ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/05 ਸਫ਼ੇ 3-6
  • ਬਰੋਸ਼ਰ ਪੇਸ਼ ਕਰਨ ਲਈ ਪੇਸ਼ਕਾਰੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਰੋਸ਼ਰ ਪੇਸ਼ ਕਰਨ ਲਈ ਪੇਸ਼ਕਾਰੀਆਂ
  • ਸਾਡੀ ਰਾਜ ਸੇਵਕਾਈ—2005
  • ਸਿਰਲੇਖ
  • ਤਮਾਮ ਲੋਕਾਂ ਲਈ ਇਕ ਪੁਸਤਕ
  • ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ
  • ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!
  • ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ?
  • ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ
  • ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ
  • ਮੌਤ ਤੋਂ ਬਾਅਦ ਇਨਸਾਨ ਨਾਲ ਕੀ ਵਾਪਰਦਾ ਹੈ?
  • ਮੌਤ ਦਾ ਗਮ ਕਿੱਦਾਂ ਸਹੀਏ?
  • ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਬਰੋਸ਼ਰ ਪੇਸ਼ ਕਰਨ ਲਈ ਸੁਝਾਅ
  • **********
  • **********
  • ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਬਰੋਸ਼ਰ ਪੇਸ਼ ਕਰਨ ਲਈ ਸੁਝਾਅ
  • **********
  • **********
  • ਗ਼ੈਰ-ਮਸੀਹੀ ਧਰਮਾਂ ਦੇ ਲੋਕਾਂ ਲਈ ਬਰੋਸ਼ਰ
  • ਸਥਾਈ ਸ਼ਾਂਤੀ ਤੇ ਖ਼ੁਸ਼ੀ ਕਿਵੇਂ ਪਾਈਏ
  • “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ”
  • ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?
  • ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ
  • ਸਾਨੂੰ ਪਰਮੇਸ਼ੁਰ ਦੀ ਭਗਤੀ ਪਿਆਰ ਤੇ ਸੱਚਾਈ ਨਾਲ ਕਿਉਂ ਕਰਨੀ ਚਾਹੀਦੀ ਹੈ?
  • ਕੀ ਦੁਨੀਆਂ ਵਿੱਚੋਂ ਕਦੇ ਲੜਾਈਆਂ ਖ਼ਤਮ ਹੋਣਗੀਆਂ?
ਸਾਡੀ ਰਾਜ ਸੇਵਕਾਈ—2005
km 6/05 ਸਫ਼ੇ 3-6

ਸਾਂਭ ਕੇ ਰੱਖੋ

ਬਰੋਸ਼ਰ ਪੇਸ਼ ਕਰਨ ਲਈ ਪੇਸ਼ਕਾਰੀਆਂ

ਬਰੋਸ਼ਰ ਪੇਸ਼ ਕਰਨ ਵਿਚ ਤੁਹਾਡੀ ਮਦਦ ਕਰਨ ਲਈ ਇਸ ਅੰਤਰ-ਪੱਤਰ ਵਿਚ ਵੱਖੋ-ਵੱਖਰੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਨੂੰ ਸਥਾਨਕ ਹਾਲਾਤਾਂ ਮੁਤਾਬਕ ਢਾਲ਼ਿਆ ਜਾ ਸਕਦਾ ਹੈ। ਹੋਰ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਜਿਨ੍ਹਾਂ ਬਰੋਸ਼ਰਾਂ ਲਈ ਇਸ ਅੰਤਰ-ਪੱਤਰ ਵਿਚ ਪੇਸ਼ਕਾਰੀਆਂ ਨਹੀਂ ਦਿੱਤੀਆਂ ਗਈਆਂ, ਉਨ੍ਹਾਂ ਲਈ ਤੁਸੀਂ ਥੱਲੇ ਦਿੱਤੀਆਂ ਪੇਸ਼ਕਾਰੀਆਂ ਦੀ ਮਦਦ ਨਾਲ ਆਪ ਪੇਸ਼ਕਾਰੀਆਂ ਤਿਆਰ ਕਰ ਸਕਦੇ ਹੋ।—ਜਨਵਰੀ 2005, ਸਾਡੀ ਰਾਜ ਸੇਵਕਾਈ, ਸਫ਼ਾ 8 ਦੇਖੋ।

ਇਸ ਸਫ਼ੇ ਤੇ ਦਿੱਤੇ ਹਰ ਸੁਝਾਅ ਵਿਚ ਇਹ ਕੁਝ ਗੱਲਾਂ ਸ਼ਾਮਲ ਹਨ: (1) ਗੱਲ ਸ਼ੁਰੂ ਕਰਨ ਲਈ ਇਕ ਸਵਾਲ, (2) ਸਫ਼ਾ ਨੰਬਰ ਜਿੱਥੇ ਗੱਲਬਾਤ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ (3) ਇਕ ਢੁਕਵੀਂ ਆਇਤ ਜੋ ਚਰਚਾ ਦੌਰਾਨ ਬਾਈਬਲ ਵਿੱਚੋਂ ਪੜ੍ਹੀ ਜਾ ਸਕਦੀ ਹੈ। ਘਰ-ਸੁਆਮੀ ਦੀ ਗੱਲਬਾਤ ਅਨੁਸਾਰ ਤੁਸੀਂ ਆਪਣੇ ਸ਼ਬਦਾਂ ਵਿਚ ਪੇਸ਼ਕਾਰੀ ਨੂੰ ਢਾਲ਼ ਸਕਦੇ ਹੋ।

ਤਮਾਮ ਲੋਕਾਂ ਲਈ ਇਕ ਪੁਸਤਕ

“ਕੀ ਤੁਹਾਡੇ ਖ਼ਿਆਲ ਵਿਚ ਬਾਈਬਲ ਦੀ ਸਲਾਹ ਅੱਜ ਸਾਡੇ ਲਈ ਫ਼ਾਇਦੇਮੰਦ ਹੈ?”—ਸਫ਼ਾ 22 ਉੱਤੇ ਟੇਢੇ ਟਾਈਪ ਵਿਚ ਦਿੱਤਾ ਗਿਆ ਪੈਰਾ; ਸਫ਼ਾ 23, ਡੱਬੀ ਦਾ ਪੈਰਾ 3; ਕਹਾ. 25:11.

ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ

“ਦੁਨੀਆਂ ਭਰ ਵਿਚ ਲੋਕ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਲੱਗੇ ਹੋਏ ਹਨ। ਤੁਹਾਡੇ ਖ਼ਿਆਲ ਵਿਚ ਕੀ ਸੰਤੁਸ਼ਟ ਜ਼ਿੰਦਗੀ ਜੀਣੀ ਮੁਮਕਿਨ ਹੈ?”—ਸਫ਼ਾ 29, ਪੈਰਾ 6; 2 ਪਤ. 3:13.

ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!

“ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਨ ਲਈ ਉਨ੍ਹਾਂ ਨੂੰ ਸਵਰਗ ਵਿਚ ਜਾਣਾ ਪਵੇਗਾ, ਪਰ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਨ ਬਾਰੇ ਤੁਹਾਡਾ ਕੀ ਖ਼ਿਆਲ ਹੈ?”—ਜਿਲਦ ਉੱਤੇ ਦਿੱਤੀ ਤਸਵੀਰ; ਪਰ. 21:4.

ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ?

“ਕਈ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਤ੍ਰਿਏਕ ਹੈ। ਕੀ ਤੁਹਾਡੇ ਖ਼ਿਆਲ ਵਿਚ ਅਸੀਂ ਜੋ ਵਿਸ਼ਵਾਸ ਕਰਦੇ ਹਾਂ, ਉਹ ਮਹੱਤਵਪੂਰਣ ਹੈ?”—ਸਫ਼ਾ 3, ਪੈਰੇ 3, 7-8; ਯੂਹੰ. 17:3.

ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ

“ਅਸੀਂ ਸਾਰੇ ਇਹ ਪ੍ਰਾਰਥਨਾ ਜਾਣਦੇ ਹਾਂ ਜੋ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: ‘ਹੇ ਸਾਡੇ ਪਿਤਾ ਤੇਰਾ ਨਾਮ ਪਾਕ ਮੰਨਿਆ ਜਾਵੇ।’ (ਮੱਤੀ 6:9) ਪਰ ਕੀ ਤੁਹਾਨੂੰ ਪਤਾ ਕਿ ਸਾਡੀ ਮੁਕਤੀ ਇਸ ਨਾਂ ਨੂੰ ਜਾਣਨ ਤੇ ਨਿਰਭਰ ਕਰਦੀ ਹੈ?”—ਸਫ਼ਾ 28, ਪੈਰਾ 1; ਯੋਏ. 2:32.

ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ

“ਅੱਜ ਬਹੁਤ ਸਾਰੇ ਲੋਕ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਤਰਸ ਰਹੇ ਹਨ। ਤੁਹਾਡੇ ਖ਼ਿਆਲ ਵਿਚ ਕੀ ਕੋਈ ਅਜਿਹੀ ਸਰਕਾਰ ਆਵੇਗੀ ਜੋ ਇਨ੍ਹਾਂ ਮੁਸ਼ਕਲਾਂ ਨੂੰ ਸੁਲਝਾ ਸਕੇ?”—ਸਫ਼ਾ 3, ਪੈਰਾ 1; ਮੱਤੀ 6:9, 10.

ਮੌਤ ਤੋਂ ਬਾਅਦ ਇਨਸਾਨ ਨਾਲ ਕੀ ਵਾਪਰਦਾ ਹੈ?

“ਜਦੋਂ ਸਾਡੇ ਸਾਕ-ਸੰਬੰਧੀਆਂ ਦੀ ਮੌਤ ਹੁੰਦੀ ਹੈ, ਤਾਂ ਇਹ ਸੋਚਣਾ ਕੁਦਰਤੀ ਹੈ ਕਿ ਉਹ ਕਿੱਥੇ ਹਨ ਅਤੇ ਕੀ ਅਸੀਂ ਉਨ੍ਹਾਂ ਨੂੰ ਦੁਬਾਰਾ ਮਿਲ ਪਾਵਾਂਗੇ ਜਾਂ ਨਹੀਂ। ਕੀ ਤੁਹਾਡੇ ਮਨ ਵਿਚ ਕਦੇ ਇਸ ਤਰ੍ਹਾਂ ਦੇ ਸਵਾਲ ਪੈਦਾ ਹੋਏ ਹਨ?”—ਆਖ਼ਰੀ ਸਫ਼ੇ ਤੇ ਦਿੱਤੇ ਸਵਾਲ; ਅੱਯੂ. 14:14, 15.

ਮੌਤ ਦਾ ਗਮ ਕਿੱਦਾਂ ਸਹੀਏ?

“ਅਸੀਂ ਤੁਹਾਨੂੰ ਇਹ ਬਰੋਸ਼ਰ ਦੇਣਾ ਚਾਹੁੰਦੇ ਹਾਂ ਜਿਸ ਤੋਂ ਲੱਖਾਂ ਲੋਕਾਂ ਨੂੰ ਦਿਲਾਸਾ ਤੇ ਉਮੀਦ ਮਿਲੀ ਹੈ। ਅਸੀਂ ਸਾਰਿਆਂ ਨੇ ਆਪਣੇ ਕਿਸੇ ਸਕੇ-ਸੰਬੰਧੀ ਦੀ ਮੌਤ ਦਾ ਗਮ ਸਹਿਆ ਹੈ। ਕੀ ਤੁਸੀਂ ਕਦੇ ਸੋਚਿਆ ਕਿ ਮਰੇ ਹੋਏ ਲੋਕਾਂ ਲਈ ਕੀ ਉਮੀਦ ਹੈ?”—ਸਫ਼ਾ 27, ਪੈਰਾ 3; ਯੂਹੰ. 5:28, 29.

“ਕੀ ਤੁਸੀਂ ਕਦੇ ਸੋਚਿਆ ਕਿ ਅਸੀਂ ਉਸ ਵਿਅਕਤੀ ਨੂੰ ਕਿਵੇਂ ਦਿਲਾਸਾ ਦੇ ਸਕਦੇ ਹਾਂ ਜਿਸ ਦੇ ਕਿਸੇ ਸਾਕ-ਸੰਬੰਧੀ ਦੀ ਮੌਤ ਹੋ ਚੁੱਕੀ ਹੈ?”—ਸਫ਼ਾ 20, ਪੈਰਾ 1; ਕਹਾ. 17:17.

ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਬਰੋਸ਼ਰ ਪੇਸ਼ ਕਰਨ ਲਈ ਸੁਝਾਅ

ਕਿਸੇ ਦੁਖਦਾਈ ਘਟਨਾ ਦਾ ਜ਼ਿਕਰ ਕਰਨ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ:

“ਕੀ ਤੁਸੀਂ ਕਦੇ ਸੋਚਿਆ ਕਿ ਪਰਮੇਸ਼ੁਰ ਕਿਉਂ ਇਨਸਾਨਾਂ ਤੇ ਦੁੱਖ ਆਉਣ ਦਿੰਦਾ ਹੈ ਜੇ ਉਹ ਸੱਚ-ਮੁੱਚ ਸਾਡੀ ਪਰਵਾਹ ਕਰਦਾ ਹੈ? [ਜਵਾਬ ਲਈ ਸਮਾਂ ਦਿਓ।] ਇਹ ਬਰੋਸ਼ਰ ਇਸ ਸਵਾਲ ਦਾ ਤਸੱਲੀਬਖ਼ਸ਼ ਜਵਾਬ ਦਿੰਦਾ ਹੈ ਤੇ ਦੱਸਦਾ ਹੈ ਕਿ ਪਰਮੇਸ਼ੁਰ ਜਲਦੀ ਹੀ ਕੀ ਕਰਨ ਵਾਲਾ ਹੈ। [ਸਫ਼ਾ 27 ਉੱਤੇ ਦਿੱਤੀਆਂ ਤਸਵੀਰਾਂ ਦਿਖਾਓ ਅਤੇ ਪੈਰਾ 22 ਵਿੱਚੋਂ ਜ਼ਬੂਰਾਂ ਦੀ ਪੋਥੀ 145:16 ਪੜ੍ਹੋ।] ਪਰਮੇਸ਼ੁਰ ਇਨਸਾਨਾਂ ਦੇ ਦੁੱਖਾਂ ਨੂੰ ਕਿਵੇਂ ਖ਼ਤਮ ਕਰੇਗਾ? ਇਸ ਸਵਾਲ ਤੇ ਮੈਂ ਅਗਲੀ ਵਾਰ ਆ ਕੇ ਚਰਚਾ ਕਰਾਂਗਾ।” ਬਰੋਸ਼ਰ ਪੇਸ਼ ਕਰੋ ਅਤੇ ਦੱਸੋ ਕਿ ਤੁਸੀਂ ਅਗਲੀ ਵਾਰ ਕਦੋਂ ਆਓਗੇ।

ਅਗਲੀ ਵਾਰ ਜਾਣ ਤੇ ਤੁਸੀਂ ਕਹਿ ਸਕਦੇ ਹੋ:

“ਪਿਛਲੀ ਵਾਰ ਮੈਂ ਇਹ ਆਇਤ ਪੜ੍ਹੀ ਸੀ। [ਜ਼ਬੂਰਾਂ ਦੀ ਪੋਥੀ 145:16 ਪੜ੍ਹੋ ਜਾਂ ਜ਼ਬਾਨੀ ਦੱਸੋ।] ਫਿਰ ਮੈਂ ਇਹ ਸਵਾਲ ਪੁੱਛਿਆ ਸੀ: ਪਰਮੇਸ਼ੁਰ ਇਨਸਾਨਾਂ ਦੇ ਦੁੱਖਾਂ ਨੂੰ ਕਿਵੇਂ ਖ਼ਤਮ ਕਰੇਗਾ?” ਉਸ ਨੂੰ ਬਰੋਸ਼ਰ ਲਿਆਉਣ ਲਈ ਕਹੋ। ਫਿਰ ਸਫ਼ੇ 27-8 ਖੋਲ੍ਹੋ ਅਤੇ ਪੈਰੇ 23-5 ਤੇ ਵਿਚਾਰ ਕਰੋ। ਬਾਈਬਲ ਸਟੱਡੀ ਪੇਸ਼ ਕਰੋ ਜਾਂ ਕਹੋ ਕਿ ਤੁਸੀਂ ਅਗਲੀ ਵਾਰ ਪੈਰੇ 26-7 ਤੇ ਚਰਚਾ ਕਰੋਗੇ।

**********

ਇਕ ਕਿਸ਼ੋਰ ਪ੍ਰਕਾਸ਼ਕ ਕਹਿ ਸਕਦਾ ਹੈ:

“ਮੇਰੀ ਉਮਰ ਦੇ ਕਈ ਮੁੰਡੇ-ਕੁੜੀਆਂ ਸੋਚਦੇ ਹਨ ਕਿ 10-15 ਸਾਲ ਬਾਅਦ ਦੁਨੀਆਂ ਕਿਹੋ ਜਿਹੀ ਹੋਵੇਗੀ। ਤੁਹਾਡੇ ਖ਼ਿਆਲ ਵਿਚ ਉਦੋਂ ਕਿਸ ਤਰ੍ਹਾਂ ਦੀ ਜ਼ਿੰਦਗੀ ਹੋਵੇਗੀ? [ਜਵਾਬ ਲਈ ਸਮਾਂ ਦਿਓ।] ਅੱਜ ਦੀਆਂ ਸਮੱਸਿਆਵਾਂ ਇਸ ਗੱਲ ਦਾ ਸਬੂਤ ਹਨ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ। [2 ਤਿਮੋਥਿਉਸ 3:1-3 ਪੜ੍ਹੋ।] ਇਹ ਬਰੋਸ਼ਰ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ। [ਜਿਲਦ ਉੱਤੇ ਦਿੱਤੇ ਸਵਾਲ ਪੜ੍ਹੋ ਅਤੇ ਬਰੋਸ਼ਰ ਪੇਸ਼ ਕਰੋ।] ਅਗਲੀ ਵਾਰ ਜੇ ਤੁਸੀਂ ਮੈਨੂੰ ਕੁਝ ਮਿੰਟ ਸਮਾਂ ਦਿਓ, ਤਾਂ ਮੈਂ ਦੱਸਾਂਗਾ ਕਿ ਬੀਮਾਰੀਆਂ ਅਤੇ ਬੁਢਾਪੇ ਨੂੰ ਕਿਵੇਂ ਖ਼ਤਮ ਕੀਤਾ ਜਾਵੇਗਾ।” ਦੱਸੋ ਤੁਸੀਂ ਅਗਲੀ ਵਾਰ ਕਦੋਂ ਆਓਗੇ।

ਦੁਬਾਰਾ ਮਿਲਣ ਤੇ ਤੁਸੀਂ ਕਹਿ ਸਕਦੇ ਹੋ:

“ਪਿਛਲੀ ਵਾਰ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਬੀਮਾਰੀਆਂ ਅਤੇ ਬੁਢਾਪੇ ਦੇ ਖ਼ਾਤਮੇ ਬਾਰੇ ਗੱਲ ਕਰਾਂਗਾ। ਇਸ ਬਾਰੇ ਇੱਥੇ ਦੱਸਿਆ ਹੈ।” ਉਸ ਨੂੰ ਬਰੋਸ਼ਰ ਲਿਆਉਣ ਲਈ ਕਹੋ ਅਤੇ ਸਫ਼ੇ 23-4 ਉੱਤੇ ਪੈਰੇ 6-7 ਪੜ੍ਹੋ ਅਤੇ ਚਰਚਾ ਕਰੋ। ਦੱਸੋ ਕਿ ਤੁਸੀਂ ਅਗਲੀ ਵਾਰ ਪੈਰੇ 8-9 ਤੇ ਚਰਚਾ ਕਰੋਗੇ।

**********

ਬੱਚੇ ਨਾਲ ਕੰਮ ਕਰਦਿਆਂ ਪ੍ਰਕਾਸ਼ਕ ਆਪਣੀ ਦੋਹਾਂ ਦੀ ਪਛਾਣ ਕਰਾਉਣ ਤੋਂ ਬਾਅਦ ਕਹਿ ਸਕਦਾ ਹੈ:

“ਜੇ ਤੁਹਾਡੀ ਇਜਾਜ਼ਤ ਹੋਵੇ, ਤਾਂ ________ ਤੁਹਾਨੂੰ ਇਕ ਆਇਤ ਪੜ੍ਹ ਕੇ ਸੁਣਾਉਣੀ ਚਾਹੁੰਦਾ ਹੈ। [ਬੱਚਾ ਜ਼ਬੂਰਾਂ ਦੀ ਪੋਥੀ 37:29 ਪੜ੍ਹਦਾ ਹੈ ਤੇ ਛੋਟੀ ਜਿਹੀ ਟਿੱਪਣੀ ਦਿੰਦਾ ਹੈ।] ਇਸ ਬਰੋਸ਼ਰ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਮਨੁੱਖਜਾਤੀ ਅਤੇ ਧਰਤੀ ਸੰਬੰਧੀ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ। [ਸਫ਼ੇ 24-7 ਤੇ ਦਿੱਤੀਆਂ ਤਸਵੀਰਾਂ ਦਿਖਾਓ।] ਅਗਲੀ ਵਾਰ ਆਪਾਂ ਮੁਰਦਿਆਂ ਦੇ ਜੀ ਉੱਠਣ ਬਾਰੇ ਬਾਈਬਲ ਦੇ ਸ਼ਾਨਦਾਰ ਵਾਅਦੇ ਬਾਰੇ ਦੇਖਾਂਗੇ।” ਬਰੋਸ਼ਰ ਪੇਸ਼ ਕਰੋ ਅਤੇ ਦੱਸੋ ਕਿ ਤੁਸੀਂ ਅਗਲੀ ਵਾਰ ਕਦੋਂ ਮਿਲੋਗੇ।

ਦੁਬਾਰਾ ਮਿਲਣ ਤੇ ਪ੍ਰਕਾਸ਼ਕ ਕਹਿ ਸਕਦਾ ਹੈ:

“ਪਿਛਲੀ ਵਾਰ ਅਸੀਂ ਜ਼ਬੂਰ 37:29 ਪੜ੍ਹਿਆ ਸੀ ਤੇ ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਬਾਈਬਲ ਵਿੱਚੋਂ ਦਿਖਾਵਾਂਗਾ ਕਿ ਮੁਰਦਿਆਂ ਦੇ ਜੀ ਉੱਠਣ ਬਾਰੇ ਬਾਈਬਲ ਕੀ ਕਹਿੰਦੀ ਹੈ। ਦੇਖੋ ਇੱਥੇ ਕੀ ਲਿਖਿਆ ਹੈ।” ਉਸ ਨੂੰ ਬਰੋਸ਼ਰ ਲਿਆਉਣ ਲਈ ਕਹੋ ਅਤੇ ਸਫ਼ੇ 24-5 ਉੱਤੇ ਪੈਰੇ 12-14 ਤੇ ਵਿਚਾਰ ਕਰੋ। ਬਾਈਬਲ ਸਟੱਡੀ ਪੇਸ਼ ਕਰੋ ਜਾਂ ਅਗਲੀ ਵਾਰ ਆ ਕੇ ਪੈਰੇ 15-16 ਤੇ ਵਿਚਾਰ ਕਰਨ ਦਾ ਪ੍ਰਬੰਧ ਕਰੋ।

ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਬਰੋਸ਼ਰ ਪੇਸ਼ ਕਰਨ ਲਈ ਸੁਝਾਅ

ਘਰ-ਸੁਆਮੀ ਨੂੰ ਨਮਸਤੇ ਕਰਨ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ:

“ਜ਼ਿੰਦਗੀ ਅੱਜ ਸਮੱਸਿਆਵਾਂ ਤੇ ਨਿਰਾਸ਼ਾ ਨਾਲ ਭਰੀ ਪਈ ਹੈ। ਤੁਹਾਡੇ ਖ਼ਿਆਲ ਵਿਚ ਕੀ ਸਾਡੀ ਜ਼ਿੰਦਗੀ ਦਾ ਇਹੋ ਮਕਸਦ ਹੈ? [ਜਵਾਬ ਲਈ ਸਮਾਂ ਦਿਓ।] ਇਹ ਬਰੋਸ਼ਰ ਦੱਸਦਾ ਹੈ ਕਿ ਮਨੁੱਖਜਾਤੀ ਅਤੇ ਧਰਤੀ ਸੰਬੰਧੀ ਪਰਮੇਸ਼ੁਰ ਦਾ ਮੁਢਲਾ ਮਕਸਦ ਅਜੇ ਪੂਰਾ ਨਹੀਂ ਹੋਇਆ ਹੈ। [ਸਫ਼ੇ 20-1 ਉੱਤੇ ਦਿੱਤੀ ਤਸਵੀਰ ਤੇ ਚਰਚਾ ਕਰੋ। ਫਿਰ ਪੈਰਾ 9 ਪੜ੍ਹੋ ਅਤੇ ਯਸਾਯਾਹ 14:24 ਤੇ 46:11 ਉੱਤੇ ਟਿੱਪਣੀ ਕਰੋ।] ਅਗਲੀ ਵਾਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਪਰਮੇਸ਼ੁਰ ਨੇ ਬਾਈਬਲ ਵਿਚ ਕਿੱਥੇ ਦੱਸਿਆ ਹੈ ਕਿ ਉਹ ਧਰਤੀ ਨੂੰ ਬਾਗ਼ ਵਰਗੀ ਬਣਾਵੇਗਾ।” ਬਰੋਸ਼ਰ ਪੇਸ਼ ਕਰੋ ਅਤੇ ਦੱਸੋ ਕਿ ਤੁਸੀਂ ਅਗਲੀ ਵਾਰ ਕਦੋਂ ਮਿਲੋਗੇ।

ਅਗਲੀ ਵਾਰ ਮਿਲਣ ਤੇ ਤੁਸੀਂ ਕਹਿ ਸਕਦੇ ਹੋ:

“ਮੈਂ ਪਿਛਲੀ ਵਾਰ ਦੱਸਿਆ ਸੀ ਕਿ ਪਰਮੇਸ਼ੁਰ ਦਾ ਮਕਸਦ ਹੈ ਕਿ ਇਨਸਾਨ ਬਾਗ਼ ਵਰਗੀ ਧਰਤੀ ਉੱਤੇ ਸਦਾ ਲਈ ਜੀਉਂਦੇ ਰਹਿਣ। [ਦੁਬਾਰਾ ਸਫ਼ੇ 20-1 ਉੱਤੇ ਦਿੱਤੀ ਤਸਵੀਰ ਦਿਖਾਓ।] ਧਿਆਨ ਦਿਓ ਕਿ ਯਿਸੂ ਮਸੀਹ, ਪਤਰਸ ਰਸੂਲ ਅਤੇ ਰਾਜਾ ਦਾਊਦ ਨੇ ਵੀ ਫਿਰਦੌਸ ਦੀ ਗੱਲ ਕੀਤੀ ਸੀ।” ਉਸ ਨੂੰ ਬਰੋਸ਼ਰ ਲਿਆਉਣ ਲਈ ਕਹੋ ਅਤੇ ਸਫ਼ੇ 21-2 ਤੇ ਪੈਰੇ 10-13 ਉੱਤੇ ਵਿਚਾਰ ਕਰੋ। ਬਾਈਬਲ ਸਟੱਡੀ ਪੇਸ਼ ਕਰੋ ਜਾਂ ਕਹੋ ਕਿ ਤੁਸੀਂ ਅਗਲੀ ਵਾਰ ਸਫ਼ੇ 29-30 ਉੱਤੇ ਦਿੱਤੇ ਸਿਰਲੇਖਾਂ ਵਿੱਚੋਂ ਕਿਸੇ ਇਕ ਤੇ ਚਰਚਾ ਕਰੋਗੇ।

**********

ਇਕ ਕਿਸ਼ੋਰ ਪ੍ਰਕਾਸ਼ਕ ਕਹਿ ਸਕਦਾ ਹੈ:

“ਮੇਰੀ ਉਮਰ ਦੇ ਕਈ ਮੁੰਡੇ-ਕੁੜੀਆਂ ਨੂੰ ਆਪਣਾ ਭਵਿੱਖ ਡਾਵਾਂ-ਡੋਲ ਲੱਗਦਾ ਹੈ। ਕੀ ਤੁਹਾਡੇ ਖ਼ਿਆਲ ਵਿਚ ਅਗਲੀ ਪੀੜ੍ਹੀ ਦੀ ਜ਼ਿੰਦਗੀ ਵਧੀਆ ਹੋਵੇਗੀ? [ਜਵਾਬ ਲਈ ਸਮਾਂ ਦਿਓ।] ਬਾਈਬਲ ਸਾਰੇ ਇਨਸਾਨਾਂ ਲਈ ਸੁਨਹਿਰੇ ਭਵਿੱਖ ਬਾਰੇ ਦੱਸਦੀ ਹੈ। [ਬਰੋਸ਼ਰ ਦੇ ਸਫ਼ਾ 31 ਉੱਤੇ ਦਿੱਤੀ ਤਸਵੀਰ ਦਿਖਾਓ ਤੇ ਇਸ ਨਾਲ ਦਿੱਤੇ ਸ਼ਬਦ ਪੜ੍ਹੋ। ਫਿਰ 2 ਪਤਰਸ 3:13 ਪੜ੍ਹੋ।] ਇਹ ਬਰੋਸ਼ਰ ਉਨ੍ਹਾਂ ਬਰਕਤਾਂ ਬਾਰੇ ਦੱਸਦਾ ਹੈ ਜੋ ਪਰਮੇਸ਼ੁਰ ਸਾਨੂੰ ਦੇਣ ਵਾਲਾ ਹੈ। [ਸਫ਼ੇ 29-30 ਦੇ ਸਿਰਲੇਖਾਂ ਉੱਤੇ ਟਿੱਪਣੀ ਕਰੋ ਤੇ ਬਰੋਸ਼ਰ ਪੇਸ਼ ਕਰੋ।] ਮੈਂ ਅਗਲੀ ਵਾਰ ਆ ਕੇ ਤੁਹਾਨੂੰ ਸਾਰੀਆਂ ਲੜਾਈਆਂ ਨੂੰ ਖ਼ਤਮ ਕਰਨ ਦੇ ਪਰਮੇਸ਼ੁਰ ਦੇ ਵਾਅਦੇ ਬਾਰੇ ਦੱਸਾਂਗਾ।” ਦੱਸੋ ਕਿ ਤੁਸੀਂ ਕਦੋਂ ਆਓਗੇ।

ਦੁਬਾਰਾ ਮਿਲਣ ਤੇ ਤੁਸੀਂ ਕਹਿ ਸਕਦੇ ਹੋ:

“ਪਿਛਲੀ ਵਾਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਿਆ ਸੀ ਕਿ ਧਰਤੀ ਨੂੰ ਬਾਗ਼ ਵਰਗੀ ਬਣਾਉਣਾ ਪਰਮੇਸ਼ੁਰ ਦਾ ਮਕਸਦ ਹੈ। [ਦੁਬਾਰਾ ਸਫ਼ਾ 31 ਉੱਤੇ ਦਿੱਤੀ ਤਸਵੀਰ ਦਿਖਾਓ।] ਮੈਂ ਜਾਣਨਾ ਚਾਹੁੰਦਾ ਹਾਂ ਕਿ ਸਾਰੀਆਂ ਲੜਾਈਆਂ ਨੂੰ ਖ਼ਤਮ ਕਰਨ ਦੇ ਪਰਮੇਸ਼ੁਰ ਦੇ ਵਾਅਦੇ ਬਾਰੇ ਤੁਹਾਡਾ ਕੀ ਵਿਚਾਰ ਹੈ।” ਉਸ ਨੂੰ ਬਰੋਸ਼ਰ ਲਿਆਉਣ ਲਈ ਕਹੋ ਅਤੇ ਸਫ਼ਾ 29 ਉੱਤੇ ਪੈਰੇ 3-6 ਪੜ੍ਹੋ ਤੇ ਚਰਚਾ ਕਰੋ। ਦੱਸੋ ਕਿ ਅਗਲੀ ਵਾਰ ਤੁਸੀਂ ਪੈਰੇ 7-8 ਤੇ ਵਿਚਾਰ ਕਰੋਗੇ।

**********

ਬੱਚੇ ਨਾਲ ਕੰਮ ਕਰਦਿਆਂ ਪ੍ਰਕਾਸ਼ਕ ਆਪਣੀ ਦੋਹਾਂ ਦੀ ਪਛਾਣ ਕਰਾਉਣ ਤੋਂ ਬਾਅਦ ਕਹਿ ਸਕਦਾ ਹੈ:

“ਜੇ ਤੁਹਾਡੀ ਇਜਾਜ਼ਤ ਹੋਵੇ, ਤਾਂ ________ ਤੁਹਾਨੂੰ ਇਕ ਤਸਵੀਰ ਦਿਖਾਉਣੀ ਚਾਹੁੰਦਾ ਹੈ ਤੇ ਬਾਈਬਲ ਵਿੱਚੋਂ ਇਕ ਆਇਤ ਪੜ੍ਹ ਕੇ ਸੁਣਾਉਣੀ ਚਾਹੁੰਦਾ ਹੈ। [ਬੱਚਾ ਸਫ਼ਾ 31 ਉੱਤੇ ਦਿੱਤੀ ਤਸਵੀਰ ਦਿਖਾਉਂਦਾ ਹੈ ਤੇ ਇਸ ਦੇ ਨਾਲ ਦਿੱਤੇ ਸ਼ਬਦ ਪੜ੍ਹਦਾ ਹੈ। ਫਿਰ ਉਹ ਪਰਕਾਸ਼ ਦੀ ਪੋਥੀ 21:4 ਪੜ੍ਹਦਾ ਹੈ।] ਇਹ ਬਰੋਸ਼ਰ ਦੱਸਦਾ ਹੈ ਕਿ ਪਰਮੇਸ਼ੁਰ ਸਾਡੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰੇਗਾ। [ਸਫ਼ੇ 29-30 ਉੱਤੇ ਦਿੱਤੇ ਸਿਰਲੇਖਾਂ ਦਾ ਸੰਖੇਪ ਵਿਚ ਜ਼ਿਕਰ ਕਰੋ ਤੇ ਬਰੋਸ਼ਰ ਪੇਸ਼ ਕਰੋ।] ਅਗਲੀ ਵਾਰ ਮੈਂ ਦੱਸਾਂਗਾ ਕਿ ਬਾਈਬਲ ਬੀਮਾਰੀਆਂ ਦੇ ਖ਼ਾਤਮੇ ਬਾਰੇ ਕੀ ਕਹਿੰਦੀ ਹੈ।”

ਦੁਬਾਰਾ ਮਿਲਣ ਤੇ ਪ੍ਰਕਾਸ਼ਕ ਕਹਿ ਸਕਦਾ ਹੈ:

“ਪਿਛਲੀ ਵਾਰ ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਬਾਈਬਲ ਬੀਮਾਰੀਆਂ ਦੇ ਖ਼ਾਤਮੇ ਬਾਰੇ ਕੀ ਕਹਿੰਦੀ ਹੈ। ਦੇਖੋ ਕਿ ਇੱਥੇ ਕੀ ਕਿਹਾ ਹੈ।” ਉਸ ਨੂੰ ਬਰੋਸ਼ਰ ਲਿਆਉਣ ਲਈ ਕਹੋ ਅਤੇ 29ਵੇਂ ਸਫ਼ੇ ਉੱਤੇ ਪੈਰੇ 9-14 ਤੇ ਚਰਚਾ ਕਰੋ। ਬਾਈਬਲ ਸਟੱਡੀ ਪੇਸ਼ ਕਰੋ ਜਾਂ ਕਹੋ ਕਿ ਅਗਲੀ ਵਾਰ ਤੁਸੀਂ ਪੈਰੇ 15-17 ਤੇ ਚਰਚਾ ਕਰੋਗੇ।

ਗ਼ੈਰ-ਮਸੀਹੀ ਧਰਮਾਂ ਦੇ ਲੋਕਾਂ ਲਈ ਬਰੋਸ਼ਰ

ਸਥਾਈ ਸ਼ਾਂਤੀ ਤੇ ਖ਼ੁਸ਼ੀ ਕਿਵੇਂ ਪਾਈਏ

ਚੀਨੀ ਵਿਦਿਆਰਥੀ ਨੂੰ ਗਵਾਹੀ ਦਿੰਦਿਆਂ ਤੁਸੀਂ ਕਹਿ ਸਕਦੇ ਹੋ:

“ਮੈਂ ਸਾਰੇ ਵਿਦਿਆਰਥੀਆਂ ਵਿਚ ਇਕ ਗੱਲ ਦੇਖੀ ਹੈ ਕਿ ਉਹ ਸਾਰੇ ਹੀ ਸ਼ਾਂਤੀ ਅਤੇ ਖ਼ੁਸ਼ੀ ਚਾਹੁੰਦੇ ਹਨ। ਤੁਹਾਡੇ ਖ਼ਿਆਲ ਵਿਚ ਜ਼ਿੰਦਗੀ ਵਿਚ ਸ਼ਾਂਤੀ ਤੇ ਖ਼ੁਸ਼ੀ ਹੋਣੀ ਕਿੰਨੀ ਕੁ ਜ਼ਰੂਰੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਇਹ ਖ਼ੁਸ਼ੀ ਦੀ ਗੱਲ ਨਹੀਂ ਹੋਵੇਗੀ ਜੇ ਇਹ ਲਫ਼ਜ਼ ਪੂਰੇ ਹੋਣ?” ਜ਼ਬੂਰਾਂ ਦੀ ਪੋਥੀ 37:11 ਪੜ੍ਹੋ ਅਤੇ ਬਰੋਸ਼ਰ ਪੇਸ਼ ਕਰੋ।—km-PJ 2/98 ਸਫ਼ਾ 5.

“ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ”

ਤੁਸੀਂ ਇਕ ਬੋਧੀ ਬਜ਼ੁਰਗ ਵਿਅਕਤੀ ਨੂੰ ਕਹਿ ਸਕਦੇ ਹੋ:

“ਸ਼ਾਇਦ ਤੁਸੀਂ ਵੀ ਮੇਰੇ ਵਾਂਗ ਘਟੀਆ ਵਿਚਾਰਾਂ ਦੀ ਭਰਮਾਰ ਕਰਕੇ ਫ਼ਿਕਰਮੰਦ ਹੋਵੋਗੇ ਜਿਸ ਦਾ ਸਾਡੇ ਬੱਚਿਆਂ ਤੇ ਬੁਰਾ ਅਸਰ ਪੈ ਰਿਹਾ ਹੈ। ਲੋਕਾਂ ਵਿਚ ਅਨੈਤਿਕਤਾ ਕਿਉਂ ਵਧਦੀ ਜਾ ਰਹੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਤੁਹਾਨੂੰ ਪਤਾ ਕਿ ਇਸ ਬਾਰੇ ਇਕ ਕਿਤਾਬ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਜੋ ਮੁਸਲਿਮ, ਮਸੀਹੀ ਅਤੇ ਹਿੰਦੂ ਧਰਮ ਸ਼ੁਰੂ ਹੋਣ ਤੋਂ ਵੀ ਪਹਿਲਾਂ ਲਿਖਣੀ ਸ਼ੁਰੂ ਹੋਈ ਸੀ? [2 ਤਿਮੋਥਿਉਸ 3:1-3 ਪੜ੍ਹੋ।] ਧਿਆਨ ਦਿਓ ਕਿ ਇੰਨੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਲੋਕ ਚੰਗੀਆਂ ਗੱਲਾਂ ਨਹੀਂ ਸਿੱਖਦੇ ਹਨ। [ਆਇਤ 7 ਪੜ੍ਹੋ।] ਇਸ ਬਰੋਸ਼ਰ ਨੇ ਅਜਿਹੀ ਸੱਚਾਈ ਜਾਣਨ ਵਿਚ ਮੇਰੀ ਮਦਦ ਕੀਤੀ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ। ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?”—km-PJ 8/99 ਸਫ਼ਾ 8.

ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?

ਨੌਜਵਾਨ ਹਿੰਦੂ ਨੂੰ ਤੁਸੀਂ ਕਹਿ ਸਕਦੇ ਹੋ:

“ਤੁਸੀਂ ਪਰਮੇਸ਼ੁਰ ਨੂੰ ਜ਼ਰੂਰ ਮੰਨਦੇ ਹੋਵੋਗੇ। ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਨੇ ਸਾਨੂੰ ਕਿਹੜੇ ਮਕਸਦ ਨਾਲ ਬਣਾਇਆ ਸੀ? [ਜਵਾਬ ਲਈ ਸਮਾਂ ਦਿਓ। ਫਿਰ ਉਤਪਤ 1:28 ਪੜ੍ਹੋ।] ਕਈ ਦੇਸ਼ਾਂ ਵਿਚ ਆਬਾਦੀ ਬਹੁਤ ਵਧ ਗਈ ਹੈ ਅਤੇ ਲੋਕ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ। ਤੁਹਾਡੇ ਖ਼ਿਆਲ ਵਿਚ ਕੀ ਸਾਡਾ ਸਿਰਜਣਹਾਰ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਸਾਡੀ ਮਦਦ ਕਰੇਗਾ?” ਜਵਾਬ ਲਈ ਸਮਾਂ ਦਿਓ। ਫਿਰ ਬਰੋਸ਼ਰ ਪੇਸ਼ ਕਰੋ।—km-PJ 9/99 ਸਫ਼ਾ 8.

ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ

ਮੁਸਲਮਾਨ ਨਾਲ ਗੱਲ ਕਰਦਿਆਂ ਤੁਸੀਂ ਕਹਿ ਸਕਦੇ ਹੋ:

“ਮੈਂ ਮੁਸਲਮਾਨਾਂ ਨਾਲ ਗੱਲ ਕਰਨ ਦਾ ਖ਼ਾਸ ਜਤਨ ਕਰ ਰਿਹਾ ਹਾਂ। ਮੈਂ ਸੁਣਿਆ ਹੈ ਕਿ ਮੁਸਲਮਾਨ ਇੱਕੋ ਖ਼ੁਦਾ ਨੂੰ ਮੰਨਦੇ ਹਨ ਅਤੇ ਸਾਰੇ ਪੈਗੰਬਰਾਂ ਵਿਚ ਵਿਸ਼ਵਾਸ ਰੱਖਦੇ ਹਨ। ਕੀ ਇਹ ਸਹੀ ਹੈ? [ਜਵਾਬ ਲਈ ਸਮਾਂ ਦਿਓ।] ਮੈਂ ਤੁਹਾਡੇ ਨਾਲ ਇਕ ਭਵਿੱਖਬਾਣੀ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਜੋ ਇਸ ਧਰਤੀ ਦੇ ਫਿਰਦੌਸ ਬਣਨ ਬਾਰੇ ਦੱਸਦੀ ਹੈ। ਕੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਸਕਦਾ ਹਾਂ ਕਿ ਇਹ ਭਵਿੱਖਬਾਣੀ ਕਰਨ ਵਾਲੇ ਪੈਗੰਬਰ ਨੇ ਕੀ ਲਿਖਿਆ ਸੀ? [ਜਵਾਬ ਲਈ ਸਮਾਂ ਦਿਓ। ਫਿਰ ਯਸਾਯਾਹ 11:6-9 ਪੜ੍ਹੋ।] ਇਹ ਭਵਿੱਖਬਾਣੀ ਮੈਨੂੰ ਕੁਰਾਨ ਦਾ ਇਕ ਹਵਾਲਾ ਚੇਤੇ ਕਰਾਉਂਦੀ ਹੈ ਜੋ ਇਸ ਬਰੋਸ਼ਰ ਵਿਚ ਦਿੱਤਾ ਗਿਆ ਹੈ।” ਸਫ਼ਾ 9 ਖੋਲ੍ਹੋ ਅਤੇ ਮੋਟੇ ਅੱਖਰਾਂ ਵਿਚ ਦਿੱਤਾ ਹਵਾਲਾ ਪੜ੍ਹੋ। ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਸਫ਼ਾ 8 ਤੇ ਦਿੱਤੇ ਪੈਰੇ 7-9 ਦੀ ਚਰਚਾ ਕਰੋ।—km-PJ 1/00 ਸਫ਼ਾ 8.

ਸਾਨੂੰ ਪਰਮੇਸ਼ੁਰ ਦੀ ਭਗਤੀ ਪਿਆਰ ਤੇ ਸੱਚਾਈ ਨਾਲ ਕਿਉਂ ਕਰਨੀ ਚਾਹੀਦੀ ਹੈ?

ਇਹ ਪੇਸ਼ਕਾਰੀ ਸ਼ਾਇਦ ਬਾਲ-ਬੱਚੇਦਾਰ ਹਿੰਦੂ ਨੂੰ ਚੰਗੀ ਲੱਗੇ:

“ਮੈਂ ਅਜਿਹੇ ਲੋਕਾਂ ਨੂੰ ਮਿਲ ਰਿਹਾ ਹਾਂ ਜੋ ਅੱਜ ਟੁੱਟ ਰਹੇ ਪਰਿਵਾਰਾਂ ਕਰਕੇ ਪਰੇਸ਼ਾਨ ਹਨ। ਤੁਹਾਡੇ ਖ਼ਿਆਲ ਵਿਚ ਕਿਹੜੀ ਗੱਲ ਪੂਰੇ ਪਰਿਵਾਰ ਨੂੰ ਇਕਮੁੱਠ ਰੱਖ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਕੁਝ ਲੋਕ ਇਹ ਤਾਂ ਜਾਣਦੇ ਹਨ ਕਿ ਹਿੰਦੂ ਸ਼ਾਸਤਰ ਪਰਿਵਾਰ ਬਾਰੇ ਕੀ ਕਹਿੰਦੇ ਹਨ, ਪਰ ਉਨ੍ਹਾਂ ਨੂੰ ਸ਼ਾਇਦ ਇਹ ਜਾਣਨ ਦਾ ਮੌਕਾ ਨਾ ਮਿਲਿਆ ਹੋਵੇ ਕਿ ਪਰਿਵਾਰ ਬਾਰੇ ਬਾਈਬਲ ਕੀ ਕਹਿੰਦੀ ਹੈ। ਮੈਂ ਇਹ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। [ਕੁਲੁੱਸੀਆਂ 3:12-14 ਪੜ੍ਹੋ।] ਇਸ ਬਰੋਸ਼ਰ ਵਿਚ ਭਾਰਤ ਦੀਆਂ ਪਵਿੱਤਰ ਲਿਖਤਾਂ ਦੇ ਨਾਲ-ਨਾਲ ਬਾਈਬਲ ਉੱਤੇ ਵੀ ਚਰਚਾ ਕੀਤੀ ਗਈ ਹੈ।” ਬਰੋਸ਼ਰ ਪੇਸ਼ ਕਰੋ ਤੇ ਸਫ਼ੇ 8-9 ਅਤੇ 20-1 ਉੱਤੇ ਟਿੱਪਣੀਆਂ ਕਰੋ।—km-PJ 9/99 ਸਫ਼ਾ 8.

ਕੀ ਦੁਨੀਆਂ ਵਿੱਚੋਂ ਕਦੇ ਲੜਾਈਆਂ ਖ਼ਤਮ ਹੋਣਗੀਆਂ?

ਇਕ ਯਹੂਦੀ ਨੂੰ ਗਵਾਹੀ ਦਿੰਦਿਆਂ ਤੁਸੀਂ ਕਹਿ ਸਕਦੇ ਹੋ:

“ਸਾਨੂੰ ਸਾਰਿਆਂ ਨੂੰ ਹੀ ਆਪਣੇ ਕਿਸੇ ਸਾਕ-ਸੰਬੰਧੀ ਦੀ ਮੌਤ ਦਾ ਸਦਮਾ ਲੱਗਾ ਹੈ। ਤੁਸੀਂ ਕੀ ਸੋਚਦੇ ਹੋ ਕਿ ਮੌਤ ਤੋਂ ਬਾਅਦ ਇਨਸਾਨ ਨਾਲ ਕੀ ਵਾਪਰਦਾ ਹੈ?” ਜਵਾਬ ਲਈ ਸਮਾਂ ਦਿਓ। ਫਿਰ ਬਰੋਸ਼ਰ ਦੇ ਸਫ਼ਾ 22 ਉੱਤੇ ਦਿੱਤੀ ਡੱਬੀ ਤੇ ਟਿੱਪਣੀ ਕਰੋ। ਮੁਰਦਿਆਂ ਨੂੰ ਜ਼ਿੰਦਾ ਕੀਤੇ ਜਾਣ ਬਾਰੇ ਸਫ਼ਾ 23 ਉੱਤੇ ਪੈਰਾ 17 ਪੜ੍ਹੋ। ਦੱਸੋ ਕਿ ਅੱਯੂਬ ਵੀ ਮੁੜ ਜ਼ਿੰਦਾ ਹੋਣ ਦੀ ਉਮੀਦ ਰੱਖਦਾ ਸੀ। ਬਰੋਸ਼ਰ ਪੇਸ਼ ਕਰੋ ਅਤੇ ਦੱਸੋ ਕਿ ਅਗਲੀ ਵਾਰ ਤੁਸੀਂ 17ਵੇਂ ਪੈਰੇ ਦੇ ਅਖ਼ੀਰ ਵਿਚ ਦਿੱਤੇ ਹਵਾਲਿਆਂ ਦੀ ਚਰਚਾ ਕਰੋਗੇ।—km-PJ 11/99 ਸਫ਼ਾ 8.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ