-
ਦਾਨੀਏਲ 12:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਫਿਰ ਜਿਸ ਆਦਮੀ ਨੇ ਮਲਮਲ ਦੇ ਕੱਪੜੇ ਪਾਏ ਹੋਏ ਸਨ ਅਤੇ ਜੋ ਨਦੀ ਦੇ ਪਾਣੀ ਉੱਤੇ ਖੜ੍ਹਾ ਸੀ, ਉਸ ਨੇ ਆਪਣਾ ਸੱਜਾ ਅਤੇ ਖੱਬਾ ਹੱਥ ਆਕਾਸ਼ ਵੱਲ ਚੁੱਕ ਕੇ ਪਰਮੇਸ਼ੁਰ ਦੀ ਸਹੁੰ ਖਾਧੀ ਜੋ ਸਦਾ ਜੀਉਂਦਾ ਰਹਿੰਦਾ ਹੈ।+ ਮੈਂ ਉਸ ਆਦਮੀ ਨੂੰ ਇਹ ਕਹਿੰਦੇ ਹੋਏ ਸੁਣਿਆ: “ਇਸ ਵਾਸਤੇ ਇਕ ਸਮਾਂ, ਦੋ ਸਮੇਂ ਅਤੇ ਅੱਧਾ ਸਮਾਂ* ਮਿਥਿਆ ਗਿਆ ਹੈ। ਜਿਵੇਂ ਹੀ ਪਵਿੱਤਰ ਲੋਕਾਂ ਦੀ ਤਾਕਤ ਨੂੰ ਚੂਰ-ਚੂਰ ਕਰਨ ਦਾ ਸਿਲਸਿਲਾ ਖ਼ਤਮ ਹੋ ਜਾਵੇਗਾ,+ ਉਸ ਸਮੇਂ ਤਕ ਇਹ ਸਾਰੀਆਂ ਗੱਲਾਂ ਪੂਰੀਆਂ ਹੋ ਜਾਣਗੀਆਂ।”
-
-
ਪ੍ਰਕਾਸ਼ ਦੀ ਕਿਤਾਬ 13:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਅਜਗਰ ਨੇ ਉਸ ਨੂੰ ਹੰਕਾਰ ਭਰੀਆਂ ਗੱਲਾਂ ਕਰਨ ਅਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੀ ਜ਼ਬਾਨ ਦਿੱਤੀ ਅਤੇ ਉਸ ਨੂੰ 42 ਮਹੀਨਿਆਂ ਤਕ ਆਪਣਾ ਕੰਮ ਕਰਨ ਦਾ ਅਧਿਕਾਰ ਦਿੱਤਾ।+ 6 ਉਸ ਨੇ ਆਪਣੀ ਜ਼ਬਾਨ ਨਾਲ ਪਰਮੇਸ਼ੁਰ ਦੀ ਯਾਨੀ ਉਸ ਦੇ ਨਾਂ ਦੀ, ਉਸ ਦੇ ਨਿਵਾਸ-ਸਥਾਨ ਦੀ ਅਤੇ ਸਵਰਗ ਵਿਚ ਰਹਿਣ ਵਾਲਿਆਂ ਦੀ ਨਿੰਦਿਆ ਕੀਤੀ।+ 7 ਉਸ ਨੂੰ ਪਵਿੱਤਰ ਸੇਵਕਾਂ ਨਾਲ ਲੜਾਈ ਕਰਨ ਅਤੇ ਉਨ੍ਹਾਂ ਨੂੰ ਜਿੱਤਣ ਦੀ ਇਜਾਜ਼ਤ ਦਿੱਤੀ ਗਈ+ ਅਤੇ ਉਸ ਨੂੰ ਹਰ ਕਬੀਲੇ, ਹਰ ਨਸਲ, ਹਰ ਭਾਸ਼ਾ* ਬੋਲਣ ਵਾਲੇ ਲੋਕਾਂ ਅਤੇ ਹਰ ਕੌਮ ਉੱਤੇ ਅਧਿਕਾਰ ਦਿੱਤਾ ਗਿਆ।
-