22-28 ਦਸੰਬਰ
ਯਸਾਯਾਹ 11-13
ਗੀਤ 14 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਮਸੀਹ ਦੀ ਪਛਾਣ ਕਿਵੇਂ ਹੋਣੀ ਸੀ?
(10 ਮਿੰਟ)
ਉਸ ਨੇ ਯੱਸੀ ਦੇ ਪੁੱਤਰ ਦਾਊਦ ਦੇ ਘਰਾਣੇ ਵਿੱਚੋਂ ਆਉਣਾ ਸੀ (ਯਸਾ 11:1; ip-1 159 ਪੈਰੇ 4-5)
ਉਸ ʼਤੇ ਪਰਮੇਸ਼ੁਰ ਦੀ ਸ਼ਕਤੀ ਰਹਿਣੀ ਸੀ ਅਤੇ ਉਸ ਨੇ ਯਹੋਵਾਹ ਦਾ ਡਰ ਮੰਨਣਾ ਸੀ (ਯਸਾ 11:2, 3ੳ; ip-1 159 ਪੈਰਾ 6; 160 ਪੈਰਾ 8)
ਉਸ ਨੇ ਧਰਮੀ ਤੇ ਦਇਆਵਾਨ ਨਿਆਂਕਾਰ ਹੋਣਾ ਸੀ (ਯਸਾ 11:3ਅ-5; ip-1 160 ਪੈਰਾ 9; 161 ਪੈਰਾ 11)
ਸੋਚ-ਵਿਚਾਰ ਕਰਨ ਲਈ: ਯਿਸੂ ਕਿਹੜੀਆਂ ਗੱਲਾਂ ਕਰਕੇ ਕਿਸੇ ਵੀ ਇਨਸਾਨੀ ਰਾਜੇ ਨਾਲੋਂ ਬਿਹਤਰ ਹੈ?
2. ਹੀਰੇ-ਮੋਤੀ
(10 ਮਿੰਟ)
ਯਸਾ 11:10—ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ? (ip-1 165-166 ਪੈਰੇ 16-18)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਯਸਾ 11:1-12 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 2 ਨੁਕਤਾ 5)
5. ਦੁਬਾਰਾ ਮਿਲਣਾ
(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਵਿਅਕਤੀ ਜੋ ਸਵਾਲ ਪੁੱਛਦਾ ਹੈ, ਉਸ ਦਾ ਜਵਾਬ jw.org/pa ਵੈੱਬਸਾਈਟ ਤੋਂ ਦਿਓ। (lmd ਪਾਠ 8 ਨੁਕਤਾ 3)
6. ਚੇਲੇ ਬਣਾਉਣੇ
(5 ਮਿੰਟ) ਆਪਣੇ ਵਿਦਿਆਰਥੀ ਨਾਲ ਤਿਆਰੀ ਕਰੋ ਤਾਂਕਿ ਉਹ ਤੁਹਾਡੇ ਨਾਲ ਘਰ-ਘਰ ਪ੍ਰਚਾਰ ਕਰ ਸਕੇ। (lmd ਪਾਠ 11 ਨੁਕਤਾ 4)
ਗੀਤ 57
7. ਕੀ ਤੁਸੀਂ “ਸੱਚਾਈ ਨਾਲ ਨਿਆਂ” ਕਰਦੇ ਹੋ?
(15 ਮਿੰਟ) ਚਰਚਾ।
ਅਸੀਂ ਹਰ ਰੋਜ਼ ਲੋਕਾਂ ਬਾਰੇ ਰਾਇ ਕਾਇਮ ਕਰਦੇ ਹਾਂ ਅਤੇ ਕਈ ਵਾਰ ਬਿਨਾਂ ਸੋਚੇ-ਸਮਝੇ ਵੀ ਇੱਦਾਂ ਕਰਦੇ ਹਾਂ। ਅਸੀਂ ਅਕਸਰ ਲੋਕਾਂ ਦਾ ਬਾਹਰੀ ਰੂਪ ਦੇਖ ਕੇ ਨਿਆਂ ਕਰਦੇ ਹਾਂ। ਪਰ ਯਿਸੂ, ਜਿਸ ਦੀ ਮਿਸਾਲ ʼਤੇ ਅਸੀਂ ਚੱਲਣਾ ਚਾਹੁੰਦੇ ਹਾਂ, ਇੱਦਾਂ ਨਹੀਂ ਕਰਦਾ। (ਯਸਾ 11:3, 4) ਉਹ ਲੋਕਾਂ ਦਾ ਦਿਲ ਦੇਖ ਸਕਦਾ ਹੈ। ਉਹ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ, ਕਿਉਂ ਸੋਚ ਰਹੇ ਹਨ ਅਤੇ ਉਨ੍ਹਾਂ ਦੇ ਇਰਾਦੇ ਕੀ ਹਨ। ਸਾਡੇ ਕੋਲ ਯਿਸੂ ਵਰਗੀ ਕਾਬਲੀਅਤ ਤਾਂ ਨਹੀਂ ਹੈ, ਫਿਰ ਵੀ ਅਸੀਂ ਉਸ ਦੀ ਮਿਸਾਲ ʼਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। ਉਸ ਨੇ ਕਿਹਾ ਸੀ: “ਬਾਹਰੀ ਰੂਪ ਦੇਖ ਕੇ ਨਿਆਂ ਕਰਨਾ ਛੱਡ ਦਿਓ, ਸੱਚਾਈ ਨਾਲ ਨਿਆਂ ਕਰੋ।”—ਯੂਹੰ 7:24.
ਜੇ ਅਸੀਂ ਪਹਿਲਾਂ ਤੋਂ ਹੀ ਲੋਕਾਂ ਬਾਰੇ ਕੋਈ ਰਾਇ ਕਾਇਮ ਕਰ ਲਈਏ, ਤਾਂ ਅਸੀਂ ਜੋਸ਼ ਨਾਲ ਤੇ ਚੰਗੀ ਤਰ੍ਹਾਂ ਪ੍ਰਚਾਰ ਨਹੀਂ ਕਰ ਸਕਾਂਗੇ। ਮਿਸਾਲ ਲਈ, ਕੀ ਅਸੀਂ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਤੋਂ ਝਿਜਕਦੇ ਹਾਂ ਜਿੱਥੇ ਖ਼ਾਸ ਸਮੂਹ ਜਾਂ ਧਰਮ ਦੇ ਲੋਕ ਰਹਿੰਦੇ ਹਨ। ਉਨ੍ਹਾਂ ਇਲਾਕਿਆਂ ਬਾਰੇ ਕੀ ਜਿੱਥੇ ਬਹੁਤ ਜ਼ਿਆਦਾ ਅਮੀਰ ਜਾਂ ਗ਼ਰੀਬ ਲੋਕ ਰਹਿੰਦੇ ਹਨ? ਕੀ ਅਸੀਂ ਕਿਸੇ ਦਾ ਬਾਹਰੀ ਰੂਪ ਦੇਖ ਕੇ ਸੋਚ ਲੈਂਦੇ ਹਾਂ ਕਿ ਉਹ ਸਾਡਾ ਸੰਦੇਸ਼ ਨਹੀਂ ਸੁਣੇਗਾ? ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਇੱਛਾ ਹੈ: “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।”—1 ਤਿਮੋ 2:4.
ਪਹਿਰਾਬੁਰਜ ਤੋਂ ਸਬਕ—ਕਿਸੇ ਦਾ ਬਾਹਰਲਾ ਰੂਪ ਦੇਖ ਕੇ ਰਾਇ ਕਾਇਮ ਨਾ ਕਰੋ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਵੀਡੀਓ ਵਿਚ ਕਿਸ ਤਰ੍ਹਾਂ ਦੇ ਪੱਖਪਾਤ ਦਾ ਜ਼ਿਕਰ ਕੀਤਾ ਗਿਆ ਹੈ?
ਜੇ ਅਸੀਂ ਭੈਣਾਂ-ਭਰਾਵਾਂ ਨਾਲ ਪੱਖਪਾਤ ਕਰਨ ਲੱਗ ਪਏ, ਤਾਂ ਇਸ ਦਾ ਮੰਡਲੀ ʼਤੇ ਕੀ ਅਸਰ ਪਵੇਗਾ?
ਵੀਡੀਓ ਵਿਚ ਦਿਖਾਏ ਭੈਣ-ਭਰਾ ਕਿਵੇਂ ਬਾਹਰੀ ਰੂਪ ਦੇਖ ਕੇ ਰਾਇ ਕਾਇਮ ਕਰਨ ਤੋਂ ਦੂਰ ਰਹੇ?
ਪਹਿਰਾਬੁਰਜ ਦੇ ਇਸ ਲੇਖ ਤੋਂ ਤੁਸੀਂ ਕੀ ਸਿੱਖਿਆ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 26 ਪੈਰੇ 1-8, ਸਫ਼ੇ 204, 208 ʼਤੇ ਡੱਬੀਆਂ ਦੇਖੋ