ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਜ਼ਰਾ 1:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 1 ਫਾਰਸ ਦੇ ਰਾਜੇ ਖੋਰਸ ਦੇ ਪਹਿਲੇ ਸਾਲ+ ਵਿਚ ਯਹੋਵਾਹ ਨੇ ਖੋਰਸ ਦੇ ਮਨ ਨੂੰ ਉਭਾਰਿਆ ਕਿ ਉਹ ਆਪਣੇ ਸਾਰੇ ਰਾਜ ਵਿਚ ਇਕ ਐਲਾਨ ਕਰਵਾਏ ਤਾਂਕਿ ਯਿਰਮਿਯਾਹ ਰਾਹੀਂ ਕਿਹਾ ਯਹੋਵਾਹ ਦਾ ਬਚਨ+ ਪੂਰਾ ਹੋਵੇ। ਉਸ ਨੇ ਇਹ ਐਲਾਨ ਲਿਖਵਾ ਵੀ ਲਿਆ।+ ਇਹ ਐਲਾਨ ਸੀ:

      2 “ਫਾਰਸ ਦਾ ਰਾਜਾ ਖੋਰਸ ਇਹ ਕਹਿੰਦਾ ਹੈ, ‘ਆਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਧਰਤੀ ਦੇ ਸਾਰੇ ਰਾਜ ਦਿੱਤੇ ਹਨ+ ਅਤੇ ਉਸ ਨੇ ਮੈਨੂੰ ਯਹੂਦਾਹ ਦੇ ਯਰੂਸ਼ਲਮ ਵਿਚ ਉਸ ਲਈ ਇਕ ਭਵਨ ਬਣਾਉਣ ਦਾ ਕੰਮ ਸੌਂਪਿਆ ਹੈ।+

  • ਯਸਾਯਾਹ 41:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਮੈਂ ਉੱਤਰ ਵੱਲੋਂ ਕਿਸੇ ਨੂੰ ਉਕਸਾਇਆ ਹੈ ਤੇ ਉਹ ਆਵੇਗਾ,+

      ਹਾਂ, ਸੂਰਜ ਦੇ ਚੜ੍ਹਦੇ ਪਾਸਿਓਂ*+ ਆਉਣ ਵਾਲਾ ਸ਼ਖ਼ਸ ਮੇਰਾ ਨਾਂ ਲਵੇਗਾ।

      ਉਹ ਹਾਕਮਾਂ* ਨੂੰ ਮਿੱਟੀ ਵਾਂਗ ਮਿੱਧੇਗਾ,+

      ਜਿਵੇਂ ਘੁਮਿਆਰ ਗਿੱਲੀ ਮਿੱਟੀ ਨੂੰ ਮਿੱਧਦਾ ਹੈ।

  • ਯਸਾਯਾਹ 45:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 45 ਯਹੋਵਾਹ ਆਪਣੇ ਚੁਣੇ ਹੋਏ ਨੂੰ, ਹਾਂ, ਖੋਰਸ ਨੂੰ ਇਹ ਕਹਿੰਦਾ ਹੈ,+

      ਜਿਸ ਦਾ ਸੱਜਾ ਹੱਥ ਮੈਂ ਫੜਿਆ ਹੋਇਆ ਹੈ+

      ਕਿ ਮੈਂ ਕੌਮਾਂ ਨੂੰ ਉਸ ਦੇ ਅਧੀਨ ਕਰਾਂ,+

      ਰਾਜਿਆਂ ਨੂੰ ਨਕਾਰਾ ਕਰਾਂ,*

      ਉਸ ਅੱਗੇ ਦਰਵਾਜ਼ੇ ਦੇ ਦੋਵੇਂ ਪੱਲੇ ਖੋਲ੍ਹ ਦਿਆਂ

      ਤਾਂਕਿ ਸ਼ਹਿਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ:

  • ਯਸਾਯਾਹ 46:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਮੈਂ ਸੂਰਜ ਦੇ ਚੜ੍ਹਦੇ ਪਾਸਿਓਂ* ਸ਼ਿਕਾਰੀ ਪੰਛੀ ਨੂੰ ਬੁਲਾਉਂਦਾ ਹਾਂ,+

      ਹਾਂ, ਦੂਰ ਦੇਸ਼ ਤੋਂ ਇਕ ਆਦਮੀ ਨੂੰ ਜੋ ਮੇਰੇ ਫ਼ੈਸਲੇ* ਅਨੁਸਾਰ ਕਰੇਗਾ।+

      ਮੈਂ ਜੋ ਬੋਲਿਆ, ਉਹ ਪੂਰਾ ਕਰਾਂਗਾ।

      ਮੈਂ ਜੋ ਠਾਣਿਆ ਹੈ, ਉਹ ਕਰ ਕੇ ਰਹਾਂਗਾ।+

  • ਦਾਨੀਏਲ 10:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਫਾਰਸ ਦੇ ਰਾਜਾ ਖੋਰਸ ਦੇ ਰਾਜ ਦੇ ਤੀਜੇ ਸਾਲ+ ਦਾਨੀਏਲ, ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ,+ ਨੂੰ ਇਕ ਸੰਦੇਸ਼ ਮਿਲਿਆ। ਇਹ ਸੰਦੇਸ਼ ਸੱਚਾ ਸੀ ਅਤੇ ਇਹ ਇਕ ਵੱਡੀ ਲੜਾਈ ਬਾਰੇ ਸੀ। ਦਾਨੀਏਲ ਇਹ ਸੰਦੇਸ਼ ਸਮਝ ਗਿਆ ਅਤੇ ਜੋ ਉਸ ਨੇ ਦੇਖਿਆ ਸੀ, ਉਸ ਬਾਰੇ ਉਸ ਨੂੰ ਸਮਝ ਦਿੱਤੀ ਗਈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ