13-19 ਅਕਤੂਬਰ
ਉਪਦੇਸ਼ਕ ਦੀ ਕਿਤਾਬ 7-8
ਗੀਤ 39 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ‘ਸੋਗ ਵਾਲੇ ਘਰ ਜਾਓ’
(10 ਮਿੰਟ)
ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦੇਣ ਲਈ ਸਮਾਂ ਕੱਢੋ (ਉਪ 7:2; it “ਸੋਗ ਮਨਾਉਣਾ” ਪੈਰਾ 9)
ਦਿਲਾਸਾ ਦੇਣ ਲਈ ਉਨ੍ਹਾਂ ਦੇ ਮਰ ਚੁੱਕੇ ਅਜ਼ੀਜ਼ ਦੇ ਚੰਗੇ ਗੁਣਾਂ ਬਾਰੇ ਗੱਲ ਕਰੋ (ਉਪ 7:1; w19.06 23 ਪੈਰਾ 15)
ਸੋਗ ਮਨਾਉਣ ਵਾਲਿਆਂ ਨਾਲ ਪ੍ਰਾਰਥਨਾ ਕਰੋ (w17.07 16 ਪੈਰਾ 16)
ਯਾਦ ਰੱਖੋ: ਸੋਗ ਮਨਾਉਣ ਵਾਲਿਆਂ ਨੂੰ ਆਪਣੇ ਕਿਸੇ ਅਜ਼ੀਜ਼ ਦੀ ਮੌਤ ਤੋਂ ਬਾਅਦ ਵੀ ਅਕਸਰ ਦਿਲਾਸੇ ਦੀ ਲੋੜ ਹੁੰਦੀ ਹੈ।—w17.07 16 ਪੈਰੇ 17-19.
2. ਹੀਰੇ-ਮੋਤੀ
(10 ਮਿੰਟ)
ਉਪ 7:20-22—ਇਨ੍ਹਾਂ ਆਇਤਾਂ ਤੋਂ ਸਾਡੀ ਇਹ ਫ਼ੈਸਲਾ ਕਰਨ ਵਿਚ ਕਿਵੇਂ ਮਦਦ ਹੁੰਦੀ ਹੈ ਕਿ ਅਸੀਂ ਠੇਸ ਪਹੁੰਚਾਉਣ ਵਾਲੇ ਨਾਲ ਗੱਲ ਕਰੀਏ ਜਾਂ ਰਹਿਣ ਦੇਈਏ? (w23.03 31 ਪੈਰਾ 18)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
4. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਜਾਣੋ ਕਿ ਵਿਅਕਤੀ ਨੂੰ ਕਿਸ ਵਿਸ਼ੇ ਵਿਚ ਦਿਲਚਸਪੀ ਹੈ ਅਤੇ ਫਿਰ ਉਸ ਨੂੰ ਮਿਲਣ ਦਾ ਪ੍ਰਬੰਧ ਕਰੋ। (lmd ਪਾਠ 2 ਨੁਕਤਾ 4)
5. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਮੌਕਾ ਮਿਲਣ ਤੇ ਗਵਾਹੀ। (lmd ਪਾਠ 2 ਨੁਕਤਾ 3)
6. ਦੁਬਾਰਾ ਮਿਲਣਾ
(2 ਮਿੰਟ) ਘਰ-ਘਰ ਪ੍ਰਚਾਰ। ਸਾਡੀ ਵੈੱਬਸਾਈਟ jw.org/pa ਤੋਂ ਕੁਝ ਦਿਖਾਓ। (lmd ਪਾਠ 9 ਨੁਕਤਾ 4)
7. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
(5 ਮਿੰਟ) ਪ੍ਰਦਰਸ਼ਨ। ijwfq ਲੇਖ 50—ਵਿਸ਼ਾ: ਗਵਾਹ ਅੰਤਿਮ-ਸੰਸਕਾਰ ਕਿਸ ਤਰ੍ਹਾਂ ਕਰਦੇ ਹਨ? (th ਪਾਠ 17)
ਗੀਤ 151
8. ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਆਪਣੀ ਨਿਹਚਾ ਪੱਕੀ ਕਰੋ
(15 ਮਿੰਟ) ਚਰਚਾ।
ਯਹੋਵਾਹ ਦਾ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਦਾ ਵਾਅਦਾ ਸਾਡੇ ਲਈ ਬਹੁਤ ਅਹਿਮੀਅਤ ਰੱਖਦਾ ਹੈ। ਇਸ ਤੋਂ ਸਾਨੂੰ ਯਹੋਵਾਹ ਬਾਰੇ ਪਤਾ ਲੱਗਦਾ ਹੈ ਕਿ ਉਹ ਸ਼ਕਤੀਸ਼ਾਲੀ, ਬੁੱਧੀਮਾਨ ਤੇ ਦਇਆਵਾਨ ਹੈ। ਉਹ ਸਾਨੂੰ ਹਰੇਕ ਨੂੰ ਬਹੁਤ ਪਿਆਰ ਕਰਦਾ ਹੈ।—ਯੂਹੰ 3:16.
ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਪੱਕੀ ਨਿਹਚਾ ਹੋਣ ਕਰਕੇ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਹੱਦੋਂ ਵੱਧ ਚਿੰਤਾ ਨਹੀਂ ਕਰਾਂਗੇ ਅਤੇ ਆਪਣਾ ਧਿਆਨ ਆਪਣੀ ਉਮੀਦ ʼਤੇ ਲਾਈ ਰੱਖਾਂਗੇ। (2 ਕੁਰਿੰ 4:16-18) ਇਸ ਉਮੀਦ ਕਰਕੇ ਸਾਨੂੰ ਉਦੋਂ ਸ਼ਾਂਤੀ ਅਤੇ ਦਿਲਾਸਾ ਮਿਲਦਾ ਹੈ ਜਦੋਂ ਸਾਡੇ ʼਤੇ ਜ਼ੁਲਮ ਕੀਤੇ ਜਾਂਦੇ ਹਨ, ਅਸੀਂ ਬੀਮਾਰ ਹੁੰਦੇ ਹਾਂ ਜਾਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ। (1 ਥੱਸ 4:13) ਜੇ ਸਾਨੂੰ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਨਿਹਚਾ ਨਹੀਂ ਹੈ, ਤਾਂ ਅਸੀਂ ਕਦੇ ਵੀ ਸੱਚ-ਮੁੱਚ ਖ਼ੁਸ਼ ਨਹੀਂ ਰਹਿ ਸਕਦੇ। (1 ਕੁਰਿੰ 15:19) ਕਿਉਂ ਨਾ ਤੁਸੀਂ ਇਸ ਸ਼ਾਨਦਾਰ ਉਮੀਦ ʼਤੇ ਆਪਣੀ ਨਿਹਚਾ ਹੋਰ ਪੱਕੀ ਕਰਨ ਦਾ ਟੀਚਾ ਰੱਖੋ।
ਯੂਹੰਨਾ 11:21-24 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਮਾਰਥਾ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਪੱਕੀ ਨਿਹਚਾ ਸੀ?
ਉਸ ਨੂੰ ਆਪਣੀ ਨਿਹਚਾ ਦਾ ਕੀ ਇਨਾਮ ਮਿਲਿਆ?—ਯੂਹੰ 11:38-44
ਮਜ਼ਬੂਤ ਨਿਹਚਾ ਰੱਖਣ ਵਾਲੀਆਂ ਔਰਤਾਂ ਦੀ ਰੀਸ ਕਰੋ!—ਮਾਰਥਾ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਤੁਹਾਡੇ ਲਈ ਇੰਨੀ ਖ਼ਾਸ ਕਿਉਂ ਹੈ?
ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਆਪਣੀ ਨਿਹਚਾ ਪੱਕੀ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਭਾਗ 8, ਅਧਿ. 23 ਪੈਰੇ 1-8