26 (5 ਮਿੰਟ)
ਸੇਵਾ ਸਭਾ:
15 ਮਿੰਟ: ਸਾਨੂੰ ਕੀ ਫ਼ਾਇਦਾ ਹੋਇਆ? ਚਰਚਾ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ “ਹੋਰ ਵਧੀਆ ਪ੍ਰਚਾਰਕ ਬਣੋ—ਭਰੋਸੇ ਨਾਲ ਰਾਜ ਬਾਰੇ ਗੱਲ ਕਰੋ” ਲੇਖ ਤੋਂ ਕੀ ਫ਼ਾਇਦਾ ਹੋਇਆ। ਉਨ੍ਹਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ ਕਿ ਰਾਜ ਬਾਰੇ ਗੱਲ ਕਰਨ ਵੇਲੇ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਆਈਆਂ। ਉਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਦਾ ਕਿਵੇਂ ਸਾਮ੍ਹਣਾ ਕੀਤਾ?
15 ਮਿੰਟ: ਸਾਡੀ ਖ਼ਾਸ ਮੁਹਿੰਮ ਬਾਰੇ ਰਿਪੋਰਟ। ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਰਾਜ ਦਾ ਐਲਾਨ ਕਰਦੇ ਰਹਿਣ ਦੀ ਲੋੜ ਸੰਬੰਧੀ ਸਾਡੀ ਰਾਜ ਸੇਵਕਾਈ ਦੇ ਅੰਕ ਵਿੱਚੋਂ ਖ਼ਾਸ ਗੱਲਾਂ ਦਾ ਸਾਰ ਦਿਓ। ਇਹ ਸੇਧ ਮਿਲਣ ਤੇ ਮੰਡਲੀ ਨੇ ਕਿਹੋ ਜਿਹਾ ਰਵੱਈਆ ਦਿਖਾਇਆ? ਮੁਹਿੰਮ ਦੌਰਾਨ ਪੂਰੇ ਕੀਤੇ ਕੰਮ ਦੀਆਂ ਕੁਝ ਖ਼ਾਸ ਗੱਲਾਂ ਕਿਹੜੀਆਂ ਸਨ?
ਗੀਤ 45 ਅਤੇ ਪ੍ਰਾਰਥਨਾ