-
ਇਬਰਾਨੀਆਂ 11:32-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਮੈਂ ਹੋਰ ਕਿਨ੍ਹਾਂ-ਕਿਨ੍ਹਾਂ ਬਾਰੇ ਦੱਸਾਂ? ਜੇ ਮੈਂ ਗਿਦਾਊਨ,+ ਬਾਰਾਕ,+ ਸਮਸੂਨ,+ ਯਿਫਤਾਹ,+ ਦਾਊਦ,+ ਸਮੂਏਲ+ ਅਤੇ ਹੋਰ ਨਬੀਆਂ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ। 33 ਨਿਹਚਾ ਨਾਲ ਉਨ੍ਹਾਂ ਨੇ ਰਾਜਿਆਂ ਨੂੰ ਜਿੱਤਿਆ,+ ਉਨ੍ਹਾਂ ਨੇ ਧਾਰਮਿਕਤਾ ਦਾ ਰਾਹ ਦਿਖਾਇਆ, ਉਨ੍ਹਾਂ ਨਾਲ ਵਾਅਦੇ ਕੀਤੇ ਗਏ,+ ਉਨ੍ਹਾਂ ਨੇ ਸ਼ੇਰਾਂ ਦੇ ਮੂੰਹ ਬੰਦ ਕੀਤੇ,+ 34 ਅੱਗ ਦੇ ਸੇਕ ਨੂੰ ਠੰਢਾ ਕੀਤਾ,+ ਉਹ ਤਲਵਾਰ ਦੇ ਵਾਰ ਤੋਂ ਬਚੇ,+ ਉਨ੍ਹਾਂ ਨੂੰ ਕਮਜ਼ੋਰ ਘੜੀਆਂ ਵਿਚ ਤਾਕਤਵਰ ਬਣਾਇਆ ਗਿਆ,+ ਉਨ੍ਹਾਂ ਨੇ ਬਹਾਦਰੀ ਨਾਲ ਲੜਾਈਆਂ ਲੜੀਆਂ+ ਅਤੇ ਹਮਲਾਵਰ ਫ਼ੌਜਾਂ ਨੂੰ ਭਜਾ ਦਿੱਤਾ।+
-