25-31 ਮਈ ਦੇ ਹਫ਼ਤੇ ਦੀ ਅਨੁਸੂਚੀ
25-31 ਮਈ
ਗੀਤ 18 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 3 ਪੈਰੇ 1-7, ਸਫ਼ਾ 29 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 13-15 (8 ਮਿੰਟ)
ਨੰ. 1: 2 ਸਮੂਏਲ 13:34–14:7 (3 ਮਿੰਟ ਜਾਂ ਘੱਟ)
ਨੰ. 2: ਕੰਮ-ਕਾਰ ਬਾਰੇ ਬਾਈਬਲ ਕੀ ਕਹਿੰਦੀ ਹੈ?—igw ਸਫ਼ਾ 20 ਪੈਰੇ 1-3 (5 ਮਿੰਟ)
ਨੰ. 3: ਬਸਲਏਲ—ਵਿਸ਼ਾ: ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਆਪਣੇ ਸੇਵਕਾਂ ਨੂੰ ਹਰ ਚੰਗਾ ਕੰਮ ਕਰਨ ਦੇ ਕਾਬਲ ਬਣਾਉਂਦਾ ਹੈ—ਕੂਚ 31:3-6; 35:4–36:7; 2 ਇਤ. 1:1-6 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ਹਰ ਤਰ੍ਹਾਂ ਦੇ ਲੋਕਾਂ ਦੀ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ ਵਿਚ ਮਦਦ ਕਰੋ।—1 ਤਿਮੋ. 2:3, 4.
10 ਮਿੰਟ: ਕਿਸੇ ਪ੍ਰਚਾਰ ਦੇ ਗਰੁੱਪ ਦੇ ਓਵਰਸੀਅਰ ਦੀ ਇੰਟਰਵਿਊ ਲਓ। ਤੁਹਾਨੂੰ ਮੰਡਲੀ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕੀ ਕੁਝ ਕਰਨਾ ਪੈਂਦਾ ਹੈ? ਤੁਸੀਂ ਆਪਣੇ ਗਰੁੱਪ ਦੇ ਭੈਣਾਂ-ਭਰਾਵਾਂ ਨੂੰ ਕਿਵੇਂ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ ਹੋ ਅਤੇ ਉਨ੍ਹਾਂ ਦੀ ਪ੍ਰਚਾਰ ਵਿਚ ਕਿਵੇਂ ਮਦਦ ਕਰਦੇ ਹੋ? ਇਹ ਕਿਉਂ ਜ਼ਰੂਰੀ ਹੈ ਕਿ ਪਬਲੀਸ਼ਰ ਦਾ ਪਤਾ ਜਾਂ ਫ਼ੋਨ ਨੰਬਰ ਬਦਲ ਜਾਣ ʼਤੇ ਉਹ ਤੁਹਾਨੂੰ ਦੱਸੇ? ਮੰਡਲੀ ਦੇ ਬਜ਼ੁਰਗ ਸ਼ਾਇਦ ਕਿਨ੍ਹਾਂ ਕਾਰਨਾਂ ਕਰਕੇ ਪ੍ਰਚਾਰ ਦੇ ਗਰੁੱਪਾਂ ਨੂੰ ਇੱਕੋ ਥਾਂ ਮਿਲਣ ਦੀ ਬਜਾਇ ਅਲੱਗ-ਅਲੱਗ ਥਾਵਾਂ ʼਤੇ ਮਿਲਣ ਲਈ ਕਹਿਣ?
20 ਮਿੰਟ: “ਯਹੋਵਾਹ ਬਾਰੇ ਸਿੱਖਣ ਵਿਚ ਅੰਨ੍ਹੇ ਲੋਕਾਂ ਦੀ ਮਦਦ ਕਰੋ।” ਸਵਾਲ-ਜਵਾਬ। ਇਕ ਪ੍ਰਦਰਸ਼ਨ ਦਿਖਾਓ।
ਗੀਤ 44 ਅਤੇ ਪ੍ਰਾਰਥਨਾ