30 ਮਾਰਚ-5 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
30 ਮਾਰਚ-5 ਅਪ੍ਰੈਲ
ਗੀਤ 4 (37)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 1-6
ਨੰ. 1: ਕੂਚ 1:1-19
ਨੰ. 2: ਬੀਮਾਰੀਆਂ ਵਿਰੁੱਧ ਲੜਾਈ (g-PJ 04 ਜੁਲਾ.-ਸਤੰ. ਸਫ਼ੇ 3-16)
ਨੰ. 3: ਮਸੀਹ-ਸਮਾਨ ਸਰਦਾਰੀ (fy-PJ ਸਫ਼ੇ 31-33 ਪੈਰੇ 11-15)
□ ਸੇਵਾ ਸਭਾ:
ਗੀਤ 26 (204)
5 ਮਿੰਟ: ਘੋਸ਼ਣਾਵਾਂ। ਮੈਮੋਰੀਅਲ ਦੇ ਸੰਬੰਧ ਵਿਚ ਵੀ ਘੋਸ਼ਣਾਵਾਂ ਸ਼ਾਮਲ ਕਰੋ।
15 ਮਿੰਟ: ਮੈਮੋਰੀਅਲ ਤੇ ਆਏ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹੋ। ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਪਬਲੀਸ਼ਰਾਂ ਨੂੰ ਯਾਦ ਕਰਾਓ ਕਿ ਉਹ ਮੈਮੋਰੀਅਲ ਤੇ ਆਈਆਂ ਬਾਈਬਲ ਸਟੱਡੀਆਂ, ਠੰਢੇ ਪਏ ਪਬਲੀਸ਼ਰਾਂ, ਜਾਣੇ-ਪਛਾਣਿਆਂ ਤੇ ਪਰਿਵਾਰ ਦੇ ਮੈਂਬਰਾਂ ਵਰਗੇ ਹੋਰਨਾਂ ਲੋਕਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ। (ਮਾਰਚ 2008 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 5 ਦੇਖੋ।) ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਕਿ ਅਜਿਹੇ ਵਿਅਕਤੀ ਨਾਲ ਬਾਈਬਲ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ ਜੋ ਮੈਮੋਰੀਅਲ ਤੇ ਆਇਆ ਸੀ। ਸਾਰਿਆਂ ਨੂੰ ਮੈਮੋਰੀਅਲ ਦੇ ਹਫ਼ਤੇ ਲਈ ਦਿੱਤੀਆਂ ਬਾਈਬਲ ਦੀਆਂ ਆਇਤਾਂ ਪੜ੍ਹਨ ਲਈ ਯਾਦ ਕਰਾਓ ਜੋ ਐਤਵਾਰ 5 ਅਪ੍ਰੈਲ ਤੋਂ ਸ਼ੁਰੂ ਹੁੰਦੀਆਂ ਹਨ। ਇਹ ਕਰਨ ਲਈ ਵਧੀਆ ਸੁਝਾਅ ਦਿੱਤੇ ਜਾ ਸਕਦੇ ਹਨ।
15 ਮਿੰਟ: ਉਹ ਬੁਢਾਪੇ ਵਿਚ ਵੀ ਵਧਦੇ-ਫੁੱਲਦੇ ਹਨ। ਪਹਿਰਾਬੁਰਜ, 1 ਜੂਨ 2007, ਸਫ਼ੇ 21-22, ਪੈਰੇ 1-6 ਉੱਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ। ਚਿਰ ਤੋਂ ਯਹੋਵਾਹ ਦੀ ਸੇਵਾ ਕਰਦੇ ਇਕ ਵਫ਼ਾਦਾਰ ਸੇਵਕ ਦੀ ਇੰਟਰਵਿਊ ਲਵੋ। ਯਹੋਵਾਹ ਦੀ ਸੇਵਾ ਕਰਦਿਆਂ ਉਹ ਖ਼ੁਸ਼ ਕਿੱਦਾਂ ਰਹਿ ਸਕਿਆ ਹੈ?
ਗੀਤ 20 (162)