-
ਯਹੋਸ਼ੁਆ 2:9-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉਸ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਮੈਂ ਜਾਣਦੀ ਹਾਂ ਕਿ ਯਹੋਵਾਹ ਤੁਹਾਨੂੰ ਇਹ ਦੇਸ਼ ਜ਼ਰੂਰ ਦੇਵੇਗਾ+ ਅਤੇ ਤੁਹਾਡਾ ਖ਼ੌਫ਼ ਸਾਡੇ ʼਤੇ ਛਾਇਆ ਹੋਇਆ ਹੈ।+ ਤੁਹਾਡੇ ਕਰਕੇ ਦੇਸ਼ ਦੇ ਸਾਰੇ ਲੋਕ ਹੌਸਲਾ ਹਾਰ ਬੈਠੇ ਹਨ+ 10 ਕਿਉਂਕਿ ਅਸੀਂ ਸੁਣਿਆ ਹੈ ਕਿ ਜਦੋਂ ਤੁਸੀਂ ਮਿਸਰ ਤੋਂ ਨਿਕਲੇ ਸੀ, ਤਾਂ ਯਹੋਵਾਹ ਨੇ ਲਾਲ ਸਮੁੰਦਰ ਦੇ ਪਾਣੀਆਂ ਨੂੰ ਤੁਹਾਡੇ ਅੱਗੇ ਸੁਕਾ ਦਿੱਤਾ+ ਅਤੇ ਇਹ ਵੀ ਕਿ ਤੁਸੀਂ ਅਮੋਰੀਆਂ ਦੇ ਦੋ ਰਾਜਿਆਂ ਸੀਹੋਨ ਅਤੇ ਓਗ ਦਾ ਕੀ ਹਾਲ ਕੀਤਾ ਸੀ+ ਜਿਨ੍ਹਾਂ ਨੂੰ ਤੁਸੀਂ ਯਰਦਨ ਦੇ ਦੂਜੇ ਪਾਸੇ* ਨਾਸ਼ ਕਰ ਦਿੱਤਾ। 11 ਜਦੋਂ ਅਸੀਂ ਇਸ ਬਾਰੇ ਸੁਣਿਆ, ਤਾਂ ਅਸੀਂ ਦਿਲ ਹਾਰ ਬੈਠੇ* ਅਤੇ ਤੁਹਾਡੇ ਕਰਕੇ ਕਿਸੇ ਵਿਚ ਹਿੰਮਤ ਨਹੀਂ ਰਹੀ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਉੱਪਰ ਆਕਾਸ਼ ਵਿਚ ਅਤੇ ਹੇਠਾਂ ਧਰਤੀ ʼਤੇ ਪਰਮੇਸ਼ੁਰ ਹੈ।+
-