19-25 ਮਈ
ਕਹਾਉਤਾਂ 14
ਗੀਤ 89 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਆਫ਼ਤ ਆਉਣ ਵੇਲੇ ਸੋਚ-ਸਮਝ ਕੇ ਕਦਮ ਚੁੱਕੋ
(10 ਮਿੰਟ)
ਅੱਖਾਂ ਬੰਦ ਕਰ ਕੇ “ਹਰ ਗੱਲ” ʼਤੇ ਯਕੀਨ ਨਾ ਕਰੋ ਜੋ ਤੁਸੀਂ ਸੁਣਦੇ ਹੋ (ਕਹਾ 14:15; w23.02 23 ਪੈਰੇ 10-12)
ਆਪਣੀ ਸੋਚ ਅਤੇ ਆਪਣੇ ਹੀ ਤਜਰਬੇ ʼਤੇ ਭਰੋਸਾ ਨਾ ਕਰੋ (ਕਹਾ 14:12)
ਯਹੋਵਾਹ ਦੇ ਸੰਗਠਨ ਦੀ ਅਗਵਾਈ ਨੂੰ ਠੁਕਰਾਉਣ ਵਾਲਿਆਂ ਤੋਂ ਦੂਰ ਰਹੋ (ਕਹਾ 14:7)
ਸੋਚ-ਵਿਚਾਰ ਕਰਨ ਲਈ: ਬਜ਼ੁਰਗੋ, ਕੀ ਕੋਈ ਆਫ਼ਤ ਆਉਣ ਵੇਲੇ ਤੁਸੀਂ ਯਹੋਵਾਹ ਉੱਤੇ ਭਰੋਸਾ ਰੱਖਣ ਅਤੇ ਉਸ ਦੀਆਂ ਹਿਦਾਇਤਾਂ ਮੁਤਾਬਕ ਚਲਣ ਲਈ ਤਿਆਰ ਹੋ?—w24.07 5 ਪੈਰਾ 11.
2. ਹੀਰੇ-ਮੋਤੀ
(10 ਮਿੰਟ)
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 14:1-21 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਉਸ ਵਿਅਕਤੀ ਨੂੰ ਬਾਈਬਲ ਵਿੱਚੋਂ ਕੁਝ ਦੱਸੋ ਜਿਸ ਨੂੰ ਆਰਥਿਕ ਹਾਲਤਾਂ ਬਾਰੇ ਚਿੰਤਾ ਹੈ। (lmd ਪਾਠ 3 ਨੁਕਤਾ 3)
5. ਦੁਬਾਰਾ ਮੁਲਾਕਾਤ
(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਨੇ ਪਿਛਲੀ ਵਾਰ ਜਿਸ ਵਿਸ਼ੇ ਵਿਚ ਦਿਲਚਸਪੀ ਦਿਖਾਈ ਸੀ ਉਸ ਨਾਲ ਸੰਬੰਧਿਤ ਪ੍ਰਕਾਸ਼ਨ ਦਿਓ। (lmd ਪਾਠ 9 ਨੁਕਤਾ 4)
6. ਚੇਲੇ ਬਣਾਉਣੇ
(5 ਮਿੰਟ) ਵਿਦਿਆਰਥੀ ਨੂੰ ਹਰ ਰੋਜ਼ ਬਾਈਬਲ ਪੜ੍ਹਨ ਦੀ ਹੱਲਾਸ਼ੇਰੀ ਦਿਓ ਅਤੇ ਉਸ ਨੂੰ ਦੱਸੋ ਕਿ ਉਹ ਇਹ ਟੀਚਾ ਕਿੱਦਾਂ ਹਾਸਲ ਕਰ ਸਕਦਾ ਹੈ। (th ਪਾਠ 19)
ਗੀਤ 126
7. ਕਿਸੇ ਵੀ ਆਫ਼ਤ ਲਈ ਤਿਆਰ ਰਹੋ
(15 ਮਿੰਟ) ਚਰਚਾ।
ਇਹ ਭਾਗ ਇਕ ਬਜ਼ੁਰਗ ਪੇਸ਼ ਕਰੇਗਾ। ਜੇ ਬ੍ਰਾਂਚ ਆਫ਼ਿਸ ਅਤੇ ਬਜ਼ੁਰਗਾਂ ਦੇ ਸਮੂਹ ਨੇ ਕੁਝ ਗੱਲਾਂ ਯਾਦ ਕਰਾਉਣ ਲਈ ਕਿਹਾ ਹੈ, ਤਾਂ ਉਹ ਗੱਲਾਂ ਵੀ ਸ਼ਾਮਲ ਕਰੋ।
ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। ਇਸ ਲਈ ਅਸੀਂ ਜਾਣਦੇ ਹਾਂ ਕਿ ਮੁਸ਼ਕਲਾਂ ਦਿਨ-ਬਦਿਨ ਵਧਦੀਆਂ ਜਾਣਗੀਆਂ। (2 ਤਿਮੋ 3:1; ਮੱਤੀ 24:8 ਦਾ ਸਟੱਡੀ ਨੋਟ, nwtsty-hi) ਅਕਸਰ ਕੋਈ ਆਫ਼ਤ ਆਉਣ ਤੋਂ ਪਹਿਲਾਂ ਜਾਂ ਆਫ਼ਤ ਆਉਣ ਸਮੇਂ ਯਹੋਵਾਹ ਦੇ ਲੋਕਾਂ ਨੂੰ ਸਮੇਂ ਸਿਰ ਹਿਦਾਇਤਾਂ ਮਿਲਦੀਆਂ ਹਨ ਜਿਨ੍ਹਾਂ ਕਰਕੇ ਉਨ੍ਹਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਕਿਸੇ ਆਫ਼ਤ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਹੁਣ ਤੋਂ ਹੀ ਤਿਆਰੀ ਕਰੀਏ ਅਤੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੀਏ।—ਕਹਾ 14:6, 8.
ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰੋ: ਬਾਈਬਲ ਪੜ੍ਹਨ ਅਤੇ ਨਿੱਜੀ ਅਧਿਐਨ ਕਰਨ ਦੀ ਚੰਗੀ ਆਦਤ ਪਾਓ। ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕਰਨ ਦੇ ਆਪਣੇ ਹੁਨਰ ਨਿਖਾਰੋ। ਜੇ ਕੁਝ ਸਮੇਂ ਲਈ ਤੁਸੀਂ ਮੰਡਲੀ ਤੋਂ ਦੂਰ ਹੋ ਜਾਂਦੇ ਹੋ, ਤਾਂ ਘਬਰਾਓ ਨਾ। (ਕਹਾ 14:30) ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਹਮੇਸ਼ਾ ਤੁਹਾਡੇ ਨਾਲ ਹਨ।—od 176 ਪੈਰੇ 15-17
ਹੁਣ ਤੋਂ ਤਿਆਰੀ ਕਰੋ: ਐਮਰਜੈਂਸੀ ਬੈਗ ਤੋਂ ਇਲਾਵਾ ਹਰੇਕ ਨੂੰ ਆਪਣੇ ਘਰ ਵਿਚ ਖਾਣ-ਪੀਣ ਦੀਆਂ ਚੀਜ਼ਾਂ, ਦਵਾਈਆਂ ਅਤੇ ਇੱਦਾਂ ਦਾ ਹੋਰ ਸਾਮਾਨ ਰੱਖਣਾ ਚਾਹੀਦਾ ਹੈ ਤਾਂਕਿ ਜੇ ਸਾਨੂੰ ਥੋੜ੍ਹੇ ਸਮੇਂ ਲਈ ਘਰ ਵਿਚ ਬੰਦ ਰਹਿਣਾ ਪਵੇ, ਤਾਂ ਸਾਡੇ ਕੋਲ ਜ਼ਰੂਰੀ ਚੀਜ਼ਾਂ ਹੋਣ।—ਕਹਾ 22:3; g17.5 4
ਕੀ ਤੁਸੀਂ ਆਫ਼ਤਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ? ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਕਿਸੇ ਆਫ਼ਤ ਦੌਰਾਨ ਯਹੋਵਾਹ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
ਤਿਆਰ ਰਹਿਣ ਲਈ ਅਸੀਂ ਹੁਣ ਤੋਂ ਹੀ ਕੀ ਕਰ ਸਕਦੇ ਹਾਂ?
ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਅਸੀਂ ਕਿੱਦਾਂ ਮਦਦ ਕਰ ਸਕਦੇ ਹਾਂ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 16 ਪੈਰੇ 1-5, 128 ʼਤੇ ਡੱਬੀ