ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/07 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2007
  • ਸਿਰਲੇਖ
  • 9-15 ਜੁਲਾਈ
  • 16-22 ਜੁਲਾਈ
  • 23-29 ਜੁਲਾਈ
  • 30 ਜੁਲਾਈ–5 ਅਗਸਤ
  • 6-12 ਅਗਸਤ
ਸਾਡੀ ਰਾਜ ਸੇਵਕਾਈ—2007
km 7/07 ਸਫ਼ਾ 2

ਸੇਵਾ ਸਭਾ ਅਨੁਸੂਚੀ

9-15 ਜੁਲਾਈ

ਗੀਤ 2 (15)

10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਜੁਲਾਈ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।

15 ਮਿੰਟ: ਸੱਚੀ ਖ਼ੁਸ਼ੀ ਦਾ ਰਾਜ਼। ਪਹਿਰਾਬੁਰਜ, 15 ਮਈ 2006, ਸਫ਼ੇ 28-9, ਪੈਰੇ 11-12 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਕਿਸੇ ਪਬਲੀਸ਼ਰ ਦੀ ਇੰਟਰਵਿਊ ਲਓ ਜਿਸ ਨੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਜਾਂ ਕਿਸੇ ਕਿੱਤੇ ਵਿਚ ਅੱਗੇ ਵਧਣ ਨਾਲੋਂ ਸੇਵਕਾਈ ਨੂੰ ਜ਼ਿੰਦਗੀ ਵਿਚ ਪਹਿਲ ਦਿੱਤੀ। ਕਿਸ ਗੱਲ ਨੇ ਉਸ ਨੂੰ ਪਰਮੇਸ਼ੁਰ ਦੇ ਕੰਮ ਕਰਨ ਲਈ ਉਭਾਰਿਆ? ਇਸ ਤੋਂ ਉਸ ਨੂੰ ਕਿਵੇਂ ਖ਼ੁਸ਼ੀ ਮਿਲੀ ਹੈ?

20 ਮਿੰਟ: ਪ੍ਰਸ਼ਨ ਡੱਬੀ। ਇਕ ਬਜ਼ੁਰਗ ਇਹ ਭਾਗ ਪੇਸ਼ ਕਰੇਗਾ। ਪੂਰਾ ਲੇਖ ਪੜ੍ਹੋ ਅਤੇ ਇਸ ਉੱਤੇ ਚਰਚਾ ਕਰੋ।

ਗੀਤ 25 (191) ਅਤੇ ਸਮਾਪਤੀ ਪ੍ਰਾਰਥਨਾ।

16-22 ਜੁਲਾਈ

ਗੀਤ 18 (130)

10 ਮਿੰਟ: ਸਥਾਨਕ ਘੋਸ਼ਣਾਵਾਂ।

20 ਮਿੰਟ: ਕਲੀਸਿਯਾ ਦੀ ਸ਼ਾਂਤੀ ਅਤੇ ਸ਼ੁੱਧਤਾ ਬਰਕਰਾਰ ਰੱਖਣੀ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ), ਸਫ਼ਾ 144 ਤੋਂ ਲੈ ਕੇ ਸਫ਼ਾ 150 ਉੱਤੇ ਦਿੱਤੇ ਸਿਰਲੇਖ ਤਕ ਦੀ ਸਾਮੱਗਰੀ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।

15 ਮਿੰਟ: “ਹਰ ਤਰ੍ਹਾਂ ਦੇ ਇਨਸਾਨ ਬਚਾਏ ਜਾਣਗੇ।”a ਦੱਸੋ ਕਿ ਲੇਖ ਵਿਚ ਦੱਸੀਆਂ ਗੱਲਾਂ ਕਲੀਸਿਯਾ ਦੇ ਪ੍ਰਚਾਰ ਖੇਤਰ ਵਿਚ ਕਿਵੇਂ ਫ਼ਾਇਦੇਮੰਦ ਸਾਬਤ ਹੋਣਗੀਆਂ।

ਗੀਤ 19 (143) ਅਤੇ ਸਮਾਪਤੀ ਪ੍ਰਾਰਥਨਾ।

23-29 ਜੁਲਾਈ

ਗੀਤ 13 (113)

10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਅਗਸਤ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।

20 ਮਿੰਟ: ਇਕ ਦੂਜੇ ਦੀ ਪਰਾਹੁਣਚਾਰੀ ਕਰੋ। ਪਹਿਰਾਬੁਰਜ, 15 ਜਨਵਰੀ 2005, ਸਫ਼ੇ 21-23 ਉੱਤੇ ਆਧਾਰਿਤ ਭਾਸ਼ਣ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜੋ ਪਰਾਹੁਣਚਾਰੀ ਕਰਦੇ ਹਨ। ਉਨ੍ਹਾਂ ਨੇ ਕਿਨ੍ਹਾਂ ਤਰੀਕਿਆਂ ਨਾਲ ਪਰਾਹੁਣਚਾਰੀ ਕਰਨ ਦੇ ਜਤਨ ਕੀਤੇ ਹਨ? ਇਸ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੀ ਬਰਕਤਾਂ ਮਿਲੀਆਂ ਹਨ? ਜਿਨ੍ਹਾਂ ਸ਼ਹਿਰਾਂ ਵਿਚ ਕਲੀਸਿਯਾਵਾਂ ਹੋਰ ਭਾਸ਼ਾਵਾਂ ਦੀਆਂ ਕਲੀਸਿਯਾਵਾਂ ਨਾਲ ਮਿਲ ਕੇ ਇੱਕੋ ਇਲਾਕੇ ਵਿਚ ਪ੍ਰਚਾਰ ਕਰਦੀਆਂ ਹਨ, ਉਨ੍ਹਾਂ ਨੂੰ ਪਹਿਰਾਬੁਰਜ, 15 ਜਨਵਰੀ 2005 ਤੇ ਆਧਾਰਿਤ ਭਾਸ਼ਣ ਦੇਣ ਦੀ ਬਜਾਇ ਸੰਸਥਾ ਦੀ ਚਿੱਠੀ SB:SSB 16 ਅਪ੍ਰੈਲ 2007 ਉੱਤੇ ਚਰਚਾ ਕਰਨੀ ਚਾਹੀਦੀ ਹੈ। ਸੇਵਾ ਨਿਗਾਹਬਾਨ ਇਹ ਭਾਗ ਪੇਸ਼ ਕਰੇਗਾ। ਸਮੇਂ-ਸਮੇਂ ਤੇ ਦੇਖਿਆ ਜਾਣਾ ਚਾਹੀਦਾ ਹੈ ਕਿ ਕਿਹੜੀਆਂ ਭਾਸ਼ਾਵਾਂ ਵਿਚ ਕਿੰਨੇ ਰਸਾਲੇ ਚਾਹੀਦੇ ਹਨ ਤੇ ਫਿਰ ਇਸ ਮੁਤਾਬਕ ਗਿਣਤੀ ਵਿਚ ਫੇਰ-ਬਦਲ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਕਿ ਚਿੱਠੀ ਵਿਚ ਕਿਹਾ ਗਿਆ ਹੈ, ਬੁੱਕ ਸਟੱਡੀ ਓਵਰਸੀਅਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਗਰੁੱਪਾਂ ਦੇ ਪਬਲੀਸ਼ਰ ਦੂਜੀਆਂ ਭਾਸ਼ਾਵਾਂ ਦੀਆਂ ਬਾਈਬਲ ਸਟੱਡੀਆਂ ਉਨ੍ਹਾਂ ਭਾਸ਼ਾਵਾਂ ਦੀਆਂ ਕਲੀਸਿਯਾਵਾਂ ਦੇ ਪਬਲੀਸ਼ਰਾਂ ਨੂੰ ਦੇ ਦੇਣ।

15 ਮਿੰਟ: ਕੁਰਬਾਨੀਆਂ ਕਰਨ ਨਾਲ ਯਹੋਵਾਹ ਤੋਂ ਬਰਕਤਾਂ ਮਿਲਦੀਆਂ ਹਨ। ਪਹਿਰਾਬੁਰਜ, 15 ਨਵੰਬਰ 2005, ਸਫ਼ੇ 8-9 ਉੱਤੇ ਆਧਾਰਿਤ ਭਾਸ਼ਣ।

ਗੀਤ 26 (204) ਅਤੇ ਸਮਾਪਤੀ ਪ੍ਰਾਰਥਨਾ।

30 ਜੁਲਾਈ–5 ਅਗਸਤ

ਗੀਤ 24 (200)

10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਜੁਲਾਈ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।

15 ਮਿੰਟ: ਜਦੋਂ ਲੋਕਾਂ ਨੂੰ ਸਾਡੇ ਪ੍ਰਚਾਰ ਦੇ ਕੰਮ ਬਾਰੇ ਗ਼ਲਤਫ਼ਹਿਮੀ ਹੁੰਦੀ ਹੈ। ਇਸ ਨੂੰ ਇਕ ਕਾਬਲ ਬਜ਼ੁਰਗ ਪੇਸ਼ ਕਰੇਗਾ। ਸੰਸਥਾ ਦੀ ਚਿੱਠੀ SA:LLC 28 ਅਪ੍ਰੈਲ 2003 ਨਾਲ ਘੱਲੀ ਗਈ ਰੂਪ-ਰੇਖਾ ਉੱਤੇ ਵਿਚਾਰ ਕਰੋ। ਦੱਸੋ ਕਿ ਰੂਪ-ਰੇਖਾ ਵਿਚ ਦੱਸੀਆਂ ਗੱਲਾਂ ਕਲੀਸਿਯਾ ਦੇ ਇਲਾਕੇ ਵਿਚ ਕਿਵੇਂ ਕਾਰਗਰ ਸਾਬਤ ਹੋ ਸਕਦੀਆਂ ਹਨ। ਪਬਲੀਸ਼ਰਾਂ ਦੀਆਂ ਕਿਹੜੀਆਂ ਕੁਝ ਗੱਲਾਂ ਕਰਕੇ ਦੂਸਰੇ ਧਰਮਾਂ ਦੇ ਲੋਕ ਭੜਕ ਸਕਦੇ ਹਨ? ਪ੍ਰਚਾਰ ਦੇ ਖੇਤਰ ਵਿਚ ਵੱਡੇ ਗਰੁੱਪਾਂ ਵਿਚ ਇੱਧਰ-ਉੱਧਰ ਨਾ ਘੁੰਮਣ ਦੀ ਲੋੜ ਤੇ ਜ਼ੋਰ ਦਿਓ।

20 ਮਿੰਟ: “ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ।”b ਪੈਰਾ 3 ਉੱਤੇ ਚਰਚਾ ਕਰਦੇ ਸਮੇਂ ਹਾਜ਼ਰੀਨ ਨੂੰ ਇਹ ਦੱਸਣ ਲਈ ਕਹੋ ਕਿ ਮਜ਼ਬੂਤ ਨਿਹਚਾ ਨੇ ਉਨ੍ਹਾਂ ਦੀ ਅਚਾਨਕ ਆਈਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਮਦਦ ਕੀਤੀ। ਪਹਿਲਾਂ ਤੋਂ ਹੀ ਇਕ-ਦੋ ਪ੍ਰਕਾਸ਼ਕਾਂ ਨੂੰ ਟਿੱਪਣੀਆਂ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ।

ਗੀਤ 1 (13) ਅਤੇ ਸਮਾਪਤੀ ਪ੍ਰਾਰਥਨਾ।

6-12 ਅਗਸਤ

ਗੀਤ 8 (51)

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: “ਅਸੀਂ ਲੋਕਾਂ ਕੋਲ ਵਾਰ-ਵਾਰ ਕਿਉਂ ਜਾਂਦੇ ਹਾਂ?”c ਪੰਜਵੇਂ ਪੈਰੇ ਤੇ ਚਰਚਾ ਕਰਦੇ ਸਮੇਂ ਹਾਜ਼ਰੀਨ ਨੂੰ ਪੁੱਛੋ ਕਿ ਕਿਸ ਗੱਲ ਨੇ ਉਨ੍ਹਾਂ ਨੂੰ ਸੱਚਾਈ ਵਿਚ ਦਿਲਚਸਪੀ ਲੈਣ ਲਈ ਪ੍ਰੇਰਿਆ ਜਦ ਕਿ ਪਹਿਲਾਂ ਉਹ ਇਸ ਦਾ ਵਿਰੋਧ ਕਰਦੇ ਹੁੰਦੇ ਸਨ ਜਾਂ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਸੀ।

ਗੀਤ 3 (32) ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ