ਹੋਰ ਵਧੀਆ ਪ੍ਰਚਾਰਕ ਬਣੋ—ਬਾਈਬਲ ਵਿਦਿਆਰਥੀਆਂ ਨੂੰ ਸਟੱਡੀ ਕਰਨ ਦੀ ਚੰਗੀ ਆਦਤ ਪਾਉਣ ਦੀ ਟ੍ਰੇਨਿੰਗ ਦਿਓ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਬਾਈਬਲ ਵਿਦਿਆਰਥੀ ਨੂੰ ਸੱਚਾਈ ਵਿਚ ਤਰੱਕੀ ਕਰਨ ਲਈ ਆਪਣੇ ਦਿਲ-ਦਿਮਾਗ਼ ਵਿਚ ਸਿਰਫ਼ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਹੀ ਭਰਨ ਦੀ ਲੋੜ ਨਹੀਂ, ਸਗੋਂ ਹੋਰ ਕੁਝ ਵੀ ਕਰਨ ਦੀ ਲੋੜ ਹੈ। (ਇਬ. 5:12–6:1) ਸਟੱਡੀ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ। ਸਟੱਡੀ ਕਰਨ ਵਿਚ ਸ਼ਾਮਲ ਹੈ ਕਿ ਅਸੀਂ ਦੇਖੀਏ ਕਿ ਨਵੀਂ ਜਾਣਕਾਰੀ ਪੁਰਾਣੀ ਨਾਲ ਕਿਵੇਂ ਮੇਲ ਖਾਂਦੀ ਹੈ ਅਤੇ ਇਹ ਸਾਡੇ ਲਈ ਕਿਸ ਤਰ੍ਹਾਂ ਫ਼ਾਇਦੇਮੰਦ ਹੈ। (ਕਹਾ. 2:1-6) ਖ਼ੁਦ ਖੋਜਬੀਨ ਕਰਨੀ ਸਿੱਖਣ ਨਾਲ ਬਾਈਬਲ ਵਿਦਿਆਰਥੀ ਪ੍ਰਕਾਸ਼ਨਾਂ ਵਿੱਚੋਂ ਬਾਈਬਲ ਦੇ ਸਵਾਲਾਂ ਦੇ ਜਵਾਬ ਲੱਭਣਾ ਸਿੱਖਣਗੇ। ਜਦੋਂ ਉਹ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਲਈ ਸਖ਼ਤ ਮਿਹਨਤ ਕਰਨਗੇ, ਤਾਂ ਉਹ ਮਸੀਹੀ ਹੋਣ ਕਰਕੇ ਆਉਂਦੀਆਂ ਮੁਸ਼ਕਲਾਂ ਦਾ ਡੱਟ ਕੇ ਸਾਮ੍ਹਣਾ ਕਰ ਸਕਣਗੇ।—ਲੂਕਾ 6:47, 48.
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਇਕ ਪਾਠ ਜਾਂ ਉਪ-ਸਿਰਲੇਖ ਦੇ ਖ਼ਤਮ ਹੋਣ ਤੇ ਵਿਦਿਆਰਥੀ ਨੂੰ ਕਹੋ ਕਿ ਉਸ ਨੇ ਜੋ ਕੁਝ ਵੀ ਸਿੱਖਿਆ ਹੈ, ਉਸ ਨੂੰ ਉਹ ਥੋੜ੍ਹੇ ਜਿਹੇ ਵਾਕਾਂ ਵਿਚ ਦੱਸੇ। ਜੇ ਤੁਹਾਡੇ ਕੋਲ ਕੋਈ ਸਟੱਡੀ ਨਹੀਂ ਹੈ, ਤਾਂ ਤੁਸੀਂ ਬਾਈਬਲ ਦੇ ਕੁਝ ਹਿੱਸੇ ਜਾਂ ਪਹਿਰਾਬੁਰਜ ਦੇ ਇਕ ਪੈਰੇ ਨੂੰ ਥੋੜ੍ਹੇ ਜਿਹੇ ਵਾਕਾਂ ਵਿਚ ਬੋਲਣ ਦੀ ਪ੍ਰੈਕਟਿਸ ਕਰੋ ਤਾਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਪੜ੍ਹੀਆਂ ਗੱਲਾਂ ਨੂੰ ਕਿੰਨਾ ਕੁ ਸਮਝ ਪਾਏ ਹੋ।