ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 45:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਪਰਮੇਸ਼ੁਰ ਯੁਗਾਂ-ਯੁਗਾਂ ਤਕ ਤੇਰਾ ਸਿੰਘਾਸਣ ਹੈ;+

      ਤੇਰਾ ਰਾਜ-ਡੰਡਾ ਨਿਆਂ ਦਾ ਰਾਜ-ਡੰਡਾ ਹੈ।+

  • ਜ਼ਬੂਰ 72:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 72 ਹੇ ਪਰਮੇਸ਼ੁਰ, ਰਾਜੇ ਨੂੰ ਆਪਣੇ ਕਾਨੂੰਨਾਂ ਦੀ ਸਿੱਖਿਆ ਦੇ

      ਅਤੇ ਰਾਜੇ ਦੇ ਪੁੱਤਰ ਨੂੰ ਆਪਣੇ ਧਰਮੀ ਅਸੂਲਾਂ ਦੀ ਸਮਝ ਦੇ।+

  • ਯਸਾਯਾਹ 9:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਉਹ ਦੇ ਰਾਜ* ਦੀ ਤਰੱਕੀ

      ਅਤੇ ਸ਼ਾਂਤੀ ਦੀ ਕੋਈ ਹੱਦ ਨਾ ਹੋਵੇਗੀ,+

      ਉਹ ਦਾਊਦ ਦੀ ਰਾਜ-ਗੱਦੀ ਉੱਤੇ ਬੈਠੇਗਾ+ ਅਤੇ ਉਸ ਦੇ ਰਾਜ ਦੀ ਵਾਗਡੋਰ ਸੰਭਾਲੇਗਾ

      ਤਾਂਕਿ ਨਿਆਂ ਅਤੇ ਧਾਰਮਿਕਤਾ* ਨਾਲ

      ਉਹ ਹੁਣ ਅਤੇ ਸਦਾ ਲਈ

      ਇਸ ਨੂੰ ਮਜ਼ਬੂਤੀ ਨਾਲ ਕਾਇਮ ਕਰੇ ਤੇ ਸੰਭਾਲੀ ਰੱਖੇ।+

      ਸੈਨਾਵਾਂ ਦੇ ਯਹੋਵਾਹ ਦਾ ਜੋਸ਼ ਇੱਦਾਂ ਕਰੇਗਾ।

  • ਯਸਾਯਾਹ 11:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਉਹ ਬਿਨਾਂ ਪੱਖਪਾਤ ਕੀਤਿਆਂ ਗ਼ਰੀਬਾਂ ਦਾ ਨਿਆਂ ਕਰੇਗਾ,

      ਉਹ ਧਰਤੀ ਦੇ ਹਲੀਮ* ਲੋਕਾਂ ਦੀ ਖ਼ਾਤਰ ਸੱਚਾਈ ਅਨੁਸਾਰ ਤਾੜਨਾ ਦੇਵੇਗਾ।

      ਉਹ ਆਪਣੇ ਮੂੰਹ ਦੇ ਡੰਡੇ ਨਾਲ ਧਰਤੀ ਨੂੰ ਮਾਰੇਗਾ+

      ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ।+

       5 ਉਸ ਦੇ ਲੱਕ ਦੁਆਲੇ ਧਾਰਮਿਕਤਾ ਦਾ ਕਮਰਬੰਦ

      ਅਤੇ ਵਫ਼ਾਦਾਰੀ ਦਾ ਪਟਾ ਹੋਵੇਗਾ।+

  • ਯਿਰਮਿਯਾਹ 23:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਯਹੋਵਾਹ ਕਹਿੰਦਾ ਹੈ: “ਦੇਖੋ, ਉਹ ਦਿਨ ਆ ਰਹੇ ਹਨ ਜਦੋਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ।*+ ਇਕ ਰਾਜਾ ਰਾਜ ਕਰੇਗਾ+ ਅਤੇ ਡੂੰਘੀ ਸਮਝ ਤੋਂ ਕੰਮ ਲਵੇਗਾ ਅਤੇ ਦੇਸ਼ ਵਿਚ ਨਿਆਂ ਅਤੇ ਧਰਮੀ ਅਸੂਲਾਂ ਮੁਤਾਬਕ ਚੱਲੇਗਾ।+

  • ਜ਼ਕਰਯਾਹ 9:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਹੇ ਸੀਓਨ ਦੀਏ ਧੀਏ, ਖ਼ੁਸ਼ੀਆਂ ਮਨਾ।

      ਹੇ ਯਰੂਸ਼ਲਮ ਦੀਏ ਧੀਏ, ਜਿੱਤ ਦੇ ਨਾਅਰੇ ਲਾ।

      ਦੇਖ! ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ।+

      ਉਹ ਖਰਾ ਹੈ ਤੇ ਮੁਕਤੀ ਦਿਵਾਏਗਾ,*

      ਉਹ ਨਿਮਰ+ ਹੈ ਅਤੇ ਗਧੇ ਉੱਤੇ ਸਵਾਰ ਹੈ,

      ਹਾਂ, ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ।+

  • ਇਬਰਾਨੀਆਂ 1:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਤੈਨੂੰ ਧਾਰਮਿਕਤਾ* ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਹੈ। ਇਸੇ ਕਰਕੇ ਪਰਮੇਸ਼ੁਰ ਨੇ, ਹਾਂ ਤੇਰੇ ਪਰਮੇਸ਼ੁਰ ਨੇ ਤੇਰੇ ਸਿਰ ਉੱਤੇ ਤੇਲ ਪਾ ਕੇ ਤੈਨੂੰ ਨਿਯੁਕਤ ਕੀਤਾ ਹੈ+ ਅਤੇ ਤੈਨੂੰ ਤੇਰੇ ਸਾਥੀਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੱਤੀ ਹੈ।”+

  • ਪ੍ਰਕਾਸ਼ ਦੀ ਕਿਤਾਬ 19:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਇਕ ਚਿੱਟਾ ਘੋੜਾ ਦੇਖਿਆ।+ ਉਸ ਦੇ ਸਵਾਰ ਦਾ ਨਾਂ ਹੈ “ਵਫ਼ਾਦਾਰ+ ਅਤੇ ਸੱਚਾ”+ ਅਤੇ ਉਹ ਧਰਮੀ ਅਸੂਲਾਂ ਮੁਤਾਬਕ ਨਿਆਂ ਅਤੇ ਯੁੱਧ ਕਰਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ