ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es24 ਸਫ਼ੇ 59-71
  • ਮਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਈ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
  • ਸਿਰਲੇਖ
  • ਬੁੱਧਵਾਰ 1 ਮਈ
  • ਵੀਰਵਾਰ 2 ਮਈ
  • ਸ਼ੁੱਕਰਵਾਰ 3 ਮਈ
  • ਸ਼ਨੀਵਾਰ 4 ਮਈ
  • ਐਤਵਾਰ 5 ਮਈ
  • ਸੋਮਵਾਰ 6 ਮਈ
  • ਮੰਗਲਵਾਰ 7 ਮਈ
  • ਬੁੱਧਵਾਰ 8 ਮਈ
  • ਵੀਰਵਾਰ 9 ਮਈ
  • ਸ਼ੁੱਕਰਵਾਰ 10 ਮਈ
  • ਸ਼ਨੀਵਾਰ 11 ਮਈ
  • ਐਤਵਾਰ 12 ਮਈ
  • ਸੋਮਵਾਰ 13 ਮਈ
  • ਮੰਗਲਵਾਰ 14 ਮਈ
  • ਬੁੱਧਵਾਰ 15 ਮਈ
  • ਵੀਰਵਾਰ 16 ਮਈ
  • ਸ਼ੁੱਕਰਵਾਰ 17 ਮਈ
  • ਸ਼ਨੀਵਾਰ 18 ਮਈ
  • ਐਤਵਾਰ 19 ਮਈ
  • ਸੋਮਵਾਰ 20 ਮਈ
  • ਮੰਗਲਵਾਰ 21 ਮਈ
  • ਬੁੱਧਵਾਰ 22 ਮਈ
  • ਵੀਰਵਾਰ 23 ਮਈ
  • ਸ਼ੁੱਕਰਵਾਰ 24 ਮਈ
  • ਸ਼ਨੀਵਾਰ 25 ਮਈ
  • ਐਤਵਾਰ 26 ਮਈ
  • ਸੋਮਵਾਰ 27 ਮਈ
  • ਮੰਗਲਵਾਰ 28 ਮਈ
  • ਬੁੱਧਵਾਰ 29 ਮਈ
  • ਵੀਰਵਾਰ 30 ਮਈ
  • ਸ਼ੁੱਕਰਵਾਰ 31 ਮਈ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
es24 ਸਫ਼ੇ 59-71

ਮਈ

ਬੁੱਧਵਾਰ 1 ਮਈ

ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਭਾਸ਼ਾਵਾਂ ਦੇ ਲੋਕਾਂ ਦੀ ਇਕ ਵੱਡੀ ਭੀੜ ਦੇਖੀ।​—ਪ੍ਰਕਾ. 7:9.

ਸਵਰਗ ਵਿਚ 1,44,000 ਜਣਿਆਂ ਨੂੰ ਦੇਖਣ ਤੋਂ ਬਾਅਦ ਯੂਹੰਨਾ “ਇਕ ਵੱਡੀ ਭੀੜ” ਦੇਖਦਾ ਹੈ ਜਿਸ ਨੂੰ ਕੋਈ ਗਿਣ ਨਹੀਂ ਸਕਦਾ। ਅਸੀਂ ਉਨ੍ਹਾਂ ਬਾਰੇ ਕੀ ਸਿੱਖਦੇ ਹਾਂ? ਯੂਹੰਨਾ ਦੱਸਦਾ ਹੈ: “ਇਹ ਉਹ ਲੋਕ ਹਨ ਜਿਹੜੇ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ ਅਤੇ ਇਨ੍ਹਾਂ ਨੇ ਆਪਣੇ ਚੋਗੇ ਲੇਲੇ ਦੇ ਖ਼ੂਨ ਨਾਲ ਧੋ ਕੇ ਚਿੱਟੇ ਕੀਤੇ ਹਨ।” (ਪ੍ਰਕਾ. 7:14) ਮਹਾਂਕਸ਼ਟ ਵਿੱਚੋਂ ਬਚ ਨਿਕਲਣ ਤੋਂ ਬਾਅਦ “ਵੱਡੀ ਭੀੜ” ਦੇ ਲੋਕ ਧਰਤੀ ʼਤੇ ਹਮੇਸ਼ਾ-ਹਮੇਸ਼ਾ ਲਈ ਰਹਿਣਗੇ ਅਤੇ ਸ਼ਾਨਦਾਰ ਬਰਕਤਾਂ ਦਾ ਆਨੰਦ ਮਾਣਨਗੇ। (ਜ਼ਬੂ. 37:9-11, 27-29; ਕਹਾ. 2:21, 22; ਪ੍ਰਕਾ. 7:16, 17) ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ʼਤੇ ਰਹਿਣ ਦੀ, ਪਰ ਕੀ ਸਾਨੂੰ ਯਕੀਨ ਹੈ ਕਿ ਅਸੀਂ ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 7 ਵਿਚ ਦੱਸੀਆਂ ਗੱਲਾਂ ਪੂਰੀਆਂ ਹੁੰਦੀਆਂ ਦੇਖਾਂਗੇ? ਹਾਂ, ਸਾਨੂੰ ਯਕੀਨ ਹੋਣਾ ਚਾਹੀਦਾ ਹੈ। ਇਹ ਪਰਮੇਸ਼ੁਰ ਦੇ ਸਾਰੇ ਸੇਵਕਾਂ ਲਈ ਬਹੁਤ ਹੀ ਵਧੀਆ ਸਮਾਂ ਹੋਵੇਗਾ। ਉਸ ਵੇਲੇ ਸਾਡੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਹੋਵੇਗਾ ਕਿ ਅਸੀਂ ਯਹੋਵਾਹ ਦੇ ਰਾਜ ਦਾ ਪੱਖ ਲਿਆ। w22.05 16 ਪੈਰੇ 6-7

ਵੀਰਵਾਰ 2 ਮਈ

ਬੁੱਧ ਯਹੋਵਾਹ ਹੀ ਦਿੰਦਾ ਹੈ।​—ਕਹਾ. 2:6.

ਆਪਣੀ ਜ਼ਿੰਦਗੀ ਵਿਚ ਕੋਈ ਅਹਿਮ ਫ਼ੈਸਲਾ ਲੈਂਦੇ ਹੋਏ ਤੁਸੀਂ ਯਹੋਵਾਹ ਨੂੰ ਜ਼ਰੂਰ ਬੁੱਧ ਵਾਸਤੇ ਪ੍ਰਾਰਥਨਾ ਕੀਤੀ ਹੋਣੀ। (ਯਾਕੂ. 1:5) ਰਾਜਾ ਸੁਲੇਮਾਨ ਨੇ ਵੀ ਲਿਖਿਆ: “ਬੁੱਧ ਸਭ ਤੋਂ ਜ਼ਰੂਰੀ ਹੈ।” (ਕਹਾ. 4:7) ਸੁਲੇਮਾਨ ਇੱਥੇ ਇਨਸਾਨੀ ਬੁੱਧ ਬਾਰੇ ਗੱਲ ਨਹੀਂ ਕਰ ਰਿਹਾ ਸੀ, ਬਲਕਿ ਉਹ ਪਰਮੇਸ਼ੁਰੀ ਬੁੱਧ ਬਾਰੇ ਗੱਲ ਕਰ ਰਿਹਾ ਸੀ। ਪਰ ਕੀ ਅਸੀਂ ਯਹੋਵਾਹ ਪਰਮੇਸ਼ੁਰ ਤੋਂ ਮਿਲੀ ਬੁੱਧ ਨਾਲ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ? ਬਿਲਕੁਲ! ਅਸੀਂ ਸੁਲੇਮਾਨ ਤੇ ਯਿਸੂ ਦੀਆਂ ਸਿੱਖਿਆਵਾਂ ਦਾ ਅਧਿਐਨ ਕਰ ਕੇ ਅਤੇ ਇਨ੍ਹਾਂ ਸਿੱਖਿਆਵਾਂ ਨੂੰ ਮੰਨ ਕੇ ਬੁੱਧੀਮਾਨ ਬਣ ਸਕਦੇ ਹਾਂ। ਉਹ ਦੋਵੇਂ ਆਪਣੀ ਬੁੱਧ ਕਰਕੇ ਮਸ਼ਹੂਰ ਸਨ। ਪਹਿਲਾਂ, ਜ਼ਰਾ ਸੁਲੇਮਾਨ ʼਤੇ ਗੌਰ ਕਰੋ। ਬਾਈਬਲ ਉਸ ਬਾਰੇ ਦੱਸਦੀ ਹੈ: “ਪਰਮੇਸ਼ੁਰ ਨੇ ਸੁਲੇਮਾਨ ਨੂੰ ਬਹੁਤ ਜ਼ਿਆਦਾ ਬੁੱਧ ਤੇ ਸੂਝ-ਬੂਝ ਦਿੱਤੀ।” (1 ਰਾਜ. 4:29) ਦੂਜਾ, ਜ਼ਰਾ ਯਿਸੂ ʼਤੇ ਗੌਰ ਕਰੋ। ਧਰਤੀ ʼਤੇ ਉਸ ਜਿੰਨਾ ਕੋਈ ਵੀ ਬੁੱਧੀਮਾਨ ਇਨਸਾਨ ਪੈਦਾ ਨਹੀਂ ਹੋਇਆ। (ਮੱਤੀ 12:42) ਉਸ ਬਾਰੇ ਬਾਈਬਲ ਵਿਚ ਇਹ ਭਵਿੱਖਬਾਣੀ ਕੀਤੀ ਗਈ ਸੀ: “ਯਹੋਵਾਹ ਦੀ ਸ਼ਕਤੀ ਉਸ ਉੱਤੇ ਰਹੇਗੀ, ਇਸ ਲਈ ਉਹ ਬੁੱਧੀਮਾਨ ਅਤੇ ਸਮਝਦਾਰ ਹੋਵੇਗਾ।”​—ਯਸਾ. 11:2. w22.05 20 ਪੈਰੇ 1-2

ਸ਼ੁੱਕਰਵਾਰ 3 ਮਈ

ਮੈਂ ਅਗਲੀ ਪੀੜ੍ਹੀ ਨੂੰ ਤੇਰੀ ਤਾਕਤ ਬਾਰੇ ਦੱਸ ਸਕਾਂ।​—ਜ਼ਬੂ. 71:18.

ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ। ਇਸ ਲਈ ਤੁਸੀਂ ਸਿਆਣੀ ਉਮਰ ਵਿਚ ਵੀ ਟੀਚੇ ਰੱਖ ਸਕਦੇ ਹੋ ਅਤੇ ਇਨ੍ਹਾਂ ਨੂੰ ਹਾਸਲ ਕਰ ਸਕਦੇ ਹੋ। ਜ਼ਰਾ 75 ਸਾਲਾਂ ਦੀ ਭੈਣ ਬੇਵਰਲੀ ਦੀ ਮਿਸਾਲ ʼਤੇ ਗੌਰ ਕਰੋ। ਗੰਭੀਰ ਸਿਹਤ ਸਮੱਸਿਆ ਕਰਕੇ ਉਹ ਜ਼ਿਆਦਾ ਤੁਰ-ਫਿਰ ਨਹੀਂ ਸਕਦੀ। ਪਰ ਉਹ ਮੈਮੋਰੀਅਲ ਦੀ ਮੁਹਿੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੁੰਦੀ ਸੀ। ਇਸ ਲਈ ਉਸ ਨੇ ਛੋਟੇ-ਛੋਟੇ ਟੀਚੇ ਰੱਖੇ। ਜਦੋਂ ਭੈਣ ਨੇ ਮੁਹਿੰਮ ਲਈ ਰੱਖੇ ਆਪਣੇ ਟੀਚਿਆਂ ਨੂੰ ਹਾਸਲ ਕੀਤਾ, ਤਾਂ ਉਹ ਬਹੁਤ ਖ਼ੁਸ਼ ਹੋਈ। ਉਸ ਦੀ ਮਿਹਨਤ ਦੇਖ ਕੇ ਦੂਜੇ ਭੈਣਾਂ-ਭਰਾਵਾਂ ਨੂੰ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਹੱਲਾਸ਼ੇਰੀ ਮਿਲੀ। ਭਾਵੇਂ ਕਿ ਸਿਆਣੀ ਉਮਰ ਦੇ ਭੈਣ-ਭਰਾ ਆਪਣੇ ਹਾਲਾਤਾਂ ਕਰਕੇ ਜ਼ਿਆਦਾ ਸੇਵਾ ਨਹੀਂ ਕਰ ਪਾਉਂਦੇ, ਫਿਰ ਵੀ ਯਹੋਵਾਹ ਉਨ੍ਹਾਂ ਦੀ ਮਿਹਨਤ ਦੀ ਬਹੁਤ ਕਦਰ ਕਰਦਾ ਹੈ। (ਜ਼ਬੂ. 71:17) ਸਾਨੂੰ ਉਹ ਟੀਚੇ ਰੱਖਣੇ ਚਾਹੀਦੇ ਹਨ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ। ਸਾਨੂੰ ਉਹ ਗੁਣ ਪੈਦਾ ਕਰਨੇ ਚਾਹੀਦੇ ਹਨ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਮਿਲਦੀ ਹੈ। ਸਾਨੂੰ ਉਹ ਹੁਨਰ ਸਿੱਖਣੇ ਚਾਹੀਦੇ ਹਨ ਜਿਨ੍ਹਾਂ ਕਰਕੇ ਅਸੀਂ ਪਰਮੇਸ਼ੁਰ ਦੀ ਸੇਵਾ ਅਤੇ ਉਸ ਦੇ ਸੰਗਠਨ ਦੇ ਕੰਮਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਸਕੀਏ। ਨਾਲੇ ਸਾਨੂੰ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਮੌਕੇ ਵੀ ਭਾਲਣੇ ਚਾਹੀਦੇ ਹਨ। ਜਦੋਂ ਅਸੀਂ ਇਹ ਸਭ ਕੁਝ ਕਰਾਂਗੇ, ਤਾਂ ਯਹੋਵਾਹ ਸਾਨੂੰ ਵੀ ਤਿਮੋਥਿਉਸ ਵਾਂਗ ਬਰਕਤ ਦੇਵੇਗਾ ਅਤੇ ‘ਸਾਰੇ ਜਣੇ ਸਾਡੀ ਤਰੱਕੀ ਸਾਫ਼-ਸਾਫ਼ ਦੇਖ ਸਕਣਗੇ।’​—1 ਤਿਮੋ. 4:15. w22.04 27 ਪੈਰੇ 18-19

ਸ਼ਨੀਵਾਰ 4 ਮਈ

ਤੂੰ ਬਚਪਨ ਤੋਂ ਪਵਿੱਤਰ ਲਿਖਤਾਂ ਨੂੰ ਜਾਣਦਾ ਹੈਂ।​—2 ਤਿਮੋ. 3:15.

ਉਦੋਂ ਕੀ ਜੇ ਤੁਹਾਡੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਤੁਹਾਡਾ ਬੱਚਾ ਕਹਿੰਦਾ ਹੈ ਕਿ ਉਹ ਯਹੋਵਾਹ ਦੀ ਸੇਵਾ ਨਹੀਂ ਕਰਨੀ ਚਾਹੁੰਦਾ? ਇੱਦਾਂ ਹੋਣ ਤੇ ਇਹ ਨਾ ਸੋਚੋ ਕਿ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ʼਤੇ ਪਾਣੀ ਫਿਰ ਗਿਆ। ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਅਤੇ ਤੁਹਾਡੇ ਬੱਚੇ ਨੂੰ ਵੀ ਇਹ ਫ਼ੈਸਲਾ ਕਰਨ ਦੀ ਆਜ਼ਾਦੀ ਦਿੱਤੀ ਹੈ ਕਿ ਉਹ ਯਹੋਵਾਹ ਦੀ ਸੇਵਾ ਕਰੇਗਾ ਜਾਂ ਕਦੇ ਹਾਰ ਨਾ ਮੰਨੋ ਅਤੇ ਉਮੀਦ ਰੱਖੋ ਕਿ ਉਹ ਇਕ-ਨਾ-ਇਕ ਦਿਨ ਜ਼ਰੂਰ ਵਾਪਸ ਆਏਗਾ। ਉਜਾੜੂ ਪੁੱਤਰ ਦੀ ਮਿਸਾਲ ਯਾਦ ਰੱਖੋ। (ਲੂਕਾ 15:11-19, 22-24) ਉਹ ਨੌਜਵਾਨ ਮੁੰਡਾ ਸਹੀ ਰਾਹ ਤੋਂ ਭਟਕ ਗਿਆ ਸੀ, ਪਰ ਅਖ਼ੀਰ ਉਹ ਫਿਰ ਵਾਪਸ ਆ ਗਿਆ। ਮਾਪਿਓ, ਤੁਹਾਨੂੰ ਆਉਣ ਵਾਲੀ ਪੀੜ੍ਹੀ ਨੂੰ ਯਹੋਵਾਹ ਬਾਰੇ ਸਿਖਾਉਣ ਦੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। (ਜ਼ਬੂ. 78:4-6) ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਸੌਖਾ ਨਹੀਂ ਹੈ। ਤੁਸੀਂ ਜੋ ਅਣਥੱਕ ਮਿਹਨਤ ਕਰਦੇ ਹੋ, ਉਸ ਲਈ ਅਸੀਂ ਤੁਹਾਡੀ ਦਿਲੋਂ ਤਾਰੀਫ਼ ਕਰਦੇ ਹਾਂ! ਜੇ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਦਿਲੋਂ ਪਿਆਰ ਕਰਨਾ ਅਤੇ ਉਸ ਦਾ ਕਹਿਣਾ ਮੰਨਣਾ ਸਿਖਾਉਂਦੇ ਰਹੋਗੇ, ਤਾਂ ਸਾਡਾ ਪਿਆਰਾ ਸਵਰਗੀ ਪਿਤਾ ਤੁਹਾਡੀ ਮਿਹਨਤ ਦੇਖ ਕੇ ਜ਼ਰੂਰ ਖ਼ੁਸ਼ ਹੋਵੇਗਾ।​—ਅਫ਼. 6:4. w22.05 30-31 ਪੈਰੇ 16-18

ਐਤਵਾਰ 5 ਮਈ

ਸਾਰੇ ਅੰਗ ਇਕ-ਦੂਜੇ ਨਾਲ ਠੀਕ-ਠੀਕ ਜੁੜੇ ਹੋਏ ਹਨ।​—ਅਫ਼. 4:16.

ਮੰਡਲੀ ਦੀ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਜਣੇ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਰਹੀਏ। ਜ਼ਰਾ ਪਹਿਲੀ ਸਦੀ ਦੇ ਮਸੀਹੀਆਂ ʼਤੇ ਗੌਰ ਕਰੋ। ਉਨ੍ਹਾਂ ਕੋਲ ਬਹੁਤ ਸਾਰੀਆਂ ਦਾਤਾਂ ਅਤੇ ਜ਼ਿੰਮੇਵਾਰੀਆਂ ਸਨ। (1 ਕੁਰਿੰ. 12:4, 7-11) ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਸੀ ਕਿ ਉਹ ਇਕ-ਦੂਜੇ ਨਾਲ ਮੁਕਾਬਲੇਬਾਜ਼ੀ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੀਆਂ ਕਾਬਲੀਅਤਾਂ ਵਰਤ ਕੇ ‘ਮਸੀਹ ਦਾ ਸਰੀਰ ਤਕੜਾ’ ਕਰਨ ਯਾਨੀ ਮਸੀਹੀ ਮੰਡਲੀ ਨੂੰ ਮਜ਼ਬੂਤ ਕਰਨ। ਪੌਲੁਸ ਨੇ ਅਫ਼ਸੀਆਂ ਨੂੰ ਲਿਖਿਆ: “ਜਦੋਂ ਹਰੇਕ ਅੰਗ ਚੰਗੀ ਤਰ੍ਹਾਂ ਆਪਣਾ ਕੰਮ ਕਰਦਾ ਹੈ, ਤਾਂ ਸਾਰਾ ਸਰੀਰ ਵਧਦਾ ਹੈ ਅਤੇ ਪਿਆਰ ਵਿਚ ਮਜ਼ਬੂਤ ਹੁੰਦਾ ਹੈ।” (ਅਫ਼. 4:1-3, 11, 12) ਜਿਨ੍ਹਾਂ ਮਸੀਹੀਆਂ ਨੇ ਇਹ ਸਲਾਹ ਮੰਨੀ, ਉਨ੍ਹਾਂ ਕਰਕੇ ਮੰਡਲੀ ਦੀ ਸ਼ਾਂਤੀ ਅਤੇ ਏਕਤਾ ਬਣੀ ਰਹੀ। ਇਹੀ ਗੱਲ ਅੱਜ ਵੀ ਮੰਡਲੀਆਂ ਵਿਚ ਦੇਖੀ ਜਾ ਸਕਦੀ ਹੈ। ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਯਿਸੂ ਤੋਂ ਸਿੱਖਾਂਗੇ ਅਤੇ ਉਸ ਦੇ ਗੁਣਾਂ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਯਹੋਵਾਹ ਦੀ ਸੇਵਾ ਪੂਰੀ ਜੀ-ਜਾਨ ਲਾ ਕੇ ਕਰ ਰਹੇ ਹੋ, ਤਾਂ ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ “ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ।” (ਇਬ. 6:10) ਇਸ ਲਈ ਯਹੋਵਾਹ ਦੀ ਸੇਵਾ ਜੀ-ਜਾਨ ਲਾ ਕੇ ਕਰਦੇ ਰਹੋ। ਇਸ ਨਾਲ ਯਹੋਵਾਹ ਨੂੰ ਬਹੁਤ ਖ਼ੁਸ਼ੀ ਮਿਲੇਗੀ। w22.04 14 ਪੈਰੇ 15-16

ਸੋਮਵਾਰ 6 ਮਈ

ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਦੁਨੀਆਂ ਵਿਚ ਆਇਆ ਸੀ।​—1 ਤਿਮੋ. 1:15.

ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਕਿਸੇ ਪਾਪੀ ਨੂੰ ਮਾਫ਼ ਕਰਨ ਦੀ ਜ਼ਿੰਮੇਵਾਰੀ ਉਸ ਨੇ ਸਾਨੂੰ ਨਹੀਂ ਦਿੱਤੀ, ਸਗੋਂ ਉਹ ਖ਼ੁਦ ਇਸ ਗੱਲ ਦਾ ਫ਼ੈਸਲਾ ਕਰਦਾ ਹੈ। ਪਰ ਫਿਰ ਵੀ ਮਾਫ਼ ਕਰਨ ਬਾਰੇ ਸਾਨੂੰ ਕੁਝ ਫ਼ੈਸਲੇ ਕਰਨੇ ਪੈਂਦੇ ਹਨ। ਕਿਹੜੇ ਫ਼ੈਸਲੇ? ਜਦੋਂ ਕੋਈ ਵਿਅਕਤੀ ਸਾਡੇ ਖ਼ਿਲਾਫ਼ ਕੋਈ ਪਾਪ ਕਰਦਾ ਹੈ, ਇੱਥੋਂ ਤਕ ਕਿ ਕੋਈ ਗੰਭੀਰ ਪਾਪ ਕਰਦਾ ਅਤੇ ਸਾਡੇ ਤੋਂ ਮਾਫ਼ੀ ਮੰਗਦਾ ਹੈ, ਤਾਂ ਅਸੀਂ ਉਸ ਨੂੰ ਮਾਫ਼ ਕਰ ਦਿੰਦੇ ਹਾਂ। ਪਰ ਜੇ ਉਹ ਸਾਡੇ ਤੋਂ ਮਾਫ਼ੀ ਨਾ ਵੀ ਮੰਗੇ, ਤਾਂ ਵੀ ਅਸੀਂ ਉਸ ਨੂੰ ਮਾਫ਼ ਕਰਨ ਦਾ ਫ਼ੈਸਲਾ ਕਰਦੇ ਹਾਂ। ਉਸ ਨੂੰ ਮਾਫ਼ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੇ ਮਨ ਵਿਚ ਉਸ ਵਿਅਕਤੀ ਖ਼ਿਲਾਫ਼ ਨਾਰਾਜ਼ਗੀ ਜਾਂ ਗੁੱਸਾ ਨਹੀਂ ਰੱਖਣਾ ਚਾਹੁੰਦੇ। ਇਹ ਗੱਲ ਤਾਂ ਸੱਚ ਹੈ ਕਿ ਇਸ ਤਰ੍ਹਾਂ ਕਰਨਾ ਬਿਲਕੁਲ ਵੀ ਸੌਖਾ ਨਹੀਂ ਹੁੰਦਾ ਕਿਉਂਕਿ ਸਾਡੇ ਦਿਲ ਦੇ ਜ਼ਖ਼ਮਾਂ ਨੂੰ ਭਰਨ ਵਿਚ ਸਮਾਂ ਲੱਗਦਾ ਹੈ। ਇਸ ਬਾਰੇ 15 ਸਤੰਬਰ 1994 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਕਿਹਾ ਗਿਆ ਸੀ: “ਜਦੋਂ ਤੁਸੀਂ ਕਿਸੇ ਪਾਪੀ ਨੂੰ ਮਾਫ਼ ਕਰਦੇ ਹੋ, ਤਾਂ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੁੰਦਾ ਕਿ ਤੁਸੀਂ ਉਸ ਦੇ ਪਾਪ ਨੂੰ ਨਜ਼ਰਅੰਦਾਜ਼ ਕਰ ਰਹੇ ਹੋ। ਮਸੀਹੀਆਂ ਲਈ ਕਿਸੇ ਨੂੰ ਮਾਫ਼ ਕਰਨ ਦਾ ਮਤਲਬ ਹੈ ਕਿ ਉਹ ਯਹੋਵਾਹ ʼਤੇ ਪੂਰਾ ਭਰੋਸਾ ਰੱਖ ਕੇ ਮਾਮਲੇ ਨੂੰ ਉਸ ਦੇ ਹੱਥਾਂ ਵਿਚ ਛੱਡ ਦਿੰਦੇ ਹਨ। ਨਾਲੇ ਉਹ ਭਰੋਸਾ ਰੱਖਦੇ ਹਨ ਕਿ ਯਹੋਵਾਹ ਹੀ ਪੂਰੀ ਕਾਇਨਾਤ ਵਿਚ ਸਭ ਤੋਂ ਵਧੀਆ ਨਿਆਂਕਾਰ ਹੈ ਅਤੇ ਉਹ ਸਹੀ ਸਮੇਂ ʼਤੇ ਬਿਲਕੁਲ ਸਹੀ ਨਿਆਂ ਕਰਦਾ ਹੈ।” w22.06 9 ਪੈਰੇ 6-7

ਮੰਗਲਵਾਰ 7 ਮਈ

ਯਹੋਵਾਹ ʼਤੇ ਉਮੀਦ ਲਾਈ ਰੱਖ।​—ਜ਼ਬੂ. 27:14.

ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਸਾਡੇ ਸਮੇਂ ਵਿਚ ਸਾਰੀਆਂ ਕੌਮਾਂ, ਨਸਲਾਂ ਅਤੇ ਭਾਸ਼ਾਵਾਂ ਦੇ ਲੋਕ ਮਿਲ ਕੇ ਉਸ ਦੀ ਭਗਤੀ ਕਰਨਗੇ। ਇਸ ਖ਼ਾਸ ਸਮੂਹ ਦੇ ਲੋਕਾਂ ਨੂੰ “ਵੱਡੀ ਭੀੜ” ਕਿਹਾ ਗਿਆ ਹੈ। (ਪ੍ਰਕਾ. 7:9, 10) ਇਸ ਭੀੜ ਵਿਚ ਆਦਮੀ, ਔਰਤਾਂ ਤੇ ਬੱਚੇ ਵੀ ਹਨ। ਚਾਹੇ ਇਹ ਲੋਕ ਵੱਖੋ-ਵੱਖਰੇ ਦੇਸ਼ਾਂ ਤੇ ਪਿਛੋਕੜਾਂ ਤੋਂ ਹਨ, ਪਰ ਫਿਰ ਵੀ ਇਨ੍ਹਾਂ ਲੋਕਾਂ ਵਿਚ ਸ਼ਾਂਤੀ, ਏਕਤਾ ਅਤੇ ਭਾਈਚਾਰਾ ਹੈ। (ਜ਼ਬੂ. 133:1; ਯੂਹੰ. 10:16) ਵੱਡੀ ਭੀੜ ਦੇ ਲੋਕ ਸੋਹਣੀ ਧਰਤੀ ਦੀ ਉਮੀਦ ਬਾਰੇ ਦੂਜਿਆਂ ਨੂੰ ਦੱਸਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। (ਮੱਤੀ 28:19, 20; ਪ੍ਰਕਾ. 14:6, 7; 22:17) ਜੇ ਤੁਸੀਂ ਇਸ ਵੱਡੀ ਭੀੜ ਦਾ ਹਿੱਸਾ ਹੋ, ਤਾਂ ਤੁਹਾਡੇ ਲਈ ਵੀ ਚੰਗੇ ਭਵਿੱਖ ਦੀ ਉਮੀਦ ਬਹੁਤ ਅਨਮੋਲ ਹੋਣੀ। ਸ਼ੈਤਾਨ ਚਾਹੁੰਦਾ ਹੈ ਕਿ ਤੁਸੀਂ ਯਹੋਵਾਹ ʼਤੇ ਉਮੀਦ ਲਾਉਣੀ ਛੱਡ ਦਿਓ। ਉਸ ਦਾ ਮਕਸਦ ਤੁਹਾਨੂੰ ਇਹ ਯਕੀਨ ਦਿਵਾਉਣਾ ਹੈ ਕਿ ਯਹੋਵਾਹ ਆਪਣੇ ਵਾਅਦੇ ਪੂਰੇ ਨਹੀਂ ਕਰੇਗਾ। ਜੇ ਸ਼ੈਤਾਨ ਆਪਣੇ ਮਕਸਦ ਵਿਚ ਕਾਮਯਾਬ ਹੋ ਜਾਂਦਾ ਹੈ, ਤਾਂ ਅਸੀਂ ਹਿੰਮਤ ਹਾਰ ਬੈਠਾਂਗੇ ਅਤੇ ਇੱਥੋਂ ਤਕ ਕਿ ਸ਼ਾਇਦ ਅਸੀਂ ਯਹੋਵਾਹ ਦੀ ਸੇਵਾ ਕਰਨੀ ਵੀ ਛੱਡ ਦੇਈਏ। w22.06 20-21 ਪੈਰੇ 2-3

ਬੁੱਧਵਾਰ 8 ਮਈ

ਇਹ ਉਮੀਦ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਅਤੇ ਮਜ਼ਬੂਤ ਹੈ।​—ਇਬ. 6:19.

ਪੱਕੀ ਉਮੀਦ ਹੋਣ ਕਰਕੇ ਅਸੀਂ ਮੁਸ਼ਕਲਾਂ ਵਿਚ ਸ਼ਾਂਤ ਵੀ ਰਹਿ ਪਾਉਂਦੇ ਹਾਂ ਕਿਉਂਕਿ ਸਾਨੂੰ ਭਰੋਸਾ ਹੁੰਦਾ ਹੈ ਕਿ ਸਾਡੀਆਂ ਮੁਸ਼ਕਲਾਂ ਬਸ ਥੋੜ੍ਹੇ ਹੀ ਚਿਰ ਲਈ ਹਨ। ਯਾਦ ਰੱਖੋ, ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਸਾਡੇ ʼਤੇ ਅਤਿਆਚਾਰ ਕੀਤੇ ਜਾਣਗੇ। (ਯੂਹੰ. 15:20) ਜਦੋਂ ਅਸੀਂ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਸੇਵਾ ਕਰਦੇ ਰਹਿ ਪਾਉਂਦੇ ਹਾਂ। ਯਿਸੂ ਜਾਣਦਾ ਸੀ ਕਿ ਉਸ ਨੂੰ ਦਰਦਨਾਕ ਮੌਤ ਦਿੱਤੀ ਜਾਵੇਗੀ, ਪਰ ਉਮੀਦ ਹੋਣ ਕਰਕੇ ਉਹ ਆਪਣੀ ਮੌਤ ਵੇਲੇ ਵੀ ਵਫ਼ਾਦਾਰ ਰਹਿ ਸਕਿਆ। ਪੰਤੇਕੁਸਤ 33 ਈਸਵੀ ਨੂੰ ਪਤਰਸ ਨੇ ਜ਼ਬੂਰਾਂ ਦੀ ਕਿਤਾਬ ਵਿਚ ਲਿਖੀ ਭਵਿੱਖਬਾਣੀ ਦਾ ਜ਼ਿਕਰ ਕੀਤਾ। ਇਸ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਯਿਸੂ ਆਪਣੀ ਮੌਤ ਵੇਲੇ ਵੀ ਕਿਉਂ ਸ਼ਾਂਤ ਰਹਿ ਸਕਿਆ ਤੇ ਉਸ ਨੂੰ ਕਿਹੜੀ ਗੱਲ ਦਾ ਭਰੋਸਾ ਸੀ, ਇੱਥੇ ਲਿਖਿਆ ਹੈ: “ਮੈਂ ਉਮੀਦ ਨਾਲ ਜ਼ਿੰਦਗੀ ਜੀਵਾਂਗਾ; ਕਿਉਂਕਿ ਤੂੰ ਮੈਨੂੰ ਕਬਰ ਵਿਚ ਨਹੀਂ ਛੱਡੇਂਗਾ ਅਤੇ ਨਾ ਹੀ ਤੂੰ ਆਪਣੇ ਵਫ਼ਾਦਾਰ ਸੇਵਕ ਦਾ ਸਰੀਰ ਗਲ਼ਣ ਦੇਵੇਂਗਾ। . . . ਤੂੰ ਆਪਣੀ ਹਜ਼ੂਰੀ ਵਿਚ ਮੇਰੇ ਦਿਲ ਨੂੰ ਬੇਹੱਦ ਖ਼ੁਸ਼ੀ ਨਾਲ ਭਰ ਦੇਵੇਂਗਾ।” (ਰਸੂ. 2:25-28; ਜ਼ਬੂ. 16:8-11) ਯਿਸੂ ਨੂੰ ਪੱਕੀ ਉਮੀਦ ਸੀ ਕਿ ਯਹੋਵਾਹ ਉਸ ਨੂੰ ਦੁਬਾਰਾ ਜੀਉਂਦਾ ਕਰੇਗਾ ਤੇ ਉਹ ਫਿਰ ਤੋਂ ਆਪਣੇ ਪਿਤਾ ਨਾਲ ਸਵਰਗ ਵਿਚ ਖ਼ੁਸ਼ੀ-ਖ਼ੁਸ਼ੀ ਰਹੇਗਾ।​—ਇਬ. 12:2, 3. w22.10 25 ਪੈਰੇ 4-5

ਵੀਰਵਾਰ 9 ਮਈ

ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।​—ਯਾਕੂ. 3:2.

ਇਕ ਮੌਕੇ ʼਤੇ ਯਿਸੂ ਦੇ ਦੋ ਰਸੂਲਾਂ ਯਾਕੂਬ ਅਤੇ ਯੂਹੰਨਾ ਨੇ ਆਪਣੀ ਮਾਂ ਨੂੰ ਉਸ ਕੋਲ ਇਹ ਕਹਿਣ ਲਈ ਭੇਜਿਆ ਕਿ ਉਹ ਉਨ੍ਹਾਂ ਦੋਹਾਂ ਨੂੰ ਆਪਣੇ ਰਾਜ ਵਿਚ ਉੱਚੀ ਪਦਵੀ ਦੇਵੇ। (ਮੱਤੀ 20:20, 21) ਇਸ ਤਰ੍ਹਾਂ ਯਾਕੂਬ ਅਤੇ ਯੂਹੰਨਾ ਨੇ ਦਿਖਾਇਆ ਕਿ ਉਹ ਘਮੰਡੀ ਸਨ ਅਤੇ ਦੂਜਿਆਂ ਨਾਲੋਂ ਵੱਡੇ ਬਣਨਾ ਚਾਹੁੰਦੇ ਸਨ। (ਕਹਾ. 16:18) ਇੱਦਾਂ ਨਹੀਂ ਸੀ ਕਿ ਇਸ ਮੌਕੇ ʼਤੇ ਸਿਰਫ਼ ਯਾਕੂਬ ਤੇ ਯੂਹੰਨਾ ਨੇ ਹੀ ਦਿਖਾਇਆ ਕਿ ਉਨ੍ਹਾਂ ਵਿਚ ਕਮੀਆਂ-ਕਮਜ਼ੋਰੀਆਂ ਸਨ। ਜ਼ਰਾ ਗੌਰ ਕਰੋ ਕਿ ਬਾਕੀ ਰਸੂਲਾਂ ਨੇ ਕੀ ਕੀਤਾ: “ਜਦੋਂ ਬਾਕੀ ਦਸਾਂ ਚੇਲਿਆਂ ਨੂੰ ਇਸ ਗੱਲ ਬਾਰੇ ਪਤਾ ਲੱਗਾ, ਤਾਂ ਉਹ ਦੋਹਾਂ ਭਰਾਵਾਂ ʼਤੇ ਬਹੁਤ ਗੁੱਸੇ ਹੋਏ।” (ਮੱਤੀ 20:24) ਅਸੀਂ ਕਲਪਨਾ ਕਰ ਸਕਦੇ ਹਾਂ ਕਿ ਯਾਕੂਬ, ਯੂਹੰਨਾ ਅਤੇ ਬਾਕੀ ਰਸੂਲਾਂ ਵਿਚ ਕਿੰਨੀ ਜ਼ਿਆਦਾ ਬਹਿਸ ਹੋਈ ਹੋਣੀ। ਇਸ ਮੌਕੇ ʼਤੇ ਯਿਸੂ ਨੇ ਕੀ ਕੀਤਾ? ਉਹ ਰਸੂਲਾਂ ʼਤੇ ਗੁੱਸੇ ਨਹੀਂ ਹੋਇਆ। ਉਸ ਨੇ ਇਹ ਨਹੀਂ ਕਿਹਾ ਕਿ ਉਹ ਉਨ੍ਹਾਂ ਨਾਲੋਂ ਵਧੀਆ ਰਸੂਲ ਲੱਭੇਗਾ ਜੋ ਹੋਰ ਵੀ ਜ਼ਿਆਦਾ ਨਿਮਰ ਹੋਣ ਅਤੇ ਹਮੇਸ਼ਾ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣ। ਇਸ ਦੀ ਬਜਾਇ, ਯਿਸੂ ਨੇ ਉਨ੍ਹਾਂ ਨਾਲ ਧੀਰਜ ਰੱਖਿਆ ਅਤੇ ਉਨ੍ਹਾਂ ਨੂੰ ਪਿਆਰ ਨਾਲ ਸਮਝਾਇਆ ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਦਾ ਦਿਲ ਸਾਫ਼ ਹੈ। (ਮੱਤੀ 20:25-28) ਯਿਸੂ ਹਮੇਸ਼ਾ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਇਆ। w23.03 28-29 ਪੈਰੇ 10-13

ਸ਼ੁੱਕਰਵਾਰ 10 ਮਈ

ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ ਅਤੇ ਮੇਰੇ ਜੀਅ ਨੂੰ ਖ਼ੁਸ਼ ਕਰੀਂ ਤਾਂਕਿ ਮੈਂ ਉਸ ਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣੇ ਮਾਰਦਾ ਹੈ।​—ਕਹਾ. 27:11.

ਤੁਸੀਂ ਹੁਣ ਤਕ ਬਹੁਤ ਕੁਝ ਕੀਤਾ ਹੈ। ਤੁਸੀਂ ਕਈ ਸਾਲਾਂ ਤਕ ਧਿਆਨ ਨਾਲ ਬਾਈਬਲ ਦਾ ਅਧਿਐਨ ਕੀਤਾ। ਅਧਿਐਨ ਕਰਨ ਨਾਲ ਤੁਹਾਨੂੰ ਪੱਕਾ ਯਕੀਨ ਹੋ ਗਿਆ ਕਿ ਬਾਈਬਲ ਹੀ ਪਰਮੇਸ਼ੁਰ ਦਾ ਬਚਨ ਹੈ। ਇਸ ਤੋਂ ਵੀ ਵੱਧ ਤੁਸੀਂ ਇਸ ਦੇ ਲਿਖਾਰੀ ਨੂੰ ਜਾਣ ਸਕੇ ਅਤੇ ਉਸ ਨੂੰ ਪਿਆਰ ਕਰਨ ਲੱਗੇ। ਤੁਹਾਡਾ ਪਿਆਰ ਯਹੋਵਾਹ ਲਈ ਇੰਨਾ ਵੱਧ ਗਿਆ ਕਿ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਅਤੇ ਬਪਤਿਸਮਾ ਲੈ ਕੇ ਉਸ ਦੇ ਸੇਵਕ ਬਣ ਗਏ। ਸਾਨੂੰ ਤੁਹਾਡੇ ਇਸ ਫ਼ੈਸਲੇ ʼਤੇ ਮਾਣ ਹੈ! ਬਿਨਾਂ ਸ਼ੱਕ, ਤੁਹਾਨੂੰ ਬਪਤਿਸਮੇ ਤੋਂ ਪਹਿਲਾਂ ਵੀ ਕਈ ਮੁਸ਼ਕਲਾਂ ਕਰਕੇ ਯਹੋਵਾਹ ਦੇ ਵਫ਼ਾਦਾਰ ਰਹਿਣਾ ਔਖਾ ਲੱਗਾ ਹੋਣਾ। ਪਰ ਬਪਤਿਸਮੇ ਤੋਂ ਬਾਅਦ ਵੀ ਜਿੱਦਾਂ-ਜਿੱਦਾਂ ਤੁਸੀਂ ਸਮਝਦਾਰ ਮਸੀਹੀ ਬਣਦੇ ਜਾਓਗੇ, ਉੱਦਾਂ-ਉੱਦਾਂ ਤੁਹਾਨੂੰ ਹੋਰ ਵੀ ਕਈ ਮੁਸ਼ਕਲਾਂ ਆਉਣਗੀਆਂ। ਸ਼ੈਤਾਨ ਪੂਰੀ ਕੋਸ਼ਿਸ਼ ਕਰੇਗਾ ਕਿ ਯਹੋਵਾਹ ਲਈ ਤੁਹਾਡਾ ਪਿਆਰ ਘੱਟ ਜਾਵੇ ਤੇ ਤੁਸੀਂ ਉਸ ਦੀ ਸੇਵਾ ਕਰਨੀ ਛੱਡ ਦਿਓ। (ਅਫ਼. 4:14) ਪਰ ਸ਼ੈਤਾਨ ਨੂੰ ਆਪਣੇ ʼਤੇ ਹਾਵੀ ਨਾ ਹੋਣ ਦਿਓ। ਕਿਹੜੀ ਗੱਲ ਤੁਹਾਡੀ ਮਦਦ ਕਰੇਗੀ ਤਾਂਕਿ ਤੁਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕੋ ਅਤੇ ਸਮਰਪਣ ਦਾ ਆਪਣਾ ਵਾਅਦਾ ਨਿਭਾ ਸਕੋ? ਜ਼ਰੂਰੀ ਹੈ ਕਿ ਤੁਸੀਂ ਸਮਝਦਾਰ ਮਸੀਹੀ ਬਣਨ ਲਈ “ਪੂਰੀ ਵਾਹ ਲਾਉਂਦੇ ਰਹੋ।”​—ਇਬ. 6:1. w22.08 2 ਪੈਰੇ 1-2

ਸ਼ਨੀਵਾਰ 11 ਮਈ

‘ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ, ਜਿਵੇਂ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਹੈ ਤਾਂਕਿ ਤੇਰੀ ਉਮਰ ਲੰਬੀ ਹੋਵੇ ਅਤੇ ਤੂੰ ਵਧੇ-ਫੁੱਲੇਂ।’​—ਬਿਵ. 5:16.

ਪਰਿਵਾਰ ਵਿਚ ਹਰ ਮੈਂਬਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਪਰਿਵਾਰ ਦੀਆਂ ਕੁਝ ਗੱਲਾਂ ਪਰਿਵਾਰ ਵਿਚ ਹੀ ਰੱਖਣ। ਹੋ ਸਕਦਾ ਹੈ ਕਿ ਇਕ ਮਸੀਹੀ ਪਤੀ ਨੂੰ ਆਪਣੀ ਪਤਨੀ ਦੀ ਕਿਸੇ ਆਦਤ ʼਤੇ ਹਾਸਾ ਆਉਂਦਾ ਹੋਵੇ। ਪਰ ਕੀ ਉਹ ਦੂਜਿਆਂ ਨੂੰ ਇਸ ਬਾਰੇ ਦੱਸ ਕੇ ਆਪਣੀ ਪਤਨੀ ਨੂੰ ਸ਼ਰਮਿੰਦਾ ਕਰੇਗਾ? ਬਿਲਕੁਲ ਨਹੀਂ। ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਅਤੇ ਉਹ ਕਦੀ ਵੀ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ। (ਅਫ਼. 5:33) ਨੌਜਵਾਨ ਵੀ ਚਾਹੁੰਦੇ ਹਨ ਕਿ ਸਾਰੇ ਉਨ੍ਹਾਂ ਦੀ ਇੱਜ਼ਤ ਕਰਨ। ਇਸ ਲਈ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਦੂਜਿਆਂ ਸਾਮ੍ਹਣੇ ਆਪਣੇ ਬੱਚਿਆਂ ਦੀਆਂ ਗ਼ਲਤੀਆਂ ਨਾ ਦੱਸਣ ਤਾਂਕਿ ਉਨ੍ਹਾਂ ਦੇ ਬੱਚੇ ਸ਼ਰਮਿੰਦਾ ਮਹਿਸੂਸ ਨਾ ਕਰਨ। (ਕੁਲੁ. 3:21) ਬੱਚਿਆਂ ਨੂੰ ਸਮਝਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਨੂੰ ਘਰ ਦੀਆਂ ਉਹ ਗੱਲਾਂ ਦੂਜਿਆਂ ਸਾਮ੍ਹਣੇ ਨਹੀਂ ਦੱਸਣੀਆਂ ਚਾਹੀਦੀਆਂ ਜਿਨ੍ਹਾਂ ਨਾਲ ਉਨ੍ਹਾਂ ਦੇ ਘਰ ਦੇ ਸ਼ਰਮਿੰਦੇ ਹੋਣ। ਜਦੋਂ ਪਰਿਵਾਰ ਦਾ ਹਰ ਜੀਅ ਆਪਣੇ ਘਰ ਦੀਆਂ ਗੱਲਾਂ ਘਰ ਵਿਚ ਹੀ ਰੱਖਦਾ ਹੈ, ਤਾਂ ਉਨ੍ਹਾਂ ਦਾ ਆਪਸੀ ਰਿਸ਼ਤਾ ਮਜ਼ਬੂਤ ਹੁੰਦਾ ਹੈ। w22.09 10 ਪੈਰਾ 9

ਐਤਵਾਰ 12 ਮਈ

‘ਹੇ ਅੱਯੂਬ, ਇਸ ਵੱਲ ਕੰਨ ਲਾ; ਜ਼ਰਾ ਰੁਕ ਕੇ ਗੌਰ ਕਰ।’​—ਅੱਯੂ. 37:14.

ਯਹੋਵਾਹ ਨੇ ਅੱਯੂਬ ਨਾਲ ਗੱਲ ਕੀਤੀ ਅਤੇ ਉਸ ਨੂੰ ਯਾਦ ਕਰਾਇਆ ਕਿ ਪਰਮੇਸ਼ੁਰ ਕਿੰਨਾ ਬੁੱਧੀਮਾਨ ਹੈ ਅਤੇ ਉਹ ਆਪਣੀਆਂ ਬਣਾਈਆਂ ਚੀਜ਼ਾਂ ਦੀ ਕਿੰਨੀ ਪਿਆਰ ਨਾਲ ਦੇਖ-ਭਾਲ ਕਰਦਾ ਹੈ। ਉਸ ਨੇ ਅੱਯੂਬ ਨਾਲ ਬਹੁਤ ਸਾਰੇ ਜਾਨਵਰਾਂ ਬਾਰੇ ਗੱਲ ਕੀਤੀ। (ਅੱਯੂ. 38:1, 2; 39:9, 13, 19, 27; 40:15; 41:1, 2) ਯਹੋਵਾਹ ਨੇ ਆਪਣੇ ਨੌਜਵਾਨ ਸੇਵਕ ਅਲੀਹੂ ਨੂੰ ਵਰਤ ਕੇ ਅੱਯੂਬ ਨੂੰ ਹਿੰਮਤ ਅਤੇ ਦਿਲਾਸਾ ਦਿੱਤਾ। ਅਲੀਹੂ ਨੇ ਅੱਯੂਬ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਹਮੇਸ਼ਾ ਬਰਕਤਾਂ ਦਿੰਦਾ ਹੈ। ਫਿਰ ਯਹੋਵਾਹ ਨੇ ਅਲੀਹੂ ਰਾਹੀਂ ਪਿਆਰ ਨਾਲ ਅੱਯੂਬ ਦੀ ਸੋਚ ਸੁਧਾਰੀ। ਅਲੀਹੂ ਨੇ ਅੱਯੂਬ ਨੂੰ ਯਾਦ ਕਰਾਇਆ ਕਿ ਪੂਰੀ ਕਾਇਨਾਤ ਨੂੰ ਬਣਾਉਣ ਵਾਲੇ ਯਹੋਵਾਹ ਸਾਮ੍ਹਣੇ ਇਨਸਾਨ ਬਹੁਤ ਛੋਟਾ ਹੈ, ਇਸ ਲਈ ਉਹ ਆਪਣੇ ਬਾਰੇ ਹੱਦੋਂ ਵੱਧ ਸੋਚਣ ਦੀ ਬਜਾਇ ਯਹੋਵਾਹ ʼਤੇ ਧਿਆਨ ਲਾਵੇ। ਯਹੋਵਾਹ ਨੇ ਅੱਯੂਬ ਨੂੰ ਇਕ ਜ਼ਿੰਮੇਵਾਰੀ ਵੀ ਦਿੱਤੀ ਕਿ ਉਹ ਆਪਣੇ ਤਿੰਨਾਂ ਦੋਸਤਾਂ ਲਈ ਪ੍ਰਾਰਥਨਾ ਕਰੇ ਜਿਨ੍ਹਾਂ ਨੇ ਪਾਪ ਕੀਤਾ ਸੀ। (ਅੱਯੂ. 42:8-10) ਅੱਜ ਜਦੋਂ ਸਾਡੇ ʼਤੇ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਯਹੋਵਾਹ ਸਾਡੀ ਕਿੱਦਾਂ ਮਦਦ ਕਰਦਾ ਹੈ? ਯਹੋਵਾਹ ਨੇ ਅੱਯੂਬ ਨਾਲ ਸਿੱਧੇ ਗੱਲ ਕੀਤੀ, ਪਰ ਉਹ ਸਾਡੇ ਨਾਲ ਆਪਣੇ ਬਚਨ ਬਾਈਬਲ ਦੇ ਜ਼ਰੀਏ ਗੱਲ ਕਰਦਾ ਹੈ।​—ਰੋਮੀ. 15:4. w22.08 11 ਪੈਰੇ 10-11

ਸੋਮਵਾਰ 13 ਮਈ

ਇਹੀ ਚੰਗਾ ਹੈ ਕਿ ਤੂੰ ਨਾ ਮੀਟ ਖਾਵੇਂ, ਨਾ ਸ਼ਰਾਬ ਪੀਵੇਂ ਅਤੇ ਨਾ ਹੀ ਅਜਿਹਾ ਕੰਮ ਕਰੇਂ ਜਿਸ ਕਰਕੇ ਤੇਰੇ ਭਰਾ ਦੀ ਨਿਹਚਾ ਕਮਜ਼ੋਰ ਹੁੰਦੀ ਹੈ।​—ਰੋਮੀ. 14:21.

ਰੋਮ ਦੀ ਮੰਡਲੀ ਵਿਚ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀ ਸਨ। ਜਦੋਂ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ, ਤਾਂ ਇਸ ਦੇ ਨਾਲ ਹੀ ਕੁਝ ਖਾਣਿਆਂ ʼਤੇ ਲੱਗੀਆਂ ਪਾਬੰਦੀਆਂ ਵੀ ਖ਼ਤਮ ਹੋ ਗਈਆਂ। (ਮਰ. 7:19) ਉਸ ਸਮੇਂ ਤੋਂ ਕੁਝ ਯਹੂਦੀ ਮਸੀਹੀਆਂ ਨੂੰ ਲੱਗਦਾ ਸੀ ਕਿ ਉਹ ਹੁਣ ਤੋਂ ਹਰ ਤਰ੍ਹਾਂ ਦਾ ਖਾਣਾ ਖਾ ਸਕਦੇ ਸਨ, ਪਰ ਕੁਝ ਯਹੂਦੀ ਮਸੀਹੀਆਂ ਨੂੰ ਇਹ ਸਹੀ ਨਹੀਂ ਲੱਗਦਾ ਸੀ। ਇਸ ਕਰਕੇ ਮੰਡਲੀ ਵਿਚ ਫੁੱਟ ਪੈ ਗਈ। ਪੌਲੁਸ ਰਸੂਲ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਮੰਡਲੀ ਵਿਚ ਸ਼ਾਂਤੀ ਬਣਾ ਕੇ ਰੱਖਣੀ ਜ਼ਿਆਦਾ ਜ਼ਰੂਰੀ ਸੀ। ਇਸ ਤਰ੍ਹਾਂ ਪੌਲੁਸ ਨੇ ਮਸੀਹੀਆਂ ਦੀ ਇਹ ਦੇਖਣ ਵਿਚ ਮਦਦ ਕੀਤੀ ਕਿ ਇੱਦਾਂ ਦੇ ਝਗੜਿਆਂ ਕਰਕੇ ਕਿਵੇਂ ਉਨ੍ਹਾਂ ਦੇ ਆਪਸੀ ਰਿਸ਼ਤੇ ਖ਼ਰਾਬ ਹੋ ਸਕਦੇ ਸਨ ਅਤੇ ਪੂਰੀ ਮੰਡਲੀ ਦੀ ਸ਼ਾਂਤੀ ਭੰਗ ਹੋ ਸਕਦੀ ਸੀ। (ਰੋਮੀ. 14:19, 20) ਦੂਜਿਆਂ ਨੂੰ ਠੋਕਰ ਨਾ ਲੱਗੇ, ਇਸ ਲਈ ਪੌਲੁਸ ਖ਼ੁਦ ਨੂੰ ਵੀ ਬਦਲਣ ਲਈ ਤਿਆਰ ਸੀ। (1 ਕੁਰਿੰ. 9:19-22) ਇਸੇ ਤਰ੍ਹਾਂ ਜੇ ਅਸੀਂ ਵੀ ਬਹਿਸ ਨਹੀਂ ਕਰਦੇ ਅਤੇ ਆਪਣੀ ਗੱਲ ʼਤੇ ਅੜੇ ਨਹੀਂ ਰਹਿੰਦੇ, ਤਾਂ ਅਸੀਂ ਦੂਜਿਆਂ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਸ਼ਾਂਤੀ ਬਣਾਈ ਰੱਖ ਸਕਦੇ ਹਾਂ। w22.08 22 ਪੈਰਾ 7

ਮੰਗਲਵਾਰ 14 ਮਈ

‘ਜਿਹੜਾ ਨੇਕੀ ਦਾ ਪਿੱਛਾ ਕਰਦਾ ਹੈ, ਉਹ ਨੇਕ ਕਹਾਏਗਾ।’​—ਕਹਾ. 21:21.

ਨੇਕੀ ਜਾਂ ਧਾਰਮਿਕਤਾ ਦਾ ਪਿੱਛਾ ਕਰਦੇ ਰਹਿਣ ਲਈ ਸਾਨੂੰ ਸਖ਼ਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਯਹੋਵਾਹ ਵੀ ਧੀਰਜ ਨਾਲ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਸਮੇਂ ਦੇ ਬੀਤਣ ਨਾਲ ਉਸ ਦੇ ਧਰਮੀ ਮਿਆਰਾਂ ਮੁਤਾਬਕ ਹੋਰ ਵੀ ਬਿਹਤਰ ਤਰੀਕੇ ਨਾਲ ਚੱਲੀਏ। (ਜ਼ਬੂ. 84:5, 7) ਯਹੋਵਾਹ ਪਿਆਰ ਨਾਲ ਸਾਨੂੰ ਯਾਦ ਕਰਾਉਂਦਾ ਹੈ ਕਿ ਉਸ ਦੇ ਧਰਮੀ ਅਸੂਲ ਸਾਡੇ ਲਈ ਬੋਝ ਨਹੀਂ ਹਨ। (1 ਯੂਹੰ. 5:3) ਇਸ ਤੋਂ ਉਲਟ, ਹਰ ਰੋਜ਼ ਇਨ੍ਹਾਂ ਅਸੂਲਾਂ ਉੱਤੇ ਚੱਲਣ ਕਰਕੇ ਸਾਡੀ ਹਿਫਾਜ਼ਤ ਹੁੰਦੀ ਹੈ। ਕੀ ਤੁਹਾਨੂੰ ਉਹ ਸਾਰੇ ਹਥਿਆਰ ਅਤੇ ਬਸਤਰ ਯਾਦ ਹਨ ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਦੱਸਿਆ ਸੀ? (ਅਫ਼. 6:14-18) ਉਨ੍ਹਾਂ ਵਿੱਚੋਂ ਇਕ ਸੀ, “ਧਾਰਮਿਕਤਾ ਦਾ ਸੀਨਾਬੰਦ” ਜੋ ਯਹੋਵਾਹ ਦੇ ਧਰਮੀ ਮਿਆਰਾਂ ਨੂੰ ਦਰਸਾਉਂਦਾ ਹੈ। ਪੁਰਾਣੇ ਜ਼ਮਾਨੇ ਵਿਚ ਯੁੱਧ ਦੌਰਾਨ ਸੀਨਾਬੰਦ ਫ਼ੌਜੀ ਦੇ ਦਿਲ ਦੀ ਹਿਫਾਜ਼ਤ ਕਰਦਾ ਸੀ। ਬਿਲਕੁਲ ਉਸੇ ਤਰ੍ਹਾਂ ਧਾਰਮਿਕਤਾ ਦਾ ਸੀਨਾਬੰਦ ਸਾਡੇ ਦਿਲ ਦੀ ਰਾਖੀ ਕਰਦਾ ਹੈ ਯਾਨੀ ਯਹੋਵਾਹ ਦੇ ਧਰਮੀ ਮਿਆਰ ਸਾਡੀਆਂ ਇੱਛਾਵਾਂ, ਭਾਵਨਾਵਾਂ ਤੇ ਸੋਚਾਂ ਦੀ ਰਾਖੀ ਕਰਦੇ ਹਨ। ਇਸ ਲਈ ਹਰ ਵੇਲੇ ਧਾਰਮਿਕਤਾ ਦਾ ਸੀਨਾਬੰਦ ਅਤੇ ਬਾਕੀ ਸਾਰੇ ਹਥਿਆਰ ਤੇ ਬਸਤਰ ਪਾਈ ਰੱਖੋ।​—ਕਹਾ 4:23. w22.08 29 ਪੈਰੇ 13-14

ਬੁੱਧਵਾਰ 15 ਮਈ

ਸਾਡੇ ਪਰਮੇਸ਼ੁਰ ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।​—ਯਸਾ. 40:8.

ਪਰਮੇਸ਼ੁਰ ਨੇ ਆਪਣੇ ਬਚਨ ਵਿਚ ਜੋ ਵਧੀਆ ਸਲਾਹਾਂ ਲਿਖਵਾਈਆਂ ਹਨ, ਉਨ੍ਹਾਂ ਤੋਂ ਵਫ਼ਾਦਾਰ ਇਨਸਾਨਾਂ ਨੂੰ ਹਜ਼ਾਰਾਂ ਸਾਲਾਂ ਤੋਂ ਫ਼ਾਇਦਾ ਹੁੰਦਾ ਆ ਰਿਹਾ ਹੈ। ਇਹ ਕਿੱਦਾਂ ਹੋ ਸਕਿਆ? ਯਹੋਵਾਹ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਮੁਢਲੀਆਂ ਹੱਥ-ਲਿਖਤਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਣ। ਚਾਹੇ ਕਿ ਨਕਲਾਂ ਤਿਆਰ ਕਰਨ ਵਾਲੇ ਨਾਮੁਕੰਮਲ ਸਨ, ਪਰ ਉਨ੍ਹਾਂ ਨੇ ਬੜੇ ਧਿਆਨ ਨਾਲ ਇਨ੍ਹਾਂ ਨੂੰ ਤਿਆਰ ਕੀਤਾ। ਉਦਾਹਰਣ ਲਈ, ਇਬਰਾਨੀ ਲਿਖਤਾਂ ਬਾਰੇ ਇਕ ਵਿਦਵਾਨ ਨੇ ਕਿਹਾ: “ਅਸੀਂ ਬੇਝਿਜਕ ਹੋ ਕੇ ਕਹਿ ਸਕਦੇ ਹਾਂ ਕਿ ਪ੍ਰਾਚੀਨ ਸਮੇਂ ਦੀ ਹੋਰ ਕੋਈ ਵੀ ਅਜਿਹੀ ਕਿਤਾਬ ਨਹੀਂ ਹੈ ਜੋ ਸਾਡੇ ਤਕ ਸਹੀ-ਸਹੀ ਪਹੁੰਚਾਈ ਗਈ ਹੋਵੇ।” ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਅੱਜ ਅਸੀਂ ਬਾਈਬਲ ਵਿੱਚੋਂ ਜੋ ਵੀ ਪੜ੍ਹਦੇ ਹਾਂ, ਉਹ ਇਸ ਦੇ ਲਿਖਾਰੀ ਯਹੋਵਾਹ ਦੇ ਹੀ ਵਿਚਾਰ ਹਨ। ਯਹੋਵਾਹ ਹੀ ਸਾਨੂੰ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਦਿੰਦਾ ਹੈ। (ਯਾਕੂ. 1:17) ਯਹੋਵਾਹ ਨੇ ਸਾਨੂੰ ਬਾਈਬਲ ਦੇ ਕੇ ਸਭ ਤੋਂ ਵਧੀਆ ਤੋਹਫ਼ਾ ਦਿੱਤਾ ਹੈ। ਜਦੋਂ ਕੋਈ ਇਨਸਾਨ ਸਾਨੂੰ ਤੋਹਫ਼ਾ ਦਿੰਦਾ ਹੈ, ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਡੇ ਬਾਰੇ ਅਤੇ ਸਾਡੀਆਂ ਲੋੜਾਂ ਬਾਰੇ ਕਿੰਨੀ ਚੰਗੀ ਤਰ੍ਹਾਂ ਜਾਣਦਾ ਹੈ। ਇਹੀ ਗੱਲ ਬਾਈਬਲ ਨੂੰ ਦੇਣ ਵਾਲੇ ਪਰਮੇਸ਼ੁਰ ਬਾਰੇ ਵੀ ਬਿਲਕੁਲ ਸੱਚ ਹੈ। ਜਦੋਂ ਅਸੀਂ ਬਾਈਬਲ ʼਤੇ ਧਿਆਨ ਨਾਲ ਗੌਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਬਾਰੇ ਬਹੁਤ ਕੁਝ ਸਿੱਖ ਪਾਉਂਦੇ ਹਾਂ। ਅਸੀਂ ਇਹ ਵੀ ਸਿੱਖ ਪਾਉਂਦੇ ਹਾਂ ਕਿ ਉਹ ਸਾਨੂੰ ਤੇ ਸਾਡੀਆਂ ਲੋੜਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹੈ। w23.02 2-3 ਪੈਰੇ 3-4

ਵੀਰਵਾਰ 16 ਮਈ

ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।​—ਯਸਾ. 11:9.

ਜ਼ਰਾ ਕਲਪਨਾ ਕਰੋ ਕਿ ਯਿਸੂ ਦਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋ ਚੁੱਕਾ ਹੈ। ਤੁਸੀਂ ਉਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਜਦੋਂ ਤੁਸੀਂ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਫਿਰ ਤੋਂ ਦੇਖੋਗੇ। ਆਖ਼ਰਕਾਰ ਉਹ ਸਮਾਂ ਆ ਹੀ ਗਿਆ। ਚਾਰੇ ਪਾਸੇ ਖ਼ੁਸ਼ੀਆਂ ਦੀ ਬਹਾਰ ਹੈ। ਹਰ ਕੋਈ ਆਪਣੇ ਅਜ਼ੀਜ਼ਾਂ ਨੂੰ ਗਲ਼ੇ ਲਾ ਰਿਹਾ ਹੈ। ਸੱਚੀਂ! ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਯਹੋਵਾਹ ਵੀ ਸਾਡੇ ਵਾਂਗ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। (ਅੱਯੂ. 14:15) “ਧਰਮੀ” ਲੋਕਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹੋਣਗੇ ਅਤੇ ਉਨ੍ਹਾਂ ਕੋਲ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਦਾ ਮੌਕਾ ਹੋਵੇਗਾ। (ਰਸੂ. 24:15; ਯੂਹੰ. 5:29) ਸ਼ਾਇਦ ਸਾਡੇ ਬਹੁਤ ਸਾਰੇ ਅਜ਼ੀਜ਼ਾਂ ਨੂੰ ਆਰਮਾਗੇਡਨ ਤੋਂ ਜਲਦੀ ਬਾਅਦ ਜੀਉਂਦਾ ਕੀਤਾ ਜਾਵੇ। “ਕੁਧਰਮੀ” ਲੋਕਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ। “ਕੁਧਰਮੀ” ਲੋਕਾਂ ਵਿਚ ਉਹ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਜੀਉਂਦੇ-ਜੀ ਯਹੋਵਾਹ ਬਾਰੇ ਸਿੱਖਣ ਜਾਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ। ਜੀਉਂਦੇ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ, ਯਾਨੀ ਉਨ੍ਹਾਂ ਨੂੰ ਪਰਖਿਆ ਜਾਵੇਗਾ। ਜੀਉਂਦੇ ਕੀਤੇ ਗਏ ਲੋਕਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਪਵੇਗੀ। (ਯਸਾ. 26:9; 61:11) ਇਸ ਲਈ ਇਤਿਹਾਸ ਵਿਚ ਪਹਿਲੀ ਵਾਰ ਬਹੁਤ ਵੱਡੇ ਪੱਧਰ ʼਤੇ ਸਿੱਖਿਆ ਦੇਣ ਦਾ ਪ੍ਰੋਗ੍ਰਾਮ ਚਲਾਇਆ ਜਾਵੇਗਾ।​—ਯਸਾ. 11:10. w22.09 20 ਪੈਰੇ 1-2

ਸ਼ੁੱਕਰਵਾਰ 17 ਮਈ

ਉਹ ਜੀਉਂਦਾ ਪਰਮੇਸ਼ੁਰ ਹੈ।​—ਦਾਨੀ. 6:26.

ਇਕ ਵਾਰ ਜਦੋਂ ਬਹੁਤ ਸਾਰੇ ਰਾਜੇ ਮਿਲ ਕੇ ਯਹੋਵਾਹ ਦੇ ਲੋਕਾਂ ਖ਼ਿਲਾਫ਼ ਲੜਨ ਆਏ, ਤਾਂ ਉਦੋਂ ਵੀ ਉਸ ਨੇ ਦਿਖਾਇਆ ਕਿ ਉਹ ਇਨਸਾਨੀ ਰਾਜਿਆਂ ਨਾਲੋਂ ਕਿਤੇ ਜ਼ਿਆਦਾ ਮਹਾਨ ਹੈ। ਪਰਮੇਸ਼ੁਰ ਇਜ਼ਰਾਈਲੀਆਂ ਲਈ ਲੜਿਆ ਅਤੇ ਵਾਅਦਾ ਕੀਤੇ ਦੇਸ਼ ਦੇ ਕਾਫ਼ੀ ਹਿੱਸੇ ਉੱਤੇ ਕਬਜ਼ਾ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ। (ਯਹੋ. 11:4-6, 20; 12:1, 7, 24) ਇਕ ਵਾਰ ਫਿਰ ਯਹੋਵਾਹ ਨੇ ਸਾਬਤ ਕੀਤਾ ਕਿ ਉਹੀ ਅੱਤ ਮਹਾਨ ਹੈ। ਬਾਬਲ ਦੇ ਰਾਜੇ ਨਬੂਕਦਨੱਸਰ ਨੇ ਘਮੰਡੀ ਹੋਣ ਕਰਕੇ ਇਹ ਗੱਲ ਸਵੀਕਾਰ ਨਹੀਂ ਕੀਤੀ ਕਿ ਸਿਰਫ਼ ਯਹੋਵਾਹ ਹੀ ਮਹਿਮਾ ਦਾ ਹੱਕਦਾਰ ਹੈ। ਉਸ ਨੇ ਆਪਣੀ ‘ਤਾਕਤ ਅਤੇ ਸ਼ਾਨੋ-ਸ਼ੌਕਤ’ ਬਾਰੇ ਸ਼ੇਖ਼ੀਆਂ ਮਾਰੀਆਂ। ਇਸ ਕਰਕੇ ਯਹੋਵਾਹ ਨੇ ਉਸ ਨੂੰ ਸਜ਼ਾ ਦੇ ਕੇ ਦਿਮਾਗ਼ੀ ਤੌਰ ਤੇ ਪਾਗਲ ਕਰ ਦਿੱਤਾ। ਪਰ ਜਦੋਂ ਨਬੂਕਦਨੱਸਰ ਠੀਕ ਹੋਇਆ, ਤਾਂ ਉਸ ਨੇ “ਅੱਤ ਮਹਾਨ ਦੀ ਮਹਿਮਾ ਅਤੇ ਵਡਿਆਈ ਕੀਤੀ।” ਉਸ ਨੇ ਇਹ ਵੀ ਮੰਨਿਆ ਕਿ “[ਯਹੋਵਾਹ] ਦੀ ਹਕੂਮਤ ਹਮੇਸ਼ਾ-ਹਮੇਸ਼ਾ ਕਾਇਮ ਰਹਿੰਦੀ ਹੈ।” ਉਸ ਨੇ ਅੱਗੇ ਕਿਹਾ: “ਉਸ ਨੂੰ ਕੋਈ ਰੋਕ ਨਹੀਂ ਸਕਦਾ।” (ਦਾਨੀ. 4:30, 33-35) ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਖ਼ੁਸ਼ ਹੈ ਉਹ ਕੌਮ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ, ਉਹ ਲੋਕ ਜਿਨ੍ਹਾਂ ਨੂੰ ਉਸ ਨੇ ਆਪਣੀ ਪਰਜਾ ਬਣਾਇਆ ਹੈ।” (ਜ਼ਬੂ. 33:12) ਸੱਚ-ਮੁੱਚ, ਸਾਡੇ ਕੋਲ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖਣ ਦਾ ਕਿੰਨਾ ਹੀ ਵਧੀਆ ਕਾਰਨ ਹੈ! w22.10 15-16 ਪੈਰੇ 13-15

ਸ਼ਨੀਵਾਰ 18 ਮਈ

ਤੇਰਾ ਬਚਨ ਸੱਚਾਈ ਹੀ ਹੈ।​—ਜ਼ਬੂ. 119:160.

ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ਕਰਕੇ ਸਾਡਾ ਭਰੋਸਾ ਵਧਦਾ ਹੈ ਕਿ ਪਰਮੇਸ਼ੁਰ ਨੇ ਭਵਿੱਖ ਲਈ ਜੋ ਵਾਅਦੇ ਕੀਤੇ ਹਨ, ਉਹ ਵੀ ਜ਼ਰੂਰ ਪੂਰੇ ਹੋਣਗੇ। ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਹਾਂ, ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਿਹਾ: “ਮੈਂ ਤੇਰੇ ਰਾਹੀਂ ਮੁਕਤੀ ਪਾਉਣ ਲਈ ਤਰਸਦਾ ਹਾਂ, ਮੈਂ ਤੇਰੇ ਬਚਨ ʼਤੇ ਉਮੀਦ ਲਾਈ ਹੈ।” (ਜ਼ਬੂ. 119:81) ਯਹੋਵਾਹ ਨੇ ਆਪਣੇ ਬਚਨ ਬਾਈਬਲ ਰਾਹੀਂ ਸਾਨੂੰ “ਚੰਗਾ ਭਵਿੱਖ ਅਤੇ ਉਮੀਦ” ਦਿੱਤੀ ਹੈ। (ਯਿਰ. 29:11) ਸਾਡਾ ਭਵਿੱਖ ਇਨਸਾਨਾਂ ਦੇ ਕੰਮਾਂ ʼਤੇ ਨਹੀਂ, ਸਗੋਂ ਪਰਮੇਸ਼ੁਰ ਦੇ ਵਾਅਦਿਆਂ ʼਤੇ ਨਿਰਭਰ ਕਰਦਾ ਹੈ। ਆਓ ਆਪਾਂ ਬਾਈਬਲ ਵਿਚ ਲਿਖੀਆਂ ਭਵਿੱਖਬਾਣੀਆਂ ਦਾ ਚੰਗੀ ਤਰ੍ਹਾਂ ਅਧਿਐਨ ਕਰ ਕੇ ਪਰਮੇਸ਼ੁਰ ਦੇ ਬਚਨ ʼਤੇ ਆਪਣਾ ਭਰੋਸਾ ਪੱਕਾ ਕਰਦੇ ਰਹੀਏ। ਬਾਈਬਲ ʼਤੇ ਭਰੋਸਾ ਕਰਨ ਦਾ ਇਕ ਹੋਰ ਕਾਰਨ ਹੈ ਕਿ ਬਾਈਬਲ ਵਿਚ ਦਿੱਤੀ ਸਲਾਹ ਨੂੰ ਲਾਗੂ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। (ਜ਼ਬੂ. 119:66, 138) ਉਦਾਹਰਣ ਲਈ, ਜਿਹੜੇ ਵਿਆਹੇ ਜੋੜੇ ਤਲਾਕ ਲੈਣ ਵਾਲੇ ਸਨ, ਉਨ੍ਹਾਂ ਨੇ ਬਾਈਬਲ ਦੀਆਂ ਸਲਾਹਾਂ ਲਾਗੂ ਕਰ ਕੇ ਆਪਣਾ ਵਿਆਹੁਤਾ ਰਿਸ਼ਤਾ ਵਧੀਆ ਬਣਾਇਆ ਹੈ। ਨਾਲੇ ਉਹ ਚੰਗੇ ਮਾਪੇ ਬਣ ਕੇ ਆਪਣੇ ਬੱਚਿਆਂ ਦੀ ਪਿਆਰ ਨਾਲ ਪਰਵਰਿਸ਼ ਕਰਦੇ ਹਨ ਅਤੇ ਬੱਚੇ ਇਸ ਪਿਆਰ ਭਰੇ ਮਾਹੌਲ ਵਿਚ ਸੁਰੱਖਿਅਤ ਮਹਿਸੂਸ ਕਰਦੇ ਹਨ।​—ਅਫ਼. 5:22-29. w23.01 5 ਪੈਰੇ 12-13

ਐਤਵਾਰ 19 ਮਈ

ਆਪਣੀ ਉਮੀਦ ਕਰਕੇ ਖ਼ੁਸ਼ ਰਹੋ।​—ਰੋਮੀ. 12:12.

ਸੋਚੋ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ। ਪਰਮੇਸ਼ੁਰ ਨੇ ਆਪਣੇ ਬਚਨ ਵਿਚ ਬਹੁਤ ਸਾਰੇ ਵਾਅਦੇ ਕੀਤੇ ਹਨ। ਜ਼ਰਾ ਸੋਚੋ ਕਿ ਜਦੋਂ ਉਹ ਵਾਅਦੇ ਪੂਰੇ ਹੋਏ, ਤਾਂ ਤੁਹਾਨੂੰ ਇਸ ਦਾ ਕੀ ਫ਼ਾਇਦਾ ਹੋਇਆ। ਉਦਾਹਰਣ ਲਈ, ਯਿਸੂ ਨੇ ਵਾਅਦਾ ਕੀਤਾ ਕਿ ਉਸ ਦਾ ਪਿਤਾ ਤੁਹਾਡੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰੇਗਾ। (ਮੱਤੀ 6:32, 33) ਯਿਸੂ ਨੇ ਇਹ ਵੀ ਭਰੋਸਾ ਦਿਵਾਇਆ ਕਿ ਜਦੋਂ ਤੁਸੀਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗੋਗੇ, ਤਾਂ ਉਹ ਤੁਹਾਨੂੰ ਜ਼ਰੂਰ ਦੇਵੇਗਾ। (ਲੂਕਾ 11:13) ਯਹੋਵਾਹ ਨੇ ਆਪਣੇ ਇਹ ਵਾਅਦੇ ਪੂਰੇ ਕੀਤੇ ਹਨ। ਇਨ੍ਹਾਂ ਤੋਂ ਇਲਾਵਾ, ਤੁਸੀਂ ਯਹੋਵਾਹ ਦੇ ਹੋਰ ਵਾਅਦਿਆਂ ਬਾਰੇ ਵੀ ਸੋਚ ਸਕਦੇ ਹੋ ਜੋ ਉਸ ਨੇ ਤੁਹਾਡੇ ਲਈ ਪੂਰੇ ਕੀਤੇ। ਉਦਾਹਰਣ ਲਈ, ਉਸ ਨੇ ਵਾਅਦਾ ਕੀਤਾ ਕਿ ਉਹ ਤੁਹਾਨੂੰ ਮਾਫ਼ ਕਰੇਗਾ, ਤੁਹਾਨੂੰ ਦਿਲਾਸਾ ਦੇਵੇਗਾ ਅਤੇ ਤੁਹਾਡੇ ਲਈ ਹਰ ਉਹ ਪ੍ਰਬੰਧ ਕਰੇਗਾ ਜਿਸ ਦੁਆਰਾ ਤੁਸੀਂ ਉਸ ਦੇ ਨੇੜੇ ਰਹਿ ਸਕਦੇ ਹੋ। (ਮੱਤੀ 6:14; 24:45; 2 ਕੁਰਿੰ. 1:3) ਜਦੋਂ ਤੁਸੀਂ ਸੋਚ-ਵਿਚਾਰ ਕਰਦੇ ਹੋ ਕਿ ਪਰਮੇਸ਼ੁਰ ਨੇ ਤੁਹਾਡੇ ਨਾਲ ਕੀਤੇ ਇਹ ਸਾਰੇ ਵਾਅਦੇ ਕਿੱਦਾਂ ਪੂਰੇ ਕੀਤੇ, ਤਾਂ ਤੁਹਾਡੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ ਕਿ ਉਹ ਭਵਿੱਖ ਵਿਚ ਵੀ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। ਜ਼ਬੂਰਾਂ ਦੇ ਲਿਖਾਰੀ ਨੇ ਵੀ ਕਿਹਾ ਸੀ: ‘ਖ਼ੁਸ਼ ਹੈ ਉਹ ਇਨਸਾਨ ਜਿਹੜਾ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਉਮੀਦ ਲਾਉਂਦਾ ਹੈ ਜੋ ਹਮੇਸ਼ਾ ਵਫ਼ਾਦਾਰ ਰਹਿੰਦਾ ਹੈ।’​—ਜ਼ਬੂ. 146:5, 6. w22.10 27 ਪੈਰਾ 15; 28 ਪੈਰਾ 17

ਸੋਮਵਾਰ 20 ਮਈ

ਤੇਰੇ ਉੱਤੇ ਯਹੋਵਾਹ ਚਮਕੇਗਾ।​—ਯਸਾ. 60:2.

ਕੀ ਸ਼ੁੱਧ ਭਗਤੀ ਬਹਾਲ ਕੀਤੇ ਜਾਣ ਦੀ ਭਵਿੱਖਬਾਣੀ ਅੱਜ ਸਾਡੇ ਸਮੇਂ ਵਿਚ ਵੀ ਪੂਰੀ ਹੋ ਰਹੀ ਹੈ? ਜੀ ਹਾਂ, ਬਿਲਕੁਲ। ਕਿਵੇਂ? 1919 ਤੋਂ ਲੱਖਾਂ ਹੀ ਲੋਕ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਦੀ ਗ਼ੁਲਾਮੀ ਤੋਂ ਆਜ਼ਾਦ ਹੁੰਦੇ ਆ ਰਹੇ ਹਨ। ਯਹੋਵਾਹ ਨੇ ਉਨ੍ਹਾਂ ਨੂੰ ਇਜ਼ਰਾਈਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਨਾਲੋਂ ਵੀ ਕਿਤੇ ਵਧੀਆ ਥਾਂ ਵਿਚ ਵਸਾਇਆ ਹੈ। ਇਹ ਕੋਈ ਸੱਚੀਂ-ਮੁੱਚੀ ਦੀ ਥਾਂ ਨਹੀਂ ਹੈ, ਸਗੋਂ ਉਹ ਸੁਰੱਖਿਅਤ ਮਾਹੌਲ ਵਿਚ ਰਹਿੰਦੇ ਹਨ ਜਿੱਥੇ ਉਹ ਮਿਲ ਕੇ ਯਹੋਵਾਹ ਦੀ ਸ਼ੁੱਧ ਭਗਤੀ ਕਰ ਸਕਦੇ ਹਨ। (ਯਸਾ. 51:3; 66:8) ਸਾਲ 1919 ਤੋਂ ਚੁਣੇ ਹੋਏ ਮਸੀਹੀ ਮਿਲ ਕੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਰਹੇ ਹਨ। ਜਿੱਦਾਂ-ਜਿੱਦਾਂ ਸਮਾਂ ਬੀਤਦਾ ਗਿਆ, ਧਰਤੀ ਉੱਤੇ ਹਮੇਸ਼ਾ ਲਈ ਰਹਿਣ ਦੀ ਉਮੀਦ ਰੱਖਣ ਵਾਲੀਆਂ “ਹੋਰ ਭੇਡਾਂ” ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਇਸ ਸੁਰੱਖਿਅਤ ਮਾਹੌਲ ਵਿਚ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਨ ਲੱਗ ਪਈਆਂ। ਇਸ ਕਰਕੇ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ। (ਯੂਹੰ. 10:16; ਯਸਾ. 25:6; 65:13) ਇਹ ਮਾਹੌਲ ਦੁਨੀਆਂ ਭਰ ਵਿਚ ਪਾਇਆ ਜਾਂਦਾ ਹੈ। ਚਾਹੇ ਅੱਜ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋਈਏ, ਪਰ ਜੇ ਅਸੀਂ ਦਿਲੋਂ ਸੱਚੀ ਭਗਤੀ ਕਰਦੇ ਰਹਾਂਗੇ, ਤਾਂ ਹੀ ਅਸੀਂ ਇਸ ਸੁਰੱਖਿਅਤ ਮਾਹੌਲ ਦਾ ਹਿੱਸਾ ਬਣੇ ਰਹਾਂਗੇ। w22.11 11-12 ਪੈਰੇ 12-15

ਮੰਗਲਵਾਰ 21 ਮਈ

ਹੇ ਯਹੋਵਾਹ, ਕੀ ਤੂੰ ਹਮੇਸ਼ਾ ਤੋਂ ਨਹੀਂ ਹੈਂ? ਹੇ ਮੇਰੇ ਪਵਿੱਤਰ ਪਰਮੇਸ਼ੁਰ, ਤੂੰ ਕਦੇ ਨਹੀਂ ਮਰਦਾ।​—ਹੱਬ. 1:12.

ਕੀ ਤੁਹਾਨੂੰ ਇਹ ਗੱਲ ਸਮਝਣੀ ਔਖੀ ਲੱਗਦੀ ਹੈ ਕਿ ਯਹੋਵਾਹ “ਯੁਗਾਂ-ਯੁਗਾਂ” ਤੋਂ ਹੈ? (ਯਸਾ. 40:28) ਬਹੁਤ ਸਾਰੇ ਲੋਕਾਂ ਨੂੰ ਇਹ ਸੱਚਾਈ ਸਮਝਣੀ ਔਖੀ ਲੱਗਦੀ ਹੈ। ਅਲੀਹੂ ਨੇ ਪਰਮੇਸ਼ੁਰ ਬਾਰੇ ਕਿਹਾ: “ਉਸ ਦੇ ਵਰ੍ਹਿਆਂ ਦੀ ਗਿਣਤੀ ਸਮਝ ਤੋਂ ਪਰੇ ਹੈ।” (ਅੱਯੂ. 36:26) ਪਰ ਜੇ ਕੋਈ ਗੱਲ ਸਾਨੂੰ ਸਮਝ ਨਹੀਂ ਆਉਂਦੀ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਗੱਲ ਸੱਚ ਨਹੀਂ ਹੈ। ਉਦਾਹਰਣ ਲਈ, ਸ਼ਾਇਦ ਸਾਨੂੰ ਪੂਰੀ ਤਰ੍ਹਾਂ ਸਮਝ ਨਾ ਆਵੇ ਕਿ ਪਾਣੀ ਤੋਂ ਬਿਜਲੀ ਕਿੱਦਾਂ ਬਣਦੀ ਹੈ ਅਤੇ ਬਿਜਲੀ ਨਾਲ ਸਾਰਾ ਕੁਝ ਕਿਵੇਂ ਚੱਲਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਬਿਜਲੀ ਹੈ ਹੀ ਨਹੀਂ। ਪਰਮੇਸ਼ੁਰ ਦੀ ਹੋਂਦ ਬਾਰੇ ਵੀ ਇਹ ਗੱਲ ਸੱਚ ਹੈ। ਚਾਹੇ ਇਨਸਾਨ ਇਹ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਕਿ ਪਰਮੇਸ਼ੁਰ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਯੁਗਾਂ-ਯੁਗਾਂ ਤੋਂ ਨਹੀਂ ਹੈ। ਪਰਮੇਸ਼ੁਰ ਬਾਰੇ ਸੱਚਾਈ ਇਸ ਗੱਲ ʼਤੇ ਨਿਰਭਰ ਨਹੀਂ ਕਰਦੀ ਕਿ ਅਸੀਂ ਉਸ ਬਾਰੇ ਕਿੰਨਾ ਕੁ ਸਮਝ ਸਕਦੇ ਹਾਂ। (ਰੋਮੀ. 11:33-36) ਉਹ ਪੂਰੀ ਕਾਇਨਾਤ ਨੂੰ ਬਣਾਉਣ ਤੋਂ ਪਹਿਲਾਂ ਹੋਂਦ ਵਿਚ ਹੈ, ਇੱਥੋਂ ਤਕ ਕਿ ਚੰਦ, ਸੂਰਜ ਅਤੇ ਤਾਰੇ ਬਣਾਉਣ ਤੋਂ ਪਹਿਲਾਂ ਵੀ। ਜੀ ਹਾਂ, ਉਹ ‘ਆਕਾਸ਼ ਨੂੰ ਤਾਣਨ’ ਤੋਂ ਪਹਿਲਾਂ ਤੋਂ ਹੀ ਹੋਂਦ ਵਿਚ ਹੈ।​—ਯਿਰ. 51:15. w22.12 2-3 ਪੈਰੇ 3-4

ਬੁੱਧਵਾਰ 22 ਮਈ

ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੀ ਗਈ ਧੂਪ ਵਾਂਗ ਹੋਵੇ।​—ਜ਼ਬੂ. 141:2.

ਕਈ ਵਾਰ ਸਾਨੂੰ ਦੂਜਿਆਂ ਸਾਮ੍ਹਣੇ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ ਹੈ। ਉਦਾਹਰਣ ਲਈ, ਇਕ ਭੈਣ ਕਿਸੇ ਹੋਰ ਭੈਣ ਨੂੰ ਆਪਣੇ ਨਾਲ ਬਾਈਬਲ ਸਟੱਡੀ ʼਤੇ ਲੈ ਕੇ ਜਾਂਦੀ ਹੈ ਅਤੇ ਉਹ ਉਸ ਨੂੰ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਨ ਲਈ ਕਹਿੰਦੀ ਹੈ। ਪਰ ਉਹ ਭੈਣ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੀ। ਇਸ ਲਈ ਉਹ ਕਹਿੰਦੀ ਹੈ ਕਿ ਉਹ ਸਟੱਡੀ ਤੋਂ ਬਾਅਦ ਪ੍ਰਾਰਥਨਾ ਕਰੇਗੀ। ਇਸ ਤਰ੍ਹਾਂ ਉਹ ਭੈਣ ਸਟੱਡੀ ਦੌਰਾਨ ਵਿਦਿਆਰਥੀ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਜਾਣ ਸਕੇਗੀ ਅਤੇ ਫਿਰ ਉਨ੍ਹਾਂ ਬਾਰੇ ਪ੍ਰਾਰਥਨਾ ਕਰ ਸਕੇਗੀ। ਹੋ ਸਕਦਾ ਹੈ ਕਿ ਇਕ ਭਰਾ ਨੂੰ ਪ੍ਰਚਾਰ ਦੀ ਮੀਟਿੰਗ ਵਿਚ ਜਾਂ ਮੰਡਲੀ ਦੀ ਮੀਟਿੰਗ ਵਿਚ ਪ੍ਰਾਰਥਨਾ ਕਰਨ ਲਈ ਕਿਹਾ ਜਾਵੇ। ਇਹ ਸਨਮਾਨ ਮਿਲਣ ʼਤੇ ਉਸ ਭਰਾ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਮੀਟਿੰਗ ਕਿਸ ਮਕਸਦ ਲਈ ਰੱਖੀ ਗਈ ਹੈ। ਉਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਪ੍ਰਾਰਥਨਾ ਕਰਦਿਆਂ ਮੰਡਲੀ ਨੂੰ ਕੋਈ ਸਲਾਹ ਨਾ ਦੇਵੇ ਜਾਂ ਕੋਈ ਘੋਸ਼ਣਾ ਨਾ ਕਰੇ। ਸਾਡੀਆਂ ਜ਼ਿਆਦਾਤਰ ਮੀਟਿੰਗਾਂ ਵਿਚ ਗੀਤ ਤੇ ਪ੍ਰਾਰਥਨਾ ਲਈ 5 ਮਿੰਟ ਹੁੰਦੇ ਹਨ। ਇਸ ਲਈ ਭਰਾਵਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਪ੍ਰਾਰਥਨਾ ਕਰਦੇ ਵੇਲੇ ‘ਜ਼ਿਆਦਾ ਨਾ ਬੋਲਣ’, ਖ਼ਾਸ ਕਰਕੇ ਜਦੋਂ ਕਿਸੇ ਭਰਾ ਨੂੰ ਮੀਟਿੰਗ ਦੀ ਸ਼ੁਰੂਆਤ ਵਿਚ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ ਹੈ।​—ਮੱਤੀ 6:7. w22.07 24 ਪੈਰੇ 17-18

ਵੀਰਵਾਰ 23 ਮਈ

ਤੁਸੀਂ ਲੜਾਈਆਂ ਦਾ ਰੌਲ਼ਾ ਅਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ। ਦੇਖਿਓ ਕਿਤੇ ਘਬਰਾ ਨਾ ਜਾਣਾ ਕਿਉਂਕਿ ਇਹ ਸਭ ਕੁਝ ਹੋਣਾ ਜ਼ਰੂਰੀ ਹੈ, ਪਰ ਅੰਤ ਹਾਲੇ ਨਹੀਂ ਆਵੇਗਾ।​—ਮੱਤੀ 24:6.

ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਆਖ਼ਰੀ ਦਿਨਾਂ ਵਿਚ “ਥਾਂ-ਥਾਂ” ਮਹਾਂਮਾਰੀਆਂ ਫੈਲਣਗੀਆਂ। (ਲੂਕਾ 21:11) ਇਹ ਗੱਲ ਜਾਣ ਕੇ ਅਸੀਂ ਸ਼ਾਂਤ ਕਿਉਂ ਰਹਿ ਪਾਉਂਦੇ ਹਾਂ? ਜਦੋਂ ਕੋਈ ਮਹਾਂਮਾਰੀ ਫੈਲਦੀ ਹੈ, ਤਾਂ ਅਸੀਂ ਹੈਰਾਨ-ਪਰੇਸ਼ਾਨ ਨਹੀਂ ਹੁੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਯਿਸੂ ਦੇ ਕਹੇ ਮੁਤਾਬਕ ਇੱਦਾਂ ਹੋਣਾ ਹੀ ਹੈ। ਇਸ ਲਈ ਜਦੋਂ ਅਸੀਂ ਇੱਦਾਂ ਦੀਆਂ ਖ਼ਬਰਾਂ ਸੁਣਦੇ ਹਾਂ, ਤਾਂ ਆਓ ਆਪਾਂ ਯਿਸੂ ਦੀ ਇਸ ਸਲਾਹ ਨੂੰ ਲਾਗੂ ਕਰੀਏ: “ਦੇਖਿਓ ਕਿਤੇ ਘਬਰਾ ਨਾ ਜਾਣਾ।” ਕੋਈ ਵੀ ਬੀਮਾਰੀ ਫੈਲਣ ʼਤੇ ਸਾਰਾ ਕੁਝ ਪਹਿਲਾਂ ਵਰਗਾ ਨਹੀਂ ਰਹਿੰਦਾ, ਸਗੋਂ ਸਭ ਕੁਝ ਬਦਲ ਜਾਂਦਾ ਹੈ। ਪਰ ਚਾਹੇ ਜੋ ਮਰਜ਼ੀ ਹੋ ਜਾਵੇ ਤੁਸੀਂ ਬਾਈਬਲ ਦਾ ਅਧਿਐਨ ਕਰਨਾ ਅਤੇ ਮੀਟਿੰਗਾਂ ਵਿਚ ਜਾਣਾ ਨਾ ਛੱਡੋ। ਸਾਡੇ ਕਈ ਵੀਡੀਓ ਅਤੇ ਪ੍ਰਕਾਸ਼ਨਾਂ ਵਿਚ ਅਜਿਹੇ ਭੈਣਾਂ-ਭਰਾਵਾਂ ਦੇ ਤਜਰਬੇ ਦਿੱਤੇ ਗਏ ਹਨ ਜਿਨ੍ਹਾਂ ਨੇ ਤੁਹਾਡੇ ਵਰਗੀਆਂ ਮੁਸ਼ਕਲਾਂ ਝੱਲੀਆਂ ਹਨ। ਇਨ੍ਹਾਂ ਦਾ ਅਧਿਐਨ ਕਰ ਕੇ ਤੁਸੀਂ ਜਾਣੋਗੇ ਕਿ ਉਨ੍ਹਾਂ ਨੇ ਮੁਸ਼ਕਲਾਂ ਦੇ ਬਾਵਜੂਦ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖੀ ਅਤੇ ਇਸ ਤੋਂ ਤੁਹਾਡਾ ਹੌਸਲਾ ਵੀ ਵਧੇਗਾ। w22.12 17 ਪੈਰੇ 4, 6

ਸ਼ੁੱਕਰਵਾਰ 24 ਮਈ

ਹਰ ਕਿਸੇ ʼਤੇ ਬੁਰਾ ਸਮਾਂ ਆਉਂਦਾ ਹੈ।​—ਉਪ. 9:11.

ਯਾਕੂਬ ਆਪਣੇ ਪੁੱਤਰ ਯੂਸੁਫ਼ ਨੂੰ ਬਹੁਤ ਪਿਆਰ ਕਰਦਾ ਸੀ। (ਉਤ. 37:3, 4) ਇਸ ਕਰਕੇ ਯੂਸੁਫ਼ ਦੇ ਵੱਡੇ ਭਰਾ ਉਸ ਨਾਲ ਬਹੁਤ ਈਰਖਾ ਕਰਦੇ ਸਨ। ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ, ਤਾਂ ਉਨ੍ਹਾਂ ਨੇ ਯੂਸੁਫ਼ ਨੂੰ ਕੁਝ ਮਿਦਿਆਨੀ ਵਪਾਰੀਆਂ ਨੂੰ ਵੇਚ ਦਿੱਤਾ। ਉਹ ਵਪਾਰੀ ਯੂਸੁਫ਼ ਨੂੰ ਉਸ ਦੇ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਮਿਸਰ ਵਿਚ ਲੈ ਗਏ। ਉੱਥੇ ਉਨ੍ਹਾਂ ਨੇ ਉਸ ਨੂੰ ਪੋਟੀਫ਼ਰ ਨੂੰ ਵੇਚ ਦਿੱਤਾ ਜੋ ਫ਼ਿਰਊਨ ਦੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ। ਯੂਸੁਫ਼ ਦੀ ਜ਼ਿੰਦਗੀ ਪਲਾਂ ਵਿਚ ਹੀ ਬਦਲ ਗਈ। ਕਿੱਥੇ ਉਹ ਇਕ ਸਮੇਂ ʼਤੇ ਆਪਣੇ ਪਿਤਾ ਦਾ ਸਭ ਤੋਂ ਲਾਡਲਾ ਪੁੱਤਰ ਸੀ ਅਤੇ ਕਿੱਥੇ ਹੁਣ ਉਹ ਮਿਸਰ ਵਿਚ ਇਕ ਗ਼ੁਲਾਮ ਬਣ ਕੇ ਰਹਿ ਗਿਆ ਸੀ! (ਉਤ. 39:1) ਕਈ ਵਾਰ ਸਾਡੇ ਉੱਤੇ ਵੀ ਉਹ ਮੁਸੀਬਤਾਂ ਆਉਂਦੀਆਂ ਹਨ ਜੋ “ਦੂਸਰੇ ਲੋਕਾਂ” ʼਤੇ ਵੀ ਆਉਂਦੀਆਂ ਹਨ। (1 ਕੁਰਿੰ. 10:13) ਕਈ ਵਾਰ ਸਾਨੂੰ ਸਿਰਫ਼ ਯਿਸੂ ਦੇ ਚੇਲੇ ਹੋਣ ਕਰਕੇ ਹੀ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ। ਉਦਾਹਰਣ ਲਈ, ਸ਼ਾਇਦ ਸਾਡੀ ਨਿਹਚਾ ਕਰਕੇ ਸਾਡਾ ਮਜ਼ਾਕ ਉਡਾਇਆ ਜਾਵੇ, ਵਿਰੋਧ ਕੀਤਾ ਜਾਵੇ ਜਾਂ ਸਾਡੇ ʼਤੇ ਜ਼ੁਲਮ ਕੀਤੇ ਜਾਣ। (2 ਤਿਮੋ. 3:12) ਤੁਹਾਡੇ ʼਤੇ ਚਾਹੇ ਜਿਹੜੀ ਮਰਜ਼ੀ ਦੁੱਖ-ਮੁਸੀਬਤ ਆਵੇ, ਯਹੋਵਾਹ ਉਸ ਦੌਰਾਨ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰ ਸਕਦਾ ਹੈ। w23.01 14-15 ਪੈਰੇ 3-4

ਸ਼ਨੀਵਾਰ 25 ਮਈ

ਜਿੱਥੇ ਲੱਕੜ ਨਹੀਂ ਹੁੰਦੀ, ਉੱਥੇ ਅੱਗ ਬੁੱਝ ਜਾਂਦੀ ਹੈ।​—ਕਹਾ. 26:20.

ਸ਼ਾਇਦ ਕਈ ਵਾਰ ਸਾਨੂੰ ਲੱਗੇ ਕਿ ਸਾਨੂੰ ਉਸ ਭੈਣ ਜਾਂ ਭਰਾ ਨਾਲ ਗੱਲ ਕਰਨੀ ਚਾਹੀਦੀ ਹੈ ਜਿਸ ਨੇ ਸਾਨੂੰ ਠੇਸ ਪਹੁੰਚਾਈ ਹੈ। ਪਰ ਇੱਦਾਂ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਨੂੰ ਸਾਰੀ ਗੱਲ ਪਤਾ ਹੈ?’ (ਕਹਾ. 18:13) ‘ਕੀ ਇੱਦਾਂ ਹੋ ਸਕਦਾ ਹੈ ਕਿ ਉਸ ਨੇ ਅਣਜਾਣੇ ਵਿਚ ਇਹ ਗ਼ਲਤੀ ਕੀਤੀ ਹੋਵੇ?’ (ਉਪ. 7:20) ‘ਕੀ ਮੇਰੇ ਤੋਂ ਵੀ ਕਦੇ ਇੱਦਾਂ ਦੀ ਗ਼ਲਤੀ ਹੋਈ ਹੈ?’ (ਉਪ. 7:21, 22) ‘ਕੀ ਉਸ ਨਾਲ ਗੱਲ ਕਰ ਕੇ ਮਸਲਾ ਸੁਲਝਣ ਦੀ ਬਜਾਇ ਹੋਰ ਤਾਂ ਨਹੀਂ ਵਿਗੜ ਜਾਵੇਗਾ?’ ਜਦੋਂ ਅਸੀਂ ਸਮਾਂ ਕੱਢ ਕੇ ਇਨ੍ਹਾਂ ਸਾਰੇ ਸਵਾਲਾਂ ʼਤੇ ਸੋਚ-ਵਿਚਾਰ ਕਰਾਂਗੇ, ਤਾਂ ਸ਼ਾਇਦ ਅਸੀਂ ਇਸ ਸਿੱਟੇ ʼਤੇ ਪਹੁੰਚੀਏ ਕਿ ਪਿਆਰ ਹੋਣ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ। ਪਰ ਸਾਡੇ ਵਿੱਚੋਂ ਹਰ ਇਕ ਜਣਾ ਵੀ ਸਾਬਤ ਕਰ ਸਕਦਾ ਹੈ ਕਿ ਉਹ ਯਿਸੂ ਦਾ ਸੱਚਾ ਚੇਲਾ ਹੈ। ਉਹ ਕਿੱਦਾਂ? ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ਨਾਲ ਨਿਰਸੁਆਰਥ ਪਿਆਰ ਕਰ ਕੇ। ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਦੂਜੇ ਲੋਕ ਵੀ ਪਛਾਣ ਸਕਦੇ ਹਨ ਕਿ ਯਹੋਵਾਹ ਦੇ ਗਵਾਹਾਂ ਦਾ ਧਰਮ ਹੀ ਸੱਚਾ ਹੈ। ਫਿਰ ਸ਼ਾਇਦ ਉਹ ਵੀ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪੈਣ। ਇਸ ਲਈ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਰਹਾਂਗੇ ਜੋ ਸੱਚੇ ਮਸੀਹੀਆਂ ਦੀ ਪਛਾਣ ਹੈ। w23.03 31 ਪੈਰੇ 18-19

ਐਤਵਾਰ 26 ਮਈ

ਪਰਮੇਸ਼ੁਰ ਪਿਆਰ ਹੈ।​—1 ਯੂਹੰ. 4:8.

ਬਾਈਬਲ ਤੋਂ ਸਾਨੂੰ ਇਸ ਦੇ ਲਿਖਾਰੀ ਦੇ ਸਭ ਤੋਂ ਵੱਡੇ ਗੁਣ ਪਿਆਰ ਦਾ ਸਬੂਤ ਮਿਲਦਾ ਹੈ। ਯਹੋਵਾਹ ਨੇ ਸਾਨੂੰ ਹੱਦੋਂ ਵੱਧ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ! (ਯੂਹੰ. 21:25) ਯਹੋਵਾਹ ਨੇ ਜਿਸ ਤਰੀਕੇ ਨਾਲ ਬਾਈਬਲ ਵਿਚ ਗੱਲਾਂ ਲਿਖਵਾਈਆਂ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਤੇ ਸਾਡਾ ਆਦਰ ਕਰਦਾ ਹੈ। ਬਾਈਬਲ ਵਿਚ ਉਸ ਨੇ ਸਾਨੂੰ ਕਾਇਦੇ-ਕਾਨੂੰਨਾਂ ਦੀ ਲੰਬੀ-ਚੌੜੀ ਲਿਸਟ ਨਹੀਂ ਦਿੱਤੀ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੀਦਾ ਹੈ ਜਾਂ ਕੀ ਨਹੀਂ। ਇਸ ਦੀ ਬਜਾਇ, ਉਹ ਲੋਕਾਂ ਦੀਆਂ ਜੀਵਨ ਕਹਾਣੀਆਂ, ਰੋਮਾਂਚਕ ਭਵਿੱਖਬਾਣੀਆਂ ਅਤੇ ਵਧੀਆ ਸਲਾਹਾਂ ਰਾਹੀਂ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਸਾਡਾ ਜੀਅ ਕਰਦਾ ਹੈ ਕਿ ਅਸੀਂ ਉਸ ਨੂੰ ਦਿਲੋਂ ਪਿਆਰ ਕਰੀਏ ਅਤੇ ਉਸ ਦਾ ਕਹਿਣਾ ਮੰਨੀਏ। ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀ ਬਹੁਤ ਪਰਵਾਹ ਕਰਦਾ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਉਸ ਦੇ ਬਚਨ ਵਿਚ ਅਜਿਹੇ ਲੋਕਾਂ ਦੀਆਂ ਕਹਾਣੀਆਂ ਦਰਜ ਹਨ ਜਿਨ੍ਹਾਂ ਵਿਚ “ਸਾਡੇ ਵਰਗੀਆਂ ਭਾਵਨਾਵਾਂ” ਸਨ। (ਯਾਕੂ. 5:17) ਇਸ ਕਰਕੇ ਅਸੀਂ ਸਮਝ ਪਾਉਂਦੇ ਹਾਂ ਕਿ ਉਨ੍ਹਾਂ ʼਤੇ ਕੀ ਬੀਤੀ ਹੋਣੀ ਜਾਂ ਉਨ੍ਹਾਂ ਨੂੰ ਕਿੱਦਾਂ ਲੱਗਾ ਹੋਣਾ। ਇਸ ਤੋਂ ਇਲਾਵਾ, ਜਦੋਂ ਅਸੀਂ ਪੜ੍ਹਦੇ ਹਾਂ ਕਿ ਯਹੋਵਾਹ ਉਨ੍ਹਾਂ ਨਾਲ ਕਿਵੇਂ ਪੇਸ਼ ਆਇਆ, ਤਾਂ ਅਸੀਂ ਇਹ ਗੱਲ ਹੋਰ ਵੀ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ ਕਿ “ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।”​—ਯਾਕੂ. 5:11. w23.02 6 ਪੈਰੇ 13-15

ਸੋਮਵਾਰ 27 ਮਈ

ਹੋਸ਼ ਵਿਚ ਰਹੋ, ਖ਼ਬਰਦਾਰ ਰਹੋ!​—1 ਪਤ. 5:8.

ਬਾਈਬਲ ਦੀ ਆਖ਼ਰੀ ਕਿਤਾਬ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ: “ਇਹ ਉਹ ਗੱਲਾਂ ਹਨ ਜਿਹੜੀਆਂ ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀਆਂ ਗਈਆਂ ਹਨ। ਪਰਮੇਸ਼ੁਰ ਨੇ ਉਸ ਨੂੰ ਇਹ ਗੱਲਾਂ ਦੱਸੀਆਂ ਸਨ ਤਾਂਕਿ ਉਹ ਪਰਮੇਸ਼ੁਰ ਦੇ ਸੇਵਕਾਂ ਨੂੰ ਦਿਖਾ ਸਕੇ ਕਿ ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ।” (ਪ੍ਰਕਾ. 1:1) ਇਸ ਲਈ ਅੱਜ ਅਸੀਂ ਦੁਨੀਆਂ ਦੀਆਂ ਘਟਨਾਵਾਂ ਵਿਚ ਗਹਿਰੀ ਦਿਲਚਸਪੀ ਲੈਂਦੇ ਹਾਂ। ਨਾਲੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਨ੍ਹਾਂ ਘਟਨਾਵਾਂ ਨਾਲ ਸ਼ਾਇਦ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋ ਰਹੀਆਂ ਹਨ। ਇਸ ਤੋਂ ਇਲਾਵਾ, ਸ਼ਾਇਦ ਅਸੀਂ ਇਨ੍ਹਾਂ ਬਾਰੇ ਦੂਜਿਆਂ ਨਾਲ ਵੀ ਗੱਲ ਕਰਨ ਲਈ ਬੇਤਾਬ ਹੋਈਏ। ਬਾਈਬਲ ਦੀ ਕਿਸੇ ਭਵਿੱਖਬਾਣੀ ਬਾਰੇ ਗੱਲ ਕਰਦੇ ਵੇਲੇ ਸਾਨੂੰ ਤੀਰ-ਤੁੱਕੇ ਨਹੀਂ ਲਾਉਣੇ ਚਾਹੀਦੇ। ਕਿਉਂ? ਕਿਉਂਕਿ ਅਸੀਂ ਕੋਈ ਵੀ ਇੱਦਾਂ ਦੀ ਗੱਲ ਨਹੀਂ ਕਹਿਣੀ ਚਾਹੁੰਦੇ ਜਿਸ ਨਾਲ ਮੰਡਲੀ ਦੀ ਏਕਤਾ ਭੰਗ ਹੋਵੇ। ਉਦਾਹਰਣ ਲਈ, ਸ਼ਾਇਦ ਅਸੀਂ ਦੁਨੀਆਂ ਦੇ ਨੇਤਾਵਾਂ ਨੂੰ ਗੱਲਬਾਤ ਕਰਦੇ ਸੁਣੀਏ ਕਿ ਉਹ ਕੋਈ ਵੱਡੀ ਮੁਸ਼ਕਲ ਕਿਵੇਂ ਸੁਲਝਾਉਣਗੇ ਅਤੇ ਸ਼ਾਂਤੀ ਤੇ ਸੁਰੱਖਿਆ ਕਿਵੇਂ ਲਿਆਉਣਗੇ। ਅਜਿਹੀ ਗੱਲਬਾਤ ਸੁਣ ਕੇ ਸਾਨੂੰ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ 1 ਥੱਸਲੁਨੀਕੀਆਂ 5:3 ਵਿਚ ਦਰਜ ਭਵਿੱਖਬਾਣੀ ਪੂਰੀ ਹੋ ਰਹੀ ਹੈ। ਇਸ ਦੀ ਬਜਾਇ, ਸਾਨੂੰ ਸੰਗਠਨ ਵੱਲੋਂ ਦਿੱਤੀ ਜਾਂਦੀ ਨਵੀਂ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਯਹੋਵਾਹ ਦੇ ਸੰਗਠਨ ਵੱਲੋਂ ਤਿਆਰ ਕੀਤੇ ਪ੍ਰਕਾਸ਼ਨਾਂ ਵਿਚ ਦਿੱਤੀ ਜਾਣਕਾਰੀ ਮੁਤਾਬਕ ਗੱਲਬਾਤ ਕਰਦੇ ਹਾਂ, ਤਾਂ ਅਸੀਂ ਮੰਡਲੀ ਦੀ ਏਕਤਾ ਬਣਾਈ ਰੱਖਣ ਵਿਚ ਯੋਗਦਾਨ ਪਾਉਂਦੇ ਹਾਂ ਅਤੇ ਸਾਡੀ “ਇੱਕੋ ਜਿਹੀ ਸੋਚ” ਬਣੀ ਰਹਿੰਦੀ ਹੈ।​—1 ਕੁਰਿੰ. 1:10; 4:6. w23.02 16 ਪੈਰੇ 4-5

ਮੰਗਲਵਾਰ 28 ਮਈ

ਸੱਚਾਈ, ਨਿਮਰਤਾ ਅਤੇ ਧਰਮੀ ਮਿਆਰਾਂ ਦੀ ਖ਼ਾਤਰ ਆਪਣੇ ਘੋੜੇ ʼਤੇ ਸਵਾਰ ਹੋ ਅਤੇ ਤੇਰਾ ਸੱਜਾ ਹੱਥ ਹੈਰਾਨੀਜਨਕ ਕਾਰਨਾਮੇ ਕਰੇਗਾ।​—ਜ਼ਬੂ. 45:4.

ਤੁਸੀਂ ਯਿਸੂ ਮਸੀਹ ਨੂੰ ਕਿਉਂ ਪਿਆਰ ਕਰਦੇ ਹੋ? ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਯਿਸੂ ਸੱਚਾਈ, ਨਿਮਰਤਾ ਅਤੇ ਧਰਮੀ ਮਿਆਰਾਂ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਇਸ ਲਈ ਜੇ ਤੁਸੀਂ ਸੱਚਾਈ ਅਤੇ ਧਾਰਮਿਕਤਾ ਨੂੰ ਪਿਆਰ ਕਰਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਯਿਸੂ ਮਸੀਹ ਨੂੰ ਵੀ ਪਿਆਰ ਕਰਦੇ ਹੋ। ਜ਼ਰਾ ਸੋਚੋ ਕਿ ਯਿਸੂ ਨੇ ਸੱਚਾਈ ਅਤੇ ਧਾਰਮਿਕਤਾ ਦਾ ਪੱਖ ਲੈਣ ਲਈ ਕਿੰਨੀ ਹਿੰਮਤ ਦਿਖਾਈ। (ਯੂਹੰ. 18:37) ਪਰ ਉਸ ਨੇ ਸਾਨੂੰ ਨਿਮਰ ਬਣਨਾ ਕਿਵੇਂ ਸਿਖਾਇਆ? ਯਿਸੂ ਨੇ ਆਪਣੀ ਮਿਸਾਲ ਰਾਹੀਂ ਸਿਖਾਇਆ ਕਿ ਅਸੀਂ ਨਿਮਰ ਕਿੱਦਾਂ ਬਣ ਸਕਦੇ ਹਾਂ। ਜਿਵੇਂ ਕਿ ਉਸ ਨੇ ਕਦੇ ਵੀ ਆਪਣੀ ਵਡਿਆਈ ਨਹੀਂ ਕਰਵਾਈ, ਸਗੋਂ ਹਮੇਸ਼ਾ ਆਪਣੇ ਪਿਤਾ ਦੀ ਮਹਿਮਾ ਕੀਤੀ। (ਮਰ. 10:17, 18; ਯੂਹੰ. 5:19) ਯਿਸੂ ਦੀ ਨਿਮਰਤਾ ਦੇਖ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ? ਕੀ ਇਹ ਤੁਹਾਨੂੰ ਪਰਮੇਸ਼ੁਰ ਦੇ ਪੁੱਤਰ ਨੂੰ ਪਿਆਰ ਕਰਨ ਅਤੇ ਉਸ ਦੀ ਰੀਸ ਕਰਨ ਲਈ ਪ੍ਰੇਰਿਤ ਨਹੀਂ ਕਰਦੀ? ਜ਼ਰੂਰ ਕਰਦੀ ਹੋਣੀ। ਪਰ ਯਿਸੂ ਇੰਨਾ ਨਿਮਰ ਕਿਉਂ ਹੈ? ਕਿਉਂਕਿ ਉਹ ਆਪਣੇ ਪਿਤਾ ਨੂੰ ਪਿਆਰ ਕਰਦਾ ਹੈ ਅਤੇ ਉਸ ਦੀ ਰੀਸ ਕਰਦਾ ਹੈ ਜੋ ਨਿਮਰਤਾ ਦੀ ਸਭ ਤੋਂ ਵੱਡੀ ਮਿਸਾਲ ਹੈ। (ਜ਼ਬੂ. 18:35; ਇਬ. 1:3) ਯਿਸੂ ਨੇ ਹੂ-ਬਹੂ ਆਪਣੇ ਪਿਤਾ ਵਰਗੇ ਗੁਣ ਦਿਖਾਏ। ਕੀ ਇਹ ਜਾਣ ਕੇ ਤੁਸੀਂ ਯਿਸੂ ਦੇ ਹੋਰ ਨੇੜੇ ਨਹੀਂ ਜਾਣਾ ਚਾਹੁੰਦੇ? w23.03 3-4 ਪੈਰੇ 6-7

ਬੁੱਧਵਾਰ 29 ਮਈ

ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।​—ਰਸੂ. 24:15.

ਬਾਈਬਲ ਵਿਚ ਲੋਕਾਂ ਦੇ ਦੋ ਸਮੂਹਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਇਹ ਸਮੂਹ “ਧਰਮੀ” ਤੇ “ਕੁਧਰਮੀ” ਲੋਕਾਂ ਦੇ ਹਨ ਜਿਨ੍ਹਾਂ ਕੋਲ ਹਮੇਸ਼ਾ ਲਈ ਜੀਉਣ ਦਾ ਮੌਕਾ ਹੋਵੇਗਾ। “ਧਰਮੀ” ਲੋਕ ਉਹ ਹਨ ਜਿਨ੍ਹਾਂ ਨੇ ਆਪਣੇ ਜੀਉਂਦੇ-ਜੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ। ਦੂਜੇ ਪਾਸੇ, ‘ਕੁਧਰਮੀਆਂ’ ਨੇ ਯਹੋਵਾਹ ਦੀ ਸੇਵਾ ਨਹੀਂ ਕੀਤੀ। ਕੀ ਦੋਹਾਂ ਸਮੂਹਾਂ ਦੇ ਲੋਕਾਂ ਨੂੰ ਜੀਉਂਦਾ ਕਰਨ ਦਾ ਇਹ ਮਤਲਬ ਹੈ ਕਿ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ? ‘ਧਰਮੀ ਲੋਕਾਂ’ ਦੇ ਮਰਨ ਤੋਂ ਪਹਿਲਾਂ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਸਨ। ਪਰ ਕੀ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿੱਚੋਂ ਮਿਟਾ ਦਿੱਤੇ ਗਏ? ਨਹੀਂ, ਕਿਉਂਕਿ ਉਹ ਹਾਲੇ ਵੀ ਯਹੋਵਾਹ ਦੀ ਯਾਦ ਵਿਚ “ਜੀਉਂਦੇ” ਹਨ। ਬਾਈਬਲ ਵਿਚ ਲਿਖਿਆ ਹੈ ਕਿ ਯਹੋਵਾਹ “ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ ਕਿਉਂਕਿ ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ।” (ਲੂਕਾ 20:38) ਇਸ ਦਾ ਮਤਲਬ ਹੈ ਕਿ ਜਦੋਂ ਧਰਮੀ ਲੋਕਾਂ ਨੂੰ ਧਰਤੀ ਉੱਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹੋਣਗੇ। ਪਰ ਉਸ ਸਮੇਂ ਇਹ ਨਾਂ ਕੱਚੇ ਤੌਰ ਤੇ ਹੀ ਲਿਖੇ ਹੋਏ ਹੋਣਗੇ।​—ਲੂਕਾ 14:14. w22.09 16 ਪੈਰੇ 9-10

ਵੀਰਵਾਰ 30 ਮਈ

ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਅਦਨ ਦੇ ਬਾਗ਼ ਵਿਚ ਰੱਖਿਆ ਤਾਂਕਿ ਉਹ ਇਸ ਦੀ ਵਾਹੀ ਅਤੇ ਦੇਖ-ਭਾਲ ਕਰੇ।​—ਉਤ. 2:15.

ਜਦੋਂ ਯਹੋਵਾਹ ਨੇ ਪਹਿਲੇ ਇਨਸਾਨ ਆਦਮ ਨੂੰ ਬਣਾਇਆ, ਤਾਂ ਉਹ ਚਾਹੁੰਦਾ ਸੀ ਕਿ ਆਦਮ ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਖ਼ੁਸ਼ੀ ਪਾਵੇ। ਉਸ ਨੇ ਆਦਮ ਦੇ ਰਹਿਣ ਲਈ ਇਕ ਬਹੁਤ ਸੋਹਣਾ ਬਾਗ਼ ਬਣਾਇਆ ਅਤੇ ਉਸ ਨੂੰ ਕਿਹਾ ਕਿ ਉਹ ਇਸ ਦੀ ਦੇਖ-ਭਾਲ ਕਰੇ ਅਤੇ ਪੂਰੀ ਧਰਤੀ ਨੂੰ ਇਸ ਬਾਗ਼ ਵਰਗਾ ਸੋਹਣਾ ਬਣਾ ਦੇਵੇ। (ਉਤ. 2:8, 9) ਜ਼ਰਾ ਸੋਚੋ ਕਿ ਜਦੋਂ ਆਦਮ ਦੇਖਦਾ ਹੋਣਾ ਕਿ ਕਿੱਦਾਂ ਇਕ ਬੀ ਪੁੰਗਰਦਾ ਹੈ ਅਤੇ ਕਿੱਦਾਂ ਫੁੱਲ ਖਿੜਦੇ ਹਨ, ਤਾਂ ਉਸ ਨੂੰ ਕਿੰਨਾ ਵਧੀਆ ਲੱਗਦਾ ਹੋਣਾ। ਸੱਚ-ਮੁੱਚ! ਆਦਮ ਲਈ ਅਦਨ ਦੇ ਬਾਗ਼ ਦੀ ਦੇਖ-ਭਾਲ ਕਰਨੀ ਕਿੰਨੇ ਵੱਡੇ ਸਨਮਾਨ ਦੀ ਗੱਲ ਸੀ। ਇਸ ਤੋਂ ਇਲਾਵਾ, ਯਹੋਵਾਹ ਨੇ ਆਦਮ ਨੂੰ ਇਕ ਹੋਰ ਕੰਮ ਦਿੱਤਾ। ਉਸ ਨੇ ਆਦਮ ਨੂੰ ਸਾਰੇ ਜਾਨਵਰਾਂ ਦੇ ਨਾਂ ਰੱਖਣ ਲਈ ਕਿਹਾ। (ਉਤ. 2:19, 20) ਯਹੋਵਾਹ ਚਾਹੁੰਦਾ ਤਾਂ ਖ਼ੁਦ ਇਹ ਕੰਮ ਕਰ ਸਕਦਾ ਸੀ, ਪਰ ਉਸ ਨੇ ਆਦਮ ਨੂੰ ਇਹ ਕੰਮ ਦਿੱਤਾ। ਬਿਨਾਂ ਸ਼ੱਕ, ਆਦਮ ਨੇ ਪਹਿਲਾਂ ਦੇਖਿਆ ਹੋਣਾ ਕਿ ਕੋਈ ਜਾਨਵਰ ਦੇਖਣ ਨੂੰ ਕਿੱਦਾਂ ਦਾ ਲੱਗਦਾ ਹੈ ਤੇ ਕਿਹੋ ਜਿਹੀਆਂ ਹਰਕਤਾਂ ਕਰਦਾ ਹੈ ਅਤੇ ਫਿਰ ਉਹ ਉਸ ਦਾ ਸਹੀ ਨਾਂ ਰੱਖਦਾ ਹੋਣਾ। ਉਸ ਨੂੰ ਇਹ ਕੰਮ ਕਰਕੇ ਕਿੰਨੀ ਖ਼ੁਸ਼ੀ ਮਿਲੀ ਹੋਣੀ! ਉਸ ਨੇ ਇਹ ਵੀ ਦੇਖਿਆ ਹੋਣਾ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ ਅਤੇ ਉਸ ਦੀਆਂ ਬਣਾਈਆਂ ਚੀਜ਼ਾਂ ਕਿੰਨੀਆਂ ਦਿਲਚਸਪ ਅਤੇ ਸੋਹਣੀਆਂ ਹਨ। w23.03 15 ਪੈਰਾ 3

ਸ਼ੁੱਕਰਵਾਰ 31 ਮਈ

ਇਹ ਇਨ੍ਹਾਂ ਸਾਰੀਆਂ ਹਕੂਮਤਾਂ ਨੂੰ ਚੂਰ-ਚੂਰ ਕਰ ਕੇ ਇਨ੍ਹਾਂ ਦਾ ਅੰਤ ਕਰ ਦੇਵੇਗਾ, ਪਰ ਆਪ ਹਮੇਸ਼ਾ ਲਈ ਕਾਇਮ ਰਹੇਗਾ।​—ਦਾਨੀ. 2:44.

ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਵਿਸ਼ਾਲ ਮੂਰਤ ਦੇ ਪੈਰਾਂ ਨਾਲ ਦਰਸਾਇਆ ਗਿਆ ਹੈ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਹ ਆਖ਼ਰੀ ਵਿਸ਼ਵ ਸ਼ਕਤੀ ਹੋਵੇਗੀ। (ਦਾਨੀ. 2:31-33) ਇਸ ਤੋਂ ਬਾਅਦ ਕੋਈ ਹੋਰ ਵਿਸ਼ਵ ਸ਼ਕਤੀ ਨਹੀਂ ਆਵੇਗੀ। ਅੱਜ ਇਹੀ ਵਿਸ਼ਵ ਸ਼ਕਤੀ ਰਾਜ ਕਰ ਰਹੀ ਹੈ ਅਤੇ ਬਹੁਤ ਜਲਦ ਆਰਮਾਗੇਡਨ ਦੇ ਯੁੱਧ ਦੌਰਾਨ ਪਰਮੇਸ਼ੁਰ ਦਾ ਰਾਜ ਇਸ ਵਿਸ਼ਵ ਸ਼ਕਤੀ ਅਤੇ ਬਾਕੀ ਸਾਰੀਆਂ ਸਰਕਾਰਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦੇਵੇਗਾ। (ਪ੍ਰਕਾ. 16:13, 14, 16; 19:19, 20) ਇਸ ਭਵਿੱਖਬਾਣੀ ਦੀ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਦਾਨੀਏਲ ਦੀ ਭਵਿੱਖਬਾਣੀ ਵਿਚ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ। ਲਗਭਗ 2,500 ਸਾਲ ਪਹਿਲਾਂ ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਬਾਬਲ ਤੋਂ ਬਾਅਦ ਚਾਰ ਹੋਰ ਵਿਸ਼ਵ ਸ਼ਕਤੀਆਂ ਪਰਮੇਸ਼ੁਰ ਦੇ ਲੋਕਾਂ ʼਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਣਗੀਆਂ। ਇਸ ਭਵਿੱਖਬਾਣੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹੀ ਆਖ਼ਰੀ ਵਿਸ਼ਵ ਸ਼ਕਤੀ ਹੈ। ਇਸ ਤੋਂ ਸਾਨੂੰ ਕਿੰਨਾ ਦਿਲਾਸਾ ਤੇ ਉਮੀਦ ਮਿਲਦੀ ਹੈ ਕਿ ਬਹੁਤ ਜਲਦ ਪਰਮੇਸ਼ੁਰ ਦਾ ਰਾਜ ਸਾਰੀਆਂ ਇਨਸਾਨੀ ਹਕੂਮਤਾਂ ਦਾ ਨਾਸ਼ ਕਰ ਦੇਵੇਗਾ ਅਤੇ ਆਪ ਧਰਤੀ ʼਤੇ ਰਾਜ ਕਰੇਗਾ। w22.07 4 ਪੈਰਾ 9; 5 ਪੈਰੇ 11-12

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ