9-15 ਜੂਨ
ਕਹਾਉਤਾਂ 17
ਗੀਤ 157 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
ਇਕ ਇਜ਼ਰਾਈਲੀ ਜੋੜਾ ਸ਼ਾਂਤ ਮਾਹੌਲ ਵਿਚ ਬੈਠਾ ਸਾਦੇ ਜਿਹੇ ਖਾਣੇ ਦਾ ਮਜ਼ਾ ਲੈਂਦਾ ਹੋਇਆ
1. ਵਿਆਹੁਤਾ ਰਿਸ਼ਤੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਮਿਹਨਤ ਕਰੋ
(10 ਮਿੰਟ)
ਸ਼ਾਂਤੀ ਬਣਾਈ ਰੱਖਣ ਲਈ ਮਿਹਨਤ ਲੱਗਦੀ ਹੈ, ਪਰ ਇਹ ਮਿਹਨਤ ਬੇਕਾਰ ਨਹੀਂ ਜਾਂਦੀ (ਕਹਾ 17:1; ਦਿੱਤੀ ਤਸਵੀਰ ਦੇਖੋ)
ਰਾਈ ਦਾ ਪਹਾੜ ਨਾ ਬਣਾਓ (ਕਹਾ 17:9; g 11/14 11 ਪੈਰਾ 2)
ਆਪਣੇ ਆਪ ʼਤੇ ਕਾਬੂ ਰੱਖੋ (ਕਹਾ 17:14; w08 7/1 10 ਪੈਰਾ 6–11 ਪੈਰਾ 1)
2. ਹੀਰੇ-ਮੋਤੀ
(10 ਮਿੰਟ)
ਕਹਾ 17:24—ਇਸ ਦਾ ਕੀ ਮਤਲਬ ਹੈ ਕਿ “ਮੂਰਖ ਦੀਆਂ ਅੱਖਾਂ ਧਰਤੀ ਦੇ ਕੋਨੇ-ਕੋਨੇ ਵਿਚ ਭਟਕਦੀਆਂ ਫਿਰਦੀਆਂ ਹਨ”? (it-1 790 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 17:1-17 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। (lmd ਪਾਠ 3 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 6 ਨੁਕਤਾ 4)
6. ਭਾਸ਼ਣ
(5 ਮਿੰਟ) ijwbv 60—ਵਿਸ਼ਾ: ਕਹਾਉਤਾਂ 17:17 ਦਾ ਕੀ ਮਤਲਬ ਹੈ? (th ਪਾਠ 13)
ਗੀਤ 113
7. ਚੰਗੀ ਗੱਲਬਾਤ ਕਰਨ ਲਈ ਚੰਗੀਆਂ ਆਦਤਾਂ ਪਾਓ
(15 ਮਿੰਟ) ਚਰਚਾ।
ਪਰਿਵਾਰ ਵਿਚ ਖ਼ੁਸ਼ੀਆਂ ਲਿਆਉਣ ਲਈ ਚੰਗੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਪਰਿਵਾਰ ਦੇ ਸਾਰੇ ਜੀਅ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰਦੇ ਹਨ, ਤਾਂ ਉਹ ਮਿਲ ਕੇ ਕੰਮ ਕਰ ਸਕਦੇ ਅਤੇ ਮੁਸ਼ਕਲਾਂ ਵਿਚ ਇਕ-ਦੂਜੇ ਦਾ ਸਾਥ ਦੇ ਸਕਦੇ ਹਨ। (ਕਹਾ 15:22) ਤੁਸੀਂ ਕੀ ਕਰ ਸਕਦੇ ਹੋ ਤਾਂਕਿ ਸਾਰੇ ਖੁੱਲ੍ਹ ਕੇ ਗੱਲ ਕਰ ਸਕਣ?
ਇਕੱਠੇ ਸਮਾਂ ਬਿਤਾਓ। (ਬਿਵ 6: 6, 7) ਪਰਿਵਾਰ ਵਿਚ ਜਦੋਂ ਸਾਰੇ ਮਿਲ ਕੇ ਕੰਮ ਕਰਦੇ, ਭਗਤੀ ਕਰਦੇ ਅਤੇ ਇਕੱਠੇ ਮੌਜਾਂ ਮਾਣਦੇ ਹਨ, ਤਾਂ ਉਨ੍ਹਾਂ ਵਿਚ ਪਿਆਰ ਅਤੇ ਇਕ-ਦੂਜੇ ʼਤੇ ਭਰੋਸਾ ਵਧਦਾ ਹੈ। ਇੱਦਾਂ ਉਨ੍ਹਾਂ ਨੂੰ ਇਕ-ਦੂਜੇ ਨਾਲ ਚੰਗੀ ਗੱਲਬਾਤ ਕਰਨ ਦੇ ਵੀ ਮੌਕੇ ਮਿਲਦੇ ਹਨ। ਸ਼ਾਇਦ ਕਦੇ-ਕਦੇ ਤੁਸੀਂ ਉਹ ਨਾ ਕਰਨਾ ਚਾਹੋ ਜੋ ਪਰਿਵਾਰ ਦੇ ਬਾਕੀ ਜੀਅ ਕਰਨਾ ਚਾਹੁੰਦੇ ਹਨ, ਪਰ ਜੇ ਤੁਸੀਂ ਉਨ੍ਹਾਂ ਦੀ ਮੰਨਦੇ ਹੋ, ਤਾਂ ਤੁਸੀਂ ਉਨ੍ਹਾਂ ਲਈ ਪਿਆਰ ਦਿਖਾਉਂਦੇ ਹੋ ਅਤੇ ਇੱਦਾਂ ਕਰਨ ਦਾ ਫ਼ਾਇਦਾ ਹੁੰਦਾ ਹੈ। (ਫ਼ਿਲਿ 2:3, 4) ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਤਾਂ ਉਸ ਸਮੇਂ ਨੂੰ ਤੁਸੀਂ ਚੰਗੀ ਤਰ੍ਹਾਂ ਕਿੱਦਾਂ ਵਰਤ ਸਕਦੇ ਹੋ?—ਅਫ਼ 5:15, 16.
ਪਰਿਵਾਰ ਵਿਚ ਸ਼ਾਂਤੀ ਲਿਆਓ—ਦਿਲ ਖੋਲ੍ਹ ਕੇ ਗੱਲ ਕਰੋ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਟੀ.ਵੀ ਜਾਂ ਫ਼ੋਨ ਵਗੈਰਾ ʼਤੇ ਲੱਗੇ ਰਹਿਣ ਕਰਕੇ ਪਰਿਵਾਰ ਨਾਲ ਗੱਲਬਾਤ ʼਤੇ ਕੀ ਅਸਰ ਪੈ ਸਕਦਾ ਹੈ?
ਹੋਰ ਚੰਗੀ ਤਰ੍ਹਾਂ ਗੱਲਬਾਤ ਕਰਨ ਬਾਰੇ ਤੁਸੀਂ ਇਸ ਵੀਡੀਓ ਤੋਂ ਕੀ ਸਿੱਖਿਆ?
ਧਿਆਨ ਨਾਲ ਸੁਣੋ। (ਯਾਕੂ 1:19) ਜਦੋਂ ਬੱਚਿਆ ਨੂੰ ਲੱਗਦਾ ਹੈ ਕਿ ਮਾਪੇ ਉਨ੍ਹਾਂ ਦੀ ਗੱਲ ਸਮਝਣਗੇ ਅਤੇ ਗੁੱਸੇ ਨਹੀਂ ਹੋਣਗੇ, ਤਾਂ ਉਹ ਖੁੱਲ੍ਹ ਕੇ ਗੱਲ ਕਰਦੇ ਹਨ। ਜੇ ਤੁਹਾਡਾ ਬੱਚਾ ਕੋਈ ਇੱਦਾਂ ਦੀ ਗੱਲ ਕਹਿੰਦਾ ਹੈ ਜੋ ਤੁਹਾਨੂੰ ਚੰਗੀ ਨਹੀਂ ਲੱਗਦੀ, ਤਾਂ ਗੁੱਸੇ ਨਾ ਹੋਵੋ। (ਕਹਾ 17:27) ਇਸ ਦੀ ਬਜਾਇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਕੀ ਸੋਚ ਰਿਹਾ ਅਤੇ ਕੀ ਮਹਿਸੂਸ ਕਰ ਰਿਹਾ ਹੈ। ਇੱਦਾਂ ਤੁਸੀਂ ਉਸ ਦੀ ਮਦਦ ਕਰ ਸਕੋਗੇ ਅਤੇ ਉਸ ਨੂੰ ਆਪਣੇ ਪਿਆਰ ਦਾ ਯਕੀਨ ਦਿਵਾ ਸਕੋਗੇ।
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 17 ਪੈਰੇ 1-7