ਲੂਕਾ 24:49 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 49 ਅਤੇ ਦੇਖੋ! ਮੇਰੇ ਪਿਤਾ ਨੇ ਜੋ ਚੀਜ਼ ਦੇਣ ਦਾ ਵਾਅਦਾ ਕੀਤਾ ਹੈ, ਉਹ ਮੈਂ ਤੁਹਾਨੂੰ ਦੇਵਾਂਗਾ। ਪਰ ਤੁਸੀਂ ਉੱਨਾ ਚਿਰ ਸ਼ਹਿਰ ਵਿਚ ਹੀ ਰਹਿਣਾ ਜਿੰਨਾ ਚਿਰ ਤੁਹਾਨੂੰ ਸਵਰਗੋਂ ਸ਼ਕਤੀ ਨਹੀਂ ਮਿਲ ਜਾਂਦੀ।”+ ਯੂਹੰਨਾ 15:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਜਦੋਂ ਉਹ ਮਦਦਗਾਰ ਆ ਜਾਵੇਗਾ ਜਿਹੜਾ ਮੈਂ ਆਪਣੇ ਪਿਤਾ ਕੋਲੋਂ ਤੁਹਾਨੂੰ ਘੱਲਾਂਗਾ ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ+ ਜਿਹੜੀ ਮੇਰੇ ਪਿਤਾ ਤੋਂ ਆਉਂਦੀ ਹੈ, ਉਹ ਸ਼ਕਤੀ ਮੇਰੇ ਬਾਰੇ ਗਵਾਹੀ ਦੇਵੇਗੀ;+ ਯੂਹੰਨਾ 16:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਵੀ, ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਮੇਰੇ ਜਾਣ ਨਾਲ ਤੁਹਾਨੂੰ ਹੀ ਫ਼ਾਇਦਾ ਹੋਵੇਗਾ। ਕਿਉਂਕਿ ਜੇ ਮੈਂ ਨਾ ਜਾਵਾਂ, ਤਾਂ ਮਦਦਗਾਰ+ ਤੁਹਾਡੇ ਕੋਲ ਨਹੀਂ ਆਵੇਗਾ; ਪਰ ਜੇ ਮੈਂ ਚਲਾ ਜਾਵਾਂ, ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲ ਦਿਆਂਗਾ। ਰਸੂਲਾਂ ਦੇ ਕੰਮ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਕਿਉਂਕਿ ਯੂਹੰਨਾ ਨੇ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਤੁਹਾਨੂੰ ਕੁਝ ਦਿਨਾਂ ਬਾਅਦ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦਿੱਤਾ ਜਾਵੇਗਾ।”+ ਰਸੂਲਾਂ ਦੇ ਕੰਮ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੁਣ ਪੰਤੇਕੁਸਤ ਦੇ ਤਿਉਹਾਰ ਦੇ ਦਿਨ+ ਸਾਰੇ ਚੇਲੇ ਇਕ ਜਗ੍ਹਾ ਇਕੱਠੇ ਹੋਏ ਸਨ। ਰਸੂਲਾਂ ਦੇ ਕੰਮ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ+ ਅਤੇ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਯੋਗਤਾ ਦਿੱਤੀ ਅਤੇ ਉਹ ਉਨ੍ਹਾਂ ਬੋਲੀਆਂ ਵਿਚ ਬੋਲਣ ਲੱਗ ਪਏ।+ ਰੋਮੀਆਂ 8:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਇਸੇ ਤਰ੍ਹਾਂ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ, ਤਾਂ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ+ ਕਿਉਂਕਿ ਉਸ ਵੇਲੇ ਸਮੱਸਿਆ ਇਹ ਹੁੰਦੀ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪ੍ਰਾਰਥਨਾ ਵਿਚ ਕੀ ਕਹੀਏ। ਅਜਿਹੇ ਸਮਿਆਂ ਵਿਚ ਸਾਡੇ ਕੋਲ ਆਪਣੇ ਹਉਕਿਆਂ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹੁੰਦੇ, ਇਸ ਲਈ ਪਵਿੱਤਰ ਸ਼ਕਤੀ ਸਾਡੇ ਲਈ ਬੇਨਤੀ ਕਰਦੀ ਹੈ।
49 ਅਤੇ ਦੇਖੋ! ਮੇਰੇ ਪਿਤਾ ਨੇ ਜੋ ਚੀਜ਼ ਦੇਣ ਦਾ ਵਾਅਦਾ ਕੀਤਾ ਹੈ, ਉਹ ਮੈਂ ਤੁਹਾਨੂੰ ਦੇਵਾਂਗਾ। ਪਰ ਤੁਸੀਂ ਉੱਨਾ ਚਿਰ ਸ਼ਹਿਰ ਵਿਚ ਹੀ ਰਹਿਣਾ ਜਿੰਨਾ ਚਿਰ ਤੁਹਾਨੂੰ ਸਵਰਗੋਂ ਸ਼ਕਤੀ ਨਹੀਂ ਮਿਲ ਜਾਂਦੀ।”+
26 ਜਦੋਂ ਉਹ ਮਦਦਗਾਰ ਆ ਜਾਵੇਗਾ ਜਿਹੜਾ ਮੈਂ ਆਪਣੇ ਪਿਤਾ ਕੋਲੋਂ ਤੁਹਾਨੂੰ ਘੱਲਾਂਗਾ ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ+ ਜਿਹੜੀ ਮੇਰੇ ਪਿਤਾ ਤੋਂ ਆਉਂਦੀ ਹੈ, ਉਹ ਸ਼ਕਤੀ ਮੇਰੇ ਬਾਰੇ ਗਵਾਹੀ ਦੇਵੇਗੀ;+
7 ਫਿਰ ਵੀ, ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਮੇਰੇ ਜਾਣ ਨਾਲ ਤੁਹਾਨੂੰ ਹੀ ਫ਼ਾਇਦਾ ਹੋਵੇਗਾ। ਕਿਉਂਕਿ ਜੇ ਮੈਂ ਨਾ ਜਾਵਾਂ, ਤਾਂ ਮਦਦਗਾਰ+ ਤੁਹਾਡੇ ਕੋਲ ਨਹੀਂ ਆਵੇਗਾ; ਪਰ ਜੇ ਮੈਂ ਚਲਾ ਜਾਵਾਂ, ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲ ਦਿਆਂਗਾ।
5 ਕਿਉਂਕਿ ਯੂਹੰਨਾ ਨੇ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਤੁਹਾਨੂੰ ਕੁਝ ਦਿਨਾਂ ਬਾਅਦ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦਿੱਤਾ ਜਾਵੇਗਾ।”+
4 ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ+ ਅਤੇ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਯੋਗਤਾ ਦਿੱਤੀ ਅਤੇ ਉਹ ਉਨ੍ਹਾਂ ਬੋਲੀਆਂ ਵਿਚ ਬੋਲਣ ਲੱਗ ਪਏ।+
26 ਇਸੇ ਤਰ੍ਹਾਂ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ, ਤਾਂ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ+ ਕਿਉਂਕਿ ਉਸ ਵੇਲੇ ਸਮੱਸਿਆ ਇਹ ਹੁੰਦੀ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪ੍ਰਾਰਥਨਾ ਵਿਚ ਕੀ ਕਹੀਏ। ਅਜਿਹੇ ਸਮਿਆਂ ਵਿਚ ਸਾਡੇ ਕੋਲ ਆਪਣੇ ਹਉਕਿਆਂ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹੁੰਦੇ, ਇਸ ਲਈ ਪਵਿੱਤਰ ਸ਼ਕਤੀ ਸਾਡੇ ਲਈ ਬੇਨਤੀ ਕਰਦੀ ਹੈ।