19-25 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
19-25 ਅਕਤੂਬਰ
ਗੀਤ 26 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 8 ਪੈਰੇ 19-26, ਸਫ਼ੇ 94, 96 ʼਤੇ ਡੱਬੀਆਂ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਇਤਹਾਸ 8-11 (8 ਮਿੰਟ)
ਨੰ. 1: 1 ਇਤਹਾਸ 11:15-25 (3 ਮਿੰਟ ਜਾਂ ਘੱਟ)
ਨੰ. 2: ਏਲੀਯਾਹ—ਵਿਸ਼ਾ: ਪ੍ਰਾਰਥਨਾ ਦੀ ਤਾਕਤ ਨੂੰ ਕਦੀ ਘੱਟ ਨਾ ਸਮਝੋ—1 ਰਾਜ. 18:18-46; ਯਾਕੂ. 5:17 (5 ਮਿੰਟ)
ਨੰ. 3: ਜੇ ਕੋਈ ਧਰਮ ਝੂਠਾ ਸਾਬਤ ਹੋਵੇ, ਤਾਂ ਇਸ ਨੂੰ ਛੱਡਣਾ ਜ਼ਰੂਰੀ ਹੈ—td 23ੲ (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਆਪਣੀਆਂ ਜੜ੍ਹਾਂ ਪੱਕੀਆਂ ਰੱਖੋ ਅਤੇ ਮਸੀਹੀ ਸਿੱਖਿਆਵਾਂ ਉੱਤੇ ਪੱਕੇ ਰਹੋ।’—ਕੁਲੁ. 2:6, 7.
20 ਮਿੰਟ: “ਲੋਕਾਂ ਦੇ ਦਿਲਾਂ ਤਕ ਕਿਵੇਂ ਪਹੁੰਚੀਏ।” ਸਵਾਲ-ਜਵਾਬ। ਦੋ ਅਲੱਗ-ਅਲੱਗ ਪ੍ਰਦਰਸ਼ਨ ਦਿਖਾਓ। ਘਰ-ਮਾਲਕ ਦੱਸਦਾ ਹੈ ਕਿ ਉਸ ਦੇ ਬੱਚੇ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਉਹ ਸਵਰਗ ਵਿਚ ਹੈ। ਪਹਿਲੇ ਪ੍ਰਦਰਸ਼ਨ ਵਿਚ ਪਬਲੀਸ਼ਰ ਉਪਦੇਸ਼ਕ ਦੀ ਪੋਥੀ 9:5 ਪੜ੍ਹ ਕੇ ਮਰੇ ਹੋਇਆਂ ਦੀ ਹਾਲਤ ਬਾਰੇ ਦੱਸਦਾ ਹੈ। ਘਰ-ਮਾਲਕ ਨੂੰ ਇਸ ਆਇਤ ਤੋਂ ਕੋਈ ਦਿਲਾਸਾ ਨਹੀਂ ਮਿਲਦਾ ਤੇ ਉਹ ਬੁਰਾ-ਭਲਾ ਕਹਿੰਦਾ ਹੈ। ਦੂਜੇ ਪ੍ਰਦਰਸ਼ਨ ਵਿਚ ਦਿਖਾਓ ਕਿ ਪਬਲੀਸ਼ਰ ਸਮਝਦਾਰੀ ਨਾਲ ਯੂਹੰਨਾ 5:28, 29 ਪੜ੍ਹ ਕੇ ਉਸ ਦਾ ਧਿਆਨ ਇਸ ਉਮੀਦ ਵੱਲ ਖਿੱਚਦਾ ਹੈ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ ਤੇ ਇਸ ਵਾਰ ਘਰ-ਮਾਲਕ ਚੰਗੀ ਤਰ੍ਹਾਂ ਗੱਲ ਸੁਣਦਾ ਹੈ।
10 ਮਿੰਟ: ਦਿਖਾਓ ਕਿ ਤੁਸੀਂ ਤਰੱਕੀ ਕਰ ਰਹੇ ਹੋ। (1 ਤਿਮੋ. 4:11-16) ਪਹਿਰਾਬੁਰਜ, 15 ਦਸੰਬਰ 2009, ਸਫ਼ੇ 12-14, ਪੈਰੇ 8-17 ʼਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਸਿੱਖੀਆਂ ਗੱਲਾਂ ʼਤੇ ਟਿੱਪਣੀਆਂ ਕਰਨ ਲਈ ਕਹੋ।
ਗੀਤ 4 ਅਤੇ ਪ੍ਰਾਰਥਨਾ