ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 38-39
ਯਹੋਵਾਹ ਨੇ ਯੂਸੁਫ਼ ਨੂੰ ਕਦੇ ਨਹੀਂ ਤਿਆਗਿਆ
ਆਪਣੀਆਂ ਕਈ ਅਜ਼ਮਾਇਸ਼ਾਂ ਦੌਰਾਨ ਯੂਸੁਫ਼ “ਜੋ ਕੁਝ . . . ਕਰਦਾ ਸੀ ਯਹੋਵਾਹ ਉਸ ਨੂੰ ਸੁਫਲ ਬਣਾ ਦਿੰਦਾ ਸੀ” ਅਤੇ ਯੂਸੁਫ਼ ਲਈ “ਉਸ ਨੇ ਕੈਦਖਾਨੇ ਦੇ ਦਰੋਗ਼ੇ ਦੀਆਂ ਅੱਖਾਂ ਵਿੱਚ ਦਯਾ ਪਾਈ।” (ਉਤ 39:2, 3, 21-23) ਅਸੀਂ ਇਸ ਬਿਰਤਾਂਤ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?
ਸਾਡੀਆਂ ਅਜ਼ਮਾਇਸ਼ਾਂ ਦਾ ਇਹ ਮਤਲਬ ਨਹੀਂ ਕਿ ਅਸੀਂ ਯਹੋਵਾਹ ਦੀ ਮਿਹਰ ਗੁਆ ਲਈ ਹੈ।—ਜ਼ਬੂ 34:19
ਸਾਨੂੰ ਸੋਚਣਾ ਚਾਹੀਦਾ ਹੈ ਕਿ ਯਹੋਵਾਹ ਸਾਡੇ ਲਈ ਕਿਹੜੇ ਚੰਗੇ ਕੰਮ ਕਰ ਰਿਹਾ ਹੈ ਅਤੇ ਸਾਨੂੰ ਇਨ੍ਹਾਂ ਕੰਮਾਂ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।—ਫ਼ਿਲਿ 4:6, 7
ਸਾਨੂੰ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖਣ ਦੀ ਲੋੜ ਹੈ।—ਜ਼ਬੂ 55:22