16-22 ਜੂਨ
ਕਹਾਉਤਾਂ 18
ਗੀਤ 90 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਜਿਨ੍ਹਾਂ ਨੂੰ ਕੋਈ ਸਿਹਤ ਸਮੱਸਿਆ ਹੈ, ਉਨ੍ਹਾਂ ਨੂੰ ਹੌਸਲਾ ਦਿਓ
(10 ਮਿੰਟ)
ਤੁਸੀਂ ਉਨ੍ਹਾਂ ਨੂੰ ਕੀ ਕਹਿਣਾ ਹੈ, ਇਸ ਲਈ ਯਹੋਵਾਹ ਦੀ ਬੁੱਧ ਤੇ ਨਿਰਭਰ ਰਹੋ (ਕਹਾ 18:4; w22.10 22 ਪੈਰਾ 17)
ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਵਿਅਕਤੀ ʼਤੇ ਕੀ ਬੀਤ ਰਹੀ ਹੈ (ਕਹਾ 18:13; mrt 19 ਡੱਬੀ)
ਚੰਗੇ ਦੋਸਤ ਬਣੋ, ਮਦਦ ਕਰੋ ਅਤੇ ਧੀਰਜ ਰੱਖੋ (ਕਹਾ 18:24; wp23.1 14 ਪੈਰਾ 3–15 ਪੈਰਾ 1)
ਖ਼ੁਦ ਨੂੰ ਪੁੱਛੋ, ‘ਜੇ ਮੇਰਾ ਜੀਵਨ-ਸਾਥੀ ਬੀਮਾਰ ਰਹਿੰਦਾ ਹੈ ਜਾਂ ਉਸ ਨੂੰ ਕੋਈ ਮਾਨਸਿਕ ਸਮੱਸਿਆ ਹੈ, ਤਾਂ ਮੈਂ ਉਸ ਦੀ ਮਦਦ ਕਿੱਦਾਂ ਕਰ ਸਕਦਾ ਹਾਂ?’
2. ਹੀਰੇ-ਮੋਤੀ
(10 ਮਿੰਟ)
ਕਹਾ 18:18—ਬਾਈਬਲ ਜ਼ਮਾਨੇ ਵਿਚ ਗੁਣੇ ਕਿਉਂ ਪਾਏ ਜਾਂਦੇ ਸਨ? (it-2 271-272)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 18:1-17 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(1 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਕੋਈ ਹੋਰ ਭਾਸ਼ਾ ਬੋਲਦਾ ਹੈ। (lmd ਪਾਠ 2 ਨੁਕਤਾ 5)
5. ਦੁਬਾਰਾ ਮਿਲਣਾ
(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਵਿਅਕਤੀ ਕਹਿੰਦਾ ਹੈ ਕਿ ਜਲਦੀ-ਜਲਦੀ ਦੱਸੋ ਜੋ ਦੱਸਣਾ ਹੈ। (lmd ਪਾਠ 7 ਨੁਕਤਾ 4)
6. ਦੁਬਾਰਾ ਮਿਲਣਾ
(3 ਮਿੰਟ) ਮੌਕਾ ਮਿਲਣ ʼਤੇ ਗਵਾਹੀ ਦੇਣੀ। ਵਿਅਕਤੀ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਇਕ ਅਹਿਮ ਸੱਚਾਈ ਦੱਸੋ। (lmd ਪਾਠ 9 ਨੁਕਤਾ 5)
7. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
(4 ਮਿੰਟ) ਪ੍ਰਦਰਸ਼ਨ। ijwfq 29—ਵਿਸ਼ਾ: ਕੀ ਤੁਸੀਂ ਮੰਨਦੇ ਹੋ ਕਿ ਬ੍ਰਹਿਮੰਡ ਛੇ ਦਿਨਾਂ ਵਿਚ ਬਣਿਆ ਸੀ? (lmd ਪਾਠ 5 ਨੁਕਤਾ 5)
ਗੀਤ 144
8. “ਕੁਝ ਕਹੇ ਬਿਨਾਂ” ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਯਹੋਵਾਹ ਦੇ ਨੇੜੇ ਆਉਣ ਵਿਚ ਮਦਦ ਕਰੋ
(15 ਮਿੰਟ) ਚਰਚਾ।
ਸਾਡੇ ਵਿੱਚੋਂ ਕਈ ਜਣੇ ਅਜਿਹੇ ਵਿਅਕਤੀ ਨੂੰ ਜਾਣਦੇ ਹੋਣੇ ਜੋ ਫਿਲਹਾਲ ਯਹੋਵਾਹ ਦੀ ਸੇਵਾ ਨਹੀਂ ਕਰ ਰਿਹਾ, ਜਿਵੇਂ ਕਿ ਸਾਡਾ ਜੀਵਨ-ਸਾਥੀ ਜਾਂ ਬੱਚਾ। ਜਾਂ ਫਿਰ ਸੱਚਾਈ ਛੱਡ ਕੇ ਗਿਆ ਸਾਡਾ ਦੋਸਤ। ਇਸ ਲਈ ਸ਼ਾਇਦ ਅਸੀਂ ਉਨ੍ਹਾਂ ʼਤੇ ਯਹੋਵਾਹ ਦੀ ਸੇਵਾ ਕਰਨ ਲਈ ਹੱਦੋਂ ਵੱਧ ਦਬਾਅ ਪਾਈਏ ਜਾਂ ਉਨ੍ਹਾਂ ਨੂੰ ਸਿੱਧੇ-ਸਿੱਧੇ ਕੋਈ ਗੱਲ ਕਹਿ ਦੇਈਏ। ਭਾਵੇਂ ਕਿ ਸਾਡਾ ਇਰਾਦਾ ਚੰਗਾ ਹੁੰਦਾ ਹੈ, ਪਰ ਇਸ ਤਰ੍ਹਾਂ ਮਾਮਲਾ ਵਿਗੜ ਸਕਦਾ ਹੈ। (ਕਹਾ 12:18) ਤਾਂ ਫਿਰ ਉਨ੍ਹਾਂ ਦੀ ਮਦਦ ਕਰਨ ਦਾ ਵਧੀਆ ਤਰੀਕਾ ਕਿਹੜਾ ਹੋਵੇਗਾ?
1 ਪਤਰਸ 3:1 ਵਿਚ ਦੱਸਿਆ ਹੈ ਕਿ ਜੇਕਰ ਕਿਸੇ ਦਾ ਪਤੀ ਸੱਚਾਈ ਵਿਚ ਨਹੀਂ ਹੈ, ਤਾਂ ਉਹ ‘ਪਤਨੀ ਦੇ ਕੁਝ ਕਹੇ ਬਿਨਾਂ ਨਿਹਚਾ ਕਰਨ ਲੱਗ’ ਸਕਦਾ ਹੈ। ਭਾਵੇਂ ਪਤੀ ਬਾਈਬਲ ਬਾਰੇ ਕੋਈ ਗੱਲ ਨਾ ਵੀ ਸੁਣਨਾ ਚਾਹੁੰਦਾ ਹੋਵੇ, ਤਾਂ ਵੀ ਭੈਣ ਦੇ ਚੰਗੇ ਚਾਲ-ਚਲਣ ਕਰਕੇ ਸ਼ਾਇਦ ਉਹ ਯਹੋਵਾਹ ਬਾਰੇ ਜਾਣਨਾ ਚਾਹੇ। ਉਸ ਦੇ ਪਤੀ ਦਾ ਸਖ਼ਤ ਦਿਲ ਵੀ ਪਿਘਲ ਸਕਦਾ ਹੈ ਜਦੋਂ ਉਹ ਬਾਈਬਲ ਵਿੱਚੋਂ ਸਿੱਖੇ ਚੰਗੇ ਗੁਣ ਜ਼ਾਹਰ ਕਰਦੀ ਹੈ, ਜਿਵੇਂ ਕਿ ਪਿਆਰ, ਦਇਆ ਤੇ ਬੁੱਧ ਨਾਲ ਪੇਸ਼ ਆਉਣਾ। (ਕਹਾ 16:23) ਯਹੋਵਾਹ ਦੀ ਸੇਵਾ ਨਾ ਕਰਨ ਵਾਲੇ ਰਿਸ਼ਤੇਦਾਰਾਂ ʼਤੇ ਸਾਡੇ ਚੰਗੇ ਚਾਲ-ਚਲਣ ਅਤੇ ਸਲੀਕੇ ਨਾਲ ਗੱਲ ਕਰਨ ਦਾ ਚੰਗਾ ਅਸਰ ਪੈ ਸਕਦਾ ਹੈ।—ਕੁਲੁ 4:6; w10 6/15 20 ਪੈਰੇ 4-6.
ਨਿਹਚਾ ਖ਼ਾਤਰ ਲੜਨ ਵਾਲੇ ਕਾਮਯਾਬ ਯੋਧੇ—ਜਿਨ੍ਹਾਂ ਦੇ ਜੀਵਨ ਸਾਥੀ ਸੱਚਾਈ ਵਿਚ ਨਹੀਂ ਹਨ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਭੈਣ ਸਾਸਾਕੀ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ?
ਭੈਣ ਈਟੋ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ?
ਭੈਣ ਓਕਾਦਾ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ?
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 17 ਪੈਰੇ 8-12, ਸਫ਼ਾ 137 ʼਤੇ ਡੱਬੀ