8-14 ਦਸੰਬਰ
ਯਸਾਯਾਹ 6-8
ਗੀਤ 75 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. “ਮੈਂ ਹਾਜ਼ਰ ਹਾਂ, ਮੈਨੂੰ ਘੱਲੋ!”
(10 ਮਿੰਟ)
ਯਸਾਯਾਹ ਨੇ ਬਿਨਾਂ ਝਿਜਕਿਆ ਪਰਮੇਸ਼ੁਰ ਦਾ ਨਬੀ ਬਣਨ ਲਈ ਖ਼ੁਦ ਨੂੰ ਪੇਸ਼ ਕੀਤਾ (ਯਸਾ 6:8; ip-1 93-94 ਪੈਰੇ 13-14)
ਯਸਾਯਾਹ ਦੀ ਇਹ ਜ਼ਿੰਮੇਵਾਰੀ ਸੌਖੀ ਨਹੀਂ ਹੋਣੀ ਸੀ (ਯਸਾ 6:9, 10; ip-1 95 ਪੈਰੇ 15-16)
ਜਿੱਦਾਂ ਬਹੁਤ ਜਣਿਆਂ ਨੇ ਯਸਾਯਾਹ ਦੀ ਗੱਲ ਨਹੀਂ ਸੁਣੀ, ਉਸੇ ਤਰ੍ਹਾਂ ਬਹੁਤ ਜਣਿਆਂ ਨੇ ਯਿਸੂ ਦੀ ਵੀ ਗੱਲ ਨਹੀਂ ਸੁਣੀ (ਮੱਤੀ 13:13-15; ip-1 99 ਪੈਰਾ 23)
ਸੋਚ-ਵਿਚਾਰ ਕਰਨ ਲਈ: ਮੈਂ ਯਹੋਵਾਹ ਅਤੇ ਦੂਜਿਆਂ ਦੀ ਹੋਰ ਵੀ ਸੇਵਾ ਕਰਨ ਲਈ ਅੱਗੇ ਕਿਵੇਂ ਆ ਸਕਦਾ ਹਾਂ?
2. ਹੀਰੇ-ਮੋਤੀ
(10 ਮਿੰਟ)
ਯਸਾ 7:3, 4—ਯਹੋਵਾਹ ਨੇ ਦੁਸ਼ਟ ਰਾਜੇ ਆਹਾਜ਼ ਨਾਲ ਇਹ ਵਾਅਦਾ ਕਿਉਂ ਕੀਤਾ ਕਿ ਉਹ ਉਸ ਨੂੰ ਬਚਾਵੇਗਾ? (w06 12/1 9 ਪੈਰਾ 3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਯਸਾ 8:1-13 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਪਿਆਰ ਦਿਖਾਓ ਬਰੋਸ਼ਰ ਵਿੱਚੋਂ ਵਧੇਰੇ ਜਾਣਕਾਰੀ 1 ਵਿੱਚੋਂ ਕੋਈ ਸੱਚਾਈ ਦੱਸੋ। (lmd ਪਾਠ 4 ਨੁਕਤਾ 5)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 9 ਨੁਕਤਾ 3)
6. ਦੁਬਾਰਾ ਮਿਲਣਾ
(5 ਮਿੰਟ) ਘਰ-ਘਰ ਪ੍ਰਚਾਰ। ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। (lmd ਪਾਠ 9 ਨੁਕਤਾ 5)
ਗੀਤ 83
7. ਅਸੀਂ ਘਰ-ਘਰ ਪ੍ਰਚਾਰ ਕਰਨ ਲਈ ਜਾਣੇ ਜਾਂਦੇ ਹਾਂ
(15 ਮਿੰਟ) ਚਰਚਾ।
ਯਹੋਵਾਹ ਦੇ ਗਵਾਹ ਯਿਸੂ ਅਤੇ ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਰਦਿਆਂ ਆਪਣੇ ਘਰ-ਘਰ ਪ੍ਰਚਾਰ ਦੇ ਕੰਮ ਤੋਂ ਜਾਣੇ ਜਾਂਦੇ ਹਨ।—ਲੂਕਾ 10:5; ਰਸੂ 5:42.
ਇਹ ਤਾਂ ਹੈ ਕਿ ਅਸੀਂ ਕੋਵਿਡ-19 ਮਹਾਂਮਾਰੀ ਦੌਰਾਨ ਘਰ-ਘਰ ਪ੍ਰਚਾਰ ਕਰਨ ਲਈ ਨਹੀਂ ਜਾ ਸਕੇ। ਇਸ ਕਰਕੇ ਅਸੀਂ ਆਪਣਾ ਧਿਆਨ ਗਵਾਹੀ ਦੇਣ ਦੇ ਹੋਰ ਤਰੀਕਿਆਂ ʼਤੇ ਲਾਇਆ, ਜਿਵੇਂ ਕਿ ਲੋਕਾਂ ਨਾਲ ਆਮ ਵਿਸ਼ਿਆਂ ਬਾਰੇ ਗੱਲ ਕਰ ਕੇ, ਚਿੱਠੀਆਂ ਲਿਖ ਕੇ ਅਤੇ ਟੈਲੀਫ਼ੋਨ ਰਾਹੀਂ। ਸਾਨੂੰ ਕਿੰਨੀ ਖ਼ੁਸ਼ੀ ਹੋਈ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਪ੍ਰਚਾਰ ਕਰਨ ਦੇ ਇਨ੍ਹਾਂ ਤਰੀਕਿਆਂ ਵਿਚ ਵੀ ਮਾਹਰ ਬਣ ਸਕੀਏ! ਫਿਰ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਸਾਡਾ ਮੁੱਖ ਤਰੀਕਾ ਹੈ, ਘਰ-ਘਰ ਪ੍ਰਚਾਰ ਕਰਨਾ। ਕੀ ਤੁਸੀਂ ਬਾਕਾਇਦਾ ਘਰ-ਘਰ ਪ੍ਰਚਾਰ ਕਰਨ ਲਈ ਜਾ ਸਕਦੇ ਹੋ?
ਘਰ-ਘਰ ਦਾ ਪ੍ਰਚਾਰ ਕਰਨ ਨਾਲ ਅਸੀਂ ਕਿਵੇਂ . . .
ਇਕ ਇਲਾਕੇ ਦੇ ਸਾਰੇ ਲੋਕਾਂ ਨੂੰ ਗਵਾਹੀ ਦੇ ਸਕਦੇ ਹਾਂ?
ਆਪਣੀ ਸਿਖਾਉਣ ਦੀ ਕਲਾ ਨਿਖਾਰ ਸਕਦੇ ਹਾਂ ਅਤੇ ਦਲੇਰੀ, ਨਿਰਪੱਖਤਾ ਤੇ ਤਿਆਗ ਕਰਨ ਵਰਗੇ ਗੁਣ ਪੈਦਾ ਕਰ ਸਕਦੇ ਹਾਂ?
ਬਾਈਬਲ ਸਟੱਡੀਆਂ ਸ਼ੁਰੂ ਕਰ ਸਕਦੇ ਹਾਂ?
ਹਰ ਮੌਸਮ ਵਿਚ ਪ੍ਰਚਾਰ ਕਰਨਾ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਫ਼ੈਰੋ ਦੀਪ-ਸਮੂਹ ਦੇ ਜੋਸ਼ੀਲੇ ਪ੍ਰਚਾਰਕਾਂ ਨੇ ਜੋ ਤਿਆਗ ਕੀਤੇ, ਉਸ ਤੋਂ ਤੁਸੀਂ ਕੀ ਸਿੱਖਿਆ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 25 ਪੈਰੇ 8-13, ਸਫ਼ਾ 201 ʼਤੇ ਡੱਬੀ