ਬਾਈਬਲ ਸਿਖਲਾਈ ਸਕੂਲ ਰਿਵਿਊ
31 ਅਗਸਤ 2015 ਦੇ ਹਫ਼ਤੇ ਦੌਰਾਨ ਬਾਈਬਲ ਸਿਖਲਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
ਸੁਲੇਮਾਨ ਦੀ ਪ੍ਰਾਰਥਨਾ ਵਿਚ ਯਹੋਵਾਹ ਬਾਰੇ ਕਿਹੜੀਆਂ ਸੱਚਾਈਆਂ ਪਤਾ ਲੱਗਦੀਆਂ ਹਨ ਜਿਨ੍ਹਾਂ ਕਾਰਨ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਇਨ੍ਹਾਂ ʼਤੇ ਮਨਨ ਕਰਨ ਨਾਲ ਸਾਨੂੰ ਕਿਹੜੇ ਫ਼ਾਇਦੇ ਹੋਣਗੇ? (1 ਰਾਜ. 8:22-24, 28) [6 ਜੁਲਾ., w05 7/1 ਸਫ਼ਾ 30 ਪੈਰਾ 4]
ਦਾਊਦ ਨੇ “ਮਨ ਦੀ ਸਚਿਆਈ” ਨਾਲ ਚੱਲ ਕੇ ਜੋ ਮਿਸਾਲ ਕਾਇਮ ਕੀਤੀ, ਉਸ ਤੋਂ ਸਾਨੂੰ ਇਸ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਕਿਵੇਂ ਮਿਲਦੀ ਹੈ? (1 ਰਾਜ. 9:4) [13 ਜੁਲਾ., w12 11/15 ਸਫ਼ਾ 7 ਪੈਰੇ 18-19]
ਪਰਮੇਸ਼ੁਰ ਦੁਆਰਾ ਏਲੀਯਾਹ ਨੂੰ ਸਾਰਫਥ ਦੀ ਵਿਧਵਾ ਦੇ ਘਰ ਭੇਜਣ ਦੇ ਬਿਰਤਾਂਤ ਤੋਂ ਅਸੀਂ ਕਿਹੜਾ ਜ਼ਰੂਰੀ ਸਬਕ ਸਿੱਖ ਸਕਦੇ ਹਾਂ? (1 ਰਾਜ. 17:8-14) [27 ਜੁਲਾ., w14 2/15 ਸਫ਼ੇ 13-14]
ਇਕ ਰਾਜਿਆਂ 17:10-16 ਵਿਚ ਦਰਜ ਬਿਰਤਾਂਤ ʼਤੇ ਮਨਨ ਕਰਨ ਨਾਲ ਯਹੋਵਾਹ ʼਤੇ ਭਰੋਸਾ ਰੱਖਣ ਦਾ ਸਾਡਾ ਇਰਾਦਾ ਕਿਵੇਂ ਪੱਕਾ ਹੋ ਸਕਦਾ ਹੈ? [27 ਜੁਲਾ., w14 2/15 ਸਫ਼ੇ 13-15]
ਏਲੀਯਾਹ ਨੇ ਨਿਰਾਸ਼ਾ ਦਾ ਸਾਮ੍ਹਣਾ ਕਰਨ ਵਿਚ ਜੋ ਮਿਸਾਲ ਕਾਇਮ ਕੀਤੀ, ਉਸ ਤੋਂ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? (1 ਰਾਜ. 19:4) [3 ਅਗ., w14 3/15 ਸਫ਼ੇ 15-16 ਪੈਰੇ 15-18]
ਜਦ ਯਹੋਵਾਹ ਨੇ ਦੇਖਿਆ ਕਿ ਵਫ਼ਾਦਾਰ ਨਬੀ ਏਲੀਯਾਹ ਨਿਰਾਸ਼ ਹੋ ਗਿਆ ਸੀ, ਤਾਂ ਯਹੋਵਾਹ ਉਸ ਨਾਲ ਕਿਵੇਂ ਪੇਸ਼ ਆਇਆ ਅਤੇ ਅਸੀਂ ਆਪਣੇ ਪਿਆਰੇ ਪਰਮੇਸ਼ੁਰ ਦੀ ਰੀਸ ਕਿਵੇਂ ਕਰ ਸਕਦੇ ਹਾਂ? (1 ਰਾਜ. 19:7, 8) [3 ਅਗ., w14 6/15 ਸਫ਼ਾ 27 ਪੈਰੇ 15-16]
ਰਾਜਾ ਅਹਾਬ ਨੇ ਕਿਸ ਤਰ੍ਹਾਂ ਦਾ ਗ਼ਲਤ ਨਜ਼ਰੀਆ ਰੱਖਿਆ ਸੀ ਅਤੇ ਮਸੀਹੀ ਇਸ ਤਰ੍ਹਾਂ ਦਾ ਨਜ਼ਰੀਆ ਰੱਖਣ ਤੋਂ ਕਿਵੇਂ ਬਚ ਸਕਦੇ ਹਨ? [10 ਅਗ., lv ਸਫ਼ੇ 164-165, ਡੱਬੀ; w14 3/1 ਸਫ਼ਾ 14 ਪੈਰੇ 3-4]
ਅਲੀਸ਼ਾ ਦੁਆਰਾ ਏਲੀਯਾਹ ਨੂੰ ਕੀਤੀ ਬੇਨਤੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਅਤੇ ਇਹ ਬੇਨਤੀ ਉਸ ਵੇਲੇ ਸਾਡੀ ਕਿਵੇਂ ਮਦਦ ਕਰ ਸਕਦੀ ਹੈ ਜਦੋਂ ਸਾਨੂੰ ਸੇਵਾ ਦਾ ਕੋਈ ਸਨਮਾਨ ਮਿਲਦਾ ਹੈ? (2 ਰਾਜ. 2:9, 10) [17 ਅਗ., w03 11/1 ਸਫ਼ਾ 31 ਪੈਰੇ 5-6]
ਨੌਜਵਾਨ 2 ਰਾਜਿਆਂ 5:1-3 ਵਿਚ ਦਰਜ ਇਜ਼ਰਾਈਲੀ ਕੁੜੀ ਦੀ ਦਲੇਰੀ ਅਤੇ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਨ? [24 ਅਗ., w12 2/15 ਸਫ਼ੇ 12-13 ਪੈਰਾ 11]
ਅੰਤ ਦੇ ਦਿਨਾਂ ਦੌਰਾਨ ਯਹੋਵਾਹ ਦੇ ਸੇਵਕਾਂ ਨੂੰ ਯੇਹੂ ਵਰਗੇ ਕਿਹੜੇ ਗੁਣ ਦਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? (2 ਰਾਜ. 9:20; 10:15) [31 ਅਗ., w05 8/1 ਸਫ਼ਾ 11 ਪੈਰਾ 7]