ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਰਸੂਲਾਂ ਦੇ ਕੰਮ 13
  • ਪਵਿੱਤਰ ਬਾਈਬਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਰਸੂਲਾਂ ਦੇ ਕੰਮ 13:1

ਫੁਟਨੋਟ

  • *

    ਯੂਨਾਨੀ ਵਿਚ, “ਨੀਗਰ।”

  • *

    ਲੂਕਾ 3:1, ਫੁਟਨੋਟ ਦੇਖੋ।

ਰਸੂਲਾਂ ਦੇ ਕੰਮ 13:2

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ੇ 85-86

    ਪਹਿਰਾਬੁਰਜ,

    11/15/2000, ਸਫ਼ਾ 12

    10/1/1997, ਸਫ਼ੇ 11-12

ਰਸੂਲਾਂ ਦੇ ਕੰਮ 13:3

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ਾ 86

ਰਸੂਲਾਂ ਦੇ ਕੰਮ 13:4

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ੇ 86-87

    ਪਹਿਰਾਬੁਰਜ,

    7/1/2004, ਸਫ਼ੇ 19-20

ਰਸੂਲਾਂ ਦੇ ਕੰਮ 13:5

ਫੁਟਨੋਟ

  • *

    ਯਾਨੀ, ਮਰਕੁਸ।

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ੇ 86-87

    ਪਹਿਰਾਬੁਰਜ,

    3/15/2010, ਸਫ਼ਾ 7

    7/1/2004, ਸਫ਼ੇ 20-21

ਰਸੂਲਾਂ ਦੇ ਕੰਮ 13:6

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ੇ 86-87

    ਪਹਿਰਾਬੁਰਜ,

    7/1/2004, ਸਫ਼ੇ 21-22

ਰਸੂਲਾਂ ਦੇ ਕੰਮ 13:7

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ਾ 87

ਰਸੂਲਾਂ ਦੇ ਕੰਮ 13:8

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ੇ 87-88

ਰਸੂਲਾਂ ਦੇ ਕੰਮ 13:9

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ੇ 87-88

ਰਸੂਲਾਂ ਦੇ ਕੰਮ 13:11

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ੇ 87-88

ਰਸੂਲਾਂ ਦੇ ਕੰਮ 13:13

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ੇ 88-89

    ਪਹਿਰਾਬੁਰਜ,

    3/15/2010, ਸਫ਼ਾ 7

ਰਸੂਲਾਂ ਦੇ ਕੰਮ 13:14

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ਾ 89

ਰਸੂਲਾਂ ਦੇ ਕੰਮ 13:16

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ਾ 90

ਰਸੂਲਾਂ ਦੇ ਕੰਮ 13:34

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/1/1998, ਸਫ਼ਾ 19

ਰਸੂਲਾਂ ਦੇ ਕੰਮ 13:41

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/1/2000, ਸਫ਼ਾ 13

ਰਸੂਲਾਂ ਦੇ ਕੰਮ 13:46

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ੇ 90-92

ਰਸੂਲਾਂ ਦੇ ਕੰਮ 13:47

ਇੰਡੈਕਸ

  • ਰਿਸਰਚ ਬਰੋਸ਼ਰ

    ਯਸਾਯਾਹ ਦੀ ਭਵਿੱਖਬਾਣੀ 2, ਸਫ਼ੇ 141-142

ਰਸੂਲਾਂ ਦੇ ਕੰਮ 13:48

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    10/2018, ਸਫ਼ਾ 12

    ਪਹਿਰਾਬੁਰਜ,

    7/1/2000, ਸਫ਼ੇ 11-12

ਰਸੂਲਾਂ ਦੇ ਕੰਮ 13:50

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ਾ 91

ਰਸੂਲਾਂ ਦੇ ਕੰਮ 13:51

ਫੁਟਨੋਟ

  • *

    ਮੱਤੀ 10:14, ਫੁਟਨੋਟ ਦੇਖੋ।

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ੇ 92, 93-95

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।
  • ਪਵਿੱਤਰ ਬਾਈਬਲ
  • ਨਵੀਂ ਦੁਨੀਆਂ ਅਨੁਵਾਦ (nwt) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
  • 31
  • 32
  • 33
  • 34
  • 35
  • 36
  • 37
  • 38
  • 39
  • 40
  • 41
  • 42
  • 43
  • 44
  • 45
  • 46
  • 47
  • 48
  • 49
  • 50
  • 51
  • 52
ਪਵਿੱਤਰ ਬਾਈਬਲ
ਰਸੂਲਾਂ ਦੇ ਕੰਮ 13:1-52

ਰਸੂਲਾਂ ਦੇ ਕੰਮ

13 ਅੰਤਾਕੀਆ ਦੀ ਮੰਡਲੀ ਵਿਚ ਇਹ ਨਬੀ ਅਤੇ ਸਿੱਖਿਅਕ ਸਨ: ਬਰਨਾਬਾਸ, ਸ਼ਿਮਓਨ ਉਰਫ਼ ਕਾਲਾ,* ਕੁਰੇਨੇ ਦਾ ਲੂਕੀਉਸ, ਮਨਏਨ ਜਿਹੜਾ ਗਲੀਲ ਜ਼ਿਲ੍ਹੇ ਦੇ ਹਾਕਮ ਹੇਰੋਦੇਸ* ਨਾਲ ਪੜ੍ਹਿਆ ਸੀ ਅਤੇ ਸੌਲੁਸ। 2 ਜਦੋਂ ਉਹ ਯਹੋਵਾਹ ਦੀ ਸੇਵਾ ਕਰ ਰਹੇ ਸਨ ਅਤੇ ਵਰਤ ਰੱਖ ਰਹੇ ਸਨ, ਉਦੋਂ ਪਵਿੱਤਰ ਸ਼ਕਤੀ ਨੇ ਕਿਹਾ: “ਮੇਰੇ ਲਈ ਬਰਨਾਬਾਸ ਅਤੇ ਸੌਲੁਸ ਨੂੰ ਅਲੱਗ ਰੱਖੋ ਕਿਉਂਕਿ ਮੈਂ ਉਨ੍ਹਾਂ ਨੂੰ ਖ਼ਾਸ ਕੰਮ ਲਈ ਚੁਣਿਆ ਹੈ।” 3 ਫਿਰ ਉਨ੍ਹਾਂ ਸਾਰਿਆਂ ਨੇ ਦੁਬਾਰਾ ਵਰਤ ਰੱਖਿਆ ਤੇ ਪ੍ਰਾਰਥਨਾ ਕੀਤੀ ਅਤੇ ਬਰਨਾਬਾਸ ਅਤੇ ਸੌਲੁਸ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਘੱਲ ਦਿੱਤਾ।

4 ਫਿਰ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਉਹ ਦੋਵੇਂ ਸਿਲੂਕੀਆ ਨੂੰ ਚਲੇ ਗਏ ਅਤੇ ਉੱਥੋਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸਾਈਪ੍ਰਸ ਟਾਪੂ ਨੂੰ ਚਲੇ ਗਏ। 5 ਜਦੋਂ ਉਹ ਸਾਈਪ੍ਰਸ ਦੇ ਸ਼ਹਿਰ ਸਲਮੀਸ ਪਹੁੰਚੇ, ਤਾਂ ਉਨ੍ਹਾਂ ਨੇ ਯਹੂਦੀਆਂ ਦੇ ਸਭਾ ਘਰਾਂ ਵਿਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਯੂਹੰਨਾ* ਵੀ ਉਨ੍ਹਾਂ ਦੇ ਨਾਲ ਸੀ ਜੋ ਉਨ੍ਹਾਂ ਦੀ ਸੇਵਾ ਕਰਦਾ ਸੀ।

6 ਉਹ ਸਲਮੀਸ ਤੋਂ ਸਫ਼ਰ ਕਰ ਕੇ ਪਾਫੁਸ ਸ਼ਹਿਰ ਪਹੁੰਚ ਗਏ ਜੋ ਟਾਪੂ ਦੇ ਦੂਜੇ ਪਾਸੇ ਸੀ ਅਤੇ ਉੱਥੇ ਉਹ ਬਰਯੇਸੂਸ ਨਾਂ ਦੇ ਇਕ ਯਹੂਦੀ ਨੂੰ ਮਿਲੇ ਜਿਹੜਾ ਜਾਦੂਗਰ ਅਤੇ ਝੂਠਾ ਨਬੀ ਸੀ। 7 ਉਹ ਜਾਦੂਗਰ ਪ੍ਰਾਂਤ ਦੇ ਰਾਜਪਾਲ ਸਰਗੀਉਸ ਪੌਲੂਸ ਲਈ ਕੰਮ ਕਰਦਾ ਸੀ। ਸਰਗੀਉਸ ਪੌਲੂਸ ਸਮਝਦਾਰ ਇਨਸਾਨ ਸੀ ਅਤੇ ਉਸ ਦੇ ਦਿਲ ਵਿਚ ਪਰਮੇਸ਼ੁਰ ਦਾ ਬਚਨ ਸੁਣਨ ਦੀ ਬੜੀ ਤਮੰਨਾ ਸੀ। ਇਸ ਲਈ ਉਸ ਨੇ ਬਰਨਾਬਾਸ ਅਤੇ ਸੌਲੁਸ ਨੂੰ ਆਪਣੇ ਕੋਲ ਸੱਦਿਆ। 8 ਪਰ ਜਾਦੂਗਰ ਏਲੀਮਸ (ਅਸਲ ਵਿਚ, ਯੂਨਾਨੀ ਵਿਚ ਏਲੀਮਸ ਦਾ ਮਤਲਬ ਜਾਦੂਗਰ ਹੀ ਹੈ) ਸੌਲੁਸ ਤੇ ਬਰਨਾਬਾਸ ਦਾ ਵਿਰੋਧ ਕਰਨ ਲੱਗ ਪਿਆ ਅਤੇ ਉਸ ਨੇ ਰਾਜਪਾਲ ਨੂੰ ਪ੍ਰਭੂ ਉੱਤੇ ਨਿਹਚਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। 9 ਸੌਲੁਸ, ਜਿਸ ਦਾ ਨਾਂ ਪੌਲੁਸ ਵੀ ਸੀ, ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਉਸ ਨੇ ­ਏਲੀਮਸ ਨੂੰ ਬੜੇ ਧਿਆਨ ਨਾਲ ਦੇਖ ਕੇ 10 ਕਿਹਾ: “ਓਏ ਸ਼ੈਤਾਨ ਦਿਆ ਬੱਚਿਆ, ਤੂੰ ਹਰ ਤਰ੍ਹਾਂ ਦੇ ਛਲ-ਕਪਟ ਅਤੇ ਬੁਰਾਈ ਨਾਲ ਭਰਿਆ ਹੋਇਆ ਹੈਂ ਅਤੇ ਹਰ ਨੇਕ ਕੰਮ ਦਾ ਦੁਸ਼ਮਣ ਹੈਂ! ਕੀ ਤੂੰ ਯਹੋਵਾਹ ਦੇ ਸਿੱਧੇ ਰਾਹਾਂ ਨੂੰ ਵਿਗਾੜਨ ਤੋਂ ਬਾਜ਼ ਨਹੀਂ ਆਏਂਗਾ? 11 ਹੁਣ ਦੇਖ! ਯਹੋਵਾਹ ਦਾ ਹੱਥ ਤੇਰੇ ਵਿਰੁੱਧ ਉੱਠਿਆ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਝ ਸਮੇਂ ਲਈ ਸੂਰਜ ਦੀ ਰੌਸ਼ਨੀ ਨਹੀਂ ਦੇਖ ਸਕੇਂਗਾ।” ਉਸੇ ਵੇਲੇ ­ਏਲੀਮਸ ਦੀਆਂ ਅੱਖਾਂ ਅੱਗੇ ਸੰਘਣੀ ਧੁੰਦ ਅਤੇ ਹਨੇਰਾ ਛਾ ਗਿਆ ਅਤੇ ਉਹ ਲੋਕਾਂ ਨੂੰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਵੇ। 12 ਰਾਜਪਾਲ ਇਹ ਸਭ ਕੁਝ ਦੇਖ ਕੇ ਯਿਸੂ ਉੱਤੇ ਨਿਹਚਾ ਕਰਨ ਲੱਗ ਪਿਆ ਅਤੇ ਉਸ ਨੂੰ ਯਹੋਵਾਹ ਬਾਰੇ ਸਿੱਖ ਕੇ ਬਹੁਤ ਹੈਰਾਨੀ ਹੋਈ।

13 ਫਿਰ ਪੌਲੁਸ ਅਤੇ ਉਸ ਦੇ ਸਾਥੀ ਸਮੁੰਦਰੀ ਜਹਾਜ਼ ਵਿਚ ਬੈਠ ਕੇ ਪਾਫੁਸ ਤੋਂ ਪਮਫੀਲੀਆ ਦੇ ਸ਼ਹਿਰ ਪਰਗਾ ਆ ਗਏ। ਪਰ ਯੂਹੰਨਾ ਉਨ੍ਹਾਂ ਨੂੰ ਛੱਡ ਕੇ ਯਰੂਸ਼ਲਮ ਵਾਪਸ ਚਲਾ ਗਿਆ। 14 ਪਰ ਪੌਲੁਸ ਅਤੇ ਬਰਨਾਬਾਸ ਪਰਗਾ ਤੋਂ ਪਸੀਦੀਆ ਦੇ ਸ਼ਹਿਰ ਅੰਤਾਕੀਆ ਵਿਚ ਆ ਗਏ। ਸਬਤ ਦੇ ਦਿਨ ਉਹ ਸਭਾ ਘਰ ਵਿਚ ਜਾ ਕੇ ਬੈਠ ਗਏ। 15 ਸਾਰਿਆਂ ਸਾਮ੍ਹਣੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਦੇ ਪੜ੍ਹੇ ਜਾਣ ਤੋਂ ਬਾਅਦ ਸਭਾ ਘਰ ਦੇ ਨਿਗਾਹਬਾਨਾਂ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਜੇ ਤੁਹਾਡੇ ਕੋਲ ਲੋਕਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਗੱਲਾਂ ਹਨ, ਤਾਂ ਆ ਕੇ ਦੱਸੋ।” 16 ਪੌਲੁਸ ਉੱਠਿਆ ਅਤੇ ਆਪਣੇ ਹੱਥ ਨਾਲ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਕੇ ਕਿਹਾ:

“ਇਜ਼ਰਾਈਲੀ ਭਰਾਵੋ ਅਤੇ ਪਰਮੇਸ਼ੁਰ ਤੋਂ ਡਰਨ ਵਾਲੇ ਹੋਰ ਲੋਕੋ, ਮੇਰੀ ਗੱਲ ਸੁਣੋ। 17 ਇਜ਼ਰਾਈਲ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ ਸੀ ਅਤੇ ਜਦੋਂ ਉਹ ਮਿਸਰ ਵਿਚ ਪਰਦੇਸੀਆਂ ਵਜੋਂ ਰਹਿ ਰਹੇ ਸਨ, ਉਦੋਂ ਉਸ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਹ ਆਪਣੀ ਤਾਕਤ ਦੇ ਜ਼ੋਰ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ। 18 ਅਤੇ ਉਸ ਨੇ ਉਜਾੜ ਵਿਚ ਲਗਭਗ ਚਾਲੀ ਸਾਲ ਉਨ੍ਹਾਂ ਨੂੰ ਝੱਲਿਆ। 19 ਫਿਰ ਕਨਾਨ ਦੇਸ਼ ਵਿਚ ਸੱਤ ਕੌਮਾਂ ਨੂੰ ਨਾਸ਼ ਕਰਨ ਤੋਂ ਬਾਅਦ ਉਸ ਨੇ ਗੁਣੇ ਪਾ ਕੇ ਉਹ ਦੇਸ਼ ਇਜ਼ਰਾਈਲੀਆਂ ਵਿਚ ਵੰਡ ਦਿੱਤਾ: 20 ਇਹ ਸਭ ਕੁਝ ਲਗਭਗ 450 ਸਾਲਾਂ ਦੌਰਾਨ ਹੋਇਆ।

“ਇਨ੍ਹਾਂ ਗੱਲਾਂ ਤੋਂ ਬਾਅਦ ਉਸ ਨੇ ਉਨ੍ਹਾਂ ਲਈ ਸਮੂਏਲ ਨਬੀ ਦੇ ਸਮੇਂ ਤਕ ਨਿਆਂਕਾਰਾਂ ਦਾ ਪ੍ਰਬੰਧ ਕੀਤਾ। 21 ਪਰ ਫਿਰ ਉਨ੍ਹਾਂ ਨੇ ਇਕ ਰਾਜੇ ਦੀ ਮੰਗ ਕੀਤੀ। ਪਰਮੇਸ਼ੁਰ ਨੇ ਬਿਨਯਾਮੀਨ ਦੇ ਗੋਤ ਵਿੱਚੋਂ ਕੀਸ਼ ਦੇ ਪੁੱਤਰ ਸੌਲੁਸ ਨੂੰ ਉਨ੍ਹਾਂ ਦਾ ਰਾਜਾ ਬਣਾਇਆ ਜਿਸ ਨੇ ਚਾਲੀ ਸਾਲ ਰਾਜ ਕੀਤਾ। 22 ਫਿਰ ਉਸ ਨੂੰ ਗੱਦੀ ਤੋਂ ਹਟਾ ਕੇ ਯਹੋਵਾਹ ਨੇ ਦਾਊਦ ਨੂੰ ਉਨ੍ਹਾਂ ਦਾ ਰਾਜਾ ਬਣਾਇਆ, ਜਿਸ ਬਾਰੇ ਉਸ ਨੇ ਇਹ ਕਿਹਾ ਸੀ, ‘ਮੈਂ ਯੱਸੀ ਦੇ ਪੁੱਤਰ ਦਾਊਦ ਵਰਗੇ ਇਨਸਾਨ ਨੂੰ ਹੀ ਚਾਹੁੰਦਾ ਸਾਂ ਅਤੇ ਮੈਂ ਉਸ ਤੋਂ ਦਿਲੋਂ ਖ਼ੁਸ਼ ਹਾਂ। ਉਹ ਮੇਰੀ ਇੱਛਾ ਦੇ ਮੁਤਾਬਕ ਹੀ ਕੰਮ ਕਰੇਗਾ।’ 23 ਪਰਮੇਸ਼ੁਰ ਨੇ ਆਪਣੇ ਵਾਅਦੇ ਅਨੁਸਾਰ ਦਾਊਦ ਦੀ ਸੰਤਾਨ ਵਿੱਚੋਂ ਯਿਸੂ ਨੂੰ ਇਜ਼ਰਾਈਲ ਦਾ ਮੁਕਤੀਦਾਤਾ ਬਣਾਇਆ। 24 ਯਿਸੂ ਦੇ ਪ੍ਰਗਟ ਹੋਣ ਤੋਂ ਪਹਿਲਾਂ ਯੂਹੰਨਾ ਨੇ ਇਜ਼ਰਾਈਲ ਦੇ ਸਾਰੇ ਲੋਕਾਂ ਨੂੰ ਖੁੱਲ੍ਹੇ-ਆਮ ਪ੍ਰਚਾਰ ਕੀਤਾ ਸੀ ਕਿ ਉਹ ਤੋਬਾ ਕਰ ਕੇ ਬਪਤਿਸਮਾ ਲੈਣ। 25 ਪਰ ਜਦੋਂ ਯੂਹੰਨਾ ਆਪਣੀ ਸੇਵਾ ਖ਼ਤਮ ਕਰਨ ਵਾਲਾ ਸੀ, ਤਾਂ ਉਹ ਕਹਿੰਦਾ ਹੁੰਦਾ ਸੀ, ‘ਤੁਹਾਡੇ ਖ਼ਿਆਲ ਵਿਚ ਮੈਂ ਕੌਣ ਹਾਂ? ਮੈਂ ਉਹ ਨਹੀਂ ਹਾਂ ਜੋ ਤੁਸੀਂ ਸੋਚਦੇ ਹੋ। ਪਰ ਦੇਖੋ! ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਮੈਂ ਤਾਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਲਾਇਕ ਨਹੀਂ ਹਾਂ।’

26 “ਭਰਾਵੋ, ਤੁਸੀਂ ਅਬਰਾਹਾਮ ਦੀ ਪੀੜ੍ਹੀ ਦੇ ਲੋਕੋ ਅਤੇ ਪਰਮੇਸ਼ੁਰ ਤੋਂ ਡਰਨ ਵਾਲੇ ਹੋਰ ਲੋਕੋ, ਇਸ ਮੁਕਤੀ ਦਾ ਸੰਦੇਸ਼ ਸਾਨੂੰ ਸਾਰਿਆਂ ਨੂੰ ਸੁਣਾਇਆ ਗਿਆ ਹੈ। 27 ਯਰੂਸ਼ਲਮ ਦੇ ਵਾਸੀਆਂ ਅਤੇ ਧਾਰਮਿਕ ਆਗੂਆਂ ਨੇ ਉਸ ਨੂੰ ਮਸੀਹ ਵਜੋਂ ਕਬੂਲ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਨਿਆਂਕਾਰ ਬਣ ਕੇ ਨਬੀਆਂ ਦੀਆਂ ਲਿਖਤਾਂ ਵਿਚ ਦੱਸੀਆਂ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਜਿਹੜੀਆਂ ਹਰ ਸਬਤ ਦੇ ਦਿਨ ਉੱਚੀ ਆਵਾਜ਼ ਵਿਚ ਪੜ੍ਹੀਆਂ ਜਾਂਦੀਆਂ ਹਨ। 28 ਅਤੇ ਭਾਵੇਂ ਉਨ੍ਹਾਂ ਨੂੰ ਉਸ ਨੂੰ ਜਾਨੋਂ ਮਾਰਨ ਦਾ ਕੋਈ ਕਾਰਨ ਨਹੀਂ ਮਿਲਿਆ, ਫਿਰ ਵੀ ਉਨ੍ਹਾਂ ਨੇ ਪਿਲਾਤੁਸ ਉੱਤੇ ਜ਼ੋਰ ਪਾਇਆ ਕਿ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। 29 ਫਿਰ ਜਦੋਂ ਉਹ ਸਾਰੀਆਂ ਗੱਲਾਂ ਪੂਰੀਆਂ ਕਰ ਹਟੇ ਜਿਹੜੀਆਂ ਉਸ ਬਾਰੇ ਲਿਖੀਆਂ ਗਈਆਂ ਸਨ, ਤਾਂ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਕਬਰ ਵਿਚ ਰੱਖ ਦਿੱਤਾ। 30 ਪਰ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ; 31 ਅਤੇ ਉਹ ਕਈ ਦਿਨ ਉਨ੍ਹਾਂ ਲੋਕਾਂ ਨੂੰ ਦਿਖਾਈ ਦਿੰਦਾ ਰਿਹਾ ਜਿਹੜੇ ਉਸ ਨਾਲ ਗਲੀਲ ਤੋਂ ਯਰੂਸ਼ਲਮ ਨੂੰ ਗਏ ਸਨ। ਉਹੀ ਲੋਕ ਹੁਣ ਸਾਰਿਆਂ ਸਾਮ੍ਹਣੇ ਉਸ ਦੀ ਗਵਾਹੀ ਦੇ ਰਹੇ ਹਨ।

32 “ਅਤੇ ਅਸੀਂ ਤੁਹਾਨੂੰ ਉਸ ਵਾਅਦੇ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਹਾਂ ਜਿਹੜਾ ਵਾਅਦਾ ਸਾਡੇ ਪਿਉ-ਦਾਦਿਆਂ ਨਾਲ ਕੀਤਾ ਗਿਆ ਸੀ। 33 ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਇਹ ਵਾਅਦਾ ਉਨ੍ਹਾਂ ਦੇ ਬੱਚਿਆਂ ਲਈ ਯਾਨੀ ਸਾਡੇ ਲਈ ਪੂਰਾ ਕੀਤਾ; ਠੀਕ ਜਿਵੇਂ ਦੂਸਰੇ ਜ਼ਬੂਰ ਵਿਚ ਲਿਖਿਆ ਹੈ, ‘ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੇਰਾ ਪਿਤਾ ਬਣ ਗਿਆ ਹਾਂ।’ 34 ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਹੈ ਅਤੇ ਉਹ ਦੁਬਾਰਾ ਕਦੇ ਵੀ ਇਨਸਾਨੀ ਸਰੀਰ ਨਹੀਂ ਧਾਰੇਗਾ ਜਿਹੜਾ ਮਰ ਕੇ ਗਲ਼-ਸੜ ਜਾਂਦਾ ਹੈ। ਇਹ ਗੱਲ ਸੱਚ ਹੈ, ਇਸ ਬਾਰੇ ਪਰਮੇਸ਼ੁਰ ਨੇ ਇਸ ਤਰ੍ਹਾਂ ਕਿਹਾ: ‘ਮੈਂ ਵਫ਼ਾਦਾਰੀ ਨਾਲ ਤੁਹਾਡੇ ਉੱਤੇ ਦਇਆ ਕਰਾਂਗਾ ਜਿਸ ਦਾ ਵਾਅਦਾ ਮੈਂ ਦਾਊਦ ਨਾਲ ਕੀਤਾ ਸੀ।’ 35 ਅਤੇ ਉਸ ਨੇ ਇਕ ਹੋਰ ਜ਼ਬੂਰ ਵਿਚ ਕਿਹਾ ਸੀ, ‘ਤੂੰ ਆਪਣੇ ਵਫ਼ਾਦਾਰ ਸੇਵਕ ਦਾ ਸਰੀਰ ਗਲ਼ਣ ਨਹੀਂ ਦੇਵੇਂਗਾ।’ 36 ਇਕ ਪਾਸੇ ਦਾਊਦ ਸੀ ਜਿਸ ਨੇ ਆਪਣੀ ਜ਼ਿੰਦਗੀ ਦੌਰਾਨ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਅਤੇ ਉਹ ਮੌਤ ਦੀ ਨੀਂਦ ਸੌਂ ਗਿਆ ਅਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ ਗਿਆ ਅਤੇ ਉਸ ਦਾ ਸਰੀਰ ਗਲ਼ ਗਿਆ। 37 ਦੂਜੇ ਪਾਸੇ ਯਿਸੂ ਸੀ ਜਿਸ ਨੂੰ ਪਰਮੇਸ਼ੁਰ ਨੇ ਜੀਉਂਦਾ ਕੀਤਾ ਸੀ ਅਤੇ ਜਿਸ ਦਾ ਸਰੀਰ ਨਾ ਗਲ਼ਿਆ।

38 “ਭਰਾਵੋ, ਮੈਂ ਤੁਹਾਨੂੰ ਇਹ ਸੰਦੇਸ਼ ਸੁਣਾ ਰਿਹਾ ਹਾਂ ਕਿ ਯਿਸੂ ਦੇ ਰਾਹੀਂ ਹੀ ਪਾਪਾਂ ਦੀ ਮਾਫ਼ੀ ਮਿਲੇਗੀ; 39 ਅਤੇ ਤੁਹਾਨੂੰ ਇਹ ਵੀ ਦੱਸ ਰਿਹਾ ਹਾਂ ਕਿ ਮੂਸਾ ਦਾ ਕਾਨੂੰਨ ਤੁਹਾਨੂੰ ਨਿਰਦੋਸ਼ ਨਹੀਂ ਠਹਿਰਾ ਸਕਿਆ। ਪਰ ਜਿਹੜੇ ਨਿਹਚਾ ਕਰਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਯਿਸੂ ਰਾਹੀਂ ਨਿਰਦੋਸ਼ ਠਹਿਰਾਉਂਦਾ ਹੈ। 40 ਇਸ ਲਈ ਖ਼ਬਰਦਾਰ ਰਹੋ ਕਿ ਨਬੀਆਂ ਦੀਆਂ ਲਿਖਤਾਂ ਵਿਚ ਜੋ ਲਿਖਿਆ ਹੈ, ਉਹ ਤੁਹਾਡੇ ਉੱਤੇ ਨਾ ਆ ਪਵੇ, 41 ‘ਘਿਰਣਾ ਕਰਨ ਵਾਲਿਓ, ਮੇਰੇ ਕੰਮਾਂ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਫਿਰ ਤੁਸੀਂ ਖ਼ਤਮ ਹੋ ਜਾਓਗੇ, ਕਿਉਂਕਿ ਮੈਂ ਜਿਹੜੇ ਕੰਮ ਤੁਹਾਡੇ ਦਿਨਾਂ ਵਿਚ ਕਰ ਰਿਹਾ ਹਾਂ, ਉਨ੍ਹਾਂ ਉੱਤੇ ਤੁਸੀਂ ਕਦੇ ਵੀ ਵਿਸ਼ਵਾਸ ਨਹੀਂ ਕਰੋਗੇ, ਭਾਵੇਂ ਕੋਈ ਜਣਾ ਤੁਹਾਨੂੰ ਇਨ੍ਹਾਂ ਬਾਰੇ ਖੋਲ੍ਹ ਕੇ ਹੀ ਕਿਉਂ ਨਾ ਦੱਸੇ।’”

42 ਫਿਰ ਜਦੋਂ ਪੌਲੁਸ ਅਤੇ ਬਰਨਾਬਾਸ ਬਾਹਰ ਆਏ, ਤਾਂ ਲੋਕ ਉਨ੍ਹਾਂ ਨੂੰ ਬੇਨਤੀ ਕਰਨ ਲੱਗ ਪਏ ਕਿ ਉਹ ਅਗਲੇ ਸਬਤ ਦੇ ਦਿਨ ਵੀ ਆ ਕੇ ਉਨ੍ਹਾਂ ਨੂੰ ਇਹ ਗੱਲਾਂ ਦੱਸਣ। 43 ਇਸ ਲਈ, ਸਭਾ ਖ਼ਤਮ ਹੋਣ ਤੋਂ ਬਾਅਦ, ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ ਲੋਕ ਪੌਲੁਸ ਅਤੇ ਬਰਨਾਬਾਸ ਦੇ ਪਿੱਛੇ-ਪਿੱਛੇ ਤੁਰ ਪਏ। ਪੌਲੁਸ ਅਤੇ ਬਰਨਾਬਾਸ ਨੇ ਉਨ੍ਹਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਦੇ ਲਾਇਕ ਬਣਾਈ ਰੱਖਣ।

44 ਅਗਲੇ ਸਬਤ ਦੇ ਦਿਨ ਯਹੋਵਾਹ ਦਾ ਬਚਨ ਸੁਣਨ ਲਈ ਸਾਰਾ ਸ਼ਹਿਰ ਹੀ ਇਕੱਠਾ ਹੋ ਗਿਆ ਸੀ। 45 ਜਦੋਂ ਯਹੂਦੀਆਂ ਨੇ ਭੀੜਾਂ ਦੀਆਂ ਭੀੜਾਂ ਦੇਖੀਆਂ, ਤਾਂ ਉਹ ਸੜ-ਬਲ਼ ਗਏ ਅਤੇ ਉਨ੍ਹਾਂ ਨੇ ਬੁਰਾ-ਭਲਾ ਕਹਿ ਕੇ ਪੌਲੁਸ ਦੀਆਂ ਗੱਲਾਂ ਦਾ ਵਿਰੋਧ ਕੀਤਾ। 46 ਪਰ ਪੌਲੁਸ ਅਤੇ ਬਰਨਾਬਾਸ ਨੇ ਦਲੇਰੀ ਨਾਲ ਉਨ੍ਹਾਂ ਨੂੰ ਕਿਹਾ: “ਇਹ ਜ਼ਰੂਰੀ ਸੀ ਕਿ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ। ਪਰ ਹੁਣ ਕਿਉਂਕਿ ਤੁਸੀਂ ਇਸ ਨੂੰ ਕਬੂਲ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਦਿਖਾ ਦਿੱਤਾ ਹੈ ਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਲਾਇਕ ਨਹੀਂ ਹੋ, ਇਸ ਲਈ ਅਸੀਂ ਗ਼ੈਰ-ਯਹੂਦੀ ਕੌਮਾਂ ਕੋਲ ਜਾ ਰਹੇ ਹਾਂ। 47 ਅਸਲ ਵਿਚ, ਯਹੋਵਾਹ ਨੇ ਸਾਨੂੰ ਇਹ ਹੁਕਮ ਦਿੱਤਾ ਹੈ, ‘ਮੈਂ ਤੈਨੂੰ ਗ਼ੈਰ-ਯਹੂਦੀ ਕੌਮਾਂ ਲਈ ਚਾਨਣ ਬਣਾਇਆ ਹੈ ਤਾਂਕਿ ਤੂੰ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਮੁਕਤੀ ਦੇ ਜ਼ਰੀਏ ਦਾ ਐਲਾਨ ਕਰ ਸਕੇਂ।’”

48 ਇਹ ਗੱਲ ਸੁਣ ਕੇ ਗ਼ੈਰ-ਯਹੂਦੀ ਲੋਕ ਬੜੇ ਖ਼ੁਸ਼ ਹੋਏ ਅਤੇ ਯਹੋਵਾਹ ਦੇ ਬਚਨ ਦੀ ਵਡਿਆਈ ਕਰਨ ਲੱਗ ਪਏ। ਅਤੇ ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ ਸਨ, ਉਹ ਸਾਰੇ ਨਿਹਚਾ ਕਰਨ ਲੱਗ ਪਏ। 49 ਇਸ ਤੋਂ ਇਲਾਵਾ, ਯਹੋਵਾਹ ਦੇ ਬਚਨ ਦਾ ਸੰਦੇਸ਼ ਪੂਰੇ ਇਲਾਕੇ ਵਿਚ ਫੈਲਦਾ ਗਿਆ। 50 ਪਰ ਯਹੂਦੀਆਂ ਨੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੀਆਂ ਸ਼ਹਿਰ ਦੀਆਂ ਮੰਨੀਆਂ-ਪ੍ਰਮੰਨੀਆਂ ਤੀਵੀਆਂ ਅਤੇ ­ਵੱਡੇ-ਵੱਡੇ ਆਦਮੀਆਂ ਨੂੰ ਭੜਕਾਇਆ ਅਤੇ ਉਨ੍ਹਾਂ ਨੇ ਪੌਲੁਸ ਅਤੇ ਬਰਨਾਬਾਸ ਨੂੰ ਮਾਰ-ਕੁੱਟ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ। 51 ਫਿਰ ਪੌਲੁਸ ਅਤੇ ਬਰਨਾਬਾਸ ਨੇ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਆਪਣੇ ਪੈਰਾਂ ਦੀ ਧੂੜ ਝਾੜੀ* ਅਤੇ ਉੱਥੋਂ ਇਕੁਨਿਉਮ ਨੂੰ ਚਲੇ ਗਏ। 52 ਅਤੇ ਚੇਲਿਆਂ ਦੀ ਖ਼ੁਸ਼ੀ ਬਰਕਰਾਰ ਰਹੀ ਅਤੇ ਉਹ ਪਵਿੱਤਰ ਸ਼ਕਤੀ ਨਾਲ ਭਰੇ ਰਹੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ