-
ਲੇਵੀਆਂ 19:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “‘ਤੁਸੀਂ ਕਿਸੇ ਨਾਲ ਅਨਿਆਂ ਨਾ ਕਰੋ। ਤੁਸੀਂ ਕਿਸੇ ਗ਼ਰੀਬ ਦਾ ਪੱਖ ਨਾ ਲਓ ਜਾਂ ਕਿਸੇ ਅਮੀਰ ਦੀ ਤਰਫ਼ਦਾਰੀ ਨਾ ਕਰੋ।+ ਤੁਸੀਂ ਆਪਣੇ ਗੁਆਂਢੀ ਨਾਲ ਨਿਆਂ ਕਰੋ।
-
-
ਬਿਵਸਥਾ ਸਾਰ 1:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਉਸ ਸਮੇਂ ਮੈਂ ਤੁਹਾਡੇ ਨਿਆਂਕਾਰਾਂ ਨੂੰ ਇਹ ਹਿਦਾਇਤ ਦਿੱਤੀ, ‘ਤੁਸੀਂ ਸੱਚਾਈ ਨਾਲ ਹਰ ਮਸਲੇ ਦਾ ਫ਼ੈਸਲਾ ਕਰੋ,+ ਚਾਹੇ ਇਹ ਮਸਲਾ ਦੋ ਇਜ਼ਰਾਈਲੀਆਂ ਜਾਂ ਫਿਰ ਕਿਸੇ ਇਜ਼ਰਾਈਲੀ ਤੇ ਪਰਦੇਸੀ ਵਿਚ ਹੋਵੇ।+ 17 ਤੁਸੀਂ ਫ਼ੈਸਲਾ ਕਰਦੇ ਵੇਲੇ ਪੱਖਪਾਤ ਨਾ ਕਰੋ।+ ਤੁਸੀਂ ਕਮਜ਼ੋਰ ਤੇ ਤਾਕਤਵਰ ਦੋਵਾਂ ਦੀ ਗੱਲ ਸੁਣੋ।+ ਤੁਸੀਂ ਇਨਸਾਨਾਂ ਤੋਂ ਨਾ ਡਰੋ+ ਕਿਉਂਕਿ ਨਿਆਂ ਕਰਨ ਵਾਲਾ ਪਰਮੇਸ਼ੁਰ ਹੀ ਹੈ।+ ਜੇ ਤੁਹਾਡੇ ਲਈ ਕਿਸੇ ਮਸਲੇ ਨੂੰ ਸੁਲਝਾਉਣਾ ਬਹੁਤ ਔਖਾ ਹੈ, ਤਾਂ ਉਹ ਮਸਲਾ ਮੇਰੇ ਕੋਲ ਲੈ ਕੇ ਆਓ ਅਤੇ ਮੈਂ ਇਸ ਦੀ ਸੁਣਵਾਈ ਕਰਾਂਗਾ।’+
-