17-23 ਨਵੰਬਰ
ਸ੍ਰੇਸ਼ਟ ਗੀਤ 6-8
ਗੀਤ 34 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਕੰਧ ਬਣੋ, ਨਾ ਕਿ ਦਰਵਾਜ਼ਾ
(10 ਮਿੰਟ)
ਸ਼ੂਲਮੀਥ ਕੁੜੀ ਦੇ ਭਰਾ ਚਾਹੁੰਦੇ ਸਨ ਕਿ ਉਹ ਆਪਣੀ ਪਵਿੱਤਰਤਾ ਬਣਾਈ ਰੱਖੇ (ਸ੍ਰੇਸ਼ 8:8, 9; it “ਸ੍ਰੇਸ਼ਟ ਗੀਤ” ਪੈਰਾ 11)
ਉਸ ਨੂੰ ਸ਼ਾਂਤੀ ਮਿਲੀ ਕਿਉਂਕਿ ਉਹ ਗ਼ਲਤ ਇੱਛਾਵਾਂ ਦੇ ਬਹਿਕਾਵੇ ਵਿਚ ਨਹੀਂ ਆਈ (ਸ੍ਰੇਸ਼ 8:10; yp 188 ਪੈਰਾ 2)
ਉਹ ਇਸ ਮਾਮਲੇ ਵਿਚ ਨੌਜਵਾਨਾਂ ਲਈ ਇਕ ਬਹੁਤ ਵਧੀਆ ਮਿਸਾਲ ਹੈ (yp2 33)
ਖ਼ੁਦ ਨੂੰ ਪੁੱਛੋ, ‘ਮੈਂ ਆਪਣੀ ਮੰਡਲੀ ਦੇ ਕੁਆਰੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦਾ ਹਾਂ ਤਾਂਕਿ ਉਹ ਕੰਧ ਬਣਨ, ਨਾ ਕਿ ਦਰਵਾਜ਼ਾ?’
2. ਹੀਰੇ-ਮੋਤੀ
(10 ਮਿੰਟ)
ਸ੍ਰੇਸ਼ 8:6—ਇਸ ਆਇਤ ਵਿਚ ਸੱਚੇ ਪਿਆਰ ਨੂੰ “ਯਾਹ ਦੀ ਲਾਟ” ਕਿਉਂ ਕਿਹਾ ਗਿਆ ਹੈ? (w15 1/15 29 ਪੈਰਾ 3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਸ੍ਰੇਸ਼ 7:1-13 (th ਪਾਠ 12)
4. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਘਰ-ਘਰ ਪ੍ਰਚਾਰ। jw.org ਸੰਪਰਕ ਕਾਰਡ ਵਰਤ ਕੇ ਗੱਲਬਾਤ ਸ਼ੁਰੂ ਕਰੋ। (lmd ਪਾਠ 4 ਨੁਕਤਾ 4)
5. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਕਿਸੇ ਬਿਜ਼ਨਿਸ ਇਲਾਕੇ ਵਿਚ ਇਕ ਪਰਚਾ ਵਰਤ ਕੇ ਗੱਲਬਾਤ ਸ਼ੁਰੂ ਕਰੋ। (lmd ਪਾਠ 1 ਨੁਕਤਾ 4)
6. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਮੌਕਾ ਮਿਲਣ ਤੇ ਗਵਾਹੀ। ਮੁਸਕਰਾ ਕੇ ਅਤੇ ਪਿਆਰ ਨਾਲ ਗੱਲਬਾਤ ਸ਼ੁਰੂ ਕਰੋ। ਪਰ ਗਵਾਹੀ ਦੇਣ ਤੋਂ ਪਹਿਲਾਂ ਹੀ ਗੱਲਬਾਤ ਖ਼ਤਮ ਹੋ ਜਾਂਦੀ ਹੈ। (lmd ਪਾਠ 2 ਨੁਕਤਾ 4)
7. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
ਗੀਤ 121
8. “ਹਰਾਮਕਾਰੀ ਤੋਂ ਭੱਜੋ”
(15 ਮਿੰਟ) ਚਰਚਾ।
ਸ੍ਰੇਸ਼ਟ ਗੀਤ ਦੀ ਕਿਤਾਬ ਵਿਚ ਚਰਵਾਹਾ ਸ਼ੂਲਮੀਥ ਕੁੜੀ ਨੂੰ ਉਸ ਨਾਲ ਸੈਰ ʼਤੇ ਜਾਣ ਲਈ ਕਹਿੰਦਾ ਹੈ ਤਾਂਕਿ ਉਹ ਦੋਵੇਂ ਇਕ-ਦੂਜੇ ਨਾਲ ਸਮਾਂ ਬਿਤਾ ਸਕਣ ਅਤੇ ਪਿਆਰ ਦੀਆਂ ਗੱਲਾਂ ਕਰ ਸਕਣ। (ਸ੍ਰੇਸ਼ 2:10-14) ਚਾਹੇ ਕਿ ਚਰਵਾਹੇ ਦੇ ਇਰਾਦੇ ਨੇਕ ਸਨ, ਫਿਰ ਵੀ ਕੁੜੀ ਦੇ ਭਰਾ ਨਹੀਂ ਚਾਹੁੰਦੇ ਸਨ ਕਿ ਉਹ ਉਸ ਨਾਲ ਜਾਵੇ। ਉਹ ਇਹ ਗੱਲ ਸਮਝਦੇ ਸਨ ਕਿ ਜੇ ਦੋ ਪਿਆਰ ਕਰਨ ਵਾਲੇ ਇਕੱਲਿਆਂ ਵਿਚ ਮਿਲਣ, ਤਾਂ ਉਨ੍ਹਾਂ ਦੇ ਕਦਮ ਬਹਿਕ ਸਕਦੇ ਹਨ। ਇਸ ਲਈ ਉਹ ਆਪਣੀ ਭੈਣ ਨੂੰ ਇਕ ਕੰਮ ਦਿੰਦੇ ਹਨ ਤਾਂਕਿ ਉਹ ਚਰਵਾਹੇ ਨਾਲ ਨਾ ਜਾ ਸਕੇ।—ਸ੍ਰੇਸ਼ 2:15.
ਬਾਈਬਲ ਵਿਚ ਹੁਕਮ ਦਿੱਤਾ ਗਿਆ ਹੈ ਕਿ ਮਸੀਹੀ ‘ਹਰਾਮਕਾਰੀ ਤੋਂ ਭੱਜਣ।’ (1 ਕੁਰਿੰ 6:18) ਇਸ ਲਈ ਸਾਨੂੰ ਉਸ ਹਰ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਕਰਕੇ ਅਸੀਂ ਗ਼ਲਤ ਕੰਮ ਕਰ ਸਕਦੇ ਹਾਂ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਸ੍ਰੇਸ਼ਟ ਗੀਤ ਦੇ ਲਿਖਾਰੀ ਨੇ ਇਹ ਵੀ ਲਿਖਿਆ: “ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ, ਪਰ ਨਾਤਜਰਬੇਕਾਰ ਅੱਗੇ ਵਧਦਾ ਜਾਂਦਾ ਹੈ ਤੇ ਅੰਜਾਮ ਭੁਗਤਦਾ ਹੈ।”—ਕਹਾ 22:3.
ਪਰਮੇਸ਼ੁਰ ਤਾਂ “ਦਿਲ ਦੇ ਹਰ ਭੇਤ ਨੂੰ ਜਾਣਦਾ ਹੈ” ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਤੁਸੀਂ ਇਸ ਵੀਡੀਓ ਤੋਂ ਕੀ-ਕੀ ਸਿੱਖਿਆ?
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 24 ਪੈਰੇ 13-21