ਲੋਕਾਂ ਦੇ ਦਿਲਾਂ ਤਕ ਕਿਵੇਂ ਪਹੁੰਚੀਏ
1. ਯਿਸੂ ਦੀ ਸਿੱਖਿਆ ਦਾ ਉਸ ਦੀ ਗੱਲ ਸੁਣਨ ਵਾਲਿਆਂ ਦੇ ਦਿਲਾਂ ʼਤੇ ਕੀ ਅਸਰ ਪਿਆ?
1 ਯਿਸੂ ਮਸੀਹ ਉਨ੍ਹਾਂ ਲੋਕਾਂ ਦੇ ਦਿਲਾਂ ਤਕ ਪਹੁੰਚਦਾ ਸੀ ਜੋ ਉਸ ਦੀ ਗੱਲ ਸੁਣਦੇ ਸਨ। ਇਕ ਵਾਰ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਧਰਮ-ਗ੍ਰੰਥ ਵਿੱਚੋਂ ਗੱਲਾਂ ਖੋਲ੍ਹ ਕੇ ਸਮਝਾਈਆਂ, ਤਾਂ ਉਨ੍ਹਾਂ ਦੇ ਦਿਲ “ਜੋਸ਼” ਨਾਲ ਭਰ ਗਏ। (ਲੂਕਾ 24:32) ਹਾਲਾਂਕਿ ਪਰਮੇਸ਼ੁਰ ਦੀ ਆਗਿਆ ਮੰਨਣ ਦੀ ਇੱਛਾ ਦਿਲੋਂ ਹੋਣੀ ਚਾਹੀਦੀ ਹੈ, ਫਿਰ ਵੀ ਅਸੀਂ ਲੋਕਾਂ ਦੇ ਦਿਲਾਂ ਨੂੰ ਕਿਵੇਂ ਉਕਸਾ ਸਕਦੇ ਹਾਂ ਤਾਂਕਿ ਉਹ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰ ਸਕਣ?—ਰੋਮੀ. 6:17.
2. ਸੂਝ-ਬੂਝ ਤੋਂ ਕੰਮ ਲੈ ਕੇ ਲੋਕਾਂ ਦੇ ਦਿਲਾਂ ਤਕ ਕਿਵੇਂ ਪਹੁੰਚਿਆ ਜਾ ਸਕਦਾ ਹੈ?
2 ਸੂਝ-ਬੂਝ ਤੋਂ ਕੰਮ ਲਓ: ਜੇ ਅਸੀਂ ਸਿਰਫ਼ ਸਹੀ-ਗ਼ਲਤ ਬਾਰੇ ਹੀ ਦੱਸਾਂਗੇ, ਤਾਂ ਕਈ ਲੋਕ ਕਦਮ ਨਹੀਂ ਚੁੱਕਣਗੇ। ਉਹ ਸਾਡੀ ਗੱਲ ਬਿਲਕੁਲ ਨਹੀਂ ਸੁਣਨਗੇ ਜੇ ਅਸੀਂ ਬਾਈਬਲ ਵਿੱਚੋਂ ਬਹੁਤ ਸਾਰੀਆਂ ਆਇਤਾਂ ਵਰਤ ਕੇ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਸੇ ਵਿਅਕਤੀ ਨੂੰ ਕਦਮ ਚੁੱਕਣ ਲਈ ਪ੍ਰੇਰਿਤ ਕਰਨ ਲਈ ਜ਼ਰੂਰੀ ਹੈ ਕਿ ਪਹਿਲਾਂ ਅਸੀਂ ਕਾਰਨ ਜਾਣੀਏ ਕਿ ਉਹ ਕੋਈ ਵਿਸ਼ਵਾਸ ਕਿਉਂ ਕਰਦਾ ਹੈ ਤੇ ਇਸ ਮੁਤਾਬਕ ਚੱਲਦਾ ਹੈ। ਜਦੋਂ ਅਸੀਂ ਸੋਚ-ਸਮਝ ਕੇ ਉਸ ਨੂੰ ਸਵਾਲ ਪੁੱਛਾਂਗੇ, ਤਾਂ ਉਸ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦੀ ਹੱਲਾਸ਼ੇਰੀ ਮਿਲੇਗੀ। (ਕਹਾ. 20:5) ਇਸ ਤੋਂ ਬਾਅਦ ਹੀ ਅਸੀਂ ਬਾਈਬਲ ਵਿੱਚੋਂ ਜਾਣਕਾਰੀ ਦਿਖਾ ਕੇ ਉਸ ਦੇ ਦਿਲ ਤਕ ਪਹੁੰਚ ਸਕਾਂਗੇ। ਇਸ ਲਈ ਸਾਨੂੰ ਲੋਕਾਂ ਵਿਚ ਗਹਿਰੀ ਦਿਲਚਸਪੀ ਲੈਣ ਅਤੇ ਧੀਰਜ ਰੱਖਣ ਦੀ ਲੋੜ ਹੈ। (ਕਹਾ. 25:15) ਯਾਦ ਰੱਖੋ ਕਿ ਸੱਚਾਈ ਵਿਚ ਕੁਝ ਲੋਕ ਜਲਦੀ ਹੀ ਤਰੱਕੀ ਕਰ ਲੈਂਦੇ ਹਨ ਤੇ ਕਈਆਂ ਨੂੰ ਤਰੱਕੀ ਕਰਨ ਵਿਚ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ। ਕੁਝ ਸਮਾਂ ਇੰਤਜ਼ਾਰ ਕਰੋ ਤਾਂਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਉਨ੍ਹਾਂ ਦੇ ਕੰਮਾਂ ਅਤੇ ਸੋਚਾਂ ʼਤੇ ਅਸਰ ਕਰੇ।—ਮਰ. 4:26-29.
3. ਅਸੀਂ ਸਿੱਖਣ ਵਾਲਿਆਂ ਦੀ ਚੰਗੇ ਗੁਣ ਪੈਦਾ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ?
3 ਚੰਗੇ ਗੁਣ ਪੈਦਾ ਕਰਨ ਲਈ ਉਨ੍ਹਾਂ ਦੀ ਮਦਦ ਕਰੋ: ਬਾਈਬਲ ਦੇ ਜਿਨ੍ਹਾਂ ਹਵਾਲਿਆਂ ਵਿਚ ਯਹੋਵਾਹ ਦੀ ਚੰਗਿਆਈ ਅਤੇ ਪਿਆਰ ਬਾਰੇ ਦੱਸਿਆ ਗਿਆ ਹੈ, ਉਨ੍ਹਾਂ ਹਵਾਲਿਆਂ ਦੀ ਮਦਦ ਨਾਲ ਸਿੱਖਣ ਵਾਲਿਆਂ ਵਿਚ ਚੰਗੇ ਗੁਣ ਪੈਦਾ ਹੋ ਸਕਦੇ ਹਨ। ਅਸੀਂ ਉਨ੍ਹਾਂ ਨੂੰ ਜ਼ਬੂਰਾਂ ਦੀ ਪੋਥੀ 139:1-4 ਜਾਂ ਲੂਕਾ 12:6, 7 ਵਰਗੇ ਹਵਾਲੇ ਦਿਖਾ ਸਕਦੇ ਹਾਂ ਕਿ ਯਹੋਵਾਹ ਸਾਡੇ ਸਾਰਿਆਂ ਵਿਚ ਕਿੰਨੀ ਜ਼ਿਆਦਾ ਦਿਲਚਸਪੀ ਲੈਂਦਾ ਹੈ। ਜਦੋਂ ਸਿੱਖਣ ਵਾਲਿਆਂ ਦੇ ਦਿਲ ਵਿਚ ਯਹੋਵਾਹ ਦੀ ਅਪਾਰ ਕਿਰਪਾ ਲਈ ਕਦਰਦਾਨੀ ਪੈਦਾ ਹੁੰਦੀ ਹੈ, ਤਾਂ ਉਨ੍ਹਾਂ ਦਾ ਯਹੋਵਾਹ ਲਈ ਪਿਆਰ ਅਤੇ ਸ਼ਰਧਾ ਵਧਦੀ ਹੈ। (ਰੋਮੀ. 5:6-8; 1 ਯੂਹੰ. 4:19) ਨਾਲੇ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਚਾਲ-ਚਲਣ ਦਾ ਯਹੋਵਾਹ ʼਤੇ ਅਸਰ ਪੈਂਦਾ ਹੈ, ਤਾਂ ਸ਼ਾਇਦ ਉਹ ਅਜਿਹੇ ਕੰਮ ਕਰਨ ਲਈ ਉਤਸ਼ਾਹਿਤ ਹੋਣ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ ਤੇ ਉਸ ਦੀ ਵਡਿਆਈ ਹੁੰਦੀ ਹੈ।—ਜ਼ਬੂ. 78:40, 41; ਕਹਾ. 23:15.
4. ਪ੍ਰਚਾਰ ਵਿਚ ਲੋਕਾਂ ਨੂੰ ਸਿਖਾਉਂਦੇ ਵੇਲੇ ਅਸੀਂ ਉਨ੍ਹਾਂ ਦੀ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਦੀ ਕਿਵੇਂ ਕਦਰ ਕਰ ਸਕਦੇ ਹਾਂ?
4 ਯਹੋਵਾਹ ਆਪਣੇ ਹੁਕਮ ਮੰਨਣ ਲਈ ਕਿਸੇ ਨੂੰ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ, ਉਹ ਲੋਕਾਂ ਨੂੰ ਇਹ ਦਿਖਾ ਕੇ ਬੇਨਤੀ ਕਰਦਾ ਹੈ ਕਿ ਉਸ ਦੀ ਸਲਾਹ ਮੰਨਣੀ ਕਿੰਨੀ ਫ਼ਾਇਦੇਮੰਦ ਹੈ। (ਯਸਾ. 48:17, 18) ਅਸੀਂ ਉਦੋਂ ਯਹੋਵਾਹ ਦੀ ਰੀਸ ਕਰਦੇ ਹਾਂ ਜਦੋਂ ਅਸੀਂ ਇਸ ਤਰੀਕੇ ਨਾਲ ਸਿਖਾਉਂਦੇ ਹਾਂ ਕਿ ਲੋਕ ਆਪ ਫ਼ੈਸਲੇ ਕਰ ਸਕਣ ਕਿ ਉਨ੍ਹਾਂ ਨੇ ਕੀ ਕਰਨਾ ਹੈ। ਜਦੋਂ ਉਨ੍ਹਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਹਮੇਸ਼ਾ ਲਈ ਫ਼ਾਇਦਾ ਹੁੰਦਾ ਹੈ। (ਰੋਮੀ. 12:2) ਇਸ ਤਰ੍ਹਾਂ ਉਹ ‘ਮਨਾਂ ਦੇ ਪਰਖਣ ਵਾਲੇ’ ਯਹੋਵਾਹ ਦੇ ਹੋਰ ਵੀ ਨੇੜੇ ਹੁੰਦੇ ਹਨ।—ਕਹਾ. 17:3.